PH: +91-9888934889 E-Mail: editornrjss@gmail.com ISSN: 2348-473X

National Research Journal of Social Sciences

An International Reputed Peer Reviewed Refereed Research Journal I Open Access Journal I Impact Factor: 6.95

Submit Papers Online
  • Home
  • Current Issue
  • Archives
  • Editorial Board
  • Submit Paper
  • Indexing
  • Research Areas
  • Author Instructions
  • For Authors
    • Manuscript Guidelines
    • Copyright Agreement Form
    • View Paper Template
  • Subscribe Journal
  • Contact
Business Economics
Social Science
Sales And Marketing
Human Resource Management
Banking And Finance
Information Technology And Information Science
Education And Psychology
Biotechnology And Biosciences
Literary Aesthetics
Business Economics Social Science Sales And Marketing Human Resource Management Banking And Finance
Information Technology And Information Science Education And Psychology Biotechnology And Biosciences Literary Aesthetics
Archives - National Research Journal of Social Science

Archives

  • Home /
  • Archives

Archives Volume-11, Issue-1, January-June 2026 (Special Issue)

TABLE OF CONTENTS

Sri Guru Tegh Bahadur ji: Defender of Religious Liberty and Human Dignity Commemorating 350 year of the everlasting
Organized by: Khalsa College for Women, Ludhiana (Punjab)

GUEST EDITORS

SEMINAR EDITORIAL COMMITTEE

SEMINAR PATRON

Kamaljit Grewal (Principal)

SEMINAR CONVENERS

Narinderjit Kaur (H.O.D Dept. of Punjabi)

Ramandeep Kaur (H.O.D Dept. of History)

SEMINAR CO-ORDINATORS

Vibha Jain (Dept. of History)
Sukhjeet Kaur (Dept. of History)
Vandna (Dept. of Punjabi)

SEMINAR ORGANISING COMMITTEE

Navneet Kaur (Dept. of Punjabi)
Deeviya (Dept. of History)

Paper Title:
TEACHINGS OF GURU TEGH BAHADUR JI- GUIDE TO A TRUTHFUL AND RIGHTEOUS LIFE
Author Name:
Kamaljit Grewal
Country:
India
DOI:
https://doi.org/10.5281/zenodo.18722927
Page No.:
1-2
View PDF Certificate
TEACHINGS OF GURU TEGH BAHADUR JI- GUIDE TO A TRUTHFUL AND RIGHTEOUS LIFE
Author: Kamaljit Grewal

ABSTRACT
The teachings of Guru Tegh Bahadur, ninth Guru of Sikhs, play a pivotal role even in contemporary times, where hatred and fanatism are dominant in the society. The Guru's supreme sacrifice is a testimony to the principal of justice which established peoples right and inspired them to practice and preach their own faith with the spirit of fearlessness. Guru Tegh Bahadur, a great poet, was an author of 57 Salokas, and 59 other compositions (Shabads), written in 15 Raagas (measures) which are enshrined in the penultimate part of Sri Guru Granth Sahib, the holy scripture of the Sikhs. Referring to His Shloka and Baani which is complete guide to a truthful and righteous life, focussing on the transient nature of the materialistic world thus denounce their attachment. The Saloka also focuses on the inevitable reality of life - Death and the ways to overcome grief by becoming resilient. Not only reciting these Salokas but understanding their meaning deeply would save mankind from this mad rat-race of materialism hence moving towards peace, stability and tranquillity. He also gave a concept of Jiwan-Mukt which means a liberated soul free living in a family but still be detached from its charms.

Keywords: Sacrifice, Saloka, Materialism, Tranquillity, Jiwan-Mukt

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਭਗਤੀ ਦਰਸ਼ਨ
Author Name:
ਸਵਿੰਦਰ ਪਾਲ
Country:
India
DOI:
https://doi.org/10.5281/zenodo.19178092
Page No.:
3-9
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਭਗਤੀ ਦਰਸ਼ਨ
Author: ਸਵਿੰਦਰ ਪਾਲ

ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਤਿਆਗ, ਤਪੱਸਿਆ, ਸਾਧਨਾ, ਭਗਤੀ ਭਾਵ, ਵੈਰਾਗ (ਸਹਿਜ), ਪਰਉਪਕਾਰ, ਕਰੁਣਾ, ਦਯਾ, ਸੰਜਮ ਅਤੇ ਖਿਮਾ ਦੇ ਲਈ ਸੰਸਾਰ ਪ੍ਰਸਿੱਧ ਹਨ। ਆਪ ਜੀ ਦੇ ਸਮੇਂ ਭਾਰਤੀ ਪਰਜਾ ਵਿਆਕੁਲ ਭੈਭੀਤ ਅਤੇ ਦੁਖੀ ਹੋ ਕੇ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਬੇਇਨਸਾਫੀ ਦੀ ਚੱਕੀ ਦੇ ਪਿੜਾਂ ਵਿਚ ਬੁਰੀ ਤਰ੍ਹਾਂ ਪਿਸ ਰਹੀ ਸੀ। ਰਾਜਨੀਤਿਕ ਤੌਰ ਤੇ ਸਮਕਾਲੀ ਮੁਗਲ ਹਕੂਮਤ ਨਿਰਦਈ ਅਤੇ ਕੱਟੜਪੰਥੀ ਸੁਲਤਾਨ ਔਰੰਗਜੇਬ ਦੇ ਜ਼ਬਰ ਜ਼ੁਲਮ ਦੇ ਤਹਿਤ ਹਿੰਦੁਸਤਾਨ ਨੂੰ ਦਾਰੁਲ-ਇਸਲਾਮ ਬਣਾਉਣ ਲਈ ਜ਼ਬਰੀ ਤੇ ਸਮੂਹਿਕ ਧਰਮ ਬਦਲੀ, ਤੁਅਸਬੀ ਅਤੇ ਹਿੰਸਕ ਨੀਤੀ ਦੇ ਹੱਥਕੰਡੇ ਅਪਨਾ ਰਹੀ ਸੀ। ਸਮਾਜਿਕ ਵਖਰੇਵਿਆਂ ਅਤੇ ਜਾਤ ਪਾਤ ਦੇ ਬੰਧਨਾਂ ਨੇ ਅਨੇਕਾਂ ਵਿਤਕਰੇ ਖੜੇ ਕੀਤੇ ਹੋਏ ਸਨ। ਧਰਮ ਕਰਮ-ਕਾਂਡਾਂ ਅਤੇ ਖੋਖਲੀਆਂ ਰਸਮਾਂ ਦੀ ਪ੍ਰਧਾਨਤਾ ਸੀ। ਪਰਜਾ ਦੀ ਅਜਿਹੀ ਦੁਰਗਤ ਹੋ ਰਹੀ ਸੀ ਕਿ ਰਾਜਨੀਤਿਕ ਸਿਸ਼ਟਾਚਾਰ, ਧਾਰਮਿਕ ਭਾਵਨਾ ਅਤੇ ਸਦਾਚਾਰ ਜੀਵਨ ਦੇ ਖੇਤਰ ਵਿਚੋਂ ਅਲੋਪ ਹੋ ਚੁੱਕਾ ਸੀ। ਉਹ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਭੁੱਲ ਚੱੁਕੇ ਸਨ। ਅਜਿਹੇ ਹਾਲਾਤ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਭਗਤੀ ਪਰਿਪ੍ਰੇਖ ਰਾਹੀਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਤਸ਼ੱਦਦ ਨਾਲ ਨਜਿੱਠਣ ਦਾ ਮਾਰਗ ਦਰਸ਼ਨ ਦਿੱਤਾ।ਇਸ ਪਰਚੇ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ ਵਿਚ ਭਗਤੀ ਦਰਸ਼ਨ ਦਾ ਸੰਕਲਪ ਲਿਆ ਗਿਆ ਹੈ ਜਿਸ ਨੂੰ ਦੋ ਹਿੱਸਿਆ ਵਿਚ ਵੰਡਿਆ ਗਿਆ ਹੈ : ਪਹਿਲਾਂ ਭਗਤੀ ਦੇ ਲੱਛਣ ਅਤੇ ਦੂਜਾ ਭਗਤੀ ਦੇ ਸਾਧਨ ਕੀ ਹਨ।

Paper Title:
ਗੁਰੂ ਤੇਗ ਬਹਾਦਰ ਬਾਣੀ ਦੀ ਸਮਕਾਲੀ ਪ੍ਰਾਸµਗਿਕਤਾ
Author Name:
ਕੁਲਦੀਪ ਸਿµਘ
Country:
India
DOI:
https://doi.org/10.5281/zenodo.19178264
Page No.:
10-15
View PDF Certificate
ਗੁਰੂ ਤੇਗ ਬਹਾਦਰ ਬਾਣੀ ਦੀ ਸਮਕਾਲੀ ਪ੍ਰਾਸµਗਿਕਤਾ
Author: ਕੁਲਦੀਪ ਸਿµਘ

ਵਿਸ਼ਵੀਕਰਨ ਅਤੇ ਵਿਸ਼ਵੀ ਚੇਤਨਾ ਦੇ ਮੌਜੂਦਾ ਦੌਰ ਵਿੱਚ ਧਾਰਮਿਕ-ਆਧਿਆਤਮਿਕ ਵਿਰਾਸਤ ਦੀ ਸਮਕਾਲੀ ਪ੍ਰਾਸµਗਿਕਤਾ ਬਾਰੇ ਵਿਚਾਰ ਕਰਨਾ ਇੱਕ ਅਹਿਮ ਬੌਧਿਕ ਲੋੜ ਬਣ ਚੁੱਕੀ ਹੈ। ਅਜਿਹੇ ਪਰਿਪੇਖ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੀ ਸਭਿਆਚਾਰਕ ਅਤੇ ਆਤਮਿਕ, ਧਾਰਮਿਕ ਵਿਰਾਸਤ ਨੂੰ ਸਿਰਫ਼ ਇਤਿਹਾਸਕ ਧਰੋਹਰ ਦੇ ਤੌਰ ’ਤੇ ਨਹੀਂ, ਸਗੋਂ ਅਜੋਕੇ ਸਮਾਜਿਕ, ਰਾਜਨੀਤਕ ਅਤੇ ਮਨੁੱਖੀ ਸµਕਟਾਂ ਨਾਲ ਜੋੜ ਕੇ ਵੇਖੀਏ। ਇਸ ਸµਦਰਭ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖੀ ਅਧਿਕਾਰਾਂ, ਅµਤਰਾਤਮਿਕ ਸੁਤµਤਰਤਾ, ਧਾਰਮਿਕ ਸਹਿਣਸ਼ੀਲਤਾ ਅਤੇ ਅਸਤਿਤਵਕ ਚੇਤਨਾ ਦੀ ਅਜਿਹੀ ਆਵਾਜ਼ ਹੈ ਜੋ ਅੱਜ ਵੀ ਵਿਸ਼ਵ ਪੱਧਰ ’ਤੇ ਮਾਨਵੀ ਸਮੱਸਿਆਵਾਂ ਲਈ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਨੌਵਾਂ ਨਾਨਕ ਕਿਹਾ ਜਾਂਦਾ ਹੈ, ਗੁਰੂ ਨਾਨਕ ਦੇਵ ਜੀ ਦੀ ਆਤਮਿਕ ਵਿਚਾਰਧਾਰਾ ਦੇ ਪ੍ਰਮੁੱਖ ਵਾਹਕ ਹਨ। ਉਨ੍ਹਾਂ ਦੀ ਬਾਣੀ ਅਜਿਹੇ ਸਮੇਂ ਦੀ ਉਪਜ ਹੈ ਜਦੋਂ ਰਾਜਨੀਤਕ ਦਬਾਅ, ਧਾਰਮਿਕ ਅਸਹਿਣਸ਼ੀਲਤਾ ਅਤੇ ਮਨੁੱਖੀ ਆਜ਼ਾਦੀ ’ਤੇ ਹਮਲੇ ਆਮ ਸਨ। ਇਸ ਪਰਿਪੇਖ ਵਿੱਚ ਗੁਰੂ ਤੇਗ ਬਹਾਦਰ ਬਾਣੀ ਦਾ ਕੇਂਦਰੀ ਸੁਰ ‘ਨਿਰਭੈਤਾ’ ਅਤੇ ‘ਅµਤਰਾਤਮਿਕ ਸੁਤµਤਰਤਾ’ ਹੈ। ਉਨ੍ਹਾਂ ਦੀ ਬਾਣੀ ਮਨੁੱਖ ਨੂੰ ਬਾਹਰੀ ਸ਼ਕਤੀ, ਡਰ ਅਤੇ ਲਾਲਚ ਤੋਂ ਮੁਕਤ ਹੋ ਕੇ ਅµਦਰੂਨੀ ਸੱਚ ਨਾਲ ਜੁੜਨ ਦੀ ਪ੍ਰੇਰਣਾ ਦਿµਦੀ ਹੈ, ਜੋ ਅਜੋਕੇ ਉਪਭੋਗਵਾਦੀ ਅਤੇ ਤਣਾਅਪੂਰਕ ਸਮਾਜ ਵਿੱਚ ਹੋਰ ਵੀ ਪ੍ਰਾਸµਗਿਕ ਹੋ ਜਾਂਦੀ ਹੈ।

Paper Title:
ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਅਤੇ ਸ਼ਹਾਦਤ-ਇੱਕ ਸੰਦੇਸ਼ (ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ)
Author Name:
ਨਰਿੰਦਰਜੀਤ ਕੌਰ
Country:
India
DOI:
https://doi.org/10.5281/zenodo.19178966
Page No.:
16-19
View PDF Certificate
ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਅਤੇ ਸ਼ਹਾਦਤ-ਇੱਕ ਸੰਦੇਸ਼ (ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ)
Author: ਨਰਿੰਦਰਜੀਤ ਕੌਰ

ਸਾਰ
ਧਰਮ ਦਾ ਮਾਰਗ ਦਰਸ਼ਨ ਸਾਨੂੰ ਆਪਣੀ ਵਿਰਾਸਤ ਨਾਲ ਜੋੜਦਾ ਅਤੇ ਸਾਰਥਿਕ ਸੇਧ ਪ੍ਰਦਾਨ ਕਰਦਾ ਹੈ।ਧਰਮ ਦਰਸ਼ਨ ਦਾ ਨਿਵੇਕਲਾ ਸਿਧਾਂਤ ਦੂਸਰਿਆਂ ਦੀ ਹੋਂਦ ਨੂੰ ਸਵੀਕਾਰ ਕਰਨਾ, ਉਹਨਾਂ ਦਾ ਸਤਿਕਾਰ ਕਰਨਾ ਅਤੇ ਲੋੜ ਪੈਣ ਤੇ ਰੱਖਿਆ ਕਰਨੀ ਤੋਂ ਇਲਾਵਾ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ ਹੋਣਾ ਹੈ।ਸਿੱਖ ਇਤਿਹਾਸ ਵਿੱਚ ਸਿੱਖ ਧਰਮ ਦੇ ਆਗਮਨ ਨਾਲ ਸ਼ਹਾਦਤ ਲਫ਼ਜ ਜੁੜਿਆ ਹੋਇਆ ਹੈ।ਸ਼ਹਾਦਤ ਜੋ ਮਨੁੱਖਤਾ ਦੇ ਹੱਕ ਜਾਂ ਦੂਸਰੇ ਧਰਮ ਦੀ ਰਾਖੀ ਲਈ ਦਿੱਤੀ ਗਈ ਸ਼ਹੀਦੀ ਸ਼ਹਾਦਤ ਅਖਵਾਉਂਦੀ ਹੈ ਜਾਂ ਉਹ ਸ਼ਹਾਦਤ ਜਿਸ ਪਿੱਛੇ ਸੁਨਹਿਰੀ ਅੱਖਰਾਂ ਵਿੱਚ ਇਤਿਹਾਸ ਲਿਿਖਆ ਗਿਆ ਹੋਵੇ। ਇਸ ਦੀ ਅਦੁੱਤੀ ਮਿਸਾਲ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ ਜਿਹਨਾਂ ਦੀ ਲਾਸਾਨੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਮੱਹਤਵਪੂਰਨ ਸਥਾਨ ਰੱਖਦੀ ਹੈ।“ਹਿੰਦ ਦੀ ਚਾਦਰ” ਅਖਵਾਉਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਬਰ, ਸੰਤੋਖ, ਸਿਦਕ, ਵੈਰਾਗ, ਨਿਸ਼ਚਾ ਅਤੇ ਸਵੈਮਾਨ ਵਰਗੇ ਬੁਨਿਆਦੀ ਅਰਥ ਉਹਨਾਂ ਦੇ ਉੱਚੇ-ਸੁੱਚੇ ਚਰਿੱਤਰ ਦੀ ਮਹਾਨਤਾ ਨੂੰ ਦਰਸਾਉਂਦੇ ਹਨ।ਉਹਨਾਂ ਨੂੰ ਅਕਾਲ ਪੁਰਖ ਵੱਲੋਂ ਮਿਿਲਆ ਸੰਦੇਸ਼ ‘ਸਰਬੱਤ ਦਾ ਭਲਾ’, ਸ਼ਹੀਦੀ ਤੋਂ ਨਾ ਪਿੱਛੇ ਹਟਣ ਵਾਲਾ ਸੰਦੇਸ਼ ਸੀ ਜੋ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਦੀ ਖ਼ਾਤਿਰ ਸ਼ਹਾਦਤ ਦਾ ਜਾਮ ਪੀ ਕੇ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਨਵਾਂ ਇਨਕਲਾਬੀ ਮੋੜ ਪੈਦਾ ਕੀਤਾ। ਮਾਨਵਤਾ ਦੇ ਰਖਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖਤਾ ਅੰਦਰ ਸਵੈ-ਵਿਸਵਾਸ਼,ਸਵੈ-ਮਾਣ ਅਤੇ ਸਵੈ-ਬਲ ਪੈਦਾ ਕਰਕੇ ਮਨੁੱਖਤਾ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਤੋਂ ਨਿਜਾਤ ਪੁਆ ਕੇ ਆਪਣੀ ਵਿਰਾਸਤ ਨੂੰ ਜਿਉਂਦਾ ਰੱਖਣ ਦਾ ਸਹੀ ਪ੍ਰਮਾਣ ਦਿੰਦੇ ਹੋਏ ਸਮੁੱਚੀ ਕੌਮ ਨੂੰ ਹਲੂਣਿਆਂ।ਗੁਰੂ ਤੇਗ਼ ਬਹਾਦਰ ਜੀ ਨੇ ਮੁਗ਼ਲ ਸਾਮਰਾਜ ਦੀ ਕੱਟੜ ਨੀਤੀ ਦੀ ਵਿਰੋਧਤਾ ਕਰਦੇ ਹੋਏ ਪੂਰੇ ਹਿੰਦੁਸਤਾਨ ਦੇ ਲੋਕਾ ਨੂੰ ਆਪਣੇ ਹੱਕਾਂ ਲਈ ਸੁਤੰਤਰ ਰੂਪ ਵਿੱਚ ਅਤੇ ਧਰਮ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ।ਉਹਨਾਂ ਦੀ ਸ਼ਹੀਦੀ ਮੁਗ਼ਲ ਸ਼ਾਮਰਾਜ ਦੇ ਪਤਨ ਦਾ ਕਾਰਨ ਬਣੀ।ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਅੰਕਿਤ ਬਾਣੀ ਦੇ 59 ਸ਼ਬਦ, 57 ਸਲੋਕ ਅਤੇ 15 ਰਾਗ ਮਾਨਵਤਾ ਦੇ ਭਲੇ ਲਈ ਰਚੀ ਧੁਰ ਕੀ ਬਾਣੀ- “ਭੈ ਕਾਹੂ ਕੋ ਦੇਤਿ ਨਹਿ ਨਹਿ ਭੈ ਮਾਨਿਤ ਆਨ”॥ ਅਤੇ “ਜਗ ਰਚਨਾ ਸਭ ਝੂਠ ਹੈ ਜਾਨ ਲੇਹੁ ਰੇ ਮੀਤ”॥ ਸਮੁੱਚੀ ਮਾਨਵਤਾ ਦੇ ਮਨੋਬਲ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੀ ਹੋਈ ਸਮੁੱਚੇ ਮਾਨਵ ਜਗਤ ਨੂੰ ਸੇਧ ਪ੍ਰਦਾਨ ਕਰਨ ਦਾ ਸੰਦੇਸ਼ ਦਿੰਦੀ ਹੈ।ਮੇਰੇ ਖ਼ੋਜ-ਪੱਤਰ ਦਾ ਵਿਸ਼ਾ:-“ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਅਤੇ ਸ਼ਹਾਦਤ-ਇੱਕ ਸੰਦੇਸ਼” ਸਮੁੱਚੀ ਲੋਕਾਈ ਨੂੰ ਉਹਨਾਂ ਦੀ ਪ੍ਰਸੰਗਿਕਤਾ ਨੂੰ ਕਾਇਮ ਰੱਖਦੇ ਹੋਏ ਆਪਣੀ ਵਿਰਾਸਤ ਤੋਂ ਜਾਣੂ ਕਰਵਾਉਣ ਦਾ ਨਿਮਾਣਾ ਜਿਹਾ ਉਪਰਾਲਾ ਹੈ ।

ਕੀਵਰਡ (ਖਏਾੋਰਦ): ਬਾਣੀ-ਰਚਨਾ, ਹੱਕ-ਸੱਚ, ਵੈਰਾਗ, ਤਿਆਗ, ਭਗਤੀ ਮਾਰਗ, ਸਵੈ-ਵਿਸ਼ਵਾਸ, ਮਨੋਬਲ, ਸਾਹਸੀ, ਨਿਡਰਤਾ, ਸ਼ਹਾਦਤ, ਬਾਣੀ-ਸੰਦੇਸ਼

Paper Title:
HUMAN DIGNITY BEFORE HUMAN RIGHTS: GURU TEGH BAHADUR JI ‘S MARTYRDOM IN HISTORICAL PERSPECTIVE
Author Name:
Ramandeep Kaur
Country:
India
DOI:
https://doi.org/10.5281/zenodo.19179134
Page No.:
20-23
View PDF Certificate
HUMAN DIGNITY BEFORE HUMAN RIGHTS: GURU TEGH BAHADUR JI ‘S MARTYRDOM IN HISTORICAL PERSPECTIVE
Author: Ramandeep Kaur

ABSTRACT
The martyrdom of Guru Tegh Bahadur (1621–1675), the Ninth Guru of the Sikhs, represents one of the most profound moral interventions in Indian history. His execution by the Mughal state under Emperor Aurangzeb was not the outcome of political rebellion or sectarian rivalry but an ethical stand taken to protect freedom of conscience and uphold the moral law of dharma. Although the modern discourse of human rights developed much later, Sikh ethical philosophy articulated principles closely aligned with contemporary understandings of religious liberty, human dignity, equality, and resistance to tyranny. This paper examines the philosophical foundations of Sikh ideology, the transformation of Mughal religious policy, and the historical circumstances that culminated in Guru Tegh Bahadur’s martyrdom.

KEYWORDS: Guru Tegh Bahadur, Dharma, Human Rights, Religious Freedom, Sikhism, Aurangzeb, Mughal State.

Paper Title:
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰµਤ ਲੋਕ ਮਨਾਂ ‘ਤੇ ਪ੍ਰਭਾਵ
Author Name:
ਕਮਲਜੀਤ ਕੌਰ
Country:
India
DOI:
https://doi.org/10.5281/zenodo.19179515
Page No.:
24-26
View PDF Certificate
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰµਤ ਲੋਕ ਮਨਾਂ ‘ਤੇ ਪ੍ਰਭਾਵ
Author: ਕਮਲਜੀਤ ਕੌਰ

ਸਾਰ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਸ਼ਖ਼ਸੀਅਤ ਅਤੇ ਸ਼ਹਾਦਤ ਨੇ ਸਮਕਾਲੀਨ ਸਮਾਜ ਦੇ ਭਵਿੱਖ ਨੂੰ ਬਹੁਤ ਸਾਰੇ ਪੱਖਾਂ ਤੋਂ ਪ੍ਰਭਾਵਿਤ ਕੀਤਾ। ਮਹਾਨ ਵਿਅਕਤੀਆਂ ਦੀਆਂ ਸ਼ਹਾਦਤਾਂ ਹੀ ਇਤਿਹਾਸ ਨੂੰ ਨਵਾਂ ਮੋੜ, ਨਵੀਂ ਦਿਸ਼ਾ ਅਤੇ ਨਵੀਂ ਦਿੱਖ ਪ੍ਰਦਾਨ ਕਰਦੀਆਂ ਹਨ । ਜਿਨ੍ਹਾਂ ਰਾਹੀਂ ਕਿਸੇ ਕੌਮ ਦੀ ਵਿਲੱਖਣ ਪਛਾਣ ਦੀ ਸਿਰਜਣਾ ਹੁµਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿਲੱਖਣ ਅਤੇ ਵਿਸ਼ੇਸ਼ ਅਰਥ ਰੱਖਦੀ ਹੈ , ਉਹਨਾਂ ਦੀ ਸ਼ਹਾਦਤ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਸ਼ਹੀਦੀ ਆਪਣੇ ਨਿੱਜ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖਾਤਰ ਹੈ। ਇਸ ਗੌਰਵਮਈ ਸ਼ਹਾਦਤ ਨੇ ਨਾ ਕੇਵਲ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਦੂਜੇ ਪਾਸੇ ਪੂਰੇ ਸµਸਾਰ ਨੂੰ ਹੱਕ ਸੱਚ ਇਨਸਾਫ। ਧਰਮ ਲਈ ਮਰ ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਸਾਹਿਬ ਦੀ ਸ਼ਹਾਦਤ ਉਸ ਸਮੇਂ ਦੇ ਮਜ਼ਲੂਮਾਂ, ਨਿਓਟਿਆਂ, ਨਿਮਾਣਿਆ ਤੇ ਨਿਤਾਣਿਆ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਗੁਰੂ ਸਾਹਿਬ ਦੀ ਕੁਰਬਾਨੀ ਨਾ ਕੇਵਲ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ ਸਰੋਤ ਬਣ ਗਈ। ਗੁਰੂ ਜੀ ਦੀ ਕੁਰਬਾਨੀ ਧਾਰਮਿਕ ਆਜ਼ਾਦੀ ਲਈ ਸੀ ਅਤੇ ਹਰ ਉਸ ਜ਼ਬਰ ਜ਼ੁਲਮ ਵਿਰੁੱਧ ਸੀ ਜਿਹੜਾ ਕਿਸੇ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਮਜਬੂਰ ਕਰਦਾ ਹੈ। ਇਹ ਵਿਰੋਧ ਕਿਸੇ ਖ਼ਾਸ ਹਾਕਮ ਵਿਰੁੱਧ ਵੀ ਨਹੀਂ ਸੀ। ਸਿਰਫ਼ ਜ਼ਾਲਮ ਅਤੇ ਜ਼ਬਰ ਢਾਹੁਣ ਵਾਲੇ ਹਾਕਮ ਵਿਰੁੱਧ ਸੀ। ਹਿµਮਤ ਅਤੇ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦਾ ਸਮੇਂ ਦੇ ਜ਼ੋਰਾਵਰ ਹਾਕਮਾਂ ਸਾਹਵੇਂ ਬੇਖੌਫ਼ ਹੋ ਕੇ ਸੱਚ ਕਹਿਣਾ, ਦਲੇਰੀ ਦਿਖਾਉਣਾ ਅਤੇ ਸ਼ਹਾਦਤ ਪ੍ਰਾਪਤ ਕਰਨਾ, ਇੱਕ ਅਜਿਹਾ ਜਜ਼ਬਾ ਸੀ ਜਿਸ ਨੂੰ ਬੇਦਰਦ ਹਾਕਮ ਵੀ ਦੇਖਦਾ ਰਹਿ ਗਿਆ। ਹਾਕਮ ਹੈਰਾਨ ਤੇ ਪਰੇਸ਼ਾਨ ਸੀ ਕਿ ਕੋਈ ਵਿਅਕਤੀ ਕਿਸੇ ਹੋਰ ਧਰਮ ਦੀ ਧਾਰਮਿਕ ਆਜ਼ਾਦੀ ਦੀ ਬਰਕਰਾਰੀ ਲਈ ਆਪਣੀ ਜਾਨ ਕਿਵੇਂ ਕੁਰਬਾਨ ਕਰ ਸਕਦੈੈ ਅµਤਰ-ਧਰਮ ਸਦਭਾਵਨਾ ਗੁਰੂ ਤੇਗ ਬਹਾਦਰ ਜੀ ਦਾ ਸਾਰੇ ਧਰਮਾਂ ਪ੍ਰਤੀ ਸਤਿਕਾਰ ਦਾ ਸਿਖਰ ਹੀ ਸੀ ਕਿ ਉਨ੍ਹਾਂ ਨੇ ਹਿµਦੂ ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ। ਗੁਰੂ ਜੀ ਦਾ ਮµਨਣਾ ਸੀ ਕਿ ਧਰਮ ਨੂੰ ਮµਨਣਾ, ਰਹੁਰੀਤਾਂ ਅਤੇ ਮਰਿਆਦਾਵਾਂ ਨੂੰ ਅਪਨਾਉਣਾ ਹਰੇਕ ਇਨਸਾਨ ਦਾ ਨਿੱਜੀ ਹੱਕ ਹੈ। ਇਸ ਵਿੱਚ ਕਿਸੇ ਦੀ ਕੋਈ ਦਖਲਅµਦਾਜ਼ੀ ਨਹੀਂ ਹੋਣੀ ਚਾਹੀਦੀ ‘ਭੈ ਕਾਹੂ ਕੋ ਦੈਤ ਨਾਹੀ ਨਾਹਿ ਭੈ ਮਾਨਤ ਆਨਿ’ ਗੁਰੂ ਸਾਹਿਬ ਆਪਣੀ ਸ਼ਹਾਦਤ ਰਾਹੀਂ ਲੋਕ ਮਨ ਅµਦਰ ਰੋਹ ਦੇ ਭਾਵਾਂ ਨੂੰ ਜਗਾਉਂਦੇ ਹਨ ਤੇ ਇਸਦਾ ਵਿਵਹਾਰਿਕ ਰੂਪ ‘ਖਾਲਸਾ ਪµਥ ਸਾਜਨਾ’ ਰਾਹੀਂ ਸਾਡੇ ਸਾਹਮਣੇ ਆਉਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਮਨੁੱਖਤਾ ਅµਦਰੋ ਨਿਰਬਲਤਾ ਤੇ ਨਿਮਾਣਤਾ ਜਿµਹੇ ਭਾਵਾ ਨੂੰ ਸਵੈਮਾਨ ਨਿਡਰਤਾ ਲੜਨ ਤੇ ਮਰਨ ਦਾ ਚਾਓ ਪੈਦਾ ਕਰਦੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਦੁੱਤੀ ਤੇ ਲਾਸਾਨੀ ਹੈ, ਉਹਨਾਂ ਦੇ ਨਾਲ ਸµਬµਧਿਤ ਵਿਲੱਖਣ ਪੱਖ ਉਨਾਂ ਦੀ ਸ਼ਖਸ਼ੀਅਤ ਨੂੰ ਸਭ ਨਾਲੋਂ ਲਾਸਾਨੀ ਦਰਸਾਉਂਦੇ ਹਨ। ਹਥਲੇ ਖੋਜ ਪੱਤਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਮਾਜ ਵਿੱਚ ਵਾਪਰੇ ਰੋਹ ਤੇ ਅਣਖ, ਲੋਕ ਮਨਾਂ ਉੱਤੇ ਪਏ ਪ੍ਰਭਾਵ ਤੇ ਖਾਲਸਾ ਪµਥ ਦੀ ਸਿਰਜਣਾ ਬਾਰੇ ਵਿਚਾਰਾਂਗੇ। ਇਸ ਪ੍ਰਭਾਵ ਬਾਰੇ ਵੱਖ-ਵੱਖ ਵਿਦਵਾਨ ਆਪਣੇ ਵਿਚਾਰ ਪ੍ਰਗਟਾਉਂਦੇ ਹਨ, ਇਹਨਾਂ ਦੇ ਵਿਚਾਰਾਂ ਦੇ ਅਧਾਰ ‘ਤੇ ਵਿਚਾਰਨ ਦੀ ਕੋਸ਼ਿਸ਼ ਇਸ ਖੋਜ ਪੱਤਰ ਵਿੱਚ ਕੀਤੀ ਜਾਵੇਗੀ।
ਕੁੰਜੀ ਸ਼ਬਦ : ਸ਼ਹਾਦਤ, ਲੋਕ-ਮਨ, ਨਿਡਰਤਾ, ਭਾਵਾਂ, ਪ੍ਰਭਾਵ, ਧਰਮ, ਵਿਲੱਖਣ।

Paper Title:
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਰਚਿਤ ਬਾਣੀ : ਵਿਿਭµਨ ਪਾਸਾਰ
Author Name:
ਮਨਜੀਤ ਕੌਰ ਭੱਟੀ
Country:
India
DOI:
https://doi.org/10.5281/zenodo.19179680
Page No.:
27-31
View PDF Certificate
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਰਚਿਤ ਬਾਣੀ : ਵਿਿਭµਨ ਪਾਸਾਰ
Author: ਮਨਜੀਤ ਕੌਰ ਭੱਟੀ

ਸਾਰ
ਮੱਧਕਾਲ ਵਿੱਚ ਰਚੀ ਗੁਰਮਤਿ ਕਾਵਿ-ਧਾਰਾ ਗੁਰਮਤਿ ਸਿਧਾਂਤਾਂ ਨੂੰ ਪੇਸ਼ ਕਰਦੀ ਅਧਿਆਤਮਿਕ ਤੇ ਰੂਹਾਨੀ ਭਾਵਾਂ ਦੇ ਨਾਲ-ਨਾਲ ਲੋਕ ਜੀਵਨ ਦੇ ਵਿਿਭµਨ ਪਹਿਲੂਆਂ ਨਾਲ ਸµਵਾਦ ਰਚਾਉਂਦੀ ਹੈ।ਹਿµਦ ਦੀ ਚਾਦਰ, ਗੁਰੂ ਤੇਗ ਬਹਾਦਰ ਸਾਹਿਬ ਨੇ ਨਾਮ-ਸਿਮਰਨ ਦੇ ਅਧਿਆਤਮਿਕ ਫ਼ਲਸਫ਼ੇ ਦੇ ਨਾਲ-ਨਾਲ ‘ਭੈ ਕਾਹੂµ ਕੋ ਦੇਤਿ ਨਹਿ ਨਹਿ ਭੈ ਮਾਨਤ ਆਨ’ ਦੀ ਵਿਚਾਰਧਾਰਾ ਵੀ ਲੋਕਾਈ ਅੱਗੇ ਰੱਖੀ । ਉਨ੍ਹਾਂ ਨੇ ਹਾਕਮ ਦੇ ਜ਼ੁਲਮਾਂ ਨੂੰ ਬਰਦਾਸ਼ਤ ਨਾ ਕਰਦਿਆਂ ਉਸ ਦੀ ਧਾਰਮਿਕ ਕੱਟੜਤਾ ਦਾ ਵਿਰੋਧ ਕੀਤਾ। ਇਸ ਬਾਣੀ ਦੇ ਪ੍ਰਮੁੱਖ ਸਰੋਕਾਰ ਬ੍ਰਹਮ ਦੀ ਸਰਬਵਿਆਪਕਤਾ, ਸਿਮਰਨ/ਬµਦਗੀ, ਗੁਰੂ ਦੀ ਸ਼ਰਨ, ਮੁਕਤੀ ਦਾ ਮਾਰਗ, ਵੈਰਾਗ ਅਤੇ ਸਦਾਚਾਰਕ ਪਹਿਲੂ ਹਨ। ਬਾਣੀ ਸਮੁੱਚੀ ਮਾਨਵਤਾ ਨੂੰ ਸਿਦਕ, ਦ੍ਰਿੜ੍ਹਤਾ ਅਤੇ ਸਾਂਝੀਵਾਲਤਾ ਦੇ ਮਾਰਗ ‘ਤੇ ਚੱਲਣ ਦਾ ਪ੍ਰੇਰਨਾ-ਸ੍ਰੋਤ ਹੈ। ਇਹ ਬਾਣੀ ਸµਸਾਰਕ ਨਾਸ਼ਮਾਨਤਾ ਨੂੰ ਕੇਂਦਰ ਬਿµਦੂ ਮµਨ ਕੇ ਮਨੁੱਖ ਨੂੰ ਸੁਚੱਜੀ ਜੀਵਨ ਜਾਚ ਜਿਊਣ ਲਈ ਉਤਸ਼ਾਹਿਤ ਕਰਦੀ ਹੈ। ਗੁਰੂ ਤੇਗ ਬਹਾਦਰ ਬਾਣੀ ਮਨੁੱਖ ਨੂੰ ਇਤਿਹਾਸਕ ਵµਗਾਰਾਂ, ਵਧੀਕੀਆਂ, ਧੱਕੇਸ਼ਾਹੀਆਂ ਤੇ ਤਸ਼ੱਦਦ ਦੇ ਖ਼ਿਲਾਫ਼ ਜੂਝਣ ਲਈ ਮਨੋਬਲ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਨੇ ਭਗਤੀ ਦੇ ਸੁਰ, ਸਮਾਜਿਕ ਸµਗਠਨ ਦਾ ਸੁਪਨਾ ਅਤੇ ਲੋਕ ਭਲਾਈ ਦਾ ਮਹਾਨ ਸµਕਲਪ ਦੇ ਕੇ ਮਰਨ ਕਿਨਾਰੇ ਪਏ ਸਮਾਜ ਦੇ ਸਰੀਰ ਵਿੱਚ ਨਵ-ਪ੍ਰਾਣਾਂ ਦਾ ਸµਚਾਰ ਕੀਤਾ।

ਮੁੱਖ ਸ਼ਬਦ: ਰੂਹਾਨੀ ਭਾਵ, ਨਾਮ-ਸਿਮਰਨ, ਅਧਿਆਤਮਿਕ ਫ਼ਲਸਫ਼ਾ, ਧਾਰਮਿਕ ਕੱਟੜਤਾ ਦਾ ਵਿਰੋਧ, ਬ੍ਰਹਮ ਦੀ ਸਰਬਵਿਆਪਕਤਾ, ਵੈਰਾਗ

Paper Title:
ਗੁਰੂ ਤੇਗ਼ ਬਹਾਦਰ ਦਾ ਜੀਵਨ ਅਤੇ ਬਾਣੀ: ‘ਸਮਤਾ-ਦ੍ਰਿਸ਼ਟੀ’ ਦਾ ਪ੍ਰਵਚਨ
Author Name:
ਨਵਦੀਪ ਕੌਰ
Country:
India
DOI:
https://doi.org/10.5281/zenodo.19179952
Page No.:
32-36
View PDF Certificate
ਗੁਰੂ ਤੇਗ਼ ਬਹਾਦਰ ਦਾ ਜੀਵਨ ਅਤੇ ਬਾਣੀ: ‘ਸਮਤਾ-ਦ੍ਰਿਸ਼ਟੀ’ ਦਾ ਪ੍ਰਵਚਨ
Author: ਨਵਦੀਪ ਕੌਰ

ਭਾਰਤੀ ਦਰਸ਼ਨ ਪਰੰਪਰਾ ਵਿਚ ਪੰਜ ਇੰਦਰੀਆਂ ਅਤੇ ਪੰਜ ਵਿਕਾਰਾਂ ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਤੋਂ ਮੁਕਤ ਹੋਣ ਦੇ ਨਾਲ ਨਾਲ ਉਸਤਿਤ-ਨਿੰਦਾ, ਸੁਖ-ਦੁਖ, ਮਾਨ-ਅਪਮਾਨ, ਹਰਖ-ਸੋਗ ਦੇ ਦਵੰਦਾਂ ਨੂੰ ਤਿਆਗਣ ਤੇ ਸਮਤਾ ਭਾਵ ਬਣਾਈ ਰੱਖਣ ਉਪਰ ਜ਼ੋਰ ਦਿੱਤਾ ਗਿਆ ਹੈ।ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਮਨੁੱਖ ਨੂੰ ਸੰਸਾਰ ਦੀ ਦਵੰਤਾਮਕ ਖੇਡ ਵਿਚ ਸਮਦਰਸ਼ੀ ਭਾਵ ਰੱਖਣ ਦੀ ਪ੍ਰੇਰਨਾ ਦਿੰਦੀ ਹੈ।ਅਸਲ ਵਿਚ ਗੁਰੁ ਦਾ ਸਮੁੱਚਾ ਜੀਵਨ ਅਤੇ ਚਿੰਤਨ ਇਸ ‘ਸਮਤਾ-ਦਰਸ਼ਨ’ ਦੀ ਵਿਆਖਿਆ ਮਾਤਰ ਪ੍ਰਤੀਤ ਹੁੰਦੇ ਹਨ।ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਆਦਰਸ਼ਕ ਮਨੁੱਖ ਦਾ ਚਿਤਰਨ ਵਾਰ-ਵਾਰ ਕੀਤਾ ਗਿਆ ਹੈ ਜਿਸਦੀ ਪ੍ਰਮੁੱਖ ਵਿਸ਼ੇਸ਼ਤਾ ਸਮਤਾ-ਦ੍ਰਿਸ਼ਟੀ ਹੈ।ਗੁਰੁ ਜੀ ਦਾ ਆਦਰਸ਼ ਉਹ ਉਚਤਮ ਮਨੁੱਖ ਹੈ ਜਿਸਦਾ ਜੀਵਨ ਹਰ ਪੱਖੋਂ ਸੰਤੁਲਿਤ ਹੈ। ਉਨ੍ਹਾਂ ਅਨੁਸਾਰ ਜਿਹੜਾ ਵਿਅਕਤੀ ਮੁਸੀਬਤ ਵਿਚ ਵੀ ਦੁਖ ਤੋਂ ਪ੍ਰਭਾਵਿਤ ਨਾ ਹੋਵੇ, ਦੁਨਿਆਂਵੀ ਸੱੁਖਾਂ, ਵਿਸ਼ੇਸ਼ ਮੋਹ ਅਤੇ ਡਰ ਤੋਂ ਮੁਕਤ ਹੋਵੇ; ਭੌਤਿਕ ਪਦਾਰਥਾਂ ਦੀ ਇੱਛਾ ਤੋਂ ਇਸ ਤਰ੍ਹਾਂ ਨਿਰਲੇਪ ਹੋਵੇ ਕਿ ਸੋਨੇ ਨੂੰ ਮਿਟੀ/ਲੋਹੇ ਸਮਾਨ ਸਮਝਦਾ ਹੋਵੇ।ਉਹ ਨਾ ਕਿਸੇ ਦੀ ਨਿੰਦਿਆ ਤੇ ਨਾ ਹੀ ਝੂਠੀ ਉਸਤਤਿ ਵਿਚ ਲੁਪਤ ਹੋਵੇ।ਮਨ ਦੀਆਂ ਆਸ਼ਾਵਾਂ ਅਤੇ ਕਾਮਨਾਵਾਂ ਦਾ ਤਿਆਗੀ ਹੋਵੇ ਅਤੇ ਜਗਤ ਵਿਚ ਰਹਿੰਦਿਆਂ ਇਸ ਦੀਆਂ ਵਾਸਨਾਵਾਂ ਤੋਂ ਉਪਰਾਮ ਰਹਿੰਦਾ ਹੋਵੇ। ਕਾਮ, ਕ੍ਰੋਧ ਆਦਿ ਜਿਹੀਆ ਵਾਸਨਾਵਾਂ ਉਸਦੇ ਚਿਤ ਨੂੰ ਸਪਰਸ਼ ਨਾ ਕਰਦੀਆਂ ਹੋਣ ਅਤੇ ਉਸਦੇ ਹਿਰਦੈ ਵਿਚ ਪ੍ਰਭੂ ਦਾ ਨਿਵਾਸ ਹੋਵੇ।ਇਹ ਇਕ ਜੀਵਨ-ਜੁਗਤਿ ਮੰਨੀ ਗਈ ਹੈ ਜੋ ਕੇਵਲ ਗੁਰੂੁ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ।ਗੁਰੁ ਤੇਗ਼ ਬਹਾਦਰ ਜੀ ਦੀ ਬਾਣੀ ਆਮ ਮਨੁੱਖੀ ਜੀਵਨ ਵਰਤਾਰਿਆਂ ਦੇ ਦਵੰਦਾਂ ਨੂੰ ਵਿਰੋਧੀ ਜੱੁਟਾਂ ਵਿਚ ਵੰਡ ਕੇ ਨਹੀਂ ਸਗੋਂ ਸਮ-ਦਿਸ਼ਟੀ ਭਾਵ ਨਾਲ ਪੇਸ਼ ਕਰਦੀ ਹੈ।ਇਸ ਕਰਕੇ ਉਨਾਂ ਦੀ ਬਾਣੀ ਵਿਚ ਇੰਨ੍ਹਾਂ ਦਵੰਦ ਰੂਪਾਂ ਦੇ ਵਿਰੋਧੀ-ਜੁੱਟਾਂ ਨੂੰ ਪ੍ਰਗਟਾਉਣ ਵਾਲੇ ਸ਼ਬਦਾਂ ਦੇ ਜੋੜਿਆਂ ਦਾ ਵਾਰ ਵਾਰ ਦੁਹਰਾਉ ਮਿਲਦਾ ਹੈ।
ਕੁੰਜੀ ਸ਼ਬਦ: ਸਮ, ਦਵੰਦ, ਵਿਕਾਰ, ਵਿਰੋਧੀ-ਜੁੱਟ, ਉਸਤਿਤ-ਨਿੰਦਾ, ਸੁਖ-ਦੁਖ, ਮਾਨ-ਅਪਮਾਨ, ਹਰਖ-ਸੋਗ, ਸਮਤਾ-ਦ੍ਰਿਸ਼ਟੀ, ਸਮਦਰਸ਼ੀ, ਜੀਵਨ ਮੁਕਤ।

Paper Title:
GURUDWARA DUKH NIVARAN, GURU KA TAL, AGRA AND ITS HISTORICAL RELATION WITH GURU TEGH BAHADUR JI: A STUDY
Author Name:
Vibha Jain
Country:
India
DOI:
https://doi.org/10.5281/zenodo.19180198
Page No.:
37-39
View PDF Certificate
GURUDWARA DUKH NIVARAN, GURU KA TAL, AGRA AND ITS HISTORICAL RELATION WITH GURU TEGH BAHADUR JI: A STUDY
Author: Vibha Jain

ABSTRACT
Gurudwara Dukh Nivaran, popularly known as Guru ka Tal, situated near Agra, occupies a significant place in Sikh historical tradition due to its close association with the ninth Sikh Guru, Sri Guru Tegh Bahadur Ji. The site is remembered primarily as the place where Guru Tegh Bahadur Ji voluntarily surrendered himself to the Mughal authorities in 1675 CE, an act that preceded his martyrdom at Delhi. This research paper undertakes a purely historical study of Gurudwara Guru ka Tal, examining its origins as a Mughal-period water structure, its transformation into a sacred Sikh site, and its role in the final phase of Guru Tegh Bahadur Ji’s life. Particular attention is paid to the narrative preserved in Sikh historical literature, especially the Panth Prakash authored by Gyani Gyan Singh, with specific reference to Chapter 39, which records the episode involving a shepherd named Hassan Ali. Through a critical reading of Sikh sources such as Panth Prakash, Suraj Prakash, and modern historical scholarship, this study aims to present a coherent historical account of Guru ka Tal as a site of surrender, ethical resistance, and inter-communal human interaction in seventeenth-century Mughal India.

Keywords: Guru Tegh Bahadur Ji, Aurangzeb, Guru ka Tal, Hassan Ali, Panth Prakash, Sant Attar Singh Ji

Paper Title:
ਗੁਰੂ ਲਾਧੋ ਰੇ
Author Name:
ਸੁਖਜੀਤ ਕੌਰ
Country:
India
DOI:
https://doi.org/10.5281/zenodo.19180407
Page No.:
40-43
View PDF Certificate
ਗੁਰੂ ਲਾਧੋ ਰੇ
Author: ਸੁਖਜੀਤ ਕੌਰ

ਸਾਰੰਸ਼:
ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ (1621-1675) ਬਹੁਤ ਹੀ ਦੂਰ-ਅੰਦੇਸ਼ ਅਤੇ ਧਾਰਮਿਕ ਰਹਿਬਰ ਜਿਨ੍ਹਾਂ ਦੀ ਸ਼ਹੀਦੀ ਦੇ 350ਵੇਂ ਸਾਲ ਨੂੰ ਅਸੀਂ ਮਨਾਉਣ ਜਾ ਰਹੇ ਹਾਂ। ਉਨ੍ਹਾਂ ਨਾਲ ਜੁੜੇ ਕੁਝ ਵਿਅਕਤੀਆਂ ਵਿੱਚੋਂ ਮੱਖਣ ਸ਼ਾਹ ਲੁਬਾਣਾ ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਕੀਤਾ, ਉੱਤੇ ਅਧਾਰਿਤ ਮੇਰਾ ਖੋਜ ਪੱਤਰ ਹੈ। ਇੱਕ ਸੱਚੇ ਸ਼ਰਧਾਲੂ ਦੇ ਰੂਪ ਵਿੱਚ ਗੁਰੂ ਹਰਿਗੋਬਿµਦ ਸਾਹਿਬ ਜੀ ਦੇ ਦਿੱਤੇ ਹੁਕਮ ਅਨੁਸਾਰ ਗੁਰੂ ਤੇਗ ਬਹਾਦਰ ਜੀ ਬਕਾਲਾ ਆ ਵਸੇ ਸਨ ਤੇ ਨਾਮ ਸਿਮਰਨ ਤੇ ਜਪ-ਤਪ ਵਿੱਚ ਆਪਣਾ ਸਮਾਂ ਬਿਤਾਉਂਦੇ। ਗੁਰੂ ਹਰਿਗੋਬਿµਦ ਸਾਹਿਬ ਤੋਂ ਬਾਅਦ ਹਰਿਰਾਇ ਅਤੇ ਹਰਿਿਕ੍ਰਸ਼ਨ ਜੀ ਨੇ ਸਿੱਖ ਧਰਮ ਦੀ ਅਗਵਾਈ ਕੀਤੀ। ਗੁਰੂ ਹਰਿਿਕ੍ਰਸ਼ਨ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਨੌਵੇਂ ਗੁਰੂ ਲਈ ‘ਬਾਬਾ ਬਕਾਲੇ’ ਦਾ ਇਸ਼ਾਰਾ ਕੀਤਾ। ਇਸ ‘ਬਾਬੇ’ ਗੁਰੂ ਦੀ ਖੋਜ ਉਸ ਸਮੇਂ ਦੇ ਪ੍ਰਸਿੱਧ ਵਪਾਰੀ ਮੱਖਣ ਸ਼ਾਹ ਲੁਬਾਣਾ ਨੇ ਪੂਰੀ ਕੀਤੀ।
ਮੁੱਖ ਸ਼ਬਦ : ਬਕਾਲਾ, ਕੀਰਤਪੁਰ ਸਾਹਿਬ, ਧੀਰਮੱਲ, ਬੇੜਾ।

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ, ਸੰਦੇਸ਼ ਅਤੇ ਸ਼ਹਾਦਤ
Author Name:
ਵੰਦਨਾ
Country:
India
DOI:
https://doi.org/10.5281/zenodo.19252687
Page No.:
44-50
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ, ਸੰਦੇਸ਼ ਅਤੇ ਸ਼ਹਾਦਤ
Author: ਵੰਦਨਾ

ਸਾਰµਸ਼ :
ਵਿਸ਼ਵ ਦੇ ਇਤਿਹਾਸ ਦੇ ਪµਨੇ ਫਰੋਲਣ ਤੋਂ ਪਤਾ ਲੱਗਦਾ ਹੈ ਕਿ ਜੇਕਰ ਮਹਾਪੁਰਸ਼, ਸµਤ, ਭਗਤ ਨੇ ਕੋਈ ਬਲੀਦਾਨ ਦਿੱਤਾ ਹੈ ਤਾਂ ਉਹ ਕੇਵਲ ਆਪਣੇ ਨਿੱਜੀ, ਧਾਰਮਿਕ ਅਤੇ ਸਮਾਜਿਕ ਮਾਨਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੂੰ ਬਚਾਉਣ ਲਈ ਬਲੀਦਾਨ ਦਿੱਤਾ ਗਿਆ ਹੈ, ਪਰ ਗੁਰੂ ਤੇਗ ਬਹਾਦਰ ਜੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਵਿਸ਼ਵ ਦੇ ਇਤਿਹਾਸ ਵਿੱਚ ਸੁਨਹਿਰੀ ਪµਨਿਆਂ ਉੱਪਰ ਅµਕਿਤ ਹੈ ਜਿਨ੍ਹਾਂ ਨੇ ਸ਼ਰਨਾਗਤ ਕਸ਼ਮੀਰੀ ਪµਡਿਤਾਂ ਅਤੇ ਧਰਮ ਦੀ ਰੱਖਿਆ ਦੇ ਵਰਦਾਨ ਨੂੰ ਕਬੂਲ ਕਰਕੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੈ। ਹਿµਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਸ਼ਵ ਦੇ ਇਤਿਹਾਸ ਦੀਆਂ ਉਨ੍ਹਾਂ ਲਾਜਵਾਬ ਹਸਤੀਆਂ ਵਿੱਚੋਂ ਵਿਲੱਖਣ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਸਮੁੱਚੀ ਮਾਨਵ ਜਾਤੀ ਨੂੰ ਸਿਦਕ, ਸਿਰੜ, ਸਚਿਆਰਤਾ, ਸਾਂਝੀਵਾਲਤਾ, ਅਡਲਿ ਦ੍ਰਿੜ੍ਹਤਾ ਅਤੇ ਨੈਤਿਕਤਾ ਦੇ ਮਾਰਗ ’ਤੇ ਚੱਲਣ ਦਾ ਪੈਗਾਮ ਦਿੱਤਾ ਹੈ। ਸੋ, ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਨ ਯੋਗੀ, ਬਹਾਦਰ ਅਤੇ ਤਿਆਗੀ ਸਖ਼ਸ ਸਨ ਜਿਨ੍ਹਾਂ ਨੇ ਨੈਤਿਕਤਾ, ਧਰਮ ਅਤੇ ਆਦਰਸ਼ਾਂ ਦੀ ਰਾਖੀ ਲਈ ਆਪਣੇ ਸੀਸ ਦਾ ਬਲੀਦਾਨ ਦੇ ਕੇ ਧਰਮ ਦੀ ਢਾਲ ਬਣਨ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜੀ ਦੇ 350ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਇਹ ਦੋ ਸ਼ਬਦ ਉਹਨਾਂ ਦੀ ਯਾਦ ਵਿੱਚ ਇਕ ਸੁਯੋਗ ਸ਼ਰਧਾਂਜਲੀ ਅਤੇ ਨਿਮਾਣਾ ਜਿਹਾ ਉੱਦਮ ਹੈ, ਜਿਸ ਨੂੰ ਮੈਂ ਆਪਣੇ ਖੋਜ ਪੱਤਰ ਵਿੱਚ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ ਹੈ।
ਕੁµਜੀ ਸ਼ਬਦ: ਹਿµਦ ਦੀ ਚਾਦਰ, ਇਬਾਦਤ, ਪਾਵਨ ਬਾਣੀ, ਨੈਤਿਕਤਾ, ਵਿਚਾਰਧਾਰਾ, ਅਖµਡਤਾ, ਕੁਰਬਾਨੀ।

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ: ਵਰਤਮਾਨ ਪ੍ਰਾਸੰਗਿਕਤਾ
Author Name:
ਹਰਸਿਮਰਨ ਕੌਰ
Country:
India
DOI:
https://doi.org/10.5281/zenodo.19253386
Page No.:
51-54
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ: ਵਰਤਮਾਨ ਪ੍ਰਾਸੰਗਿਕਤਾ
Author: ਹਰਸਿਮਰਨ ਕੌਰ

ਸਾਰੰਸ਼:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖ ਨੂੰ ਇਤਿਹਾਸਿਕ ਚੁਣੌਤੀਆਂ ਨਾਲ ਨਜਿੱਠਣ ਅਤੇ ਹੋਂਦ ਮੂਲਕ ਸµਕਟ ਵਿੱਚੋਂ ਨਿਕਲਣ ਦੀ ਜਾਚ ਸਿਖਾਉਂਦੀ ਹੈ ਆਪ ਦੀ ਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਅਤੇ ਦੈਵੀ ਰਹੱਸੇ ਨੂੰ ਜਾਣਨ ਦਾ ਅਜਿਹਾ ਸਾਧਨ ਹੈ ਜੋ ਮਨੁੱਖ ਨੂੰ ਲੌਕਿਕ ਜਗਤ ਦੇ ਸੱਚ ਤੋਂ ਜਾਣੂ ਕਰਵਾਉਂਦੀ ਹੈ ਆਪ ਮੂਲ ਮਨੁੱਖੀ ਹੱਕਾਂ ਦੇ ਹੱਕ ਵਿੱਚ ਅਤੇ ਜਾਬਰ ਵਰਤਾਰੇ ਦੇ ਵਿਰੋਧ ਵਿੱਚ ਸਦਾ ਖੜੇ ਰਹੇ ਸ੍ਰੀ ਗੁਰੂ ਗ੍ਰµਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸ਼ਬਦ(ਪਦੇ) ਤੇ 59 ਸਲੋਕ ਦਰਜ ਹਨ ਆਪ ਦੀ ਬਾਣੀ ਮਨੁੱਖ ਨੂੰ ਮਨ ਦੀ ਭਟਕਣਾ ਤੋਂ ਮੁਕਤ ਕਰਦਿਆਂ ਮੁਕਤੀ ਦੇ ਰਾਹ ਵੱਲ ਲੈ ਜਾਂਦੀ ਹੈ। ਮੇਰੇ ਖੋਜ ਪੱਤਰ ਦਾ ਵਿਸ਼ਾ “ ਗੁਰੂ ਤੇਗ ਬਹਾਦਰ ਜੀ ਦੀ ਬਾਣੀ: ਵਰਤਮਾਨ ਪ੍ਰਸµਗਿਕਤਾ”ਹੈ ਇਸ ਖੋਜ ਪੱਤਰ ਦੇ ਅµਤਰਗਤ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਅਜੋਕੇ ਦੌਰ ਵਿੱਚ ਪ੍ਰਸµਗਿਕਤਾ ਦੇ ਵਿਿਭµਨ ਪੱਖ ਨੂੰ ਉਜਾਗਰ ਕੀਤਾ ਗਿਆ ਹੈ ‘ ਮਨ ਰੇ ਕਹਾ ਭਇਓ ਤੈ ਬਉਰਾ ਅਹਿਿਨਸ ਅਉਧ ਘਟੈ ਨਹੀਂ ਜਾਨੈ ਭਇਓ ਲੋਭ ਸµਗਿ ਹਉਰਾ ਰਾਹੀਂ ਮਨੁੱਖ ਨੂੰ ਜੀਵਨ ਦੇ ਸਤਿ ਬਾਰੇ ਜਾਣਨ ਦਾ ਸµਦੇਸ਼ ਦਿੱਤਾ ਗਿਆ ਹੈ ਤਾਂ ਜੋ ਇਸ ਮੁੱਲਵਾਨ ਜੀਵਨ ਨੂੰ ਅਣਜਾਨ ਹੋ ਕੇ ਨਾ ਗਵਾਇਆ ਜਾਵੇ ਇਸ ਖੋਜ ਪੱਤਰ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿਿਭµਨ ਸਰੋਕਾਰਾਂ ਤੇ ਉਸ ਦੀ ਵਰਤਮਾਨ ਪ੍ਸµਗਿਕਤਾ ਬਾਰੇ ਚਰਚਾ ਕੀਤੀ ਗਈ ਹੈ
ਕੁੰਜੀ ਸ਼ਬਦ- ਬਾਣੀ,ਪ੍ਰਵਚਨ,ਵਾਸਤਵਿਕਤਾ,ਸµਦੇਸ਼,ਵਰਤਮਾਨ ਮੁਲਵਾਨ, ਫਲਾਸਫੀ, ਸ਼ਹਾਦਤ, ਸ੍ਰਿਸ਼ਟੀ,ਝੂਠੀ, ਕµਨਜਿਊਮਰ ਪਾਪੂਲਰ, ਮੱੁਲਵਾਨ

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵੈਰਾਗ ਦਾ ਸੰਕਲਪ
Author Name:
ਹਰਮਨਦੀਪ ਕੌਰ
Country:
India
DOI:
https://doi.org/10.5281/zenodo.19253654
Page No.:
55-59
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵੈਰਾਗ ਦਾ ਸੰਕਲਪ
Author: ਹਰਮਨਦੀਪ ਕੌਰ

ਸਾਰµਸ਼:
ਗੁਰੂ ਗ੍ਰµਥ ਸਾਹਿਬ ਵਿੱਚ ਸ਼ਾਮਲ ਬਾਣੀਕਾਰਾਂ ਦੀ ਅਧਿਆਤਮਕ ਅਨੁਭਵ ਦੀ ਅਭਿਿਵਅਕਤੀ ‘ਧੁਰ ਕੀ ਬਾਣੀ’ ਦੇ ਰੂਪ ਵਿੱਚ ਮਨੁੱਖ ਨੂੰ ਸਤਿ ਅਨੁਭਵ ਦੇ ਪ੍ਰਕਾਸ਼ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ। ਮਨੁੱਖ ਦੀ ਵਿਡµਬਨਾ ਇਹ ਹੈ ਕਿ ਉਹ ਜਗਤ ਅਤੇ ਸਰੀਰ ਨੂੰ ਸਤਿ ਮµਨ ਕੇ ਇਸੇ ਦੀ ਪਾਲਣਾ ਅਤੇ ਦੁਨਿਆਵੀ ਪਦਾਰਥਾਂ ਨੂੰ ਇਕੱਤਰ ਕਰਨ ਵਿਚ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚੋਂ ਸµਸਾਰਕ ਨਾਸ਼ਮਾਨਤਾ ਦਾ ਡੂµਘਾ ਅਹਿਸਾਸ ਹੁµਦਾ ਹੈ ਜਿਸ ਵਿਚ ਵੈਰਾਗ ਦੀ ਤੀਬਰ ਸµਵੇਦਨਾ ਲੁਪਤ ਹੈ। ਇਹ ਬਾਣੀ ਮਨੁੱਖ ਨੂੰ ਸੁਚੱਜੀ ਜੀਵਨ - ਜਾਚ ਸਿਖਾ ਕੇ ਸਰਵਉੱਚ ਸ਼ਕਤੀ ਪਰਮਾਤਮਾ ਨਾਲ ਇੱਕ - ਮਿਕ ਹੋਣ ਦਾ ਰਾਹ ਦਰਸਾਉਂਦੀ ਹੋਈ ਮੋਕਸ਼ ਪ੍ਰਾਪਤੀ ਦਾ ਸµਦੇਸ਼ ਦਿµਦੀ ਹੈ । ਇਹ ਕਿਸੇ ਵਿਸ਼ੇਸ਼ ਧਰਮ, ਜਾਤੀ , ਮਜ਼ਹਬ, ਕੌਮ ਜਾਂ ਸµਪਰਦਾਇ ਲਈ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੇ ਭਲੇ ਹਿੱਤ ਰਚੀ ਗਈ ਬਾਣੀ ਹੈ ਜਿਸ ਨੂੰ ਪੜ੍ਹ - ਸੁਣ ਕੇ ਮਨੁੱਖ ਇਸ ਪਦਾਰਥਕ ਯੁਗ ਵਿੱਚ ਸ਼ਾਂਤ ਅਤੇ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ ।
ਮੁੱਖ ਸ਼ਬਦ: ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਸµਸਾਰਕ ਨਾਸ਼ਮਾਨਤਾ, ਨੈਤਿਕਤਾ ਅਤੇ ਸਦਾਚਾਰ, ਵੈਰਾਗ ਅਤੇ ਅਨੁਰਾਗ, ਬµਧਨ ਮੁਕਤੀ

Paper Title:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ’ਚ ‘ਕਾਲ’ ਤੋਂ ‘ਅਕਾਲ’ ਦੀ ਯਾਤਰਾ
Author Name:
ਬਲਵਿੰਦਰ ਸਿੰਘ ਥਿੰਦ
Country:
India
DOI:
https://doi.org/10.5281/zenodo.19281460
Page No.:
60-68
View PDF Certificate
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ’ਚ ‘ਕਾਲ’ ਤੋਂ ‘ਅਕਾਲ’ ਦੀ ਯਾਤਰਾ
Author: ਬਲਵਿੰਦਰ ਸਿੰਘ ਥਿੰਦ

ਅਭਸ਼ਠ੍ਰਅਛਠ
ਇਹ ਪ੍ਰਮਾਣਿਕ ਤੱਥ ਹੈ ਕਿ ਸ਼ਹਾਦਤ ਦੇ ਪ੍ਰਸੰਗ ਵਿਚ ਜਦੋਂ ਵਿਸ਼ਵ ਇਤਿਹਾਸ ਦਾ ਅਧਿਐਨ ਕਰਦੇ ਹਾਂ ਤਾਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸਥਾਨ, ਸ਼ਹਾਦਤ ਅਤੇ ਮਹਿਮਾ ਨਿਰਾਲੀ ਹੈ। ਨਿਰਾਲੀ ਮਹਿਮਾ ਦਾ ਰਹੱਸ ਇਸ ਪ੍ਰਮਾਣ ਵਿਚ ਹੈ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਪਰਉਪਕਾਰ ਲਈ ਹੈ। ਪਰਉਪਕਾਰ ਦਾ ਕਰਤਾਰੀ ਕਰਮ ਸਵੈ ਜਾਂ ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵੀ ਹੱਕਾਂ ਦੀ ਰਖਵਾਲੀ ਅਤੇ ਧਰਮ ਦੀ ਆਜ਼ਾਦੀ ਖ਼ਾਤਰ ਹੈ। ‘ਹਿੰਦ ਦੀ ਤਵਾਰੀਖ਼’ ਦੇ ਸੁਨਹਿਰੀ ਪੰਨਿਆਂ ਵਿਚ ਦਰਜ ਗੁਰੂ ਤੇਗ਼ ਬਹਾਦਰ ਸਾਹਿਬ ਦੀ ਗੌਰਵਮਈ ਸ਼ਹਾਦਤ ਨੇ ‘ਧਰਮ’ ਨੂੰ ਸਹੀ ਅਰਥਾਂ ਵਿਚ ਪਰਿਭਾਸ਼ਿਤ ਕੀਤਾ ਹੈ। ਮੁਗ਼ਲ ਹਕੂਮਤ ਦੇ ਨਿਰਦਈ ਤੁਫ਼ਾਨ ਮੂਹਰੇ ਗੁਰੂ ਸਾਹਿਬ ਨੇ ‘ਧਰਮ’ ਅਤੇ ‘ਸੱਚ’ ਦੀ ਜੋਤ ਜਗਾਈ ਹੈ। ਸੱਚ ਦੀ ਇਸ ਦੈਵੀ ਜੋਤ ਦੀ ਲੋਅ ਵਿਚ ਗ਼ੁਲਾਮ ਲੋਕਾਈ ਨੂੰ ਆਜ਼ਾਦੀ ਦੇ ਮਾਰਗ ’ਤੇ ਤੋਰਨ ਲਈ ਸ਼ਹਾਦਤ ਦੇ ਕੇ ਪੂਰਨੇ ਪਾਏ ਹਨ। ਜੀਵਨ ਦਾ ਸਬੱਬ ਬਣੇ ਇਨ੍ਹਾਂ ਪੂਰਨਿਆਂ ਸਦਕਾ ਭਟਕੇ ਰਾਹੀਆਂ ਨੂੰ ਜੀਵਨ ਦਾ ਮਸਕਦ ਅਤੇ ਮੰਜ਼ਿਲ ਹਾਸਿਲ ਹੋਈ ਹੈ। ਮਜ਼੍ਹਬੀ ਕੱਟੜਤਾ ਦੀਆਂ ਦੀਵਾਰਾਂ ’ਚ ਕੈਦ ਤਪਦੀਆਂ ਰੂਹਾਂ (ਕਸ਼ਮੀਰੀ ਪੰਡਿਤਾਂ) ਦੀ ਗੁਰੂ ਸਾਹਿਬ ਨੇ ਫ਼ਰਿਆਦ ਸੁਣੀ ਹੈ। ਫ਼ਰਿਆਦੀਆਂ ਦੀ ਪਹਿਰੇਦਾਰੀ ਕਰਦਿਆਂ ਜ਼ਾਬਰ ਨਿਜ਼ਾਮ ਦੇ ਜ਼ਬਰ ਨੂੰ ਬੇਬਾਕੀ ਨਾਲ ਵੰਗਾਰਿਆ ਹੈ। ਇਸ ਵੰਗਾਰ ਦਾ ਅੰਜ਼ਾਮ ਪ੍ਰਤੱਖ ਹੋਣ ਦੇ ਬਾਵਜੂਦ 300 ਮੀਲਾਂ ਦਾ ਸਫ਼ਰ ਪੈਦਲ ਗਾਹੁੰਦਿਆਂ ਜਰਵਾਣੇ ਕਾਤਲ (ਔਰੰਗਜ਼ੇਬ) ਕੋਲ ਕੁਰਬਾਨ ਹੋਣ ਲਈ ਖ਼ੁਦ ਜਾਂਦੇ ਹਨ। ਸਵੈ ਕੁਰਬਾਨੀ ਦਾ ਇਹ ਕਰਤਾਰੀ ਕਰਮ ਕਰਦਿਆਂ ਗੁਰੂ ਤੇਗ਼ ਬਹਾਦਰ ਸਾਹਿਬ ਨਿਤਾਣਿਆਂ ਦੇ ਤਾਣ, ਨਿਮਾਣਿਆਂ ਦੇ ਮਾਣ, ਨਿਆਸਰਿਆਂ ਦੇ ਆਸਰੇ ਤੇ ਨਿਓਟਿਆਂ ਦੀ ਓਟ ਬਣੇ ਹਨ। ਅਜਿਹੀ ਓਟ ਨੂੰ ਪ੍ਰਣਾਈ ਆਤਮਾ ਹੀ ‘ਬੰਧਨ’ ਤੋਂ ‘ਮੁਕਤ’ ਹੋਣ ਦਾ ਪ੍ਰਤਿਮਾਨ ਸਿਰਜ ਸਕਦੀ ਹੈ। ਪ੍ਰਤੱਖ ਹੈ ਕਿ ਗੁਰੂ ਸਾਹਿਬ ਵੱਲੋਂ ‘ਬੰਧਨ’ ਤੋਂ ‘ਮੁਕਤ’ ਦਾ ਸਿਰਜਿਆ ਪ੍ਰਤਿਮਾਨ ਭਵਿੱਖ ਵਿਚ ਕੌਮ ਦੀਆਂ ਪਗਡੰਡੀਆਂ ਨੂੰ ਸ਼ਾਹਮਾਰਗ ਬਣਾਉਂਦਾ ਹੈ। ਇਨ੍ਹਾਂ ਪਗਡੰਡੀਆਂ ’ਤੇ ਤੁਰਦਿਆਂ ਪਾਂਧੀ ‘ਕਾਲ’ ਤੋਂ ‘ਅਕਾਲ’ ਦੀ ਯਾਤਰਾ ਕਰਦਾ ਹੈ। ਦਰਅਸਲ ‘ਕਾਲ’ ਬੰਧਨ ਹੈ ਅਤੇ ‘ਅਕਾਲ’ ਮੁਕਤੀ ਹੈ। ਬੰਧਨ ਤੋਂ ਮੁਕਤ ਹੋਏ ਬਿਨਾਂ ‘ਅਕਾਲ’ ਵਿਚ ਅਭੇਦ ਹੋਣਾ ਅਸੰਭਵ ਹੈ।
ਖਏਾੋਰਦਸ: ‘ਸ਼ਾਸਤਰ’ ਤੋਂ ‘ਸ਼ਸਤਰ’, ‘ਭਗਤੀ’ ਤੋਂ ‘ਸ਼ਕਤੀ’, ‘ਸੰਤ’ ਤੋਂ ‘ਸਿਪਾਹੀ’, ‘ਬੰਧਨ’ ਤੋਂ ‘ਮੁਕਤ’ ਅਤੇ ‘ਕਾਲ’ ਤੋਂ ‘ਅਕਾਲ’ ਦੀ ਯਾਤਰਾ

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਦਾ ਸੰਕਲਪ
Author Name:
ਰਾਣਾ ਬਲਜਿੰਦਰ ਕੌਰ
Country:
India
DOI:
https://doi.org/10.5281/zenodo.19281794
Page No.:
69-72
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਦਾ ਸੰਕਲਪ
Author: ਰਾਣਾ ਬਲਜਿੰਦਰ ਕੌਰ

ਸਾਰ ਤੱਤ:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਦਾ ਸµਕਲਪ ਮਨੁੱਖੀ ਜੀਵਨ ਦੀ ਅਸਥਿਰਤਾ ਅਤੇ ਸµਸਾਰਿਕ ਮੋਹ-ਮਾਇਆ ਦੀ ਪ੍ਰਕਿਰਤੀ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੀ ਬਾਣੀ ਮਨੁੱਖ ਨੂੰ ਇਹ ਗਿਆਨ ਕਰਵਾਉਂਦੀ ਹੈ ਕਿ ਧਨ, ਜਵਾਨੀ, ਸਰੀਰਕ ਸੁੱਖ ਅਤੇ ਸµਸਾਰਿਕ ਰਿਸ਼ਤੇ-ਨਾਤੇ ਸਦਾ ਲਈ ਕਾਇਮ ਨਹੀਂ ਰਹਿµਦੇ। ਜੀਵਨ ਦੀ ਇਹ ਨਾਸ਼ਮਾਨਤਾ ਮਨੁੱਖ ਨੂੰ ਅਹµਕਾਰ ਅਤੇ ਲਾਲਚ ਤੋਂ ਦੂਰ ਹੋ ਕੇ ਸੱਚੇ ਪ੍ਰਭੂ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ। ਗੁਰੂ ਤੇਗ ਬਹਾਦਰ ਜੀ ਮਨੁੱਖ ਨੂੰ ਮੌਤ ਦੀ ਅਟੱਲਤਾ ਅਤੇ ਸਮੇਂ ਦੀ ਤਾਕਤ ਦਾ ਅਹਿਸਾਸ ਕਰਵਾ ਕੇ ਆਤਮਿਕ ਜਾਗਰੂਕਤਾ ਵੱਲ ਮੋੜਦੇ ਹਨ। ਉਨ੍ਹਾਂ ਅਨੁਸਾਰ ਜੋ ਮਨੁੱਖ ਨਾਸ਼ਵਾਨ ਪਦਾਰਥਾਂ ਵਿੱਚ ਫਸਿਆ ਰਹਿµਦਾ ਹੈ, ਉਹ ਦੁੱਖ ਅਤੇ ਭਰਮ ਦਾ ਸ਼ਿਕਾਰ ਹੁµਦਾ ਹੈ, ਜਦਕਿ ਪ੍ਰਭੂ-ਭਗਤੀ ਅਤੇ ਨਾਮ-ਸਿਮਰਨ ਨਾਲ ਜੀਵਨ ਵਿੱਚ ਸਥਿਰਤਾ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਹੁµਦੀ ਹੈ। ਹੱਥਲਾ ਪੇਪਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ‘ਨਾਸ਼ਮਾਨਤਾ’ ਦੇ ਸµਕਲਪ ਨਾਲ ਸµਬµਧਿਤ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਲਾ ਨਾਸ਼ਮਾਨਤਾ ਦਾ ਸµਕਲਪ ਮਨੁੱਖ ਨੂੰ ਸµਸਾਰਿਕ ਅਸਥਿਰਤਾ ਤੋਂ ਉੱਪਰ ਉਠ ਕੇ ਅਧਿਆਤਮਕ ਜੀਵਨ ਦੀ ਮਹੱਤਤਾ ਸਮਝਾਉਂਦਾ ਹੈ ਅਤੇ ਸੱਚ, ਵੈਰਾਗ ਅਤੇ ਨਾਮ ਨਾਲ ਜੁੜਨ ਦਾ ਸµਦੇਸ਼ ਦਿµਦਾ ਹੈ।

ਮੁੱਖ ਸ਼ਬਦ: ਬਾਣੀ, ਨਾਸ਼ਮਾਨਤਾ, ਸµਸਾਰਕ ਅਸਥਿਰਤਾ, ਮੋਹਮਾਇਆ, ਮੌਤ ਦੀ ਅਟੱਲਤਾ, ਅਧਿਆਤਮਿਕਤਾ, ਨਾਮ-ਸਿਮਰਨ, ਵੈਰਾਗ, ਆਤਮਿਕ ਜਾਗਰੂਕਤਾ

Paper Title:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਾ ਵਿਚਾਰਧਾਰਕ ਪਰਿਪੇਖ
Author Name:
ਮਨਦੀਪ ਕੌਰ
Country:
India
DOI:
https://doi.org/10.5281/zenodo.19282274
Page No.:
73-76
View PDF Certificate
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਾ ਵਿਚਾਰਧਾਰਕ ਪਰਿਪੇਖ
Author: ਮਨਦੀਪ ਕੌਰ

ਸਾਰ:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਮਨੁੱਖੀ ਜੀਵਨ, ਸµਸਾਰ ਦੀ ਅਸਥਿਰਤਾ ਅਤੇ ਪਰਮਾਤਮਾ ਨਾਲ ਅਟੁੱਟ ਸµਬµਧ ਦੀ ਗਹਿਰੀ ਦਾਰਸ਼ਨਿਕ ਵਿਆਖਿਆ ਪੇਸ਼ ਕਰਦੀ ਹੈ। ਆਪ ਦੀ ਬਾਣੀ ਦਾ ਕੇਂਦਰੀ ਸµਦੇਸ਼ ਮਨੁੱਖ ਨੂੰ ਮਾਇਆ, ਮੋਹ, ਲੋਭ, ਕਾਮ, ਕ੍ਰੋਧ ਅਤੇ ਅਹµਕਾਰ ਵਰਗੇ ਵਿਕਾਰਾਂ ਤੋਂ ਉੱਪਰ ਉੱਠ ਕੇ ਨਾਮ-ਸਿਮਰਨ ਅਤੇ ਸਦਾਚਾਰਕ ਜੀਵਨ ਵੱਲ ਪ੍ਰੇਰਿਤ ਕਰਨਾ ਹੈ। ਗੁਰੂ ਜੀ ਸµਸਾਰ ਨੂੰ ਨਾਸ਼ਵਾਨ, ਸੁਪਨੇ ਸਮਾਨ ਅਤੇ ਮ੍ਰਿਗ-ਤ੍ਰਿਸ਼ਨਾ ਵਾਂਗ ਦੱਸਦੇ ਹੋਏ ਮਨੁੱਖ ਨੂੰ ਇਸ ਨਾਲ ਮੋਹ ਨਾ ਜੋੜਨ ਦੀ ਸਿੱਖਿਆ ਦਿµਦੇ ਹਨ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਮਨੁੱਖ ਨੂੰ ਸੁਖ-ਦੁਖ, ਲਾਭ-ਹਾਨੀ ਅਤੇ ਮਾਨ-ਅਪਮਾਨ ਨੂੰ ਸਮਦਰਸ਼ੀ ਭਾਵ ਨਾਲ ਸਵੀਕਾਰ ਕਰਨ ਦਾ ਉਪਦੇਸ਼ ਦਿµਦੀ ਹੈ। ਆਪ ਮਨ ਦੀ ਚµਚਲਤਾ ਅਤੇ ਤ੍ਰਿਸ਼ਨਾ ਨੂੰ ਮਨੁੱਖੀ ਦੁੱਖਾਂ ਦਾ ਮੁੱਖ ਕਾਰਨ ਮµਨਦੇ ਹਨ ਅਤੇ ਦੱਸਦੇ ਹਨ ਕਿ ਕੇਵਲ ਪਰਮਾਤਮਾ ਦੀ ਕਿਰਪਾ, ਨਾਮ-ਸਿਮਰਨ ਅਤੇ ਸਾਧ ਸµਗਤ ਦੁਆਰਾ ਹੀ ਮਨੁੱਖ ਜੀਵਨ-ਮੁਕਤੀ ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮਨੁੱਖੀ ਦੇਹੀ ਨੂੰ ਬµਦਗੀ ਤੇ ਪ੍ਰਭੂ-ਪ੍ਰਾਪਤੀ ਵੱਲ ਲਾਉਣ ਤੇ ਦਾ ਜ਼ੋਰ ਦਿੱਤਾ ਗਿਆ ਹੈ। ਗੁਰੂ ਜੀ ਰਿਸ਼ਤਿਆਂ ਦੀ ਅਸਥਿਰਤਾ, ਸµਸਾਰੀ ਮਿੱਤਰਾਂ ਦੀ ਸਵਾਰਥੀ ਪ੍ਰਕ੍ਰਿਤੀ ਅਤੇ ਮਾਇਆ ਦੇ ਝੂਠੇ ਆਕਰਸ਼ਣਾਂ ਨੂੰ ਉਘਾੜ ਕੇ ਮਨੁੱਖ ਨੂੰ ਪਰਮਾਤਮਾ ਦੀ ਸ਼ਰਨ ਵਿਚ ਜਾਣ ਲਈ ਪ੍ਰੇਰਿਤ ਕਰਦੇ ਹਨ। ਇਸ ਪ੍ਰਕਾਰ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੈਰਾਗ, ਤਿਆਗ ਅਤੇ ਆਤਮਿਕ ਉੱਚਤਾ ਦੀ ਪ੍ਰਤੀਕ ਹੈ, ਜੋ ਅਜੋਕੇ ਭੌਤਿਕਤਾਵਾਦੀ ਯੁਗ ਵਿੱਚ ਵੀ ਮਨੁੱਖ ਲਈ ਬਹੁਤ ਹੀ ਪ੍ਰਸµਗਿਕ, ਮਾਰਗਦਰਸ਼ਕ ਅਤੇ ਆਤਮਿਕ ਉਤਕਰਸ਼ ਦਾ ਸ੍ਰੋਤ ਹੈ।

ਕੁµਜੀ ਸ਼ਬਦ : ਤਿਆਗ, ਪ੍ਰਭੂ-ਭਗਤੀ, ਨਾਮ-ਸਿਮਰਨ, ਵੈਰਾਗ ,ਤਪੱਸਿਆ, ਖਿਮਾ, ਮਨੁੱਖੀ ਮੁੱਲ, ਸµਸਾਰ ਦੀ ਨਾਸ਼ਮਾਨਤਾ

Paper Title:
ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਵਿੱਚ ਵੈਰਾਗ ਦੀ ਭਾਵਨਾ
Author Name:
ਸਤਿੰਦਰ ਕੌਰ
Country:
India
DOI:
https://doi.org/10.5281/zenodo.19282484
Page No.:
77-78
View PDF Certificate
ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਵਿੱਚ ਵੈਰਾਗ ਦੀ ਭਾਵਨਾ
Author: ਸਤਿੰਦਰ ਕੌਰ

ਸਾਰµਸ਼:
ਗੁਰਬਾਣੀ ਵਿੱਚ ‘ਵੈਰਾਗ’ ਸ਼ਬਦ ਦਾ ਪ੍ਰਥਮ ਪ੍ਰਯੋਗ ਗੁਰੂ ਨਾਨਕ ਦੇਵ ਜੀ ਨੇ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸਾਧਨਾ ਪ੍ਰਧਾਨ ਹੈ। ਆਪ ਜੀ ਦੇ ਸਲੋਕਾਂ ਵਿੱਚ ਜੀਵਨ ਦੇ ਦੁੱਖਾਂ, ਸµਸਾਰ ਦੇ ਦੋਖਾਂ, ਜਗਤ ਦੀ ਅਸਥਿਰਤਾ, ਜੀਵਨ ਦੀ ਦੁਰਦਸ਼ਾ ਆਦਿ ਵਿਸ਼ਿਆਂ ਨੂੰ ਲਿਆ ਗਿਆ ਹੈ। ਆਪ ਜੀ ਦੀ ਸੋਚਣੀ ਤੇ ਕਰਨੀ ਵਿਲੱਖਣ ਤੇ ਮਹਾਨ ਸੀ। ਆਪ ਦਾ ਮਨ ਅਜਿਹਾ ਸ਼ਾਂਤ ਅਤੇ ਅਡੋਲ ਸੀ ਕਿ ਕਿਸੇ ਵੀ ਸਧਾਰਨ ਜਾਂ ਅਸਧਾਰਨ ਘਟਨਾ ਦੇ ਅਸਰ ਨਾਲ ਉਪਭਾਵਕ ਨਹੀਂ ਸਨ ਹੁµਦੇ। ਗੁਰੂ ਗ੍ਰµਥ ਸਾਹਿਬ ਵਿੱਚ ਦੋਹਰਿਆਂ ਸਹਿਤ ਆਪ ਜੀ ਦੇ 57 ਸਲੋਕ ਅਤੇ 59 ਪਦੇ ਹਨ। ਆਪ ਨੇ ਬਾਣੀ ਵਿੱਚ ਅਰਦਾਸ ਦੀ ਮਹੱਤਤਾ ਬਾਰੇ ਦੱਸਿਆ ਹੈ ਕਿ ਅਰਦਾਸ ਕਰਨ ਨਾਲ ਪ੍ਰਾਣੀ ਪ੍ਰਭੂ ਨਾਲ ਇਕਮਿਕ ਹੋ ਜਾਂਦਾ ਹੈ। ਜਿµਨਾ ਚਿਰ ਮਨੁੱਖ ਦੇ ਮਨ ਵਿੱਚ ਦੁਬਿਧਾ ਹੈ ਓਨਾ ਚਿਰ ਵੈਰਾਗ ਦੀ ਸੱਚੀ ਭਾਵਨਾ ਉਤਪµਨ ਨਹੀਂ ਹੋ ਸਕਦੀ। ਪ੍ਰਭੂ ਨਾਲ ਜੁੜਨ ਦੀ ਪਹਿਲੀ ਪੌੜੀ ਹੀ ਵੈਰਾਗ ਹੈ। ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਾ ਹੀ ਅਸਲ ਵੈਰਾਗੀ ਹੈ। ਜਿਹੜਾ ਵਿਅਕਤੀ ਜਗਤ ਦੀ ਨਾਸ਼ਮਾਨ ਹਕੀਕਤ ਨੂੰ ਸਮਝ ਲੈਂਦਾ ਹੈ , ਉਹ ਵਿਕਾਰਾਂ ਤੋਂ ਉੱਪਰ ਉੱਠ ਕੇ ਜੀਵਨ ਜਿਊਂਦਾ ਹੈ। ਆਪ ਜੀ ਦੀ ਬਾਣੀ ਦਾ ਵਡੇਰਾ ਭਾਗ ਮਨੁੱਖ ਦੀ ਸਮੁੱਚੀ ਹੋਂਦ, ਉਸਦੇ ਅਸਤਿਤਵ ਨੂੰ ਸµਬੋਧਿਤ ਹੈ। ਗੁਰੂ ਸਾਹਿਬ ਨੇ ਸµਸਾਰ ਦੀ ਹਰ ਵਸਤ ਜੋ ਮੋਹ ਪ੍ਰਗਟ ਕਰਦੀ ਹੈ ਉਸ ਤੋਂ ਨਿਰਲੇਪ ਰਹਿਣ ਬਾਰੇ ਸਿੱਖਿਆ ਦਿੱਤੀ ਹੈ।

ਕੁµਜੀ ਸ਼ਬਦ : ਗੁਰਬਾਣੀ, ਧਰਮ, ਦਰਸ਼ਨ, ਸਾਧਨਾ , ਜਗਤ , ਵੈਰਾਗ , ਮੁਕਤੀ।

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਬ੍ਰਹਮ ਅਤੇ ਜਗਤ ਦਾ ਸੰਕਲਪ
Author Name:
ਗੁਰਵਿੰਦਰ ਕੌਰ
Country:
India
DOI:
https://doi.org/10.5281/zenodo.19282770
Page No.:
79-85
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਬ੍ਰਹਮ ਅਤੇ ਜਗਤ ਦਾ ਸੰਕਲਪ
Author: ਗੁਰਵਿੰਦਰ ਕੌਰ

ਸµਖੇਪ ਸਾਰ
ਮਹਾਨ ਬਾਣੀਕਾਰ, ਵੈਰਾਗ ਮੂਰਤ, ਧਰਮ ਅਤੇ ਮਨੁੱਖਤਾ ਦੇ ਰੱਖਿਆਕਾਰ ਅਤੇ ਹਿµਦ ਦੇ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਹਨ।ਸ੍ਰੀ ਗੁਰੂ ਗ੍ਰµਥ ਸਾਹਿਬ ਵਿੱਚ ਆਪ ਦੇ 59 ਪਦੇ ਅਤੇ 57 ਸਲੋਕ ਦਰਜ ਹਨ। ਆਪ ਦੀ ਸਮੁੱਚੀ ਬਾਣੀ ਸµਸਾਰਿਕ ਬµਧਨਾਂ ਵਿੱਚ ਜਕੜੇ ਅਤੇ ਪਰਮਾਤਮਾ ਨੂੰ ਵਿਸਾਰ ਚੁੱਕੇ ਮਨੁੱਖ ਨੂੰ ਸµਸਾਰ ਦੀ ਨਾਸ਼ਮਾਨਤਾ, ਥੁੜਚਿਰਤਾ ਬਾਰੇ ਜਾਗਰੂਕ ਕਰਕੇ ਸµਸਾਰਿਕ ਪਦਾਰਥਾਂ ਦੀ ਮੋਹ ਮਾਇਆ ਤੋਂ ਨਿਜਾਤ ਦਿਵਾਉਂਦੀ ਹੋਈ ਪਰਮ ਸੱਚ ਨਾਲ ਜੋੜਦੀ ਹੈ। ਆਪ ਵੱਲੋਂ ਰਚੀ ਬਾਣੀ ਦੀ ਬੋਲੀ ਸਰਲ ਹੈ ਅਤੇ ਸ਼ੈਲੀ ਸਿੱਖ ਦੀ ਜ਼ੁਬਾਨ 'ਤੇ ਰਮੀ ਹੋਈ ਹੈ। ਆਪ ਦੀ ਬਾਣੀ ਸਰਲ ਹੋਣ ਕਰਕੇ ਹੀ ਇਹ ਮਨੁੱਖ ਨੂੰ ਜੀਵਨ ਦੀ ਅਟੱਲ ਸੱਚਾਈ ਨਾਲ ਸਾਹਮਣਾ ਕਰਵਾਕੇ ਜੀਵਨ ਮਾਰਗ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਆਪ ਦੀ ਦਾਰਸ਼ਨਿਕ ਵਿਚਾਰਧਾਰਾ ਵਿੱਚ ਬ੍ਰਹਮ, ਜਗਤ, ਜੀਵਾਤਮਾ, ਮਾਇਆ ਅਤੇ ਮੁਕਤੀ ਆਦਿ ਸµਕਲਪਾਂ ਨੂੰ ਭਾਵ ਮਾਨਵੀ, ਸਮਾਜਿਕ ਸਰੋਕਾਰ ਅਤੇ ਅਧਿਆਤਮਿਕ ਪ੍ਰਾਪਤੀ ਦਰਸਾਉਂਦੀ ਹੋਈ ਗੁਰਮਤੀ ਵਿਚਾਰਧਾਰਾ ਦੀ ਪ੍ਰੋੜਤਾ ਕਰਦੀ ਹੈ। ਦਾਰਸ਼ਨਿਕ ਸੋਚ ਮਨੁੱਖ ਨੂੰ ਅਜਿਹੇ ਜੀਵਨ ਜੀਉਣ ਲਈ ਪ੍ਰੇਰਿਤ ਕਰਦੀ ਹੈ ਜਿਸ ਵਿੱਚ ਧਰਮ, ਸੇਵਾ ਅਤੇ ਆਤਮਿਕ ਪ੍ਰਕਾਸ਼ ਇੱਕ-ਦੂਜੇ ਨਾਲ ਜੋੜੇ ਹੋਏ ਹਨ। ਇਸ ਪੇਪਰ ਵਿੱਚ ਗੁਰੂ ਜੀ ਦੀ ਵਿਚਾਰਧਾਰਾ ਦੇ ਤਿµਨ ਮੁੱਖ ਪੱਖਾਂ- ਮਾਨਵੀ, ਸਮਾਜਿਕ ਅਤੇ ਅਧਿਆਤਮਿਕ ਪ੍ਰਾਪਤੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜੋ ਅੱਜ ਦੇ ਵਿਸ਼ਵਕਾਲੀਨ ਸµਦਰਭ ਵਿੱਚ ਵੀ ਅਤੀ ਪ੍ਰਸµਗਿਕ ਹੈ।ਇਸ ਪੇਪਰ ਵਿੱਚ ਸਿਰਫ਼ ਬ੍ਰਹਮ ਤੇ ਜਗਤ ਆਦਿ ਸµਕਲਪਾਂ ਨੂੰ ਪੇਸ਼ ਕੀਤਾ ਗਿਆ ਹੈ।

ਮੱੁਖ ਸ਼ਬਦ: ਸ੍ਰੀ ਗੁਰੂ ਤੇਗ ਬਹਾਦਰ ਜੀ, ਗੁਰੂ ਗ੍ਰµਥ ਸਾਹਿਬ, ਬ੍ਰਹਮ, ਜਗਤ, ਜੀਵ, ਪ੍ਰਭੂ, ਮਾਇਆ, ਰਿਸ਼ਤੇ

Paper Title:
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ: ਵੈਰਾਗ ਦਾ ਸੰਕਲਪ
Author Name:
ਮਹੀਪਿੰਦਰ ਕੌਰ
Country:
India
DOI:
https://doi.org/10.5281/zenodo.19282934
Page No.:
86-88
View PDF Certificate
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ: ਵੈਰਾਗ ਦਾ ਸੰਕਲਪ
Author: ਮਹੀਪਿੰਦਰ ਕੌਰ

ਸਾਰੰਸ਼
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਿੱਖ ਦਰਸ਼ਨ ਵਿੱਚ ਵੈਰਾਗ ਦੇ ਸµਕਲਪ ਨੂੰ ਗਹਿਰੇ ਅਧਿਆਤਮਿਕ ਅਰਥਾਂ ਨੂੰ ਪੇਸ਼ ਕਰਦੀ ਹੈ। ਇਹ ਵੈਰਾਗ ਸµਸਾਰ ਤਿਆਗਣ ਦਾ ਨਹੀਂ ਸਗੋਂ ਮੋਹ, ਮਾਇਆ ਅਤੇ ਹਊਮੈ ਤੋਂ ਅµਦਰੂਨੀ ਮੁਕਤੀ ਦੀ ਅਵਸਥਾ ਦਾ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚ ਜੀਵਨ ਦੀ ਨਾਸ਼ਵਾਨਤਾ, ਦੁੱਖ ਸੁੱਖ ਦੀ ਸਮਾਨਤਾ ਮੌਤ ਦੀ ਅਟਲਤਾ ਅਤੇ ਪ੍ਰਭੂ ਸਿਮਰਨ ਦੀ ਅਹਿਮੀਅਤ ਨੂੰ ਉਜਾਗਰ ਕਰਕੇ ਮਨੁੱਖ ਨੂੰ ਸµਸਾਰਕ ਆਸ਼ਕਤੀਆਂ ਤੋਂ ਉਪਰ ਉੱਠਣ ਲਈ ਪ੍ਰੇਰਿਤ ਕਰਨਾ ਹੈ। ਇਸ ਰਿਸਰਚ ਪੇਪਰ ਰਾਹੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵੈਰਾਗ ਦੇ ਅਰਥ, ਉਸਦੇ ਸਰੋਤਾਂ ਨੂੰ ਅਧਿਆਤਮਿਕ ਵਿਸ਼ਲੇਸ਼ਣ ਰਾਹੀ ਪੇਸ਼ ਕਰਨ ਦੀ ਨਿਮਾਣੀ ਕੋਸ਼ਿਸ਼ ਹੈ।

ਕੁੰਜੀ ਸ਼ਬਦ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚਲਾ ਵੈਰਾਗ ਦਾ ਸਕµਲਪ, ਸਿੱਖ ਦਰਸ਼ਨ, ਮਾਇਆ, ਮੋਹ, ਹਊਮੈ, ਸµਸਾਰ ਦੀ ਨਾਸ਼ਵਾਨਤਾ, ਪ੍ਰਭੂ ਸਿਮਰਨ, ਗ੍ਰਹਿਸਥ ਜੀਵਨ, ਅਤੇ ਅਧਿਆਤਮਿਕ ਜਾਗਰੁਕਤਾ ਰਾਹੀ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ।

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਰਚਨਾਂ ਅਤੇ ਸ਼ਹਾਦਤ
Author Name:
ਸੁਰਿੰਦਰ ਕੌਰ
Country:
India
DOI:
https://doi.org/10.5281/zenodo.19283137
Page No.:
89-91
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਰਚਨਾਂ ਅਤੇ ਸ਼ਹਾਦਤ
Author: ਸੁਰਿੰਦਰ ਕੌਰ

ਸ਼ੋਧ ਸਾਰ :
ਗੁਰੂ ਜੀ ਦੀ ਸ਼ਹਾਦਤ ਭਾਰਤੀ ਇਤਿਹਾਸ ਵਿੱਚ ਧਾਰਮਿਕ ਆਜ਼ਾਦੀ ਦੀ ਅਦੁੱਤੀ ਮਿਸਾਲ ਹੈ। ਕਸ਼ਮੀਰੀ ਪµਡਿਤਾਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਉਨ੍ਹਾਂ ਨੇ ਆਪਣਾ ਸਰਬµਸ ਤਿਆਗ ਦਿੱਤਾ ਅਤੇ ਦਿੱਲੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ।ਇਹ ਸ਼ਹਾਦਤ ਕੇਵਲ ਸਿੱਖ ਲਈ ਧਰਮ ਹੀ ਨਹੀਂ, ਸਗੋਂ ਸਮੂਹ ਮਨੁੱਖਤਾ ਲਈ ਅµਤਰਧਾਰਮਿਕ ਸਹਿਣਸ਼ੀਲਤਾ ਅਤੇ ਨਿਆਂ ਦਾ ਮਹਾਨ ਸµਦੇਸ਼ ਹੈ।

ਮੁੱਖ ਸ਼ਬਦ: ਧਰਮ, ਸ਼ਹਾਦਤ, ਸਹਿਣਸ਼ੀਲਤਾ, ਗੁਰੂ, ਨਿਆਂ

Paper Title:
ਹਿੰਦ ਦੀ ਚਾਦਰ: ਸ੍ਰੀ ਗੁਰੂ ਤੇਗ ਬਹਾਦਰ ਜੀ
Author Name:
ਸਿਮਰਜੀਤ ਕੌਰ
Country:
India
DOI:
https://doi.org/10.5281/zenodo.19283304
Page No.:
92-95
View PDF Certificate
ਹਿੰਦ ਦੀ ਚਾਦਰ: ਸ੍ਰੀ ਗੁਰੂ ਤੇਗ ਬਹਾਦਰ ਜੀ
Author: ਸਿਮਰਜੀਤ ਕੌਰ

ਸਾਰ ਅੰਸ਼:
‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਾਰਮਿਕ ਅਜ਼ਾਦੀ,ਮਨੁੱਖੀ ਬਰਾਬਰਤਾ, ਅਤੇ ਅਧਿਕਾਰਾਂ ਲਈ ਆਪਾ ਕੁਰਬਾਨ ਕਰਨ ਵਾਲੀ ਉਹ ਸ਼ਖਸੀਅਤ ਸੀ ਜੋ ਪਾਕੀਜ਼ਗੀ, ਸਹਿਣਸ਼ੀਲਤਾ, ਸੰਜੀਦਗੀ, ਦੀਨ- ਦਿਆਲਤਾ, ਪਰਉਪਕਾਰਤਾ ਅਤੇ ਸਾਧੂ ਬਿਰਤੀ ਨਾਲ ਭਰਪੂਰ ਸੀ।ਮਨੁੱਖ ਦਾ ਵਿਅਕਤੀਗਤ ਅਤੇ ਸਮਾਜਿਕ ਕਲਿਆਣ ਉਹਨਾਂ ਦੇ ਜੀਵਨ ਦਾ ਮੱੁਖ ਉਦੇਸ਼ ਸੀ।ਇਸ ਦੀ ਸਫ਼ਲਤਾ ਅਤੇ ਸਾਰਥਕ ਉਦੇਸ਼ ਲਈ ਗੁਰੂ ਜੀ ਨੇ ਸਾਰੇ ਢੰਗ ਤਰੀਕੇ ਵਰਤੇ।ਉਹਨਾਂ ਨੇ ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਪ੍ਰਚਾਰ ਯਾਤਰਾਵਾਂ ਕੀਤੀਆਂ।ਉਸ ਸਮੇਂ ਮਨੁੱਖਤਾ ਦਾ ਕੋਈ ਅਣਖ ਤੇ ਮਾਣਮੱਤਾ ਜੀਵਨ ਨਹੀਂ ਸੀ। ਗਰੀਬੀ, ਅਣਪੜਤਾ, ਅਗਿਆਨਤਾ ਅਤੇ ਤਸ਼ਦੱਦ ਮਾਰੇ ਲੋਕ ਦੁਵਿਧਾ ਅਤੇ ਭੈਅ ਵਿੱਚ ਜੀਵਨ ਗੁਜਰ ਕਰ ਰਹੇ ਸਨ। ਗੁਰੂ ਜੀ ਨੇ ਲੋਕਾਂ ਨੂੰ ਤਤਕਾਲੀ ਹਲਾਤਾਂ ਪ੍ਰਤੀ ਚੇਤੰਨ ਕੀਤਾ, ਨਾਮ ਸਿਮਰਨ ਅਤੇ ਨਿਡਰਤਾ ਦਾ ਉਪਦੇਸ਼ ਦਿੱਤਾ।“ ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ” ਕਹਿ ਕੇ ਆਦਰਸ਼ਕ ਜੀਵਨ ਜੁਗਤ ਸਮਝਾਈ।ਲੋਕ ਪੀੜਤ ਮਸਲੇ ਸੁਣੇ ਅਤੇ ਹੱਲ ਕੀਤੇ।ਲੋਕਾਂ ਨਾਲ ਲਗਾਤਾਰ ਵਧਦੇ ਰਸੂਖ ਕਾਰਨ ਉਹਨਾਂ ਨੂੰ ਹਕੂਮਤ ਦੇ ਕਰੜੇ ਸਲੂਕ ਸਹਿਣੇ ਪਏ।ਲੋਕਾਂ ਨਾਲ ਕੀਤੇ ਵਿਸ਼ਵਾਸ ਦੇ ਸੰਕਲਪ ਅਧੀਨ ਸਰੀਰ ਰੂਪੀ ਚਾਦਰ ਨਾਲ ਮਨੁੱਖਤਾ ਦੀਆਂ ਤਕਲੀਫਾਂ ਨੂੰ ਢੱਕ ਲਿਆ।ਇਸੇ ਲਈ ਆਪ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਸਤਿਕਾਰਿਆ ਜਾਂਦਾ ਹੈ।ਇਸ ਅਨੁੱਠੀ ਅਤੇ ਪਰਉਪਕਾਰੀ ਸ਼ਹਾਦਤ ਨੂੰ ਅੱਜ ਸਾਰੀ ਇਨਸਾਨੀਅਤ ਨਤਮਸਤਕ ਹੋ ਰਹੀ ਹੈ।ਪਰ ਨਿਰਾਸ਼ਾਜਨਕ ਗੱਲ ਇਹ ਹੈ ਕਿ ਵਰਤਮਾਨ ਸਮਾਜਕ, ਧਾਰਮਿਕ ਵਰਤਾਰਾ ਗੁਰੂ ਸਾਹਿਬਾਨ ਵਲੋਂ ਕੀਤੇ ਪਰਉਪਕਾਰਾਂ ਅਤੇ ਸਿੱਖਿਆਵਾਂ ਦੇ ਅਸਰ ਤੋਂ ਦੂਰ ਵਿਚਰ ਰਿਹਾ ਹੈ।ਧਾਰਮਿਕ ਕੱਟੜਤਾ ਵਿਸ਼ੇਸ਼ ਉੱਦਮਾਂ ਨਾਲ ਪੁਨਰਸੁਰਜੀਤ ਹੋਈ ਹੈ।ਇਸ ਕੱਟੜਤਾ ਨੂੰ ਮੱਧਮ ਪਾਉਣ ਲਈ ਗੁਰੂ ਜੀ ਦੀ ਵਿਚਾਰਧਾਰਾ ਉਤੇ ਵਿਚਾਰ ਚਰਚਾ ਅਜੋਕੇ ਸਮੇਂ ਦੀ ਵਿਸ਼ੇਸ਼ ਮੰਗ ਹੈ।

ਕੁੰਜੀਵਤ ਸ਼ਬਦ: ਗੁਰੂ ਤੇਗ ਬਹਾਦਰ ਜੀ, ਧਰਮ, ਮਨੁੱਖਤਾ, ਔਰੰਗਜੇਬ, ਹਕੂਮਤ

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਭਾਰਤੀ ਗਿਆਨ ਪਰੰਪਰਾ
Author Name:
ਜਤਿੰਦਰ ਕੌਰ
Country:
India
DOI:
https://doi.org/10.5281/zenodo.19283425
Page No.:
96-101
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਭਾਰਤੀ ਗਿਆਨ ਪਰੰਪਰਾ
Author: ਜਤਿੰਦਰ ਕੌਰ

ਸਾਰੰਸ਼:
ਭਾਰਤ ਦਾ ਸਭ ਤੋਂ ਪੁਰਾਣਾ ਧਰਮ ਵੈਦਿਕ ਧਰਮ ਸੀ . ਇਸ ਦਾ ਆਧਾਰ ਬਹੁਦੇਵਵਾਦ ਸੀ,ਜਿਸ ਤੋਂ ਬਾਅਦ ਵੇਦਾਂਤ ਮੱਤ ਦਾ ਆਰµਭ ਹੋਇਆ. ਜਿਸ ਨੂੰ ਭਾਰਤੀ ਗਿਆਨ ਪਰµਪਰਾ ਦੇ ਇਤਿਹਾਸ ਦਾ ਸਭ ਤੋਂ ਪੁਰਾਤਨ ਮੱਤ ਮµਨਿਆ ਗਿਆ ਹੈ ।ਜਿਸ ਅਨੁਸਾਰ ਇੱਕੋ ਇੱਕ ਬ੍ਰਹਮ ਦੀ ਸੱਤਾ ਪ੍ਰਵਾਨ ਕੀਤੀ ਗਈ ਤੇ ਬਾਕੀ ਪ੍ਰਕਿਰਤਿਕ ਸ਼ਕਤੀਆਂ ਨੂੰ ਇਸ ਬ੍ਰਹਮ ਦੀ ਸੱਤਾ ਦਾ ਪ੍ਰਕਾਸ਼ ਮµਨਿਆ ਗਿਆ ਹੈ। ਭਾਰਤੀ ਗਿਆਨ ਪਰµਪਰਾ ਇੱਕ ਬ੍ਰਹਮ ਦੇ ਸµਕਲਪ, ਪ੍ਰਕਿਰਤੀ, ਜੀਵ, ਕਰਮ,ਆਵਾਗਵਨ, ਗਿਆਨ ਅਤੇ ਮੁਕਤੀ ਦੀ ਗੱਲ ਕਰਦੀ ਹੈ ਜਿਸ ਵਿੱਚ ਬ੍ਰਹਮ ਨੂੰ ਹੀ ਇਕੋ ਸ਼ਕਤੀ ਸਵੀਕਾਰ ਕੀਤਾ ਗਿਆ ਹੈ. ਜਿੱਥੋਂ ਤੱਕ ਗੁਰੂਬਾਣੀ ਦਾ ਸਬµਧ ਹੈ ਉਹ ਵੀ ਇੱਕ ਬ੍ਰਹਮ ਦੀ ਉਤਪਤੀ, ਜਨਮ ਤੇ ਮੌਤ ਦੇ ਅਟੱਲ ਸੱਚਾਈ,ਜੀਵ ਦੁਆਰਾ ਕੀਤੇ ਗਏ ਕਰਮ, ਆਵਾ ਗਵਨ ਤੇ ਮੁਕਤੀ ਪ੍ਰਾਪਤੀ ਦੇ ਸਾਧਨਾਂ ਦਾ ਵਰਨਣ ਕਰਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵੀ ਇਹੀ ਸµਕਲਪ ਹਨ,ਜਿਸ ਬਾਰੇ ਵਿਸਥਾਰ ਸਹਿਤ ਚਰਚਾ ਹੱਥਲੇ ਖੋਜ ਨਿਬµਧ ਵਿੱਚ ਕੀਤੀ ਗਈ ਹੈ. ਇਸ ਖੋਜ ਨਿਬµਧ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਭਾਰਤੀ ਗਿਆਨ ਪਰµਪਰਾ ਦੇ ਸµਦਰਭ ਵਿੱਚ ਰੱਖ ਕੇ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ।

ਕੁੰਜੀ ਸ਼ਬਦ :ਮੋਕਸ਼ ਵਿਿਗਆਨ, ਜਨਮਾਂਤਰ ਅਵਸਥਾ, ਪਰਮਤਤ,ਆਤਮਅਨੂਭੂਤੀ, ਅਦਵੈਤਵਾਦ।

Paper Title:
ਗੁਰੂ ਤੇਗ਼ ਬਹਾਦੁਰ ਜੀ “ਹਿੰਦ ਦੀ ਚਾਦਰ”: ਧਾਰਮਿਕ, ਸਮਾਜਿਕ ਅਤੇ ਮਨੁੱਖਤਾਵਾਦੀ ਯੋਗਦਾਨ
Author Name:
ਸੁਮਨ ਕਪੂਰ
Country:
India
DOI:
https://doi.org/10.5281/zenodo.19283601
Page No.:
102-106
View PDF Certificate
ਗੁਰੂ ਤੇਗ਼ ਬਹਾਦੁਰ ਜੀ “ਹਿੰਦ ਦੀ ਚਾਦਰ”: ਧਾਰਮਿਕ, ਸਮਾਜਿਕ ਅਤੇ ਮਨੁੱਖਤਾਵਾਦੀ ਯੋਗਦਾਨ
Author: ਸੁਮਨ ਕਪੂਰ

ਸਾਰੰਸ਼ :-
ਗੁਰੂ ਤੇਗ਼ ਬਹਾਦੁਰ ਜੀ ਦੀ ਸ਼ਹੀਦੀ ਭਾਰਤ ਦੇ ਇਤਿਹਾਸ ਵਿੱਚ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਸਭ ਤੋਂ ਉੱਚੀ ਮਿਸਾਲ ਹੈ। 17ਵੀਂ ਸਦੀ ਦੇ ਔਰµਗਜ਼ੇਬ ਜ਼ੁਲਮ ਦੇ ਸਮੇਂ, ਗੁਰੂ ਜੀ ਨੇ ਸਿਰਫ਼ ਸਿੱਖ ਧਰਮ ਹੀ ਨਹੀਂ ਸਗੋਂ ਕਸ਼ਮੀਰੀ ਪµਡਤਾਂ ਸਮੇਤ ਸਮੂਹ ਭਾਰਤ ਦੇ ਲੋਕਾਂ ਦੇ ਧਰਮ-ਅਧਿਕਾਰ ਅਤੇ ਜ਼ਮੀਰ ਦੀ ਆਜ਼ਾਦੀ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ। ਉਹਨਾਂ ਦੀ ਬਾਣੀ ਮਨੁੱਖਤਾ, ਸਮਾਨਤਾ, ਨਿਰਭਉਤਾ ਅਤੇ ਆਤਮਕ ਮੁਕਤੀ ਦਾ ਸਰੋਤ ਹੈ। ਗੁਰੂ ਜੀ ਦਾ ਸਮਾਜਿਕ ਯੋਗਦਾਨ ਇੱਕ ਨਿਆਪ੍ਰੀ, ਸ਼ਾਂਤੀਪ੍ਰੀ ਅਤੇ ਸਭ ਨੂੰ ਸਮੇਟਣ ਵਾਲੇ ਸਮਾਜ ਦੀ ਸਿਰਜਣਾ ਵੱਲ ਸਾਫ਼ ਰਾਹ ਦਿਖਾਉਂਦਾ ਹੈ। “ਹਿµਦ ਦੀ ਚਾਦਰ” ਦਾ ਮਾਣ-ਸਨਮਾਨ ਗੁਰੂ ਜੀ ਦੀ ਉਸ ਵਿਸ਼ਾਲ ਚੇਤਨਾ ਦਾ ਪ੍ਰਤੀਕ ਹੈ ਜੋ ਧਰਮਾਂ ਤੋਂ ਉਪਰ ਇਨਸਾਨੀਅਤ ਨੂੰ ਸਭ ਤੋਂ ਵੱਡਾ ਧਰਮ ਮµਨਦੀ ਹੈ। ਉਹਨਾਂ ਦੀ ਵਿਰਾਸਤ ਅੱਜ ਵੀ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਸਹਿਣਸ਼ੀਲਤਾ ਲਈ ਪ੍ਰੇਰਨਾ ਦਾ ਪ੍ਰਬਲ ਸਰੋਤ ਹੈ।ਗੁਰੂ ਤੇਗ਼ ਬਹਾਦੁਰ ਜੀ ਦੀ ਸ਼ਹੀਦੀ ਮਨੁੱਖੀ ਇਤਿਹਾਸ ਵਿੱਚ ਉਹ ਅਦਵਿੱਤੀਆ ਘਟਨਾ ਹੈ ਜਿੱਥੇ ਕਿਸੇ ਨੇ ਦੂਜੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਔਰµਗਜ਼ੇਬ ਦੀ ਧਾਰਮਿਕ ਜ਼ੁਲਮ ਨੀਤੀ ਵਿਰੁੱਧ ਗੁਰੂ ਜੀ ਨੇ ਧਰਮ ਦੀ ਆਜ਼ਾਦੀ, ਅµਤਰ-ਆਤਮਾ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦਾ ਝµਡਾ ਉੱਚਾ ਰੱਖਿਆ। ਇਸ ਪ੍ਰਸµਗ ਅਧਾਰ ’ਤੇ ਉਹਨਾਂ ਨੂੰ “ਹਿµਦ ਦੀ ਚਾਦਰ” ਦਾ ਖ਼ਿਤਾਬ ਪ੍ਰਾਪਤ ਹੈ। ਇਹ ਪੇਪਰ ਗੁਰੂ ਜੀ ਦੇ ਧਾਰਮਿਕ, ਸਮਾਜਿਕ ਅਤੇ ਮਨੁੱਖਤਾਵਾਦੀ ਯੋਗਦਾਨ ਦਾ ਵਿਸ਼ਲੇਸ਼ਣਾਤਮਕ ਅਧਿਐਨ ਕਰਦਾ ਹੈ ਅਤੇ ਉਹਨਾਂ ਦੀ ਸ਼ਹੀਦੀ ਨੂੰ ਵਿਸ਼ਵ ਪੱਧਰ ’ਤੇ ਮਨੁੱਖਤਾ ਦੇ ਮੂਲ ਮੁੱਲਾਂ ਨਾਲ ਜੋੜਦਾ ਹੈ।ਕਸ਼ਮੀਰੀ ਪµਡਤਾਂ ਦੀ ਰੱਖਿਆ ਲਈ ਆਪਣੇ ਸਿਰ ਦਾਬਲੀਦਾਨ ਦੇ ਕੇ ਗੁਰੂ ਜੀ ਨੇ ਧਰਮ ਦੀ ਆਜ਼ਾਦੀ ਅਤੇ ਜ਼ਮੀਰ ਦੀ ਖ਼ੁਦਮੁਖਤਿਆਰੀ ਲਈ ਅਦਭੁਤ ਉਦਾਹਰਣ ਪੇਸ਼ ਕੀਤੀ, ਜਿਸ ਕਰਕੇ ਉਹ “ਹਿµਦ ਦੀ ਚਾਦਰ” ਦੀ ਉਪਾਧੀ ਨਾਲ ਸਨਮਾਨਿਤ ਹੋਏ। ਉਹਨਾਂ ਦੀ ਬਾਣੀ ਆਤਮਵਾਦ, ਨੈਤਿਕਤਾ, ਸਰਬਭੌਮ ਭਾਈਚਾਰੇ ਅਤੇ ਨਿਰਭਉ ਜੀਵਨ ਦੇ ਆਦਰਸ਼ਾਂ ਨੂੰ ਉਜਾਗਰ ਕਰਦੀ ਹੈ। ਸਮਾਜਕ ਸਮਾਨਤਾ, ਜਾਤ-ਪਾਤ ਦਾ ਵਿਰੋਧ, ਸੇਵਾ-ਭਾਵ ਅਤੇ ਸਰਬਤ ਦੇ ਭਲੇ ਦੀ ਧਾਰਣਾ ਉਹਨਾਂ ਦੇ ਜੀਵਨ-ਦਰਸ਼ਨ ਦੇ ਅਹਿਮ ਅµਗ ਹਨ। ਗੁਰੂ ਤੇਗ਼ ਬਹਾਦੁਰ ਜੀ ਦੀ ਸ਼ਹੀਦੀਵਿਸ਼ਵ ਮਨੁੱਖਤਾਵਾਦੀ ਇਤਿਹਾਸ ਵਿੱਚ ਇੱਕ ਅਦਵਿੱਤੀਆ ਘਟਨਾ ਹੈ, ਜੋ ਧਾਰਮਿਕ ਅਸਹਿਣਸ਼ੀਲਤਾ ਵਿਰੁੱਧ ਸੱਚ ਅਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਬਣੀ ਰਹਿµਦੀ ਹੈ। ਇਸ ਅਧਿਐਨ ਰਾਹੀਂ ਉਹਨਾਂ ਦੇ ਧਾਰਮਿਕ, ਸਮਾਜਿਕ ਅਤੇ ਮਨੁੱਖਤਾਵਾਦੀ ਯੋਗਦਾਨ ਦੀ ਸµਪੂਰਨ ਵਿਸ਼ਲੇਸ਼ਣਾ ਕੀਤੀ ਗਈ ਹੈ, ਜੋ ਅਜੋਕੇ ਸਮੇਂ ਦੇ ਮਨੁੱਖੀ ਅਧਿਕਾਰਕਡਾਚੇਲਈ ਵੀ ਪ੍ਰੇਰਣਾ ਦਾ ਸਰੋਤ ਹੈ।ਭਾਰਤ ਦੇ ਇਤਿਹਾਸ ਵਿੱਚ ਉਹ ਸµਤ-ਯੋਧੇ ਬਹੁਤ ਘੱਟ ਮਿਲਦੇ ਹਨ ਜਿਨ੍ਹਾਂ ਨੇ ਦੂਸਰਿਆਂ ਦੇ ਧਰਮ ਦੀ ਰੱਖਿਆ ਲਈ ਸ਼ਹੀਦੀਸਵੀਕਾਰ ਕੀਤੀ। ਗੁਰੂ ਤੇਗ਼ ਬਹਾਦੁਰ ਜੀ ਦਾ ਬਲੀਦਾਨ ਮਨੁੱਖਤਾ ਦਾ ਰਾਖਾ ਬਣਿਆ। ਉਹਨਾਂ ਦਾ ਸµਦੇਸ਼ ਸੀ:-
“ਸਭਨਾ ਜੀਆ ਕਾ ਇਕੁ ਦਾਤਾ”
ਸਭ ਮਨੁੱਖਾਂ ਦੀ ਆਜ਼ਾਦੀ ਇੱਕ ਸਮਾਨ ਹੈ”।1

ਮੁੱਖਸ਼ਬਦ :- ਗੁਰੂ ਤੇਗ਼ ਬਹਾਦੁਰ,ਹਿµਦ ਦੀ ਚਾਦਰ,ਸ਼ਹੀਦੀ,ਧਾਰਮਿਕ ਆਜ਼ਾਦੀ,ਸਿੱਖ ਇਤਿਹਾਸ,ਮਨੁੱਖੀ ਅਧਿਕਾਰ

Paper Title:
ਗੁਰੂ ਤੇਗ ਬਹਾਦਰ ਬਾਣੀ : ਮਾਨਸਿਕ-ਦਵੰਦਾਂ ਦੀ ਨਵਿਰਤੀ ਅਤੇ ਬੰਧਨ-ਮੁਕਤੀ ਦਾ ਪ੍ਰਵਚਨ
Author Name:
ਸੁਖਵਿੰਦਰ ਸਿੰਘ
Country:
India
DOI:
https://doi.org/10.5281/zenodo.19283731
Page No.:
107-111
View PDF Certificate
ਗੁਰੂ ਤੇਗ ਬਹਾਦਰ ਬਾਣੀ : ਮਾਨਸਿਕ-ਦਵੰਦਾਂ ਦੀ ਨਵਿਰਤੀ ਅਤੇ ਬੰਧਨ-ਮੁਕਤੀ ਦਾ ਪ੍ਰਵਚਨ
Author: ਸੁਖਵਿੰਦਰ ਸਿੰਘ

ਸਾਰ ਤੱਤ:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖੀ ਜੀਵਨ ਦੇ ਅµਦਰਲੇ ਮਾਨਸਿਕ ਸµਘਰਸ਼ਾਂ, ਦਵµਦਾਂ ਅਤੇ ਅਸਥਿਰਤਾ ਨੂੰ ਗਹਿਰਾਈ ਨਾਲ ਉਜਾਗਰ ਕਰਦੀ ਹੈ। ਇਹ ਬਾਣੀ ਮਨੁੱਖ ਨੂੰ ਮਾਇਆ, ਅਹµਕਾਰ, ਲੋਭ, ਮੋਹ ਅਤੇ ਭੈਅ ਵਰਗੇ ਬµਧਨਾਂ ਤੋਂ ਮੁਕਤ ਹੋਣ ਦੀ ਪ੍ਰੇਰਨਾ ਦਿµਦੀ ਹੈ। ਗੁਰੂ ਜੀ ਅਨੁਸਾਰ ਮਾਨਸਿਕ ਦਵµਦ ਮਨੁੱਖੀ ਦੁੱਖ ਦਾ ਮੂਲ ਹਨ, ਜਿਨ੍ਹਾਂ ਤੋਂ ਨਵਿਰਤੀ ਸਿਰਫ਼ ਆਤਮ-ਗਿਆਨ, ਨਾਮ-ਸਿਮਰਨ ਅਤੇ ਗੁਰਮਤਿ ਅਨੁਸਾਰ ਜੀਵਨ ਜੀਊਣ ਨਾਲ ਸµਭਵ ਹੈ। ਬਾਣੀ ਮਨੁੱਖ ਨੂੰ ਅµਦਰੂਨੀ ਸ਼ਾਂਤੀ, ਸµਤੁਲਨ ਅਤੇ ਅਡੋਲਤਾ ਦੀ ਦਿਸ਼ਾ ਵੱਲ ਲੈ ਜਾਂਦੀ ਹੈ ਅਤੇ ਜੀਵਨ ਨੂੰ ਨਾਸ਼ਵਾਨਤਾ ਦੀ ਸਮਝ ਦੇ ਕੇ ਬµਧਨ-ਮੁਕਤੀ ਦਾ ਮਾਰਗ ਦਰਸਾਉਂਦੀ ਹੈ। ਇਸ ਪ੍ਰਕਾਰ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਾਨਸਿਕ ਅਰੋਗਤਾ ਅਤੇ ਆਤਮਿਕ ਉੱਨਤੀ ਲਈ ਇੱਕ ਮਹੱਤਵਪੂਰਨ ਦਾਰਸ਼ਨਿਕ ਪ੍ਰਵਚਨ ਹੈ।

ਮੁੱਖ ਸ਼ਬਦ: ਗੁਰੂ ਤੇਗ ਬਹਾਦਰ ਜੀ, ਬਾਣੀ, ਮਾਨਸਿਕ ਦਵµਦ, ਨਵਿਰਤੀ, ਬµਧਨ-ਮੁਕਤੀ, ਨਾਮ-ਸਿਮਰਨ, ਮਾਇਆ, ਅਹµਕਾਰ, ਆਤਮਿਕ ਸ਼ਾਂਤੀ

Paper Title:
ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਮਾਨਵੀ ਤੇ ਸਮਾਜਿਕ ਸੰਕਲਪ
Author Name:
ਕੰਵਲਜੀਤ ਕੌਰ
Country:
India
DOI:
https://doi.org/10.5281/zenodo.19283953
Page No.:
112-116
View PDF Certificate
ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਮਾਨਵੀ ਤੇ ਸਮਾਜਿਕ ਸੰਕਲਪ
Author: ਕੰਵਲਜੀਤ ਕੌਰ

ਅਮੂਰਤ:-
ਇਸ ਖੋਜ ਪੱਤਰ ਦੇ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਪੱਖ ਉਹਨਾਂ ਦੀਆਂ ਰਚਨਾਵਾਂ ਅਤੇ ਉਨਾਂ ਦੀ ਬਾਣੀ ਵਿੱਚ ਪੇਸ਼ ਮਾਨਵਤਾ ਅਤੇ ਮਾਨਵੀ ਸਰੋਕਾਰ,ਸਮਾਜਿਕ ਵਿਵਸਥਾ ਅਤੇ ਸਮਾਜਿਕ ਚੇਤਨਾ ਦੇ ਸµਦਰਭ ਵਿੱਚ ਉਹਨਾਂ ਦੁਆਰਾ ਰਚਿਤ ਬਾਣੀ ਦੇ ਹਵਾਲੇ ਨਾਲ ਗੱਲ ਕੀਤੀ ਹੈ। ਇਸ ਤੋਂ ਇਲਾਵਾ ਸµਸਾਰ ਵਿੱਚ ਵਿਚਰਦਿਆਂ ਉਸ ਮਾਲਕ ਪਰਮਾਤਮਾ ਦੇ ਨਾਲ ਕਿਵੇਂ ਜੁੜਨਾ ਹੈ ਅਤੇ ਉਸਦੇ ਨਾਲ਼ ਜੁੜਕੇ ਭਵ ਸਾਗਰ ਤੋਂ ਕਿਵੇਂ ਪਾਰ ਲµਘਿਆ ਜਾ ਸਕਦਾ ਹੈ? ਇਸ ਬਾਰੇ ਚਰਚਾ ਕੀਤੀ ਗਈ ਹੈ।

ਕੂµਜੀ ਸ਼ਬਦ:- ਮੀਰੀ ਪੀਰੀ ਦੇ ਮਾਲਕ,ਜੀਵਨ, ਮਾਨਵਤਾ, ਸਮਾਜਕ ਸੁਰੱਖਿਆ, ਪਰਮਾਤਮਾ ਨਾਲ਼ ਮਿਲਾਪ।

Paper Title:
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਮਨੁੱਖਤਾ ਨੂੰ ਸੰਦੇਸ਼
Author Name:
ਕਮਲਪ੍ਰੀਤ ਕੌਰ
Country:
India
DOI:
https://doi.org/10.5281/zenodo.19329616
Page No.:
117-120
View PDF Certificate
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਮਨੁੱਖਤਾ ਨੂੰ ਸੰਦੇਸ਼
Author: ਕਮਲਪ੍ਰੀਤ ਕੌਰ

ਸਾਰ:
ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਦੇ ਰੂਪ ਵਿੱਚ ਉਪਸਥਿਤ ਹਨ। ਇਹ ਗੁਰੂ ਨਾਨਕ ਦੇਵ ਜੀ ਦੇ ਵੰਸ਼ ਤੋਂ ਹਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਸਨ। ਸਿੱਖ ਧਰਮ ਦੇ ਵਿੱਚ ਇਹ ਗੁਰੂ ਜੀ ਨੂੰ “ਹਿੰਮਤ ਦੇ ਸਰੋਤ’ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਵਿਅਕਤਿਤਵ ਬਹੁਮੁਖੀ ਅਤੇ ਵਿਲੱਖਣ ਸੀ। ਇਹਨਾਂ ਦੀ ਸ਼ਖ਼ਸੀਅਤ ਵਿੱਚ ਪੂਰਨ ਗੁਰੂ ਦੇ ਰੂਪ ਵਿੱਚ ਸਿੱਖਾਂ ਨੂੰ ਸੰਗਠਿਤ ਅਤੇ ਸ਼ਕਤੀਸ਼ਾਲੀ ਬਣਾਇਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਬਹੁਤ ਵੀ ਮਹਾਨ ਯੋਧੇ, ਮਜ਼ਬੂਤ ਵਿਅਕਤੀ ਅਤੇ ਉੱਚ ਸਿੱਖਿਆ ਵਾਲੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਉਨ੍ਹਾਂ ਅਤੇ ਸ਼ਸਤਰ ਅਤੇ ਸ਼ਾਸਤਰ ਦੀ ਸਿੱਖਿਆ ਪ੍ਰਾਪਤ ਕੀਤੀ। ਬਚਪਨ ਤੋਂ ਹੀ ਗੁਰੂ ਜੀ ਧਿਆਨ, ਸਿਮਰਨ ਅਤੇ ਆਤਮਿਕ ਸ਼ਾਂਤੀ ਵਾਲਾ ਜੀਵਨ ਜਿਉਂਦੇ ਸਨ। ਨੌਵੇਂ ਗੁਰੂ ਜੀ ਦੀ ਬਾਣੀ ਸਾਨੂੰ ਵਾਸਤਵਿਕ ਮਾਨਵਤਾ ਦਾ ਪਾਠ ਪੜ੍ਹਾਉਂਦੀ ਹੋਈ ਧਰਮ ਹਿੱਤ ਸ਼ੁਭ ਕਰਮ ਕਰਨ ਦੇ ਲਈ ਉਤਸ਼ਾਹਿਤ ਕਰਦੀ ਹੈ। ਗੁਰੂ ਜੀ ਨੇ ਲੋਕਾਂ ਦੀ ਭਲਾਈ ਲਈ ਬਹੁਤ ਯਾਤਰਾਵਾਂ ਕੀਤੀਆਂ। ਉਹ ਲੋਕਾਂ ਨੂੰ ਧਰਮ, ਨੇਕੀ, ਸੱਚਾਈ ਅਤੇ ਰੱਬ ਨਾਲ ਜੁੜਨ ਦੀ ਸਿੱਖਿਆ ਦਿੰਦੇ ਸਨ। ਉਹ ਕਹਿੰਦੇ ਸਨ ਕਿ ਮਨੁੱਖ ਦੇ ਸੁਚੱਜੇ ਕਰਮ ਸਭ ਤੋਂ ਵੱਡੀ ਪੂੰਜੀ ਹੈ।

ਮੁੱਖ ਸ਼ਬਦ- ਗੁਰਮਤਿ ਵਿਚਾਰਧਾਰਕ, ਵਿਦਵਾਨ ਅਤੇ ਪ੍ਰਚਾਰਕ, ਅਸਲੀ ਗੁਰੁ ਦੀ ਪਹਿਚਾਣ, ਕਸ਼ਮੀਰੀ ਪੰਡਿਤਾਂ ਦੀ ਬੇਨਤੀ, ਗੁਰੁ ਜੀ ਦੀ ਸ਼ਹਾਦਤ।

Paper Title:
ਮਨੁੱਖਤਾ ਦੇ ਰਹਿਬਰ: ਗੁਰੂ ਤੇਗ ਬਹਾਦਰ ਜੀ
Author Name:
ਅਮਨਪ੍ਰੀਤ ਗਿੱਲ
Country:
India
DOI:
https://doi.org/10.5281/zenodo.19329924
Page No.:
121-124
View PDF Certificate
ਮਨੁੱਖਤਾ ਦੇ ਰਹਿਬਰ: ਗੁਰੂ ਤੇਗ ਬਹਾਦਰ ਜੀ
Author: ਅਮਨਪ੍ਰੀਤ ਗਿੱਲ

ਸਾਰ ਤੱਤ-
ਧਰਮ ਅਤੇ ਧਾਰਮਿਕ ਕਾਵਿ ਦਾ ਕੇਂਦਰ ਮਨੁੱਖੀ ਹੋਂਦ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਦੇ ਵਿਿਭµਨ ਪਸਾਰ ਹੁµਦੇ ਹਨ ਜਿਸ ਦੇ ਸਬµਧ ਵਿੱਚ ਸਿੱਖ ਗੁਰੂ ਸਾਹਿਬਾਨਾਂ ਨੇ ਤਤਕਾਲੀਨ ਸਮਾਜ ਅਧੀਨ ਆ ਚੁੱਕੀ ਗਿਰਾਵਟ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਪੁਨਰ ਸਥਾਪਨਾ ਲਈ ਹਮੇਸ਼ਾ ਯਤਨ ਕੀਤਾ ਅਤੇ ਸਦਾਚਾਰਕ ਕਦਰਾਂ ਕੀਮਤਾਂ ਨੂੰ ਧਰਮ ਦਾ ਮੂਲ ਆਧਾਰ ਬਣਾਇਆ।ਇਸ ਮµਤਵ ਲਈ ਸਮੁੱਚੀ ਬਾਣੀ ਮਨੁੱਖ ਨੂੰ ਸਚਿਆਰ ਬਣਨ ਦਾ ਮਾਰਗ ਦਿਖਾਉਂਦੀ ਹੈ। ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਰਾਹੀਂ ਮਾਨਵ ਮੁਕਤੀ ਦਾ ਅਜਿਹਾ ਸµਦੇਸ਼ ਦਿੱਤਾ ਜਿਸ ਨੂੰ ਮਨੁੱਖੀ ਹੋਂਦ ਦੀ ਵਡਮੁੱਲੀ ਪ੍ਰਾਪਤੀ ਮµਨਿਆ ਜਾਂਦਾ ਹੈ। ਗੁਰੂ ਗ੍ਰµਥ ਸਾਹਿਬ ਵਿੱਚ ਆਦਰਸ਼ ਮਨੁੱਖ ਲਈ ਗੁਰੂ ਸਾਹਿਬਾਨਾਂ ਦੀ ਫ਼ਿਲਾਸਫ਼ੀ ਅਹਿਮ ਭੂਮਿਕਾ ਨਿਭਾਉਂਦੀ ਹੈ। ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸµਘਰਸ਼ ਅਤੇ ਸ਼ਬਦ ਰਚਨਾ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ ਅਤੇ ਮਨੁੱਖੀ ਜੀਵਨ ਲਈ ਜਿµਦਗੀ ਦੀ ਵਸਤਵਿਕਤਾ ਨੂੰ ਸਪਸ਼ਟ ਕਰਦੀ ਹੈ। ਉਹਨਾਂ ਦੀ ਬਾਣੀ ਰਾਹੀਂ ਮਨੁੱਖ ਸµਸਾਰਕ ਪਦਾਰਥੀ ਵਾਸਤਵਿਕਤਾ ਨੂੰ ਤਿਆਗ ਦੇ ਰੂਪ ਵਿੱਚ ਲੈ ਕੇ ‘ਮਨ ਤੂµ ਜੋਤ ਸਰੂਪ ਹੈ ਆਪਣਾ ਮੂਲ ਪਛਾਣ’ ਤੱਕ ਦਾ ਸਫਰ ਤੈਅ ਕਰਦੀ ਹੈ।

ਕੁµਜੀ ਸ਼ਬਦ- ਧਰਮ, ਮਾਨਵਤਾ, ਨੈਤਿਕਤਾ, ਮੁਕਤੀ, ਇਤਿਹਾਸ, ਆਜ਼ਾਦੀ।

Paper Title:
ਮਨੁੱਖਤਾ ਦੇ ਰਾਖੇ: ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਬਾਣੀ ਅਤੇ ਸ਼ਹਾਦਤ
Author Name:
ਬਲਜੀਤ ਰੰਧਾਵਾ
Country:
India
DOI:
https://doi.org/10.5281/zenodo.19330034
Page No.:
125-128
View PDF Certificate
ਮਨੁੱਖਤਾ ਦੇ ਰਾਖੇ: ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਬਾਣੀ ਅਤੇ ਸ਼ਹਾਦਤ
Author: ਬਲਜੀਤ ਰੰਧਾਵਾ

ਸਾਰੰਸ਼:
"ਮਨੁੱਖਤਾ ਦੇ ਰਾਖੇ : ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਬਾਣੀ ਅਤੇ ਸ਼ਹਾਦਤ" ਖੋਜ ਪੱਤਰ ਸਿੱਖ ਧਰਮ ਦੇ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਉਪਦੇਸ਼ ਅਤੇ ਸ਼ਹਾਦਤ ਦਾ ਵਿਸਤ੍ਰਿਤ ਅਧਿਐਨ ਪੇਸ਼ ਕਰਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ, ਧਾਰਮਿਕ ਆਜ਼ਾਦੀ ਅਤੇ ਸੱਚ ਦੀ ਰੱਖਿਆ ਲਈ ਆਪਣੇ ਸੀਸ ਦਾ ਬਲਿਦਾਨ ਦੇ ਕੇ ਵਿਸ਼ਵ ਇਤਿਹਾਸ ਵਿੱਚ ਇਕ ਅਦੁੱਤੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦਾ ਜੀਵਨ ਤਪ, ਤਿਆਗ, ਨਿਰਭੈਤਾ, ਸਹਿਨਸ਼ੀਲਤਾ ਅਤੇ ਪਰਮਾਤਮਾ ਨਾਲ ਅਡੋਲ ਜੁੜਾਅ ਦਾ ਪ੍ਰਤੀਕ ਹੈ।ਇਸ ਅਧਿਐਨ ਵਿੱਚ ਗੁਰੂ ਜੀ ਦੇ ਆਧਿਆਤਮਿਕ ਚਿੰਤਨ ਨੂੰ ਉਨ੍ਹਾਂ ਦੀ ਬਾਣੀ ਨਾਲ ਜੋੜ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ, ਜਿਸਦਾ ਕੇਂਦਰੀ ਤੱਤ ਨਾਮ-ਸਿਮਰਨ, ਅਹੰਕਾਰ-ਰਹਿਤ ਜੀਵਨ, ਸੰਸਾਰਿਕ ਮੋਹ ਤੋਂ ਉਪਰ ਉਠਣਾ ਅਤੇ ਮਨੁੱਖੀ ਗੁਣਾਂ ਦੀ ਪ੍ਰਤੀਪਾਲਨਾ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖ ਨੂੰ ਅੰਤਰਮੁਖੀ ਬਣਨ, ਸਹਜ ਅਵਸਥਾ ਪ੍ਰਾਪਤ ਕਰਨ ਅਤੇ ਪਰਮਾਤਮਾ ਨਾਲ ਨਿਰੰਤਰ ਜੁੜੇ ਰਹਿਣ ਦਾ ਮਾਰਗ ਦਰਸਾਉਂਦੀ ਹੈ।ਗੁਰੂ ਜੀ ਦੀ ਸ਼ਹਾਦਤ ਸਿਰਫ ਕਿਸੇ ਇੱਕ ਧਰਮ ਦੀ ਰੱਖਿਆ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਸਮੂਹ ਮਨੁੱਖਤਾ ਦੇ ਮੂਲ ਅਧਿਕਾਰਾਂ ਅਤੇ ਧਾਰਮਿਕ ਸਵਤੰਤਰਤਾ ਦੀ ਰੱਖਿਆ ਲਈ ਸੀ। ਔਰੰਗਜ਼ੇਬ ਦੀ ਜ਼ਬਰਦਸਤੀ ਧਾਰਮਿਕ ਨੀਤੀ ਦਾ ਨਿਡਰਤਾ ਨਾਲ ਵਿਰੋਧ ਕਰਕੇ ਗੁਰੂ ਜੀ ਨੇ ਸੱਚ, ਇਨਸਾਫ ਅਤੇ ਸਹਿਨਸ਼ੀਲਤਾ ਦਾ ਅਮਰ ਸੰਦੇਸ਼ ਦਿੱਤਾ। ਇਹ ਖੋਜ ਪੱਤਰ ਗੁਰੂ ਤੇਗ ਬਹਾਦਰ ਜੀ ਨੂੰ ਸਿਰਫ ਸਿੱਖ ਧਰਮ ਦੇ ਗੁਰੂ ਹੀ ਨਹੀਂ, ਬਲਕਿ ਪੂਰੀ ਮਨੁੱਖਤਾ ਦੇ ਰਾਖੇ ਵਜੋਂ ਪ੍ਰਸਤੁਤ ਕਰਦਾ ਹੈ।

ਮੁੱਖ ਸ਼ਬਦ:
ਗੁਰੂ ਤੇਗ ਬਹਾਦਰ ਜੀ, ਸ਼ਹਾਦਤ, ਧਾਰਮਿਕ ਆਜ਼ਾਦੀ, ਮਨੁੱਖਤਾ, ਨਾਮ-ਸਿਮਰਨ, ਸਹਿਨਸ਼ੀਲਤਾ, ਬਾਣੀ

Paper Title:
ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਹਨੂੰ ਆਨ : ਅਦੁੱਤੀ ਸ਼ਹਾਦਤ ਦੀ ਲਾਸਾਨੀ ਮਿਸਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ
Author Name:
ਰਾਜਿੰਦਰ ਕੌਰ
Country:
India
DOI:
https://doi.org/10.5281/zenodo.19330191
Page No.:
129-133
View PDF Certificate
ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਹਨੂੰ ਆਨ : ਅਦੁੱਤੀ ਸ਼ਹਾਦਤ ਦੀ ਲਾਸਾਨੀ ਮਿਸਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ
Author: ਰਾਜਿੰਦਰ ਕੌਰ

ਸਾਰੰਸ਼
'ਤੇਗ ਬਹਾਦਰ' ਸੀ ਕ੍ਰਿਆ ਕਰੀ ਨਾ ਕਿਨਹੂµ ਆਨ 'ਸਤ੍ਹਰਾਂ ਨਾਲ ਸ਼੍ਰੀ ਗੁਰੂ ਗੋਬਿµਦ ਸਿµਘ ਜੀ ਆਪਣੇ ਪਿਤਾ ਤੇ ਗੁਰੂ ਸ਼੍ਰੀ ਤੇਗ ਬਹਾਦਰ ਜੀ ਨੂੰ ਸ਼ਹਾਦਤ ਤੋਂ ਪਿੱਛੋ ਅਕੀਦਤ ਭੇਂਟ ਕੀਤੀ ਹੈ । ਇਸ ਪਰਚੇ ਨੂੰ ਤਿµਨ ਭਾਗਾਂ ਵਿੱਚ ਵµਡਿਆ ਗਿਆ ਹੈ। ਪਹਿਲੇ ਭਾਗ ਵਿੱਚ ਸ਼ਹੀਦ , ਸ਼ਹਾਦਤ ਅਤੇ ਸਿੱਖੀ ਇਬਾਦਤ ਤੋ ਲੈਂ ਕੇ ਸ਼ਹਾਦਤ ਤੱਕ ਅਤੇ ਸਿੱਖੀ ਤੇ ਸਿੱਖ ਪਰµਪਰਾ ਦੇ ਇਤਿਹਾਸ ਦੇ ਨਾਲ-ਨਾਲ ਇਸਦੇ ਪਿਛੋਕੜ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋ ਚੱਲੀ ਆ ਰਹੀ ਸਿੱਖ ਪਰµਪਰਾਂ ਬਾਰੇ ਵਿਚਾਰ ਕੀਤੀ ਗਈ ਹੈ। ਇਸ ਭਾਗ ਵਿੱਚ ਵਿਿਭµਨ ਚਿµਤਕਾਂ ਦੁਆਰਾ ਇਸ ਇਤਿਹਾਸਕ ਪ੍ਰਸµਗ ਦਾ ਵਿਸ਼ਲੇਸ਼ਣ ਅਤੇ ਵਿਆਖਿਆਂ ਬਾਰੇ ਚਰਚਾ ਕੀਤੀ ਗਈ ਹੈ। ਦੂਜੇ ਭਾਗ ਵਿੱਚ ਸਭ ਤੋ ਪਹਿਲਾ ਭਾਈ ਸµਤੋਖ ਸਿµਘ ਜੀ ਨੇ ਆਪਣੇ ਗ੍ਰµਥ "ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰµਥ' ਵਿੱਚ ਪੇਸ਼ ਕੀਤੇ ਗਏ ਹਵਾਲਿਆ ਨੂੰ ਆਧਾਰ ਬਣਾਇਆ ਗਿਆ ਹੈ। ਜਿਸਦੇ ਅµਤਰਗਤ ਉਸਨੇ ਔਰਗµਜ਼ੇਬ ਦੇ ਜ਼ਮਾਨੇ ਅਤੇ ਦੀਨ ਸਬµਧੀ ਨੀਤੀ ਦਾ ਵਰਨਣ ਬਾਰ੍ਹਵੀਂ ਰਾਸ ਦੇ ਅੱਸੂ 27 ਤੋ ਆਰµਭ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਔਰµਗਜ਼ੇਬ ਪੁੱਠਾ ਰਾਹੀ ਅਖ਼ਤਿਆਰ ਕਰਕੇ, ਸਾਰੇ ਮਨੁੱਖਾਂ ਨੂੰ ਸ਼ਰ੍ਹਾਂ ਵਿੱਚ ਲਿਆਉਣ ਲਈ, ਹਿµਦੁਸਤਾਨ ਦੀ ਧਰਤੀ ਨੂੰ ਇਸਲਾਮ ਦੀ ਜੱਨਤ ਬਣਾਉਣਾ ਚਾਹੁµਦਾ ਸੀ,ਬਾਰੇ ਚਰਚਾ ਕਰਦਿਆ ਹੋਇਆ,ਸµਸਾਰ ਭਰ ਵਿੱਚ ਪਹਿਲਾ ਇਹੋ ਜਿਹੀ ਘਟਨਾ ਨਹੀਂ ਵਾਪਰੀ, ਕਿ ਮਕਤੂਲ- ਖੁਦ ਕਾਤਿਲ ਕੋਲ ਜਾਵੇ ਆਦਿ ਦਾ ਜ਼ਿਕਰ ਕੀਤਾ ਗਿਆ ਹੈ। ਗੁਰੂ ਤੇਗ ਬਹਾਦਰ ਜੀ ਆਪ ਜਨੇਊ ਨਹੀਂ ਪਹਿਨਦੇ ਸਨ ਤੇ ਨਾ ਹੀ ਤਿਲਕ ਲਾਉਂਦੇ ਸਨ ਪਰ ਜਦੋ ਦਮਨਕਾਰੀ ਹੁਕਮਰਾਨਾਂ ਨੇ ਉਹ ਤਿਲਕ ਤੇ ਜਨੇਊ ਜਬਰੀ ਲਾਹੁਣ ਦੀ ਕੋਸ਼ਿਸ ਕੀਤੀ,ਜਿਹੜਾ ਉਹ ਆਪ ਪਹਿਨਦੇ ਹੀ ਨਹੀਂ ਸਨ,ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ। ਇਸ ਤਰ੍ਹਾਂ ਇਹ ਸਾਰਾ ਵਰਤਾਰਾ "ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੂµ ਆਨ" ਦਾ ਹੀ ਬਿਰਤਾਂਤ ਸਿਰਜ ਰਿਹਾ ਪ੍ਰਤੀਤ ਹੁµਦਾ ਹੈ।ਤੀਜੇ ਭਾਗ ਵਿੱਚ 21ਵੀ ਸਦੀਂ ਨੂੰ ਆਧਾਰ ਬਣਾ ਕੇ ਅਜੋਕੇ ਸਮੇਂ ਦੇ ਸµਦਰਭ ਵਿੱਚ ਮਨੁੱਖੀ ਅਧਿਕਾਰਾਂ,ਨੈਤਿਕ ਕਦਰਾਂ-ਕੀਮਤਾਂ ਬਾਰੇ ਗੱਲ ਕਰਦੇ ਹੋਏ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਅੱਜ ਵੀ ਉਹਨੀ ਹੀ ਸਾਰਥਕ ਹੈ, ਜਿµਨ੍ਹਾ ਕਿ ਉਸ ਵਕਤ ੍ਹੳਲਲ ਅਤੇ ੜੋਲਟੳਰਿੲ ਦੇ ਹਵਾਲੇ ਨਾਲ ਵਿਚਾਰਾਂ ਦੀ ਆਜਾਦੀ ਦੀ ਗੱਲ, ਧਰਮ ਦੀ ਆਜਾਦੀ ਦੀ ਗੱਲ ਬਾਰੇ ਚਰਚਾ ਕਰਦੇ ਹੋਏ,ਗੁਰੂ ਤੇਗ ਬਹਾਦਰ ਨੇ ਆਪਣੀ ਸ਼ਹਾਦਤ ਨਾਲ ਇµਨ੍ਹਾਂ ਮਨੁੱਖੀ ਅਧਿਕਾਰਾਂ ਦੀ ਕਿਸ ਤਰ੍ਹਾਂ ਰੱਖਿਆ ਕੀਤੀ ਹੈ,ਬਾਰੇ ਵਿਸਤਾਰ ਤਹਿਤ ਵਿਚਾਰ -ਵਿਮਰਸ਼ ਕੀਤਾ ਗਿਆ।

ਮੁੱਖ ਸ਼ਬਦ :- ਇਬਾਦਤ ਤੇ ਸ਼ਹਾਦਤ, ਸ਼ਹਾਦਤ ਤੇ ਸ਼ਹੀਦ ਦਾ ਸµਕਲਪ ਕੁਰਾਨ ਮਜੀਦ ਦੇ ਸµਦਰਭ ਵਿੱਚ,ਗੁਰੂ ਨਾਨਕ ਪਰµਪਰਾਂ ਤੇ ਸਿੱਖ, ਇਤਿਹਾਸਕ ਪਿਛੋਕੜ, ਗੁਰੂ ਜੀ ਦੀ ਅਦੁੱਤੀ ਸ਼ਹਾਦਤ, ਮਨੁੱਖੀ ਅਧਿਕਾਰ, ਲੋਕਤµਤਰੀ ਮੁੱਲ/ ਕਦਰਾਂ-ਕੀਮਤਾਂ ੍ਹਅਲ਼ਲ਼ ਤੇ ੜੌਲ਼ਠਅੀ੍ਰਓ ਤੇ ਪਰਿਪੇਖ ਵਿੱਚ, ਸਾਹਿਬ ਦੀਆਂ ਸਿੱਖਿਆਵਾਂ ਤੇ ਬਲੀਦਾਨ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸ੍ਰੋਤ।

Paper Title:
ਬਾਣੀ ਗੁਰੂ ਤੇਗ਼ ਬਹਾਦਰ ਜੀ: ਇਤਿਹਾਸਕ ਪ੍ਰਸੰਗ ਅਤੇ ਰਚਨਾਤਮਕ ਚੇਤਨਾ
Author Name:
ਜਗਜੀਤ ਸਿੰਘ
Country:
India
DOI:
https://doi.org/10.5281/zenodo.19330846
Page No.:
134-137
View PDF Certificate
ਬਾਣੀ ਗੁਰੂ ਤੇਗ਼ ਬਹਾਦਰ ਜੀ: ਇਤਿਹਾਸਕ ਪ੍ਰਸੰਗ ਅਤੇ ਰਚਨਾਤਮਕ ਚੇਤਨਾ
Author: ਜਗਜੀਤ ਸਿੰਘ

ਸਾਰੰਸ਼:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਮੱਧਕਾਲੀ ਸਮਾਜ ਦੀ ਮਹੱਤਵਪੂਰਨ ਟੈਕਸਟ ਹੈ। ਇਹ ਬਾਣੀ ਉਸ ਇਤਿਹਾਸਕ ਦੌਰ ਵਿੱਚ ਰਚੀ ਗਈ, ਜਦੋਂ ਭਾਰਤੀ ਸਮਾਜ ਰਾਜਨੀਤਿਕ ਦਬਾਅ, ਧਾਰਮਿਕ ਅਸਹਿਣਸ਼ੀਲਤਾ ਅਤੇ ਮਨੁੱਖੀ ਅਸੁਰੱਖਿਆ ਦੇ ਗµਭੀਰ ਸµਕਟਾਂ ਨਾਲ ਜੂਝ ਰਿਹਾ ਸੀ। ਕੋਈ ਵੀ ਵਿਚਾਰ ਖਲਾਅ ਵਿਚੋਂ ਪੈਦਾ ਨਹੀਂ ਹੁµਦਾ। ਸਮਾਜਕ, ਰਾਜਨੀਤਕ ਅਤੇ ਸਭਿਆਚਾਰਕ ਹਾਲਾਤ ਉਸ ਦੇ ਵਜੂਦ ਲਈ ਬੁਨਿਆਦ ਬਣਦੇ ਹਨ। ਇਸੇ ਨੁਕਤੇ ਦੀ ਲੋ ਵਿਚ ਸਾਡਾ ਇਸ ਖੋਜ ਪੱਤਰ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦੇ ਇਤਿਹਾਸਕ ਪ੍ਰਸµਗ ਨੂੰ ਸਮਝਦੇ ਹੋਏ, ਉਹਨਾਂ ਦੀ ਰਚਨਾਤਮਕ ਚੇਤਨਾ ਦਾ ਵਿਸ਼ਲੇਸ਼ਣ ਕਰਨ ਵੱਲ ਰੁਚਿਤ ਹੈ। ਇਹ ਅਧਿਐਨ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦੇ ਅਧਿਆਤਮਕ ਉਪਦੇਸ਼ ਮਾਤਰ ਹੋਣ ਤੋਂ ਅਗਾਂਹ ਇਤਿਹਾਸਕ ਪ੍ਰਸਥਿਤੀਆਂ ਦੇ ਪ੍ਰਸµਗ ਵਿਚ ਉਹਨਾਂ ਦੀ ਬਾਣੀ ਨੂੰ ਵਿਚਾਰਨ ਨਾਲ ਸµਬµਧਿਤ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖੀ ਅਧਿਕਾਰਾਂ, ਭੈ ਰਹਿਤ ਜੀਵਨ ਅਤੇ ਆਤਮਿਕ ਆਜ਼ਾਦੀ ਦੀ ਅਭਿਿਵਅਕਤੀ ਹੈ। ਇਸ ਤਰ੍ਹਾਂ ਇਹ ਬਾਣੀ ਇਤਿਹਾਸਕ ਸµਕਟਾਂ ਦੌਰਾਨ ਉੱਭਰੀ ਰਚਨਾਤਮਕ ਚੇਤਨਾ ਨੂੰ ਪ੍ਰਤਿਿਬµਬਤ ਕਰਦੀ ਹੈ, ਜੋ ਆਧੁਨਿਕ ਸਮਾਜ ਲਈ ਵੀ ਖਾਸ ਮਹੱਤਵ ਰੱਖਦੀ ਹੈ।

ਕੁੰਜੀ ਸ਼ਬਦ: ਗੁਰਬਾਣੀ, ਗੁਰਮਤ ਦਰਸ਼ਨ, ਸਿੱਧ-ਨਾਥ-ਸµਤ ਪਰµਪਰਾ, ਵੈਰਾਗ, ਬੇਗਾਨਗੀ, ਅਧਿਆਤਮ, ਰਹੱਸਵਾਦ

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਮੂਲ ਸੁਰ (ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ)
Author Name:
ਮੇਘਾ ਸਲਵਾਨ
Country:
India
DOI:
https://doi.org/10.5281/zenodo.19331488
Page No.:
138-140
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਮੂਲ ਸੁਰ (ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ)
Author: ਮੇਘਾ ਸਲਵਾਨ

ਸਾਰ
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਐਸੇ ਸੂਖ਼ਮ ਗਿਆਨ ਨਿਆਈਂ ਹੈ ਜਿਸ ਰਾਹੀਂ ਜੀਵ ਪਰਮਾਤਮਾ ਅਤੇ ਉਸ ਤੱਕ ਜਾਣ ਵਾਲੇ ਮਾਰਗ ਨੂੰ ਆਵਾਗਮਨ ਦੇ ਬµਧਨਾਂ ਤੋਂ ਮੁਕਤ ਹੋ ਉਸ ਨਾਲ ਇਕਮਿਕਤਾ ਅਨੁਭਵ ਕਰਦਾ ਹੈ। ਇਸ ਬਾਣੀ ਦੇ ਪਾਠ ਦੁਆਰਾ ਪ੍ਰਥਮ ਜੀਵ ਨੂੰ ਉਸ ਪਰਮਾਤਮਾ ਦੀ ਨਦਰਿ ਪ੍ਰਾਪਤੀ ਹੁµਦੀ ਹੈ ਤੇ ਫੇਰ ਉਸ ਅµਦਰ ਆਵਾਗਮਨ ਦੇ ਬµਧਨਾਂ ਨੂੰ ਤੋੜਨ ਦੀ ਇੱਛਾ ਪਨਪਦੀ ਹੈ ਅਤੇ ਉਸਦੀ ਇਹੀ ਇੱਛਾ ਉਸਨੂੰ ਪਰਮਾਤਮਾ ਨਾਲ ਇਕਮਿਕਤਾ ਦਾ ਅਹਿਸਾਸ ਕਰਵਾਉਂਦੀ ਹੈ ਜੋ ਅਸਲ ਮੁਕਤੀ ਹੈ। ਗੁਰੂ ਦੀ ਬਾਣੀ ‘ਸਤਿ’ ਉੱਤੇ ਆਧਾਰਿਤ ਹੈ। ਪਰµਤੂ ਇਸ ਸਤਿ ਤੋਂ ਅਨਜਾਣ ਜੀਵ ਕਾਮ, ਕ੍ਰੋਧ, ਮੋਹ, ਲੋਭ ਦੇ ਵਿਿਸ਼ਆਂ ਨੂੰ ਭੋਗਣ ਵਿਚ ਹੀ ਲੱਗਾ ਰਹਿµਦਾ ਹੈ। ਗੁਰੂ ਜੀ ਦੀ ਬਾਣੀ ਦਾ ਤੱਤ ਸਾਰ ਅਦ੍ਰਿਸ਼ਟਮਾਨ ਪ੍ਰਭੂ-ਸੱਤਾ ਹੈ, ਜੋ ਸਥਿਰ ਰਹਿਣ ਵਾਲੀ ਹੈ, ਅਕਾਲ ਮੂਰਤਿ ਹੈ, ਸਦੀਵੀ ਹੈ ਤੇ ਸਤਿ ਹੈ। ਮੂਲ ਰੂਪ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਮੂਲ ਸੁਰ ਤਿµਨ ਬੁਨਿਆਦੀ ਨੁਕਤਿਆਂ ‘ਬ੍ਰਹਮ’, ‘ਬ੍ਰਹਿਮµਡ’ ਤੇ ‘ਜੀਵ’ ਉੱਤੇ ਕੇਂਦਰਿਤ ਹੈ। ਬ੍ਰਹਿਮµਡ ਇਕ ਅਜੇਹੀ ਕੇਂਦਰੀ ਪ੍ਰਕਿਿਰਆ ਹੈ ਜਿਸ ਰਾਹੀਂ ਗੁਰੂ ਤੇਗ ਬਹਾਦਰ ਜੀ ਬ੍ਰਹਮ ਨਾਲ ਸµਬµਧਿਤ ਰਹੱਸਾਤਮਕਤਾ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ। ਇਸੇ ਰਹੱਸਾਤਮਕਤਾ ਦਾ ਅਨੁਭਵ ਅਤੇ ਕਿਿਰਆ-ਸਥਲ ਜਗਤ ਹੀ ਹੈ ਤੇ ਅਨੁਭਵ ਕਰਤਾ ਹੈ ਜੀਵ। ਬ੍ਰਹਮੀ ਰਹੱਸਾਤਮਕਤਾ ਦਾ ਅਹਿਸਾਸ ਬ੍ਰਹਿਮµਡੀ ਲੀਲਾ ਵਿਚ ਵਿਚਰਨ ਵਾਲੇ ਜੀਵ ਨੂੰ ਹੀ ਹੋ ਸਕਦਾ ਹੈ। ਬ੍ਰਹਮ ਤੇ ਜੀਵ ਦੇ ਆਪਸੀ ਅਧਿਆਤਮਕ ਸµਬµਧ ਨੂੰ ਪੈਦਾ ਕਰਨ ਵਾਲਾ, ਇਸ ਰਿਸ਼ਤੇ ਨੂੰ ਸਮਝਣ-ਸਮਝਾਉਣ ਵਾਲਾ ਮਾਧਿਅਮ ਕੇਵਲ ਬ੍ਰਹਿਮµਡ ਹੀ ਹੈ। ਜੀਵ ਬ੍ਰਹਮ ਦੁਆਰਾ ਭੇਜਿਆ ਹੀ ਬ੍ਰਹਿਮµਡ ਵਿਚ ਆਉਂਦਾ ਹੈ। ਸਮੁੱਚੇ ਰੂਪ ਵਿਚ ਇਹ ਬਾਣੀ ਜੀਵ ਨੂੰ ਜੀਵਾਤਮਕ ਪਾਸਾਰ ਵਿਚੋਂ ਕੱਢ ਅਰਥਾਂ ਦਾ ਐਸਾ ਮਾਨਵੀ ਧਰਾਤਲ ਉਸਾਰਦੀ ਹੈ ਕਿ ਵਰਤਮਾਨ ਵਿਚ ਇਸ ਬਾਣੀ ਦਾ ਪੁਨਰ ਚਿµਤਨ ਹੋਰ ਵੀ ਪ੍ਰਾਸµਗਿਕ ਹੈ।

ਕੀਵਰਡ (ਖਏਾੋਰਦ) : ਬ੍ਰਹਮ, ਬ੍ਰਹਿਮµਡ, ਜੀਵਾਤਮਾ, ਸਤਿ, ਸਦੀਵੀ

Paper Title:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ : ਵਿਚਾਰਧਾਰਾਈ ਪਰਿਪੇਖ
Author Name:
ਮਨਪ੍ਰੀਤ ਕੌਰ
Country:
India
DOI:
https://doi.org/10.5281/zenodo.19331604
Page No.:
141-145
View PDF Certificate
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ : ਵਿਚਾਰਧਾਰਾਈ ਪਰਿਪੇਖ
Author: ਮਨਪ੍ਰੀਤ ਕੌਰ

ਸਾਰਾਂਸ਼:-
ਸਿੱਖ ਧਰਮ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਆਤਮਿਕ ਅਤੇ ਮਨੁੱਖੀ ਅਧਿਕਾਰਾਂ ਦੇ ਰੱਖਿਅਕ ਵਜੋਂ ਜਾਣਿਆ ਜਾਂਦਾ ਹੈ।ਉਹਨਾਂ ਨੇ ਆਪਣੇ ਆਤਮਿਕ ਜੀਵਨ ਰਾਹੀਂ ਸਿੱਖ ਪਰੰਪਰਾ ਵਿੱਚ ਸ਼ਾਂਤੀ, ਧੀਰਜ ਅਤੇ ਨਿਸ਼ਕਾਮਤਾ ਦੇ ਆਦਰਸ਼ਾਂ ਨੂੰ ਨਵੀਂ ਦਿਸ਼ਾ ਦਿੱਤੀ।ਉਹਨਾਂ ਦੁਆਰਾ ਸਿਰਜੇ 57 ਸਲੋਕ ਅਤੇ 59 ਪਦੇ (ਗੁਰੁ ਗ੍ਰੰਥ ਸਾਹਿਬ ਵਿੱਚ ਦਰਜ) ਜੀਵਨ ਦੇ ਅਸਥਿਰਪਣ ਅਤੇ ਆਤਮਕ ਸ਼ਾਂਤੀ ਦੀ ਗਹਿਰਾਈ ਨੂੰ ਦਰਸਾਉਂਦੇ ਹਨ।ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਅਧਿਐਨ ਇਕ ਗੰਭੀਰ ਵਾਤਾਵਰਣ ਪੈਦਾ ਕਰਦਾ ਹੈ ਜੋ ਬੰਦੇ ਅੰਦਰ ਇਕ ਵਿਸ਼ੇਸ ਕਿਸਮ ਦਾ ਉਤਸ਼ਾਹ ਪੈਦਾ ਕਰਦਾ ਹੈ।ਗੁਰੂ ਜੀ ਦੀ ਬਾਣੀ ਉਹਨਾਂ ਦਾ ਜੀਵਨ ਫ਼ਲਸਫ਼ਾ ਹੀ ਪ੍ਰਤੀਤ ਹੁੰਦੀ ਹੈ।ਉਹਨਾਂ ਦੀ ਬਾਣੀ ਦਾ ਮੱੁਖ ਉਦੇਸ਼ ਮਨੁੱਖਾ ਦੇਹੀ ਅਤੇ ਜੀਵਨ ਦੀ ਨਾਸ਼ਮਾਨਤਾ ਦਾ ਵਰਣਨ ਕਰ ਵੈਰਾਗ ਭਾਵ ਹੀ ਨਹੀਂ ਉਪਜਾਉਂਦਾ ਸਗੋਂ ਬੰਦੇ ਦੁਆਰਾ ਸੰਸਾਰਕ ਸੁੱਖਾਂ ਵਿੱਚ ਆਪਣੇ ਸਮੇਂ ਨੂੰ ਗਵਾ ਫਿਰ ਉਪਰਾਮ ਹੋਣ ਦੀ ਸੋਝੀ ਵੀ ਦਿੰਦਾ ਹੈ।ਇਸ ਬਾਣੀ ਵਿੱਚ ਮਨੁੱਖ ਦੇ ਵਿਕਾਰਾਂ ਦਾ ਖੰਡਨ ਕਰ ਨੈਤਿਕ ਅਤੇ ਅਧਿਆਤਮਕ ਭਾਵਾਂ ਨੂੰ ਪੇਸ਼ ਕੀਤਾ ਗਿਆ ਹੈ।ਜਿਹਨਾਂ ਕਰਕੇ ਮਨੁੱਖ ਵਿਕਾਰਾਂ ਦੀ ਅੱਗ ਵਿੱਚ ਸੜਦਾ ਹੋਇਆ ਮਾਨਸਿਕ ਸਤਰ ‘ਤੇ ਅਸ਼ਾਂਤ ਦਿਖਾਈ ਦਿੰਦਾ ਹੈ।ਗੁਰੁ ਜੀ ਦੀ ਬਾਣੀ ਜੀਵਨ ਦੇ ਇਸ ਅਸਥਾਈਪੁਣੇ, ਅਸ਼ਾਂਤ ਚਿੱਤ ਨੂੰ ਸਥਿਰ ਕਰਨ ਅਤੇ ਮਨੁੱਖ ਦੀ ਜੀਵਨ ਯਾਤਰਾ ਸੱਚਾਈ, ਆਦਰਸ਼ ਅਤੇ ਮਨੱੁਖੀ ਅਧਿਕਾਰਾਂ ਦੀ ਰੱਖਿਆ ਕਰਨਾ ਹੀ ਨਹੀਂ ਸਗੋਂ ਮਨੁੱਖ ਨੂੰ ਕਰਮ ਨਾਲ ਜੀਊਣਾ ਵੀ ਸਿਖਾਉਂਦੀ ਹੈ।

ਮੁੱਖ ਸ਼ਬਦ:- ਇਤਿਹਾਸਿਕ ਮਹੱਤਤਾ, ਵੈਰਾਗ, ਮਨੁੱਖੀ ਸਰੀਰ ਅਤੇ ਜੀਵਨ ਦੀ ਛਿਣ-ਭੰਗਰਤਾ, ਮਨੁੱਖੀ ਚੇਤਨਾ, ਜੀਵਨ ਮੁਕਤੀ, ਸਦਾਚਾਰੀ ਜੀਵਨ, ਨਾਮ ਸਿਮਰਨ।

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ: ਸ਼ਹਾਦਤ ਦਾ ਗੌਰਵ
Author Name:
ਸੁਨੀਤਾ ਰਾਣੀ
Country:
India
DOI:
https://doi.org/10.5281/zenodo.19331896
Page No.:
146-151
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ: ਸ਼ਹਾਦਤ ਦਾ ਗੌਰਵ
Author: ਸੁਨੀਤਾ ਰਾਣੀ

ਅਬਸਟਰੳਚਟ (ਐਬਸਟ੍ਰੈਕਟ)
ਆਮ ਵਿਅਕਤੀ ਆਪਣਾ ਜੀਵਨ ਭੈਅ ਅਧੀਨ ਜਿਊਂਦਾ ਹੈ। ਸਭ ਤੋਂ ਵੱਡਾ ਭੈਅ ਮੌਤ ਦਾ ਹੁੰਦਾ ਹੈ। ਦੇਹ ਦੀ ਮਨੁੱਖੀ ਹੋਂਦ ਦੀ ਸਭ ਤੋਂ ਵੱਡੀ ਪਦਾਰਥਕ ਪ੍ਰਾਪਤੀ ਹੈ। ਇਸਦੇ ਖੁੱਸ ਜਾਣ ਦਾ ਡਰ ਹੀ ਸਭ ਤੋਂ ਭਿਆਨਕ ਭੈਅ ਬਣ ਜਾਂਦਾ ਹੈ। ਇਹ ਡਰ ਮਨੁੱਖ ਦੇ ਨਾਲ-ਨਾਲ ਚਲਦਾ ਹੈ। ਪਦਾਰਥ ਦੇ ਵੱਧਣ ਨਾਲ ਦੁੱਖ ਵੀ ਵੱਧਦਾ ਜਾਂਦਾ ਹੈ। ਮਨੁੱਖੀ ਚੇਤਨਾ ਇਸ ਦੁੱਖ ਤੋਂ ਮੁਕਤ ਹੋਣ ਦਾ ਯਤਨ ਕਰਦੀ ਹੈ। ਮਨੁੱਖ ਜਦੋਂ ਧਰਮ ਮਾਰਗ ਤੇ ਚਲਣਾ ਸ਼ੁਰੂ ਕਰਦਾ ਹੈ ਤਾਂ ਉਸਨੂੰ ਹਰ ਕਿਸਮ ਦੇ ਡਰ ਤੋਂ ਮੁਕਤੀ ਮਿਲ ਜਾਂਦੀ ਹੈ। ਮਾਨਵੀ ਚੇਤਨਾ ਭੈਅ ਮੁਕਤਤਾ ਵਲ ਵੱਧਦੀ ਹੋਈ ਧਰਮ ਵਜੂਦ ਵਿਚ ਮਿਲ ਕੇ ਜੀਵਨ ਮੁਕਤ ਹੋ ਕੇ ਪਰਮ ਸ਼ਕਤੀ ਨਾਲ ਇਕਮਿਕ ਹੋ ਜਾਂਦੀ ਹੈ। ਜਿਸ ਮੌਤ ਦਾ ਭੈਅ ਮਨੁੱਖ ਨੂੰ ਸਾਰਾ ਜੀਵਨ ਸਤਾਉਂਦਾ ਹੈ, ਉਸਤੋਂ ਮੁਕਤ ਹੋ ਕੇ ਮਨੁੱਖਤਾ ਲਈ ਦਿੱਤੀ ਗਈ ਕੁਰਬਾਨੀ ਸ਼ਹਾਦਤ ਅਖਵਾਉਂਦੀ ਹੈ। ਸ਼ਹਾਦਤ ਤਸ਼ੱਦਦ ਅਤੇ ਅਤਿਆਚਾਰਾਂ ਦੇ ਵਿਰੁੱਧ ਇਕ ਖਾਮੋਸ਼ ਪ੍ਰਤੀਕਿਿਰਆ ਹੈ। ਸਹਿਣਸ਼ੀਲਤਾ ਜਿਸਦਾ ਆਧਾਰ ਬਣਦੀ ਹੈ। ਸ਼ਹਾਦਤ ਸੱਚ ਨੂੰ ਸਥਾਪਤ ਕਰਨ ਦਾ ਸ਼ਕਤੀਸ਼ਾਲੀ ਸਾਧਨ ਹੋ ਨਿਬੜਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿਧਾਂਤਾਂ ਪ੍ਰਤੀ ਪ੍ਰਤੀਬੱਧਤਾ ਅਤੇ ਸਚਾਈ ਦਾ ਇਕ ਵਿਰਾਟ ਪ੍ਰਕਾਸ਼ਨ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸ਼ਹਾਦਤ ਮਨੁੱਖ ਨੂੰ ਦਮਨ, ਜ਼ੁਲਮ ਤੇ ਜਬਰ ਦੇ ਵਿਰੁੱਧ ਭੈਅ ਅਤੇ ਵੈਰ ਰਹਿਤ ਸੰਜਮ ਧਾਰਣ ਕਰਕੇ ਸਹਿਜ ਅਤੇ ਸ਼ਾਂਤ ਜੀਵਨ ਮਾਰਗ ਧਾਰਣ ਕਰਦਿਆਂ, ਬ੍ਰਹਿਮੰਡੀ ਹੋਂਦ ਨਾਲ ਇਕਸੁਰ ਹੋਣ ਦੀ ਪ੍ਰੇਰਨਾ ਦਿੰਦੀ ਹੈ। ਡਾ. ਗੁਰਭਗਤ ਸਿੰਘ ਸਿੱਖ ਦ੍ਰਿਸ਼ਟੀ ਦਾ ਗੌਰਵ ਪੁਸਤਕ ਵਿਚ ਇਸਨੂੰ ‘ਉਦਾਤ ਸ਼ਹਾਦਤ’ ਅਤੇ ਕੈਲੇਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਨੋਇਲ ਕਿੰਗ ਇਸਨੂੰ ‘ਮਨੁੱਖੀ ਅਧਿਕਾਰਾਂ’ ਲਈ ਦਿੱਤੀ ਗਈ ਪਹਿਲੀ ਸ਼ਹਾਦਤ ਦਾ ਨਾਂ ਦਿੰਦੇ ਹਨ।

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਨਾਸ਼ਮਾਨਤਾ ਦਾ ਸੰਕਲਪ
Author Name:
ਮੋਨਿਕਾ ਰਾਣੀ
Country:
India
DOI:
https://doi.org/10.5281/zenodo.19332151
Page No.:
152-155
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਨਾਸ਼ਮਾਨਤਾ ਦਾ ਸੰਕਲਪ
Author: ਮੋਨਿਕਾ ਰਾਣੀ

ਆਬਸਟ੍ਰੈਕਟ:
ਹਿµਦ ਦੀ ਚਾਦਰ, ਤੇਗ਼ ਦੇ ਧਨੀ, ਸ਼ਾਂਤੀ ਦੇ ਪੁµਜ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਹਨ। ਗੁਰੂ ਤੇਗ ਬਹਾਦਰ ਜੀ ਨੇ ਧਰਮ ਅਤੇ ਮਾਨਵਤਾ ਨੂੰ ਜ਼ੁਲਮ ,ਅਨਿਆਂ ਤੋਂ ਬਚਾਉਣ ਲਈ ਆਪਣੇ ਜੀਵਨ ਦਾ ਬਲੀਦਾਨ ਦਿਤਾ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿੱਚ ਨਾਸ਼ਮਾਨਤਾ ਨੂੰ ਪੇਸ਼ ਕਰਨ ਲਈ ਕਈ ਅਲµਕਾਰਾਂ ਅਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ। ਇਸ ਦਿਸਦੇ ਸµਸਾਰ ਨੂੰ ਬੱਦਲਾਂ ਨਾਲ ਤੁਲਨਾਇਆ ਹੈ। ਗੁਰੂ ਜੀ ਨੇ ਇਸ ਸµਸਾਰ ਨੂੰ ਚਲਾਇਮਾਨ ਅਤੇ ਅਸਥਿਰ ਕਿਹਾ ਹੈ ਭਾਵ ਕਿ ਇਸ ਸµਸਾਰ ਉੱਤੇ ਕੋਈ ਵੀ ਪਦਾਰਥ, ਵਸਤੂ ਸਥਿਰ ਨਹੀਂ ਹੈ। ਸµਸਾਰ ਵਿੱਚ ਜੋ ਕੁਝ ਵੀ ਦਿਖਾਈ ਦੇ ਰਿਹਾ ਹੈ ਧਨ, ਮਾਇਆ, ਸਰੀਰ, ਜਵਾਨੀ, ਪਦਾਰਥ ਆਦਿ ਸਭ ਕੁਝ ਇੱਕ ਦਿਨ ਖਤਮ ਹੋ ਜਾਣ ਵਾਲਾ ਹੈ। ਕੇਵਲ ਪਰਮਾਤਮਾ ਦਾ ਹੀ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ। ਮਨੁੱਖ ਨੂੰ ਇµਨ੍ਹਾਂ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਤੁਰਨਾ ਚਾਹੀਦਾ ਹੈ।

Paper Title:
ਅਧਿਆਤਮਿਕ ਸਿੱਖਿਆਵਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਾ ਵਿਸ਼ਲੇਸ਼ਣ
Author Name:
ਨੀਤੂ ਸ਼ਰਮਾ
Country:
India
DOI:
https://doi.org/10.5281/zenodo.19332266
Page No.:
156-158
View PDF Certificate
ਅਧਿਆਤਮਿਕ ਸਿੱਖਿਆਵਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਾ ਵਿਸ਼ਲੇਸ਼ਣ
Author: ਨੀਤੂ ਸ਼ਰਮਾ

ਐਬਸਟ੍ਰੈਕਟ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਿੱਖ ਧਰਮ ਦੇ ਅਧਿਆਤਮਿਕ ਅਤੇ ਕਾਵਿ ਖੇਤਰ ਵਿੱਚ ਇੱਕ ਅਨਮੋਲ ਰਤਨ ਹੈ। ਇਹ ਰਿਸਰਚ ਪੇਪਰ ਗੁਰੂ ਜੀ ਦੀ ਬਾਣੀ ਵਿੱਚ ਮੌਜੂਦ ਅਧਿਆਤਮਿਕ ਸਿੱਖਿਆਵਾਂ ਜਿਵੇਂ ਕਿ ਮਾਇਆ ਦੀ ਨਿਰਸਾਰਤਾ, ਨਾਮ ਸਿਮਰਨ ਦੀ ਮਹੱਤਤਾ, ਮਨੁੱਖੀ ਮਨ ਦੀ ਅਸਥਿਰਤਾ ਅਤੇ ਮੁਕਤੀ ਮਾਰਗ ਨੂੰ ਉਜਾਗਰ ਕਰਦਾ ਹੈ। ਕਾਵਿ ਦ੍ਰਿਸ਼ਟੀ ਤੋਂ ਬਾਣੀ ਵਿੱਚ ਵਰਤੇ ਗਏ ਕਾਵਿ ਯੰਤਰਾਂ ਜਿਵੇਂ ਕਿ ਅਨੁਪ੍ਰਾਸ, ਉਪਮਾ, ਰੂਪਕ ਅਤੇ ਪੁਨਰੁਕਤੀ ਨੂੰ ਵਿਸ਼ਲੇਸ਼ਣ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ 116 ਸ਼ਬਦਾਂ ਅਤੇ ਸਲੋਕਾਂ ਰਾਹੀਂ ਗੁਰੂ ਜੀ ਨੇ ਮਨੁੱਖ ਨੂੰ ਅਧਿਆਤਮਿਕ ਜਾਗ੍ਰਿਤੀ ਵੱਲ ਪ੍ਰੇਰਿਤ ਕੀਤਾ ਹੈ। ਇਹ ਰਿਸਰਚ ਪੇਪਰ ਗੁਰੂ ਜੀ ਦੀ ਬਾਣੀ ਨੂੰ ਆਧੁਨਿਕ ਪ੍ਰਸੰਗ ਵਿੱਚ ਵਿਆਖਿਆ ਕਰਦਾ ਹੈ ਅਤੇ ਸਿੱਖ ਫਲਸਫੇ ਦੇ ਵਿਆਪਕ ਚਿੰਤਨ ਨਾਲ ਜੋੜਦਾ ਹੈ। ਇਸ ਅਧਿਐਨ ਨਾਲ ਅਧਿਆਤਮਿਕ ਅਤੇ ਕਾਵਿ ਪੱਖਾਂ ਨੂੰ ਸਮਝਣ ਵਿੱਚ ਮੱਦਦ ਮਿਲੇਗੀ। ਗੁਰੂ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ 15 ਰਾਗਾਂ ਵਿੱਚ 59 ਪਦੇ ਅਤੇ 57 ਸਲੋਕਾਂ ਵਜੋਂ ਸੰਕਲਿਤ ਹੈ। ਇਹ ਬਾਣੀ ਨਾ ਸਿਰਫ਼ ਅਧਿਆਤਮਿਕ ਗਹਿਰਾਈ ਨਾਲ ਭਰਪੂਰ ਹੈ ਬਲਕਿ ਕਾਵਿ ਸੁੰਦਰਤਾ ਨਾਲ ਵੀ ਚਮਕਦੀ ਹੈ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਮਨੁੱਖ ਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਕੇ ਪ੍ਰਭੂ ਨਾਮ ਵਿੱਚ ਲੀਨ ਹੋਣ ਦੀ ਪ੍ਰੇਰਨਾ ਦਿੱਤੀ ਹੈ। ਇਸ ਅਧਿਐਨ ਵਿੱਚ ਗੁਰੂ ਜੀ ਦੀ ਬਾਣੀ ਨੂੰ ਅਧਿਆਤਮਿਕ ਸਿੱਖਿਆਵਾਂ ਅਤੇ ਕਾਵਿ ਦ੍ਰਿਸ਼ਟੀ ਦੇ ਪੱਖ ਤੋਂ ਵਿਸ਼ਲੇਸ਼ਣ ਕੀਤਾ ਜਾਵੇਗਾ। ਉਨ੍ਹਾਂ ਦੀ ਬਾਣੀ ਮਨੁੱਖੀ ਸਮਾਜ ਨੂੰ ਧਾਰਮਿਕ ਅਤੇ ਅਧਿਆਤਮਿਕ ਤੌਰ ਤੇ ਉੱਚਾ ਚੁੱਕਣ ਵਾਲੀ ਹੈ। ਗੁਰੂ ਜੀ ਦੀ ਸ਼ਹਾਦਤ 11 ਨਵੰਬਰ 1675 ਨੂੰ ਦਿੱਲੀ ਵਿੱਚ ਹੋਈ, ਜੋ ਧਾਰਮਿਕ ਸਹਿਣਸ਼ੀਲਤਾ ਦੀ ਮਿਸਾਲ ਹੈ। ਇਸ ਪੇਪਰ ਵਿੱਚ ਪਹਿਲਾਂ ਅਧਿਆਤਮਿਕ ਸਿੱਖਿਆਵਾਂ ਨੂੰ ਵਿਚਾਰਿਆ ਜਾਵੇਗਾ, ਫਿਰ ਕਾਵਿ ਦ੍ਰਿਸ਼ਟੀ ਨੂੰ ਅਤੇ ਅੰਤ ਵਿੱਚ ਨਿੱਗਮਨ ਨਾਲ ਸਮਾਪਤੀ ਕੀਤੀ ਜਾਵੇਗੀ।

Paper Title:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਦਾ ਸੰਕਲਪ
Author Name:
ਅਮਨਦੀਪ ਕੌਰ
Country:
India
DOI:
https://doi.org/10.5281/zenodo.19332406
Page No.:
159-162
View PDF Certificate
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਦਾ ਸੰਕਲਪ
Author: ਅਮਨਦੀਪ ਕੌਰ

ਸਾਰਾਂਸ਼:-
ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੁਆਰਾ ਰਚਿਤ 59 ਪਦ ਅਤੇ 57 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਰਾਗਾਂ ਵਿੱਚ ਦਰਜ ਹੈ। ਗੁਰੂ ਜੀ ਦੀ ਬਾਣੀ ਵਿੱਚ ਸਮਕਾਲ ਦੀ ਸਥਿਤੀ ,ਮਨੁੱਖ ਦੀ ਮਾਨਸਿਕਤਾ, ਸ੍ਰਿਸ਼ਟੀ ਰਚਨਾ ,ਨਾਸ਼ਮਾਨਤਾ ਦਾ ਸੰਕਲਪ ,ਪਰਮਾਤਮਾ ਦਾ ਸਰੂਪ ,ਮੁਕਤੀ ਦਾ ਸੰਕਲਪ ਆਦਿ ਵਿਿਸ਼ਆਂ ਨੂੰ ਢੁੱਕਵੇ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਅਭਿਿਵਅਕਤ ਕੀਤਾ ਗਿਆ ਹੈ। ਇਸ ਖੋਜ -ਪੇਪਰ ਰਾਹੀਂ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਦੇ ਸੰਕਲਪ ਦਾ ਵਿਸਲੇਸ਼ਣ ਕੀਤਾ ਗਿਆ ਹੈ ।ਗੁਰੂ ਜੀ ਸੰਸਾਰ ਦੀ ਨਾਸ਼ਮਾਨਤਾ ਨੂੰ ਧੂੰਏ ,ਸੁਪਨੇ ,ਬੁਲਬੁਲੇ ,ਰੇਤ ਦੀ ਕੰਧ ਆਦਿ ਰੂਪਕਾਂ ਰਾਹੀਂ ਦੱਸਦੇ ਹਨ ਕਿ ਸੰਸਾਰ ਵਿੱਚ ਕੁਝ ਵੀ ਸਦਾ ਸਥਿਰ ਰਹਿਣ ਵਾਲਾ ਨਹੀਂ ਹੈ। ਸੰਸਾਰ ਜੋ ਬਾਹਰੋਂ ਦਿਖਾਈ ਦਿੰਦਾ ਰੂਪ ਅਸਲ/ ਸੱਚਾ ਲੱਗਦਾ ਹੈ ਪ੍ਰੰਤੂ ਇਹ ਸੰਸਾਰ ਦਾ ਮਿਿਥਆ ਭਾਵ ਭਰਮਿਤ ਰੂਪ ਹੈ। ਗੁਰੂ ਜੀ ਮਨੁੱਖ ਨੂੰ ਚੇਤੰਨ ਕਰਦੇ ਹਨ ਕਿ ਸਰੀਰ ਨਾਸ਼ਮਾਨ ਤੇ ਆਤਮਾ ਅਮਰ ਹੈ । ਮਨੁੱਖ ਮਾਇਆ ਦੇ ਅਡੰਬਰ ਦੇ ਅੰਤਰਗਤ ਵਧੇਰੇ ਦੌਲਤ ਤੇ ਉੱਚੇ ਰੁਤਬੇ ਦੀ ਪ੍ਰਾਪਤੀ ਦੀ ਲਾਲਸਾ ਅਧੀਨ ਮਾੜੇ ਕਰਮ ਕਰਦਾ ਹੈ। ਬਾਣੀ ਮਨੁੱਖ ਨੂੰ ਸਕੇ ਸਬੰਧੀਆਂ ਦੇ ਮੋਹ ਤੇ ਵਿਸ਼ੇ - ਵਿਕਾਰਾਂ ਦਾ ਤਿਆਗ ਕਰਨ ਲਈ ਪ੍ਰੇਰਿਤ ਕਰਦੀ ਹੈ। ਗੁਰੂ ਸਾਹਿਬ ਜੀ ਮਨੁੱਖ ਨੂੰ ਚੇਤੰਨ ਕਰਦੇ ਹਨ ਕਿ ਉਸ ਦੀ ਉਮਰ ਹਰ ਪਲ ਘਟ ਰਹੀ ਹੈ। ਆਪ ਜੀ ਦੀ ਬਾਣੀ ਮਨੁੱਖ ਦੇ ਮਨ ਵਿੱਚ ਉਦਾਸੀ ਜਾਂ ਨਿਰਾਸ਼ਾਵਾਦ ਨਹੀਂ ਬਲਕਿ ਮਨੁੱਖਾ ਜਨਮ ਸਫਲ ਕਰਨ ਦੀ ਪ੍ਰੇਰਨਾ ਦਿੰਦੀ ਹੈ। ਮਨੁੱਖ ਸੰਸਾਰਿਕ ਪਦਾਰਥਾਂ, ਵਿਸ਼ੇ ਵਿਕਾਰਾਂ ਤੇ ਮਾਇਆ ਦੇ ਅਡੰਬਰ ਵਿੱਚ ਫਸ ਕੇ ਦੁਖੀ ਰਹਿੰਦਾ ਹੈ। ਬਾਣੀ ਮਨੁੱਖ ਨੂੰ ਸਮਰੱਥ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਮੁਕਤੀ ਪ੍ਰਾਪਤੀ ਦਾ ਰਸਤਾ ਦੱਸਦੀ ਹੈ।

ਮੁੱਖ ਸ਼ਬਦ:- ਸੰਸਾਰ ਭਰਮਿਤ ਰੂਪ,ਸਰੀਰਕ ਨਾਸ਼ਮਾਨਤਾ, ਮਾਇਆ ਦਾ ਅਡੰਬਰ, ਵਿਸ਼ੇ -ਵਿਕਾਰ,ਪਰਮਾਤਮਾ ਦਾ ਸਰੂਪ।

Paper Title:
ਸਲੋਕ ਸ੍ਰੀ ਗੁਰੂ ਤੇਗ ਬਹਾਦਰ ਜੀ : ਦਾਰਸ਼ਨਿਕ ਪਰਿਪੇਖ
Author Name:
ਗੁਰਮੀਤ ਕੌਰ
Country:
India
DOI:
https://doi.org/10.5281/zenodo.19332567
Page No.:
163-167
View PDF Certificate
ਸਲੋਕ ਸ੍ਰੀ ਗੁਰੂ ਤੇਗ ਬਹਾਦਰ ਜੀ : ਦਾਰਸ਼ਨਿਕ ਪਰਿਪੇਖ
Author: ਗੁਰਮੀਤ ਕੌਰ

ਸਾਰਾਂਸ਼
ਭਾਰਤੀ ਪਰµਪਰਾ ਵਿੱਚ ਦਰਸ਼ਨ ਭਾਵ ਗਿਆਨ ਪ੍ਰਤੀ ਵਿਸ਼ੇਸ ਖਿੱਚ ਰਹੀ ਹੈ। ਪਰਮਾਤਮਾ, ਜੀਵ-ਆਤਮਾ, ਮੌਤ, ਆਵਾਗਵਨ, ਪਰਲੋਕ ਆਦਿ ਵਿਸ਼ੇ ਭਾਰਤੀ ਮਨ ਦੀ ਜਗਿਆਸਾ ਦਾ ਕੇਂਦਰ ਰਹੇ ਹਨ। ਭਾਰਤੀ ਇਤਿਹਾਸ ਦੇ ਆਦਿ ਤੋਂ ਲੈ ਕੇ ਹੁਣ ਤੱਕ ਵੱਖ- ਵੱਖ ਅਧਿਆਤਮ ਪੁਰਸ਼ ਅਤੇ ਸµਪਰਦਾਵਾਂ ਇਹਨਾਂ ਡੂµਘੇ ਪ੍ਰਸ਼ਨਾਂ ਨੂੰ ਮੁਖ਼ਾਤਿਬ ਹੋਏ ਹਨ।
ਗੁਰਮਤਿ ਦਰਸ਼ਨ ਬੇਸ਼ਕ ਜੀਵਨ ਦੇ ਵਿਵਹਾਰਕ ਪੱਖਾਂ ਨੂੰ ਸµਬੋਧਿਤ ਹੈ ਪਰ ਗੁਰਮਤਿ ਜੀਵਨ- ਜਾਚ ਜੀਵਨ ਅਤੇ ਮੌਤ ਦੀਆਂ ਡੂµਘੀਆਂ ਸੱਚਾਈਆਂ ਨੂੰ ਕੇਂਦਰ ਵਿੱਚ ਰੱਖ ਕੇ ਹੀ ਆਪਣਾ ਫ਼ਲਸਫ਼ਾ ਉਸਾਰਦੀ ਹੈ । ਜੀਵਨ, ਮੌਤ, ਇਹਲੋਕ, ਪ੍ਰਲੋਕ, ਬ੍ਰਹਮ, ਜੀਵ-ਆਤਮਾ, ਮਨ ਆਦਿ ਗੁਰਮਤਿ ਵਿਚਾਰਧਾਰਾ ਦਾ ਕੇਂਦਰ ਰਹੇ । ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਮਤਿ ਦਰਸ਼ਨ ਦਾ ਅਨੁਸਰਣ ਕਰਦਿਆਂ, ਸਲੋਕ ਕਾਵਿ- ਰੂਪ ਰਾਹੀਂ ਇਹਨਾਂ ਦਾਰਸ਼ਨਿਕ ਪ੍ਰਸ਼ਨਾਂ ਨੂੰ ਸµਬੋਧਨ ਕੀਤਾ ਹੈ। ਸਲੋਕ ਕਾਵਿ- ਰੂਪ ਰਾਹੀਂ ਸੂਖਮ ਗਿਆਨ ਦਾ ਪ੍ਰਗਟਾਵਾ, ਭਾਰਤੀ ਪ੍ਰµਪਰਾ ਦਾ ਅਨਿੱਖੜ ਅµਗ ਰਿਹਾ ਹੈ। ਗੁਰੂ ਜੀ ਨੇ ਪਰਮਾਤਮਾ, ਆਤਮਾ,ਮਨ, ਤਿਆਗ, ਵੈਰਾਗ, ਮੁਕਤੀ,ਭਗਤੀ, ਮਾਇਆ, ਗੁਰੂ ਆਦਿ ਸµਕਲਪਾਂ ਦਾ ਵਿਿਖਆਨ ਆਪਣੇ ਸਲੋਕਾਂ ਰਾਹੀਂ ਕੀਤਾ ਹੈ। ਉਹਨਾਂ ਨੇ ਆਪਣੀ ਕਾਵਿ-ਪ੍ਰਤਿਭਾ ਰਾਹੀਂ ਜਿੱਥੇ ਜਨ- ਮਾਨਸ ਦੀ ਕਲਾਤਮਕ ਪਿਆਸ ਦੀ ਤ੍ਰਿਪਤੀ ਕੀਤੀ ਹੈ ਉੱਥੇ ਡੂµਘੀਆਂ ਮਨੁੱਖੀ ਜਗਿਆਸਾਵਾਂ ਨੂੰ ਵੀ ਸ਼ਾਂਤ ਕੀਤਾ ਹੈ।
ਇਸ ਅਧਿਐਨ ਦਾ ਉਦੇਸ਼, ਇਹ ਜਾਚਣਾ ਹੈ ਕਿ ਕਿਵੇਂ ਗੁਰੂ ਜੀ ਆਪਣੇ ਸਲੋਕਾਂ ਰਾਹੀਂ ਮਨੁੱਖੀ ਮੁੱਲਾਂ ਜਿਵੇਂ ਤਿਆਗ, ਸਮਰਪਣ, ਭਗਤੀ- ਭਾਵ, ਸਮਾਨਤਾ, ਸਹਿਜਤਾ ਅਤੇ ਆਤਮਿਕ ਸµਤੁਲਨ ਦੀ ਪ੍ਰੇਰਨਾ ਦਿµਦੇ ਹਨ। ਇਸ ਵਿੱਚ ਗੁਰਬਾਣੀ ਦੀ ਵਿਆਖਿਆਤਮਕ ਅਤੇ ਵਿਸ਼ਲੇਸ਼ਣਾਤਮਕ ਵਿਧੀ ਨੂੰ ਅਪਣਾਇਆ ਗਿਆ ਹੈ।

ਕੁµਜੀਗਤ ਸ਼ਬਦ : ਗੁਰੂ ਤੇਗ ਬਹਾਦਰ ਜੀ, ਸਲੋਕ, ਦਰਸ਼ਨ, ਨਾਸ਼ਮਾਨਤਾ, ਨੈਤਿਕਤਾ, ਆਤਮਿਕ ਮੁੱਲ।

Paper Title:
ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਹੱਕਾਂ ਲਈ ਦਿੱਤੀ ਸ਼ਹਾਦਤ ਦੀ ਮਿਸਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ
Author Name:
ਸਤਿੰਦਰ ਜੀਤ
Country:
India
DOI:
https://doi.org/10.5281/zenodo.19332749
Page No.:
168-172
View PDF Certificate
ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਹੱਕਾਂ ਲਈ ਦਿੱਤੀ ਸ਼ਹਾਦਤ ਦੀ ਮਿਸਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ
Author: ਸਤਿੰਦਰ ਜੀਤ

ਪ੍ਰਸਤਾਵਨਾ
ਧਾਰਮਿਕ ਸੁਤµਤਰਤਾ ਅਤੇ ਮਨੁੱਖੀ ਬਰਾਬਰੀ ਲਈ ਆਪਾ ਵਾਰਨ ਵਾਲੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਖ਼ਸੀਅਤ ਸਾਂਝੀਵਾਲਤਾ ਦੀ ਪ੍ਰਤੀਕ ਹੈ। ਬਚਪਨ ਤੋਂ ਉਹ ਸਾਧੂ ਸੁਭਾਅ, ਸੋਚਵਾਨ, ਦਲੇਰ, ਤਿਆਗੀ ਅਤੇ ਪਰਉਪਕਾਰੀ ਤਬੀਅਤ ਦੇ ਮਾਲਕ ਸਨ। ਗੁਰੁੂ ਪਿਤਾ ਵੱਲੋਂ ਬਖ਼ਸ਼ਿਆ ਸµਤ ਤੇ ਸਿਪਾਹੀ ਦਾ ਸµਕਲਪ ਗੁਰੂ ਤੇਗ਼ ਬਹਾਦਰ ਜੀ ਦੀ ਸ਼ਖ਼ਸੀਅਤ ਵਿਚ ਪੂਰਨ ਰੂਪ ਵਿਚ ਉਜਾਗਰ ਹੋਣ ਲੱਗਾ। ਮਨੁੱਖਤਾ ਦੇ ਇਤਿਹਾਸ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਇੱਕ ਅਦੁੱਤੀ ਸ਼ਹੀਦੀ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ। ਅਮਰਤਾ ਦੀ ਪਦਵੀ ਤੱਕ ਪਹੁµਚ ਕਰਨ ਲਈ ਮਰਜੀਵੜਿਆਂ ਨੂੰ ‘ਸੀਸ ਤਲੀ’ ’ਤੇ ਧਰਕੇ ਸ਼ਹਾਦਤਾਂ ਦੇ ਜਾਮ ਪੀਣੇ ਪੈਂਦੇ ਹਨ।
ਬਲੀਦਾਨ ਦੀ ਭਾਵਨਾ ਬਹੁਤ ਹੀ ਉੱਚੀ ਤੇ ਸੁੱਚੀ ਭਾਵਨਾ ਹੁµਦੀ ਹੈ। ਇਹ ਭਾਵਨਾ ਵਿਰਲਿਆਂ-ਟਾਵਿਆਂ ਮਨੁੱਖਾਂ ਵਿੱਚ ਹੀ ਉਪਜਦੀ ਹੈ, ਪਰ ਜਿਨ੍ਹਾਂ ਮਨੁੱਖਾਂ ਵਿੱਚ ਉਪਜ ਪੈਂਦੀ ਹੈ, ਉਹ ਸਦੀਵੀ ਤੌਰ ’ਤੇ ਅਮਰ ਹੋ ਜਾਂਦੇ ਹਨ। ਇਹ ਅਮਰਤਾ ਦੀ ਪਦਵੀ ਤੱਕ ਪਹੁµਚ ਕਰਨ ਲਈ ਉਨ੍ਹਾਂ ਮਰਜੀਵੜਿਆਂ ਨੂੰ ‘ਸੀਸ ਤਲੀ ’ਤੇ ਧਰ ਕੇ ਸ਼ਹਾਦਤਾਂ ਦੇ ਜਾਮ ਵੀ ਪੀਣੇ ਪੈਂਦੇ ਹਨ। ਵਕਤ ਦੀਆਂ ਹਕੂਮਤਾਂ ਇਨ੍ਹਾਂ ਸਿਰਲੱਥ ਸੂਰਮਿਆਂ ਨੂੰ ਬੇਸ਼ੱਕ ਲਾਲਚ ਜਾਂ ਡਰਾਵੇ ਦੇਈ ਜਾਣ, ਪਰ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਹਾਮੀ ਭਰਨ ਵਾਲੇ ਇਹ ਮਹਾਂਪੁਰਖ ਕਿਸੇ ਵੀ ਕਿਸਮ ਦਾ ਬਲੀਦਾਨ ਕਰਨ ਲੱਗਿਆਂ ਕµਨੀ ਨਹੀਂ ਕਤਰਾਉਦੇ।ਇਸੇ ਹੀ ਤਰ੍ਹਾਂ ਦੇ ਬਲੀਦਾਨ ਦੇ ਪਾਤਰ ਹਨ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ।

Paper Title:
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਕਾਵਿਕ ਅਤੇ ਅਧਿਆਤਮਕ ਦ੍ਰਿਸ਼ਟੀ ਤੋਂ ਅਧਿਐਨ।
Author Name:
ਮਨੋਨੀਤ ਕੌਰ
Country:
India
DOI:
https://doi.org/10.5281/zenodo.19332983
Page No.:
173-176
View PDF Certificate
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਕਾਵਿਕ ਅਤੇ ਅਧਿਆਤਮਕ ਦ੍ਰਿਸ਼ਟੀ ਤੋਂ ਅਧਿਐਨ।
Author: ਮਨੋਨੀਤ ਕੌਰ

ਸਾਰ
ਸਿੱਖ ਜਗਤ ਦਾ ਆਰµਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਹੋਇਆ। ਕਲਯੁਗ ਵਿੱਚ ਅਵਤਾਰ ਲੈਣ ਵਾਲੇ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵµਡ ਕੇ ਛਕਣ ਦਾ ਗੁਰਮµਤਰ ਦਿੱਤਾ।ਮਨੁੱਖਤਾ ਨੂੰ ਵਹਿਮਾਂ- ਭਰਮਾਂ ਅਤੇ ਕੁਰੀਤੀਆਂ ਤੋਂ ਬਾਹਰ ਕੱਢ ਕੇ ਗ੍ਰਹਿਸਥ ਵਿੱਚ ਰਹਿµਦਿਆਂ ਨਾਮ ਜਪਣ ਲਈ ਪ੍ਰੇਰਿਤ ਕੀਤਾ।ਗਿਆਨ ਅਤੇ ਧਿਆਨ ਦੀ ਵਿਲੱਖਣ ਮਿਸਾਲ ਦਿµਦਿਆਂ ਸਾਡੇ ਗੁਰੂ ਸਾਹਿਬਾਨਾਂ ਦੀ ਕੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨੌਵਾਂ ਸਵਰੂਪ ਸ੍ਰੀ ਗੁਰੂ ਤੇਗ ਬਹਾਦਰ ਜੀ, 'ਹਿµਦ ਦੀ ਚਾਦਰ', ਮਨੁੱਖਤਾ ਦੀ ਚਾਦਰ, ਸ਼ਹਾਦਤ ਦੀ ਚਾਦਰ ਨੇ ਸ਼ਹਾਦਤ ਦੀ ਅਦੁੱਤੀ ਮਿਸਾਲ ਕਾਇਮ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 69 ਸ਼ਬਦ ਰਚਨਾਵਾਂ ਅਤੇ 57 ਸਲੋਕਾਂ ਦੀ ਰਚਨਾ ਕੀਤੀ। ਇਹਨਾਂ ਸ਼ਬਦ ਅਤੇ ਸਲੋਕ ਰਚਨਾਵਾਂ ਨੇ ਮਨੁੱਖੀ ਜਗਤ ਨੂੰ ਜੀਵਨ ਦੇ ਉਦੇਸ਼ ਦੀ ਵਿਉਂਤ ਦਿੱਤੀ। ਮੇਰੇ ਇਸ ਖੋਜ ਪੱਤਰ ਦਾ ਉਪਰਾਲਾ ਵੀ ਵਿਸ਼ੇ ਸਬµਧੀ ਉਹਨਾਂ ਪੱਖਾਂ ਨੂੰ ਉਜਾਗਰ ਕਰਨਾ ਹੈ, ਜੋ ਗੁਰੂ ਸਾਹਿਬ ਦੇ ਉਪਦੇਸ਼ਾਂ ਦੁਆਰਾ ਮਨੁੱਖੀ ਕਦਰਾਂ ਕੀਮਤਾਂ ਰਾਹੀਂ ਲਾਹੇਵµਦ ਬਣਾਉਣ।ਗੁਰੂ ਸਾਹਿਬ ਦੇ ਕਥਨ ਅਨੁਸਾਰ ਗੁਰਮਤਿ ਸµਗੀਤ ਅਤੇ ਗੁਰਬਾਣੀ ਦੋਵੇਂ ਹੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹਨ। ਗੁਰੂ ਸਾਹਿਬ ਨੇ ਸµਪੂਰਨ ਸ਼ਬਦ ਰਚਨਾਵਾਂ ਰਾਗਾਂ ਵਿੱਚ ਹੀ ਰਚੀਆਂ।ਰਾਗ ਜੈਜਾਵµਤੀ ਦਾ ਉਲੇਖ ਵੀ ਆਪ ਜੀ ਦੀਆਂ ਰਚਨਾਵਾਂ ਵਿਚ ਹੀ ਮਿਲਦਾ ਹੈ। ਗੁਰੂ ਜੀ ਨੇ ਆਪਣੀਆਂ ਸ਼ਬਦ ਰਚਨਾਵਾਂ ਵਿੱਚ ਵਿਕਾਰ ਰਹਿਤ ਹੋ ਕੇ ਉੱਚ ਆਤਮਕ ਅਵਸਥਾ ਦੀ ਖੋਜ ਕਰਨ ਲਈ ਪ੍ਰੇਰਿਆ ਅਤੇ ਉਨਾਂ ਅਨੁਸਾਰ ਕੋਈ ਵਿਰਲਾ ਮਨੁੱਖ ਹੀ ਗੁਰੂ ਰਾਹੀਂ ਇਸ ਖੇਡ ਨੂੰ ਸਮਝ ਸਕਿਆ ਹੈ।ਆਪ ਜੀ ਦੀ ਬਾਣੀ ਅਨੁਸਾਰ ਜਿਸ ਮਨੁੱਖ ਵਿੱਚ ਸੁੱਖ ਦੁੱਖ ਦੋਹਾਂ ਵਿੱਚ ਸਹਜ ਅਵਸਥਾ ਵਿੱਚ ਰਹਿਣ ਦਾ ਗੁਣ ਆ ਜਾਂਦਾ ਹੈ, ਉਸਦੇ ਹਿਰਦੇ ਵਿੱਚ ਗੁਰੂ ਦਾ ਨਿਵਾਸ ਹੁµਦਾ ਹੈ।ਜੇਕਰ ਵਾਹਿਗੁਰੂ ਸਿਮਰਨ ਨਾ ਕੀਤਾ ਜਾਵੇ ਤਾਂ ਮੋਕਸ਼ ਪ੍ਰਾਪਤੀ ਅਸµਭਵ ਹੈ।
ਕੁµਜੀ ਸ਼ਬਦ- ਸ਼ਬਦ ਰਚਨਾਵਾਂ ਅਤੇ ਸਲੋਕ ਰਾਗਬੱਧ ਬਾਣੀ, ਬਾਣੀ ਦੇ ਭਾਵ, ਜੀਵਨ ਸੇਧ, ਵੈਰਾਗ, ਚਿµਤਨ, ਮੋਕਸ਼ ਪ੍ਰਾਪਤੀ।

Paper Title:
ਬਚਿੱਤਰ ਨਾਟਕ ਵਿੱਚ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਉਲੇਖ: ਇੱਕ ਵਿਸ਼ਲੇਸ਼ਣਾਤਮਕ ਅਧਿਐਨ
Author Name:
ਅੰਮ੍ਰਿਤ ਕੌਰ
Country:
India
DOI:
https://doi.org/10.5281/zenodo.19333142
Page No.:
177-182
View PDF Certificate
ਬਚਿੱਤਰ ਨਾਟਕ ਵਿੱਚ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਉਲੇਖ: ਇੱਕ ਵਿਸ਼ਲੇਸ਼ਣਾਤਮਕ ਅਧਿਐਨ
Author: ਅੰਮ੍ਰਿਤ ਕੌਰ

ਸਾਰਾਂਸ਼:
ਸਿੱਖ ਧਰਮ ਵਿੱਚ ਸ਼ਹਾਦਤ ਦਾ ਸੰਕਲਪ, ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ। ਦੋ ਸ਼ਹੀਦ ਗੁਰੂ ਸਾਹਿਬਾਨ, ਗੁਰੂ ਅਰਜਨ ਦੇਵ (ਸ਼ਹੀਦਾਂ ਦੇ ਸਿਰਤਾਜ) ਅਤੇ ਗੁਰੂ ਤੇਗ ਬਹਾਦਰ (ਹਿੰਦ ਦੀ ਚਾਦਰ) ਨੇ ਆਪਣੇ ਬਲਿਦਾਨ ਦੇ ਕੇ ਸਿੱਖ ਪੰਥ ਨੂੰ ਇਕ ਨਵੀਂ ਦਿਸ਼ਾ ਦਿੱਤੀ। ਉਹਨਾਂ ਦੀਆਂ ਸ਼ਹੀਦੀਆਂ ਤੋਂ ਬਾਅਦ, ਸਿੱਖ ਧਰਮ ਵਿੱਚ “ਸ਼ਹੀਦੀ” ਇੱਕ ਅਟੁੱਟ ਪ੍ਰੰਪਰਾ ਬਣ ਗਈ।1675 ਈਸਵੀ ਵਿੱਚ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਇਹ ਵਿਸ਼ਵ ਭਰ ਵਿੱਚ ਧਾਰਮਿਕ ਅਜ਼ਾਦੀ, ਜਬਰ ਦਾ ਸਬਰ ਨਾਲ ਟਾਕਰਾ, ਮਨੁੱਖੀ ਅਧਿਕਾਰਾਂ ਅਤੇ ਮਜ਼ਲੂਮਾਂ ਦੀ ਸੁਰੱਖਿਆ ਦਾ ਪ੍ਰਤੀਕ ਬਣੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਵੱਖ ਵੱਖ ਇਤਿਹਾਸਕਾਰਾਂ ਨੇ ਆਪਣੇ ਆਪਣੇ ਵਿਚਾਰ ਦਰਜ ਕੀਤੇ ਹਨ। ਪਰ ਇਹ ਸਵਾਲ ਅਜੇ ਵੀ ਪ੍ਰਸੰਗਿਕ ਹੈ ਕਿ ਗੁਰੂ ਗੋਬਿੰਦ ਸਿੰਘ ਜੀ, ਆਪਣੇ ਗੁਰੂ ਪਿਤਾ ਦੇ ਸ਼ਹਾਦਤ ਪ੍ਰਤੀ ਕਿਵੇਂ ਮਹਿਸੂਸ ਕਰਦੇ ਸਨ? ਇਹੀ ਪ੍ਰਸ਼ਨ ਇਸ ਖੋਜ ਪਰਚੇ ਦਾ ਮੁੱਖ ਉਦੇਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ “ਬਚਿੱਤਰ ਨਾਟਕ” ਵਿੱਚ ਚਿਿਤ੍ਰਤ ਗੁਰੂ ਤੇਗ ਬਹਾਦਰ ਅਤੇ ਉਹਨਾਂ ਦੀ ਸ਼ਹਾਦਤ ਦਾ ਵਿਸ਼ਲੇਸ਼ਣਾਤਮਕ ਅਧਿਐਨ ਕਰਨਾ ਅਤੇ ਉਸ ਦੇ ਮੂਲ ਭਾਵ ਨੂੰ ਵਿਵਹਾਰਕ ਰੂਪ ਵਿੱਚ ਸਮਝਣ ਲਈ ਹੀ ਇਸ ਖੋਜ ਪੱਤਰ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Paper Title:
ਗੁਰੂੁ ਤੇਗ ਬਾਹਦਰ ਜੀ ਦੀ ਅਦੁੱਤੀ ਸ਼ਹਾਦਤ
Author Name:
ਇੰਦਰਜੀਤ ਕੌਰ
Country:
India
DOI:
https://doi.org/10.5281/zenodo.19333236
Page No.:
183-186
View PDF Certificate
ਗੁਰੂੁ ਤੇਗ ਬਾਹਦਰ ਜੀ ਦੀ ਅਦੁੱਤੀ ਸ਼ਹਾਦਤ
Author: ਇੰਦਰਜੀਤ ਕੌਰ

ਪ੍ਰਸਤਾਵਨਾ
ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੀ ਸ਼ਹਾਦਤ ਕਿਸੇ ਧਰਮ ਵਿਸ਼ੇਸ਼ ਦੇ ਹੱਕ ਵਿੱਚ ਅਤੇ ਕਿਸੇ ਧਰਮ ਵਿਸ਼ੇਸ਼ ਦੇ ਵਿਰੋਧ ਵਿੱਚ ਨਹੀਂ ਸਗੋਂ ਸੱਤਾ ਦੇ ਜਬਰ ਵਿਰੁੱਧ ਮਨੁੱਖਤਾ ਦਾ ਰਾਹ ਮੋਕਲਾ ਕਰਨ ਲਈ ਸੀ।ਗੁਰੂ ਜੀ ਦੀ ਸ਼ਹਾਦਤ ਸੰਪਰਦਾਇਕਤਾ ਅਤੇ ਅਸਹਿਣਸ਼ੀਲਤਾ ਦੇ ਵਿਰੋਧ,ਜ਼ਬਰੀ ਧਰਮ ਪਰਿਵਤਨ ਦੇ ਵਿਰੋਧ,ਭੈਅ ਦੀ ਰਾਜਨੀਤੀ ਤੋਂ ਮੁਕਤੀ, ਆਰਥਿਕ ਅਤੇ ਮਾਨਸਿਕ ਸ਼ੋਸ਼ਨ ਦਾ ਵਿਰੋਧ ਅਤੇ ਮਨੁੱਖਤਾ ਦੀ ਰਾਖੀ ਲਈ ਸੀ।ਗੁਰੂ ਜੀ ਅਨੁਸਾਰ ਇੱਕ ਸੁਚੱਜੀ ਜੀਵਨ ਜੁਗਤ ਨਾਲ ਪ੍ਰਣਾਇਆ ਮਨੁੱਖ ਜਦੋਂ ਨਿਰਵਾਨ ਪਦ ਦੀ ਪ੍ਰਾਪਤੀ ਕਰ ਲੈਂਦਾ ਹੈ ਤਾਂ ਆਤਮਿਕ ਉੱਚਤਾ ਅਤੇ ਗਿਆਨ ਦੇ ਉਸ ਸਿਖਰ’ਤੇ ਪਹੁੰਚ ਜਾਂਦਾ ਹੈ ਜਿੱਥੇ ਉਹ ਨਾ ਕਿਸੇ ਨੂੰ ਡਰਾਉਂਦਾ ਹੈ ਅਤੇ ਨਾ ਹੀ ਕਿਸੇ ਤੋਂ ਡਰਦਾ ਹੈ।ਗੁਰੂ ਤੇਗ ਬਹਾਦਰ ਜੀ ਨੇ ਜੋ ਕਥਿਆ ਉਹ ਸ਼ਬਦ ਜੀਵਿਆ ਵੀ ਹੈ।ਗੁਰੂ ਜੀ ਦੀ ਸ਼ਹੀਦੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਸਮੁੱਚੀ ਮਾਨਵਤਾ ਨੂੰ ਬਚਾਉਣ ਖਾਤਰ ਦਿੱਤੀ ਗਈ,ਇਸ ਗੌਰਵਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਲੈ ਆਉਂਦਾ ਅਤੇ ਹੱਕ,ਸੱਚ,ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਕਣ-ਕਣ ਵਿੱਚ ਭਰ ਦਿੱਤਾ।ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆਉੇਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ-ਸਰੋਤ ਬਣ ਗਈ ਹੈ।

ਕੁੰਜੀ ਸ਼ਬਦ: ਸ਼ਹਾਦਤ, ਮਾਨਵਤਾ, ਤਿਆਗ, ਸੰਕਲਪ, ਭਾਈਚਾਰਾ, ਹੱਕ, ਸੱਚ, ਇਨਸਾਫ਼

Paper Title:
ਗੁਰੂ ਤੇਗ ਬਹਾਦੁਰ ਜੀ ਦੀ ਬਾਣੀ: ਅਕਾਦਮਿਕ ਅਧਿਐਨ ਅਤੇ ਗੁਰਬਾਣੀ ਸੰਦਰਭਾਂ ਸਮੇਤ ਵਿਸਤ੍ਰਿਤ ਵਿਸ਼ਲੇਸ਼ਣ
Author Name:
ਰੂਪਿੰਦਰ ਕੌਰ
Country:
India
DOI:
https://doi.org/10.5281/zenodo.19333306
Page No.:
187-191
View PDF Certificate
ਗੁਰੂ ਤੇਗ ਬਹਾਦੁਰ ਜੀ ਦੀ ਬਾਣੀ: ਅਕਾਦਮਿਕ ਅਧਿਐਨ ਅਤੇ ਗੁਰਬਾਣੀ ਸੰਦਰਭਾਂ ਸਮੇਤ ਵਿਸਤ੍ਰਿਤ ਵਿਸ਼ਲੇਸ਼ਣ
Author: ਰੂਪਿੰਦਰ ਕੌਰ

ਸਾਰ
ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਵਿੱਚ ਧਰਮ ਦੀ ਰੱਖਿਆ, ਮਨੁੱਖੀ ਹੱਕਾਂ ਦੀ ਰਾਖੀ, ਅਤੇ ਭਗਤੀ-ਮਾਰਗ ਉੱਤੇ ਜ਼ੋਰ ਦਿੱਤਾ ਗਿਆ ਹੈ, ਜਿਵੇਂ ਕਿ "ਸੂਰਮਾ ਉਹ ਹੈ ਜੋ ਧਰਮ ਲਈ ਆਪਣੀ ਜਾਨ ਦੇਵੇ ਪਰ ਧੋਖਾ ਨਾ ਦੇਵੇ" ਅਤੇ "ਮਨ, ਬਚਨ, ਕਰਮ" ਰਾਹੀਂ ਪ੍ਰਭੂ ਨੂੰ ਯਾਦ ਕਰਨਾ, ਅਤੇ ਸµਸਾਰ ਦੀ ਨਾਸਮਝੀ ਨੂੰ ਤਿਆਗ ਕੇ ਸੱਚੇ ਗਿਆਨ ਵੱਲ ਵਧਣਾ ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਗੁਰੂ ਗ੍ਰµਥ ਸਾਹਿਬ ਜੀ ਵਿੱਚ ਸµਗ੍ਰਹਿਤ ਕੀਤਾ ਗਿਆ ਹੈ ਅਤੇ ਜੋ ਸਾਨੂੰ ਧਾਰਮਿਕ ਆਜ਼ਾਦੀ ਅਤੇ ਨਿਆਂ ਲਈ ਖੜ੍ਹੇ ਰਹਿਣ ਦੀ ਪ੍ਰੇਰਨਾ ਦਿµਦੇ ਹਨ। ਗੁਰੂ ਜੀ ਦੀਆਂ ਮੁੱਖ ਸਿੱਖਿਆਵਾਂ ਵਿੱਚੋ ਇਕ ਹੈ ਧਰਮ ਅਤੇ ਨਿਆਂ ਲਈ ਸ਼ਹਾਦਤ : ਗੁਰੂ ਜੀ ਨੇ ਔਰµਗਜ਼ੇਬ ਦੇ ਜ਼ੁਲਮ ਵਿਰੁੱਧ ਕਸ਼ਮੀਰੀ ਪµਡਤਾਂ ਦੀ ਮਦਦ ਕੀਤੀ ਅਤੇ ਆਪਣੇ ਸਿਰ ਦੀ ਕੁਰਬਾਨੀ ਦੇ ਕੇ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਦਾ ਮਹਾਨ ਸµਦੇਸ਼ ਦਿੱਤਾ। ਸੱਚੀ ਭਗਤੀ ਦੂਸਰੀ ਸਭ ਤੋਂ ਵੱਡੀ ਸਿੱਖਿਆ ਹੈ । "ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥" ਜੋ ਮਨੁੱਖ ਆਪਣੇ ਮਨ, ਬਚਨ ਅਤੇ ਕਰਮਾਂ ਰਾਹੀਂ ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਸਭ ਮਨਚਾਹੇ ਫਲ ਪ੍ਰਾਪਤ ਕਰਦੇ ਹਨ। ਗੁਰੂ ਜੀ ਨੇ ਸµਸਾਰ ਦੀ ਨਾਸ਼ਮਾਨਤਾ ਬਾਰੇ ਵੀ ਲੋਕਾਈ ਨੂੰ ਸੁਚੇਤ ਕੀਤਾ "ਜਗੁ ਰਚਨਾ ਸਬ ਝੂਠ ਹੈ ਜਾਨੁ ਲੇਹੁ ਰੇ ਮੀਤ ॥" ਹੇ ਮਿੱਤਰੋ, ਇਹ ਸਮਝ ਲਵੋ ਕਿ ਇਹ ਸਾਰੀ ਦੁਨਿਆਵੀ ਰਚਨਾ ਝੂਠੀ ਹੈ। ਤੀਜੀ ਸਿੱਖਿਆ ਹੈ ਸੂਰਮਤਾ "ਸੂਰਾ ਸੋ ਪਹਿਚਾਨਿਏ ॥ ਜੋ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ॥ ਕਬਹੂ ਨ ਛਾਡੈ ਖੇਤੁ ॥" ਉਸ ਨੂੰ ਸੂਰਮਾ ਜਾਣੋ ਜੋ ਧਰਮ ਲਈ ਲੜਦਾ ਹੈ, ਟੁਕੜੇ-ਟੁਕੜੇ ਹੋ ਕੇ ਮਰ ਜਾਵੇ ਪਰ ਮੈਦਾਨ ਨਾ ਛੱਡੇ। ਗੁਰੂ ਜੀ ਨੇ ਨਾਮ ਜਪਣ ਅਤੇ ਪ੍ਰਭੂ ਦੇ ਗੁਣਾਂ ਦਾ ਸਿਮਰਨ ਕਰਨ 'ਤੇ ਜ਼ੋਰ ਦਿੱਤਾ, ਜੋ ਕਿ ਜੀਵਨ ਦਾ ਅਸਲ ਸਹਾਰਾ ਹੈ। ਸੇਵਾ ਅਤੇ ਲµਗਰ: ਗੁਰੂ ਜੀ ਨੇ ਆਪਣੀਆਂ ਯਾਤਰਾਵਾਂ ਦੌਰਾਨ ਕਈ ਪਾਣੀ ਵਾਲੇ ਖੂਹ ਅਤੇ ਲµਗਰ (ਸਮਾਜਿਕ ਰਸੋਈਆਂ) ਸ਼ੁਰੂ ਕੀਤੇ, ਜੋ ਸੇਵਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹਨ। ਗੁਰੂ ਜੀ ਦੀਆਂ ਸਿੱਖਿਆਵਾਂ ਸਾਨੂੰ ਨਿਰਭੈਤਾ, ਸੱਚਾਈ ਅਤੇ ਮਾਨਵਤਾ ਦੀ ਸੇਵਾ ਲਈ ਪ੍ਰੇਰਿਤ ਕਰਦੀਆਂ ਹਨ।

Paper Title:
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ : ਵਰਤਮਾਨ ਪੰਜਾਬੀ ਸੱਭਿਆਚਾਰ 'ਤੇ ਪ੍ਰਭਾਵ
Author Name:
ਕਵਲਜੀਤ ਕੌਰ
Country:
India
DOI:
https://doi.org/10.5281/zenodo.19400576
Page No.:
192-194
View PDF Certificate
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ : ਵਰਤਮਾਨ ਪੰਜਾਬੀ ਸੱਭਿਆਚਾਰ 'ਤੇ ਪ੍ਰਭਾਵ
Author: ਕਵਲਜੀਤ ਕੌਰ

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅੱਜ ਦੇ ਪµਜਾਬੀ ਸਭਿਆਚਾਰਕ ਪਰਿਪੇਖ ਵਿੱਚ ਬੇਹੱਦ ਡੂµਘਾ, ਜੀਵµਤ ਅਤੇ ਪ੍ਰਭਾਵਸ਼ਾਲੀ ਅਰਥ ਰੱਖਦੀ ਹੈ। ਜਿµਨੀ ਵਾਰ ਇਸ ਵਿਸ਼ਾਲ ਬਲਿਦਾਨ ਨੂੰ ਸਮਝਿਆ ਜਾਂਦਾ ਹੈ, ਉਦੋਂ ਹੀ ਸਮਝ ਆਉਂਦੀ ਹੈ ਕਿ ਇਹ ਸਿਰਫ਼ ਇਤਿਹਾਸਕ ਘਟਨਾ ਨਹੀਂਇਹ ਇੱਕ ਸਦੀਵੀ ਸੱਭਿਆਚਾਰਕ ਪ੍ਰੇਰਣਾ ਹੈ, ਧਾਰਮਿਕ ਆਜ਼ਾਦੀ ਦਾ ਪ੍ਰਤੀਕ ਹੈ ।

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਜਾਨ ਕਿਸੇ ਇਕ ਧਰਮ ਲਈ ਨਹੀਂ, ਸਾਰੇ ਮਨੁੱਖਾਂ ਦੀ ਧਾਰਮਿਕ ਆਜ਼ਾਦੀ ਲਈ ਵਾਰ ਦਿੱਤੀ। ਅੱਜ ਜਦੋਂ ਲੋਕ ਆਪਣੇ ਅਧਿਕਾਰਾਂ ਅਤੇ ਪਛਾਣ ਲਈ ਖੜ੍ਹੇ ਹੋ ਰਹੇ ਹਨ, ਉਹ ਸ਼ਹਾਦਤ ਇੱਕ ਸ਼ਾਨਦਾਰ ਮਿਸਾਲ ਵਾਂਗ ਕµਮ ਕਰਦੀ ਹੈ ਅਤੇ ਇਹ ਸਮਝਾਉਂਦੀ ਹੈ ਕਿ ਪµਜਾਬੀ ਸਭਿਆਚਾਰ ਹਮੇਸ਼ਾਂ ਮਨੁੱਖਤਾ ਨੂੰ ਸਿਰਮੌਰ ਰੱਖਦਾ ਹੈ।

ਅਜੋਕੇ ਦੌਰ ਵਿੱਚ ਜਦੋਂ ਅਨਿਆਏ , ਭੇਦਭਾਵ ਅਤੇ ਸਮਾਜਕ ਤਣਾਅ ਬਰਾਬਰ ਉੱਭਰਦੇ ਹਨ ਤਾਂ ਉਦੋਂ ਗੁਰੂ ਜੀ ਦਾ ਸµਦੇਸ਼“ਸਰਬੱਤ ਦਾ ਭਲਾ”ਪµਜਾਬੀ ਸੋਚ ਨੂੰ ਹੋਰ ਮਜ਼ਬੂਤ ਕਰਦਾ ਹੈ। ਉਹਨਾ ਦੀ ਸ਼ਹਾਦਤ ਸਮਾਜਿਕ ਨਿਆਂ ਲਈ ਇੱਕ ਨਵਾਂ ਤੇ ਉੱਚਾ ਮਾਪਦµਡ ਸਥਾਪਤ ਕਰਦੀ ਹੈ। ਪµਜਾਬੀ ਲੋੜੀਂਦੇ ਸਮੇਂ ਹਮੇਸ਼ਾਂ ਆਪਣੀ ਸੱਭਿਆਚਾਰਕ ਪਹਿਚਾਣ ਦੀ ਰੱਖਿਆ ਲਈ ਖੜ੍ਹਦੇ ਹਨ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਇਸੇ ਗੌਰਵ ਨੂੰ ਚਮਕਾਉਂਦੀ ਹੈ। ਸਾਹਿਤ, ਗੀਤ-ਸµਗੀਤ, ਨਾਟਕ, ਚਿੱਤਰਕਲਾਹਰ ਥਾਂ ਇਸ ਵਿਸ਼ਾਲ ਬਲਿਦਾਨ ਦੀਆਂ ਗੂµਜ਼ਾਂ ਨਵੀਂ ਰਚਨਾਤਮਕ ਡੂµਘਾਈ ਦੀ ਗਵਾਹੀ ਭਰਦੀਆਂ ਹਨ

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ: ਮਨੋਵਿਿਗਆਨਕ ਪੱਖ
Author Name:
ਵੀਰਪਾਲ ਕੌਰ
Country:
India
DOI:
https://doi.org/10.5281/zenodo.19400810
Page No.:
195-197
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ: ਮਨੋਵਿਿਗਆਨਕ ਪੱਖ
Author: ਵੀਰਪਾਲ ਕੌਰ

ਸਾਰ :
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਮਨੋਵਿਿਗਆਨਿਕ ਪੱਖ ਨੂੰ ਵਿਚਾਰਨ ਤੋਂ ਪਹਿਲਾਂ 'ਗੁਰਮਤ ਦਰਸ਼ਨ' ਵਿੱਚ 'ਮਨ ਦੇ ਸµਕਲਪ' ਨੂੰ ਸਮਝਣਾ ਜਰੂਰੀ ਹੈ । 'ਗੁਰਮਤਿ ਦਰਸ਼ਨ' ਨੂੰ ਅਸੀਂ ਅਧਿਆਤਮਵਾਦ ਅਧੀਨ ਵਿਚਾਰਦੇ ਹਾਂ, ਭਾਵ ਪ੍ਰਭੂ ਦਾ ਵਾਸਾ ਕਣ-ਕਣ ਵਿੱਚ ਹੈ ਅਤੇ ਇਸ ਦੀ ਹੋਂਦ ਮਨੁੱਖ ਦੇ ਅµਦਰ ਹੈ। ਪ੍ਰਭੂ ਪ੍ਰਾਪਤੀ ਲਈ ਲੋੜ ਕੇਵਲ ਆਪਾ ਚੀਨਣ ਦੀ ਹੈ। ਮਨੁੱਖ ਨੇ ਕਿਸੇ ਰਹੱਸ ਰੂਪੀ ਪ੍ਰਭੂ ਦੀ ਤਲਾਸ਼ ਨਹੀਂ ਕਰਨੀ ਸਗੋਂ ਆਪੇ ਨੂੰ ਚੇਤµਨ ਕਰਨਾ ਹੈ ਅਤੇ ਕੂੜ ਦਾ ਰਾਹ ਛੱਡ ਕੇ ਸੱਚੇ ਮਾਰਗ ਤੁਰਨਾ ਹੈ। ਇਹ ਆਤਮਾ- ਪਰਮਾਤਮਾ ਦਾ ਮੇਲ ਹੀ ਅਧਿਆਤਮਵਾਦ ਦਾ ਮੂਲ ਹੈ। ਪ੍ਰਭੂ ਪ੍ਰਾਪਤੀ ਦੀ ਇਹ ਪ੍ਰਕਿਿਰਆ ਪੜਾਅ- ਦਰ-ਪੜਾਅ ਸਫਰ ਕਰਦੀ ਹੋਈ ਮੁਕਤੀ ਜਾਂ ਪ੍ਰਾਪਤੀ ਦੀ ਮµਜ਼ਿਲ ਉੱਪਰ ਪਹੁµਚਦੀ ਹੈ।

ਮੁੱਖ ਸ਼ਬਦ : ਗੁਰਮਤਿ ਦਰਸ਼ਨ, ਮਾਯਾਵੀ ਆਕਰਸ਼ਣ, ਉਪਾਓ, ਸਮਤਾ ਦ੍ਰਿਸ਼ਟੀ, ਨਿਰਭੈ ਪਦ, ਮਨੋਵਿਿਗਆਨਕ ਪੱਖ, ਦਾਰਸ਼ਨਿਕ ਸµਦਰਭ।

Paper Title:
GURU TEGH BAHADUR JI: THE VOICE OF CONSCIENCE AND DEFENDER OF HUMAN FREEDOM
Author Name:
Amarinder Caur
Country:
India
DOI:
https://doi.org/10.5281/zenodo.19400919
Page No.:
198-200
View PDF Certificate
GURU TEGH BAHADUR JI: THE VOICE OF CONSCIENCE AND DEFENDER OF HUMAN FREEDOM
Author: Amarinder Caur

ABSTRACT
Guru Tegh Bahadur Ji (1621–1675), the ninth Guru of Sikhism, occupies a singular and exalted place in Indian religious, ethical, and social history. He is revered not only as a profound spiritual philosopher but also as one of the earliest champions of universal human freedom and freedom of conscience. His martyrdom stands as a landmark event in world history, symbolizing resistance to tyranny and the defence of religious liberty for all people, irrespective of faith or community. This research paper examines the life, teachings, and legacy of Guru Tegh Bahadur Ji, focusing on his role as the “voice of conscience” and a universal defender of human freedom. It analyses his spiritual philosophy rooted in devotion to one God, detachment from materialism, fearlessness, compassion, and moral courage, and situates these teachings within the socio-political context of seventeenth-century Mughal India. The paper further explores the historical significance of his martyrdom and its lasting relevance in contemporary discussions on human rights, pluralism, and ethical leadership.

Paper Title:
BANI OF GURU TEG BAHADUR JI: DIFFERENT ASPECTS
Author Name:
Nirmaljit Kaur
Country:
India
DOI:
https://doi.org/10.5281/zenodo.19400982
Page No.:
201-204
View PDF Certificate
BANI OF GURU TEG BAHADUR JI: DIFFERENT ASPECTS
Author: Nirmaljit Kaur

ABSTRACT
Guru Tegh Bahadur Ji, the ninth Guru of the Sikhs, is revered as the embodiment of compassion, sacrifice, and spiritual wisdom. His teachings emphasize the ideal of Sarbat da Bhala—the welfare of all—reflecting the essence of universal brotherhood and equality. Through his bani (divine hymns), Guru Tegh Bahadur Ji advocates for love, peace, tolerance, and respect for all religions and human beings, transcending barriers of caste, creed, and community. His supreme sacrifice for the protection of religious freedom stands as a timeless example of his belief in the unity and dignity of humankind. The Guru’s message promotes harmony, moral courage, and selfless service, offering deep insights into building a just and compassionate society. This paper explores how Guru Tegh Bahadur Ji’s spiritual philosophy continues to inspire the principles of human unity and universal brotherhood in the modern world.

Keywords: Spiritualism, Detachment (Vairag), Impermanence of Life, Self-realization, Divine Love (Bhakti), Inner Discipline, Fearlessness, Moral Courage, Human Suffering, Universal Brotherhood, Ethical Values, Truth and Righteousness

Paper Title:
THE MARTYRDOM OF GURU TEGH BAHADUR JI: SUPREME SACRIFICE FOR DHARMA AND HUMANITY
Author Name:
Jaswinder Kaur
Country:
India
DOI:
https://doi.org/10.5281/zenodo.19401092
Page No.:
205-207
View PDF Certificate
THE MARTYRDOM OF GURU TEGH BAHADUR JI: SUPREME SACRIFICE FOR DHARMA AND HUMANITY
Author: Jaswinder Kaur

ABSTRACT
This paper examines the martyrdom of Guru Tegh Bahadur Ji (1621–1675), the ninth Sikh Guru, as a pivotal event in Indian religious history and in the universal struggle for human rights. His execution by Mughal authorities under Emperor Aurangzeb marked a defining moment in the defense of freedom of conscience and resistance to religious persecution. Through a historical and philosophical analysis of primary Sikh texts and modern scholarly interpretations, this paper explores Guru Tegh Bahadur’s principles, his defense of Kashmiri Pandits, and the lasting legacy of his sacrifice in shaping Sikh identity and universal humanist thought.

Keywords: Guru Teg Bahadur, Struggle, Mughal, Martyrdom

Paper Title:
THE TEACHINGS OF GURU TEGH BAHADUR JI: A COMPREHENSIVE ANALYSIS
Author Name:
Rupinder Kaur
Country:
India
DOI:
https://doi.org/10.5281/zenodo.19401174
Page No.:
208-211
View PDF Certificate
THE TEACHINGS OF GURU TEGH BAHADUR JI: A COMPREHENSIVE ANALYSIS
Author: Rupinder Kaur

ABSTRACT
Guru Tegh Bahadur Ji, the ninth Sikh Guru, is honored not only for his profound spiritual wisdom but also for his significant roles in advocating social justice, human rights, and the freedom of religion. During a time characterized by religious persecution under Mughal domination, especially under Emperor Aurangzeb, Guru Tegh Bahadur emerged as a symbol of opposition to coerced conversions and tyranny. His teachings emphasize spiritual wisdom, humility, self-discipline, and the pursuit of truth over worldly desires, advocating a life centered on detachment, inner peace, and direct communion with the Divine. Equally significant was his unwavering stance on religious freedom, which led him to sacrifice his life to protect the right of individuals to practice their faith freely. His martyrdom in 1675, in defense of the Kashmiri Pandits' right to follow their religion, remains one of the most powerful acts of religious and moral courage in history. This paper explores the key aspects of his teachings—spirituality, social equality, the defense of human rights, and the protection of religious freedoms—and examines their relevance in today’s context of global religious intolerance, caste discrimination, and social inequality. Guru Tegh Bahadur's life and legacy continue to inspire individuals and movements fighting for justice, equality, and human dignity.

Key Words: Spirituality, Social justice, religious freedom, martyrdom, human rights, Sikhism

Paper Title:
गुरु तेग बहादुर जी की कविता और भारतीय साहित्य में उनका योगदान
Author Name:
अरविंदर कौर चुम्बर
Country:
India
DOI:
https://doi.org/10.5281/zenodo.19401236
Page No.:
212-217
View PDF Certificate
गुरु तेग बहादुर जी की कविता और भारतीय साहित्य में उनका योगदान
Author: अरविंदर कौर चुम्बर

प्रस्तावना :
गुरु तेग बहादुर जी भारतीय इतिहास और अध्यात्म के वह युग पुरुष हैं जिनकी वाणी में भक्ति, ज्ञान, वैराग्य और बलिदान का अद्भुत संगम मिलता है। वे सिक्ख परंपरा के नौवें गुरु थे, जिन्होंने न केवल अपने कर्म से बल्कि अपने काव्य से भी समूचे भारतीय समाज को एक नई दिशा दी। उनका जीवन सत्य, करुणा और साहस का आदर्श उदाहरण है — एक ऐसा संत जिसने धर्म और मानवता की रक्षा के लिए अपने प्राणों का बलिदान दिया, और इसी कारण उन्हें “हिंद की चादर” कहा गया।गुरु जी की कविताएँ श्री गुरु ग्रंथ साहिब जी में “महला ९” शीर्षक के अंतर्गत संगृहीत हैं। इन रचनाओं में गहन आध्यात्मिक चिंतन, अद्वैत दर्शन और लोकभक्ति की सहज भाषा का सुंदर संगम दिखाई देता है। उन्होंने अपने युग की पीड़ा, समाज की विवशता और आत्मा की शाश्वत यात्रा को सरल शब्दों में व्यक्त किया।उनकी वाणी केवल धार्मिक उपदेश नहीं है, बल्कि जीवन-दर्शन का संपूर्ण मार्गदर्शन है। वह व्यक्ति को यह सिखाती है कि सुख-दुःख, मान-अपमान और जन्म-मृत्यु — सभी केवल अस्थायी हैं; सच्चा आनंद ईश्वर के नाम-स्मरण और आत्मबोध में निहित है।साहित्यिक दृष्टि से, गुरु तेग बहादुर जी की भाषा हिंदी, ब्रज, पंजाबी और संस्कृत के शब्दों का मिश्रण है, जिससे उनकी कविता जनसामान्य तक सहज पहुँचती है। उनकी काव्य-भाषा में लोक के निकटता और दर्शन की गहराई, दोनों का अद्भुत संतुलन है।

मुख्य शब्द : वैराग्य – सांसारिक मोह से मुक्ति का भाव, गुरु जी की वाणी का केंद्रीय तत्व,अद्वैत दर्शन – आत्मा और परमात्मा की एकता का सिद्धांत

Paper Title:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਨੈਤਿਕਤਾ ਦਾ ਸੰਕਲਪ
Author Name:
ਇੰਦਰਜੀਤ ਕੌਰ
Country:
India
DOI:
https://doi.org/10.5281/zenodo.19401334
Page No.:
218-221
View PDF Certificate
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਨੈਤਿਕਤਾ ਦਾ ਸੰਕਲਪ
Author: ਇੰਦਰਜੀਤ ਕੌਰ

ਸਾਰਾਂਸ਼
ਸਾਧੋ ਮਨ ਕਾ ਮਾਨੁ ਤਿਆਗਉ
ਕਾਮੁ ਕ੍ਰੋਧੁ ਸµਗਤਿ ਦੁਰਜਨ ਕੀ
ਤਾ ਤੇ ਅਹਿਿਨਸਿ ਭਾਗਉ ॥
ਸ੍ਰੀ ਗੁਰੂ ਗ੍ਰµਥ ਸਾਹਿਬ ਜੀ (ਅµਗ ੨੧੯)
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ, ਓਹਨਾ ਦੇ ਦਿੱਤੇ ਹੋਏ ਉਪਦੇਸ਼ ਮਨੁੱਖੀ ਜੀਵਨ ਵਿਚੋਂ ਹµਕਾਰ , ਡਰ, ਨਿਰਾਸ਼ਾ ਤੇ ਦੁੱਖਾਂ ਤੋਂ ਦੂਰ ਕਰਦੀ ਹੋਈ ਜੀਵਨ ਨੂੰ ਨੈਤਿਕਤਾ ਦੇ ਰਾਹ ਤੋਰਦੀ, ਆਸ ਤੇ ਹੌਂਸਲਾ ਪੈਦਾ ਕਰਦੀ ਹੈ । ਭੌਤਿਕ ਵਸਤੂਆਂ ਦੀ ਨਾਸ਼ਮਾਨਤਾ ; ਜੀਵਨ ਅਤੇ ਮੌਤ ਦੇ ਰਹੱਸ ਨੂੰ ਸਮਝਣ ਦਾ ਬਲ ਭਰ ਕੇ ਮਨੁੱਖ ਨੂੰ ਹਿµਮਤ ਨਾਲ਼ ਜੀਵਨ ਜਿਉਣ ਲਈ ਪ੍ਰੇਰਨਾ ਦਿµਦੀ ਹੈ । ਨੈਤਿਕਤਾ ਹਰ ਧਰਮ ਤੇ ਜੀਵਨ ਦਾ ਅਟੁੱਟ ਅµਗ ਹੈ । ਅੱਜ ਮਨੁੱਖ ਅਨੈਤਿਕਤਾ ਦੇ ਰਾਹ ਤੁਰਦਾ ਹੋਇਆ ਜੀਵਨ ਦੇ ਅਸਲ ਮਨੋਰਥ ਨੂੰ ਭੁੱਲਦਾ ਜਾ ਰਿਹਾ ਹੈ । ਜੀਵਨ ਦੇ ਅਸਲ ਮਨੋਰਥ ਨੂੰ ਪਛਾਣਨ ਦੇ ਲਈ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਸਿੱਖਿਆਵਾਂ ਮਨੁੱਖੀ ਹਿਰਦੇ ਨੂੰ ਚµਗੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ । ਮਨੁੱਖ ਅਨੈਤਿਕਤਾ ਦਾ ਰਾਹ ਛੱਡ ਕੇ ਨੈਤਿਕਤਾ ਦੇ ਰਾਹ ਤੇ ਤੁਰਦਾ ਹੈ । ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਜੀਵਨ ਵਿਚ ਮੁਸ਼ਕਿਲਾਂ ਤੋ ਉੱਪਰ ਉੱਠ ਕੇ ਜੀਣ ਦੀ ਤਾਕਤ ਬਖਸ਼ਦੀ ਹੈ । ਅੱਜ ਦੇ ਸਮੇਂ ਵਿਚ ਕਦਰਾਂ ਕੀਮਤਾਂ ਵਿਚ ਆ ਰਹੀ ਗਿਰਾਵਟ ਨੂੰ ਦੇਖਦੇ ਹੋਏ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਤੋਂ ਸੇਧ ਲੈਣ ਦੀ ਬਹੁਤ ਲੋੜ ਹੈ ਤਾਂ ਜੋ ਮਨੁੱਖੀ ਜੀਵਨ ਸਹੀ ਫ਼ੈਸਲੇ ਲੈ ਕੇ ਆਪਣੇ ਜੀਵਨ ਨੂੰ ਸਫ਼ਲ ਅਤੇ ਸਾਰਥਕ ਬਣਾ ਸਕਣ ।
ਕੁµਜੀ ਸ਼ਬਦ: ਧਰਮ, ਨੈਤਿਕਤਾ, ਉੱਚ ਆਚਰਣ, ਨੇਕੀ, ਪ੍ਰਭੂ ਦਾ ਨਾਮ ਸਿਮਰਨ

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ‘ਚ ਨੈਤਿਕ ਸਰੋਕਾਰ
Author Name:
ਨਵਨੀਤ ਕੌਰ
Country:
India
DOI:
https://doi.org/10.5281/zenodo.19401427
Page No.:
222-225
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ‘ਚ ਨੈਤਿਕ ਸਰੋਕਾਰ
Author: ਨਵਨੀਤ ਕੌਰ

ਸਾਰੰਸ਼:-
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸਮੁੱਚੀ ਬਾਣੀ ਵਿੱਚ ਮਨੁੱਖ ਨੂੰ ਇਸ ਅਣਮੁੱਲੇ ਜਨਮ ਦਾ ਸੱਚ ਪਛਾਨਣ, ਸਦਾਚਾਰਕ ਜੀਵਨ ਜੀਊਣ, ਅਨੈਤਿਕ ਅੋਗੁਣਾਂ ਨੂੰ ਤਿਆਗ ਕੇ, ਨੈਤਿਕ ਕਦਰਾਂ ਕੀਮਤਾਂ ਦੇ ਸਾਂਚੇ ਵਿੱਚ ਢੱਲ ਕੇ ਪ੍ਰਮਾਤਮਾ ਦੇ ਰੰਗ ਵਿੱਚ ਰੰਗਣ ਦਾ ਉਪਦੇਸ਼ ਦਿੰਦੇ ਹੋਏ, ਸੰਸਾਰ ਦੀ ਨਾਸ਼ਮਾਨਤਾ ਅਤੇ ਜੀਵਨ ਦੀ ਅਸਲ ਸੱਚਾਈ ਤੋਂ ਜਾਣੂ ਕਰਵਾਉਦੇ ਹਨ। ਨੈਤਿਕਤਾ ਮਨੁੱਖੀ ਜੀਵਨ ਦਾ ਧੁਰਾ ਹੈ ਜਿਸ ਦੁਆਲੇ ਸਾਰੀਆਂ ਕਦਰਾਂ ਕੀਮਤਾਂ ਘੰੁਮਦੀਆਂ ਹਨ। ਗੁਰੁ ਤੇਗ ਬਹਾਦਰ ਅਨੁਸਾਰ ਜਿਸ ਮਨੁੱਖ ਦੇ ਜੀਵਨ ਵਿੱਚ ਨੈਤਿਕ ਗੁਣਾਂ ਦਾ ਖਜਾਨਾ ਨਹੀ, ਉਹ ਮਨੁੱਖ ਮਾਇਆ ਦੇ ਦਲਦਲ ਵਿੱਚ ਫਸਿਆ ਅਭਾਗਾ ਪ੍ਰਾਣੀ ਹੈ, ਸਿਰਫ ਨੈਤਿਕ ਅਮਲ ਹੀ ਹਨ ਜੋ ਮਨੁੱਖ ਦੇ ਮਨ ਨੂੰ ਸਾਫ਼ ਤੇ ਪਵਿੱਤਰ ਕਰਕੇ, ਮੋਹ ਮਾਇਆ ਦੇ ਸਭ ਵਿਕਾਰਾਂ ‘ਚ’ ਕੱਢਕੇ ਪ੍ਰਮਾਤਮਾ ਦੀ ਭਗਤੀ ਵੱਲ ਜੋੜ ਸਕਦੇ ਹਨ।

ਕੁੰਜੀ ਸ਼ਬਦ:- ਦਇਆ ਦੀ ਮੂਰਤ, ਨੈਤਿਕਤਾ, ਸਦਾਚਾਰਕ ਜੀਵਨ, ਪ੍ਰਮਾਤਮਾ ਦੀ ਭਗਤੀ

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਵਿਸ਼ੇਗਤ ਅਧਿਐਨ
Author Name:
ਮਨਪ੍ਰੀਤ ਕੌਰ
Country:
India
DOI:
https://doi.org/10.5281/zenodo.19401481
Page No.:
226-229
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਵਿਸ਼ੇਗਤ ਅਧਿਐਨ
Author: ਮਨਪ੍ਰੀਤ ਕੌਰ

ਸਾਰਾਂਸ
ਇਹ ਖੋਜ ਪੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਲਏ ਗਏ ਵੱਖ-ਵੱਖ ਵਿਿਸ਼ਆ ਦਾ ਵਿਸ਼ਲੇਸ਼ਣ ਕਰਦਾ ਹੈ । ਹਰ ਸਾਹਿਤਕਾਰ ਦੀ ਵਿਚਾਰਧਾਰਾ ਉਸਦੇ ਸਮਕਾਲੀ ਸਮਾਜ ਦੇ ਸਮਾਜਿਕ , ਇਤਿਹਾਸਿਕ , ਸਾਹਿਤਕ ਅਤੇ ਰਾਜਨੀਤਿਕ ਖੇਤਰ ਤੋਂ ਪ੍ਰਭਾਵਿਤ ਹੁµਦੀ ਹੈ । ਗੁਰੂ ਸਾਹਿਬ ਦੇ ਸਮੇਂ ਮਨੁੱਖਤਾ ਦਾ ਬਹੁਤ ਘਾਣ ਹੋ ਰਿਹਾ ਸੀ ਅਤੇ ਇਨਸਾਨ ਆਪਣਾ ਅਸਲ ਮµਤਵ ਛੱਡ ਕੇ ਸµਸਾਰਿਕ ਪਦਾਰਥਾਂ ਪਿੱਛੇ ਜ਼ਿਆਦਾ ਤਤਪਰ ਸੀ । ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿੱਚ ਸµਸਾਰ ਦੀ ਨਾਸ਼ਵਾਨਤਾ , ਤਿਆਗ , ਵੈਰਾਗ , ਪ੍ਰਭੂ- ਭਗਤੀ , ਸਾਧ ਦੀ ਸ਼ਰਨ , ਨਿਰਭਉ ਨਿਰਵੈਰ ਅਤੇ ਬ੍ਰਹਮ ਆਦਿ ਸµਕਲਪਾਂ ਦਾ ਵਿਸ਼ਲੇਸ਼ਣ ਬਹੁਤ ਹੀ ਸਰਲ ਤਰੀਕੇ ਨਾਲ ਕੀਤਾ ਹੈ।
ਮੁੱਖ ਸ਼ਬਦ: ਤਿਆਗ , ਵੈਰਾਗ , ਨਾਸ਼ਵਾਨਤਾ , ਸਾਧ ਦੀ ਸ਼ਰਨ , ਨੈਤਿਕ ਕਦਰਾਂ - ਕੀਮਤਾਂ , ਕਾਮ , ਕ੍ਰੋਧ , ਮੋਹ , ਹµਕਾਰ, ਨਿਰਭਉ ਨਿਰਵੈਰ ਅਤੇ ਬ੍ਰਹਮ ਦਾ ਸµਕਲਪ ।

Paper Title:
ਗੁਰੂ ਤੇਗ ਬਹਾਦਰ ਜੀ: ਤਿਆਗ, ਵੀਰਤਾ ਅਤੇ ਅਡੋਲਤਾ
Author Name:
ਅੰਮ੍ਰਿਤਪਾਲ ਕੌਰ
Country:
India
DOI:
https://doi.org/10.5281/zenodo.19401557
Page No.:
230-234
View PDF Certificate
ਗੁਰੂ ਤੇਗ ਬਹਾਦਰ ਜੀ: ਤਿਆਗ, ਵੀਰਤਾ ਅਤੇ ਅਡੋਲਤਾ
Author: ਅੰਮ੍ਰਿਤਪਾਲ ਕੌਰ

ਸਾਰ ਤੱਤ:
ਗੁਰੂ ਤੇਗ ਬਹਾਦਰ ਜੀ ਦਾ ਜੀਵਨ ਤਿਆਗ, ਵੀਰਤਾ ਅਤੇ ਅਡੋਲਤਾ ਦੀ ਅਦਭੁੱਤ ਮਿਸਾਲ ਹੈ। ਉਨ੍ਹਾਂ ਨੇ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਸੱਚ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਗੁਰੂ ਜੀ ਦਾ ਤਿਆਗ ਕੇਵਲ ਵਿਅਕਤੀਗਤ ਤਪੱਸਿਆ ਨਹੀਂ, ਸਗੋਂ ਸਮਾਜਿਕ ਨਿਆਂ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਰੱਖਿਆ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੀ ਵੀਰਤਾ ਹਥਿਆਰਾਂ ਦੀ ਤਾਕਤ ਵਿੱਚ ਨਹੀਂ, ਬਲਕਿ ਅਨਿਆਂ ਦੇ ਵਿਰੁੱਧ ਨਿਡਰ ਖੜ੍ਹੇ ਹੋਣ ਅਤੇ ਸੱਚ ਲਈ ਅਡੋਲ ਰਹਿਣ ਵਿੱਚ ਪ੍ਰਗਟ ਹੁµਦੀ ਹੈ। ਹੱਥਲਾ ਪੇਪਰ ‘ਗੁਰੂ ਤੇਗ ਬਹਾਦਰ ਜੀ: ਤਿਆਗ, ਵੀਰਤਾ ਅਤੇ ਅਡੋਲਤਾ’ ਨਾਲ ਸµਬµਧਿਤ ਹੈ। ਜਬਰ ਅਤੇ ਜ਼਼ੁਲਮ ਦੇ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਸਮਝੌਤੇ ਨੂੰ ਸਵੀਕਾਰ ਨਾ ਕਰਦੇ ਹੋਏ ਆਪਣੇ ਸਿਧਾਤਾਂ ਦੀ ਰੱਖਿਆ ਕੀਤੀ। ਉਨ੍ਹਾਂ ਦੀ ਅਡੋਲਤਾ ਮਨੁੱਖ ਨੂੰ ਸਿਖਾਉਂਦੀ ਹੈ ਕਿ ਸੱਚ, ਧਰਮ ਅਤੇ ਮਨੁੱਖਤਾ ਲਈ ਕੁਰਬਾਨੀ ਦੇਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ ਤਿਆਗ, ਵੀਰਤਾ ਅਤੇ ਅਡੋਲਤਾ ਦੇ ਆਦਰਸ਼ਾਂ ਰਾਹੀਂ ਸਮੂਹ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ, ਜੋ ਅੱਜ ਵੀ ਸਮਾਜਿਕ, ਨੈਤਿਕ ਅਤੇ ਅਧਿਆਤਮਿਕ ਜੀਵਨ ਨੂੰ ਸਹੀ ਦਿਸ਼ਾ ਦਿµਦਾ ਹੈ।

ਮੁੱਖ ਸ਼ਬਦ: ਤਿਆਗ, ਵੀਰਤਾ, ਅਡੋਲਤਾ, ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰ, ਸ਼ਹਾਦਤ, ਸੱਚ ਅਤੇ ਧਰਮ, ਨਿਡਰਤਾ, ਮਨੁੱਖਤਾ।

Paper Title:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ: ਵਿਚਾਰਧਾਰਾਈ ਪਰਿਪੇਖ
Author Name:
ਅੰਜੂ ਬਾਲਾ
Country:
India
DOI:
https://doi.org/10.5281/zenodo.19414897
Page No.:
235-239
View PDF Certificate
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ: ਵਿਚਾਰਧਾਰਾਈ ਪਰਿਪੇਖ
Author: ਅੰਜੂ ਬਾਲਾ

ਸਾਰ ਤੱਤ:
ਸਿੱਖ ਧਰਮ ਦੇ ਇਤਿਹਾਸ ਅਤੇ ਸਿੱਖ ਕੌਮ ਦੇ ਜੀਵਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਤਾ ਸਰਵ-ਉੱਚ ਹੈ। ਇਸ ਪਵਿੱਤਰ ਗ੍ਰੰਥ ਵਿਚ ਦਰਜ ਬਾਣੀ ਜਿੱਥੇ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਹੈ ਉੱਥੇ ਮਨੁੱਖ ਨੂੰ ਸੱਚਾ ਸੁੱਚਾ ਆਚਰਣ ਧਾਰਨ ਕਰਨ ਲਈ ਨੈਤਿਕਤਾ ਦਾ ਪਾਠ ਵੀ ਪੜਾਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਪੰਜਵੀ ਪਾਤਸ਼ਾਹੀ, ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ਕਰਵਾਇਆ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਨਾਲ ਨਾਲ ਕੁੱਝ ਸੰਤਾਂ ਅਤੇ ਭਗਤਾਂ ਦੀ ਬਾਣੀ ਨੂੰ ਵੀ ਇਸ ਗ੍ਰੰਥ ਵਿਚ ਅਹਿਮ ਸਥਾਨ ਦਿੱਤਾ। ਗੁਰੂ ਅਰਜਨ ਦੇਵ ਜੀ ਤੋਂ ਬਾਅਦ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਭਾਈ ਮਨੀ ਜੀ ਪਾਸੋਂ ਇਸ ਗ੍ਰੰਥ ਵਿਚ ਸ਼ਾਮਿਲ ਕਰਵਾਇਆ ਅਤੇ ਇਸ ਗ੍ਰੰਥ ਨੂੰ ਸ਼ਬਦ ਰੂਪੀ ‘ਗੁਰੂ’ ਦਾ ਦਰਜਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਅਰਜਨ ਦੇਵ, ਭਗਤ ਰਵੀਦਾਸ, ਭਗਤ ਨਾਮਦੇਵ, ਭਗਤ ਕਬੀਰ, ਬਾਬਾ ਫਰੀਦ ਆਦਿ ਮਹਾਨ ਸ਼ਖ਼ਸੀਅਤਾਂ ਦੀ ਬਾਣੀ ਦਰਜ ਹੈ ਜੋ ਕਿ ਮਨੁੱਖੀ ਆਚਰਣ ਨੂੰ ਉੱਚਾ ਚੁੱਕਣ, ਵਿਸ਼ੇ ਵਿਕਾਰਾਂ ਤੋਂ ਦੂਰ ਰਹਿਣ, ਸੰਸਾਰਕ ਨਾਸ਼ਵਾਨ ਵਸਤੂਆਂ ਅਤੇ ਝੂਠੇ ਰਿਸ਼ਤਿਆਂ ਪ੍ਰਤੀ ਮੋਹ ਪਿਆਰ ਨੂੰ ਤਿਆਗਣ ਦਾ ਸੁਨੇਹਾ ਦਿੰਦੀ ਹੋਈ ਪ੍ਰਭੂ ਸਿਮਰਨ ਨਾਲ ਜੁੜਨ ਦੀ ਸਿੱਖਿਆ ਦਿੰਦੀ ਹੈ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਬਾਣੀ ਨੂੰ ਪੜ੍ਹਕੇ ਪਰਮਾਤਮਾ ਅਤੇ ਮਨੁੱਖੀ ਜੀਵਨ ਦੇ ਅਸਲ ਸੱਚ ਸੰਬੰਧੀ ਗਿਆਨ ਹਾਸਿਲ ਹੁੰਦਾ ਹੈ। ਉਪਰੋਕਤ ਵਰਣਤ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਵਾਂਗ ਹੀ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਜਿਸ ਦਾ ਮੂਲ ਮਨੋਰਥ ਸਮੁੱਚੀ ਮਾਨਵਤਾ ਦੀ ਭਲਾਈ ਹਿੱਤ ਵਿਸ਼ੇ ਵਿਕਾਰਾਂ ਰਹਿਤ, ਸੱਚਾ-ਸੱੁਚਾ, ਉੱਚ ਆਚਰਣ ਵਾਲਾ ਜੀਵਨ ਜੀਉਣ ਅਤੇ ਨਾਮ ਸਿਮਰਨ ਦੀ ਪ੍ਰੇਰਨਾ ਦੇਣਾ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਪਰਚੇ ਰਾਹੀਂ ‘ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ: ਵਿਚਾਰਧਾਰਾਈ ਪਰਿਪੇਖ’ ਵਿਸ਼ੇ ਉੱਪਰ ਚਰਚਾ ਕੀਤੀ ਜਾਵੇਗੀ ਅਤੇ ਗੁਰੂ ਜੀ ਦੀ ਬਾਣੀ ਦਾ ਵਿਸ਼ੇ ਦੀ ਸਾਰਥਕਤਾ ਨੂੰ ਧਿਆਨ ਵਿਚ ਰੱਖਦਿਆਂ ਨਿੱਠ ਕੇ ਅਧਿਐਨ ਕੀਤਾ ਜਾਵੇਗਾ।

ਕੂੰਜੀਵੱਤ ਸ਼ਬਦ: ਗੁਰੂ, ਬਾਣੀ, ਸ਼ਬਦ, ਸਲੋਕ, ਮਨੁੱਖ, ਮਾਨਵਤਾ, ਸਿਮਰਨ, ਪ੍ਰਭੂ, ਨਾਸ਼ਮਾਨਤਾ, ਪਰਮਾਤਮਾ

Paper Title:
ਗੁਰੂ ਤੇੇੇਗ਼ ਬਹਾਦਰ ਜੀ ਦੀ ਬਾਣੀ ਵਿੱਚ ਵੈੈਰਾਗ ਅਤੇ ਤਿਆਗ ਦੀ ਭਾਵਨਾ
Author Name:
ਦਲਜੀਤ ਕੌਰ
Country:
India
DOI:
https://doi.org/10.5281/zenodo.19414925
Page No.:
240-244
View PDF Certificate
ਗੁਰੂ ਤੇੇੇਗ਼ ਬਹਾਦਰ ਜੀ ਦੀ ਬਾਣੀ ਵਿੱਚ ਵੈੈਰਾਗ ਅਤੇ ਤਿਆਗ ਦੀ ਭਾਵਨਾ
Author: ਦਲਜੀਤ ਕੌਰ

ਸਾਰ ਅੰਸ਼ -
ਪ੍ਰੇਮ ਭਗਤੀ ਦੇ ਪੁੰਜ, ਦੇਗ ਤੇਗ਼ ਅਤੇ ਤਿਆਗ ਦੀ ਮੂਰਤ, ਧਰਮ ਰੱਖਿਅਕ, ਸ਼ਾਂਤੀ ਦੇ ਪ੍ਰਤੀਕ, ਉਪਕਾਰੀ ਤੇ ਅਦੁੱਤੀ ਸ਼ਹੀਦ, ਹਿੰਦ ਦੀ ਚਾਦਰ, ਹਰਮਨ ਪਿਆਰੇ ਬਾਣੀਕਾਰ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਭਾਰਤ ਜੀਅ ਦਾਨ ਦੇਣ ਤੇ ਸਿੱਖੀ ਸੁਰਜੀਤ ਕਰਨ ਵਾਲਾ ਹੈ। ਆਪ ਦੇ ਜੀਵਨ ਅਤੇ ਬਾਣੀ ਵਿੱਚ ਭਗਤੀ ਭਾਵ ਦੇ ਨਾਲ ਨਾਲ ਵੈਰਾਗ ਤੇ ਤਿਆਗ ਦੀ ਵਿਸ਼ੇਸ਼ ਮਹੱਤਤਾ ਹੈ। ਆਪ ਨੇ ਬੜੇ ਮਿੱਠੇ ਤੇ ਭਾਵ ਪੂਰਤ ਸ਼ਬਦਾਂ ਰਾਹੀਂ ਮਨੁੱਖੀ ਜੀਵਨ ਤੇ ਸੰਸਾਰ ਦੀ ਵਾਸਤਵਿਕਤਾ ਪੇਸ਼ ਕੀਤਾ ਹੈ। ਆਪ ਨੇ ਜੀਵਨ ਤੋਂ ਨਿਰਾਸ਼ਤਾ ਪੈਦਾ ਨਹੀਂ ਕੀਤੀ ਸਗੋਂ ਜੀਵਨ ਕਰਮ ਯੋਗੀ ਸਿੱਧ ਕੀਤਾ ਹੈ।
ਵੈਰਾਗ ਦੇ ਸਿਧਾਂਤਕ ਅਰਥ ਉਪਰਾਮਤਾ, ਨਿਰਲੇਪਤਾ ਅਤੇ ਉਦਾਸੀਨਤਾ ਆਦਿ ਹਨ। ਪਰ ਗੁਰੂ ਤੇਗ਼ ਬਹਾਦਰ ਜੀ ਦੀ ਸਿੱਖਿਆ ਅਨੁਸਾਰ ਦੁਰਾਚਾਰ ਤਿਆਗ ਕੇ ਸਦਾਚਾਰ ਧਾਰਨ ਕਰਕੇ ਸ਼ਰਨਧਾਰੀ ਪ੍ਰਾਣੀ ਜਿਸ ਚੀਜ਼ ਦੀ ਲੋੜ ਹੈ, ਉਹ ਹੈ ਵੈਰਾਗ। ਨੌਵੇਂ ਗੁਰੂ ਸਾਹਿਬ ਦੀ ਬਾਣੀ ਦਾ ਮੁੱਖ ਸੁਰ ਹੀ ਤਿਆਗ ਅਤੇ ਵੈਰਾਗ ਦਾ ਪ੍ਰਗਟਾਓ ਹੈ। ਵੈਰਾਗ ਦੀ ਇਸ ਬਿਰਤੀ ਉਪਜਾਉਣ ਦੇ ਲਈ ਉਹ ਭਿੰਨ ਭਿੰਨ ਸਥਿਤੀਆਂ ਤੇ ਦਲੀਲਾਂ ਅੰਕਿਤ ਕਰਕੇ ਸਮਝਾਉਂਦੇ ਹਨ। ਸੰਸਾਰਕ ਪਦਾਰਥਾਂ, ਸੰਸਾਰੀ ਜੀਵਾਂ, ਰਿਸ਼ਤੇ ਨਾਤਿਆਂ ਵੱਲੋਂ ਉਪਰਾਮਤਾ ਪੈਦਾ ਹੋਣ ਤੇ ਹੀ ਮਨੁੱਖ ਅੰਦਰ ਭਗਤੀ ਭਾਵ ਪੈਦਾ ਹੋ ਸਕਦੇ ਹਨ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਤਿਆਗ, ਵੈਰਾਗ ਰਾਹੀਂ ਭਗਤੀ ਭਾਵ ਪੈਦਾ ਕਰਕੇ ਅਜਿਹੇ ਇਨਸਾਨ ਬਣਾਉਣਾ ਚਾਹੁੰਦੀ ਹੈ ਜੋ ਸੰਸਾਰ ਦੇ ਪ੍ਰਪੰਚ ਤੋਂ ਉਪਰਾਮ ਰਹਿਣ ਵਾਲੇ ਹੋਣ, ਜਿਨਾਂ ਕੋਈ ਲੋਭ ਲਾਲਚ ਪ੍ਰਭਾਵਿਤ ਨਾ ਕਰ ਸਕਦਾ ਹੋਵੇ, ਅਜਿਹੇ ਇਨਸਾਨਾਂ ਦਾ ਜੀਵਨ ਉਦੇਸ਼ ਮਾਨਵਤਾ ਦਾ ਕਲਿਆਣ ਕਰਨਾ ਬਣ ਜਾਵੇ, ਜਿਨਾਂ ਸੰਸਾਰ ਨਾਲ ਕੋਈ ਮੋਹ ਨਾ ਹੋਵੇ।ਉਹ ਨਾ ਕਿਸੇ ਤੋਂ ਡਰਦੇ ਹਨ, ਨਾ ਹੀ ਕਿਸੇ ਡਰਾਉਂਦੇ ਹਨ। ਉਹ ਅਨਿਆਂ ਅੱਗੇ ਵੀ ਨਹੀਂ ਝੁਕਦੇ ਤੇ ਨਾ ਹੀ ਅਨਿਆਂ ਸਵੀਕਾਰ ਕਰਦੇ ਹਨ।ਅਜਿਹੇ ਇਨਸਾਨ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੇ ਹਨ, ਜਿਸ ਦੀ ਅਦੁੱਤੀ ਮਿਸਾਲ ਗੁਰੂ ਸਾਹਿਬ ਜੀ ਦੇ ਆਪਣਾ ਜੀਵਨ ਦੇ ਵਿੱਚੋਂ ਭਲੀ ਭਾਂਤ ਪ੍ਰਗਟ ਹੁੰਦੀ ਹੈ।
ਖਏ ਾਂੋਰਦਸ:-
1. ਤਿਆਗ - ਸੰਸਕ੍ਰਿਤ ਮੂਲ ਦੇ ਇਸ ਸ਼ਬਦ ਤਿਆਗ ਦਾ ਅਰਥ ਹੈ- ਕਿਸੇ ਵਸਤੂ ਛੱਡਣ ਦੀ ਕਿਿਰਆ। ਪਰ ਇੱਥੇ ਤਿਆਗ ਦਾ ਅਰਥ- ਪੰਜਾਂ ਵਿਕਾਰਾਂ ਦਾ ਤਿਆਗ, ਦੁਨਿਆਵੀ ਰਿਸ਼ਤਿਆਂ ਨਾਤਿਆਂ, ਮਾਨਸਿਕ ਵਿਕਾਰਾਂ ਦੇ ਤਿਆਗ ਦੀ ਗੱਲ ਆਖੀ ਗਈ ਹੈ।
2. ਹਿੰਦ ਦੀ ਚਾਦਰ - ਇਸ ਸ਼ਬਦ ਦਾ ਅਰਥ ਹੈ ਭਾਰਤ ਦੀ ਢਾਲ। ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਸ਼ਹਾਦਤ ਦਿੱਤੀ, ਜਿਸ ਕਰਕੇ ਉਹਨਾਂ ਹਿੰਦ ਦੀ ਚਾਦਰ ਕਹਿੰਦੇ ਹਨ।
3. ਅਦੁੱਤੀ ਸ਼ਹੀਦ - ਅਜਿਹਾ ਅਨੋਖਾ ਸ਼ਹੀਦ ਜੋ ਧਰਮ ਤੇ ਸੱਚਾਈ ਦੇ ਰਾਹ ਤੇ ਚੱਲਦਿਆਂ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ।
4. ਗੁਰੂ ਲਾਧੋ ਰੇ - ਅਰਥਾਤ ਗੁਰੂ ਲੱਭ ਗਿਆ ਹੈ।
5. ਸੁੰਨੀ ਮੁਸਲਮਾਨ - ਸੁੰਨੀ ਇਸਲਾਮ ਧਰਮ ਦੀ ਇੱਕ ਸ਼ਾਖਾ ਹੈ। ਸੁੰਨੀ ਸ਼ਬਦ ਅਰਬੀ ਦੇ ਸ਼ਬਦ ਸੁੰਨਤ ਤੋਂ ਆਇਆ ਹੈ, ਜਿਸ ਦਾ ਅਰਥ ਹੈ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਵਾਲਾ।
6. ਉਪਰਾਮਤਾ - ਉਦਾਸੀਨਤਾ ਦਾ ਭਾਵ, ਪਰ ਸਿੱਖ ਧਰਮ ਵਿੱਚ ਉਪਰਾਮਤਾ ਦਾ ਭਾਵ ਸੰਸਾਰ ਛੱਡਣਾ ਨਹੀਂ ਸਗੋਂ ਸੰਸਾਰ ਵਿੱਚ ਰਹਿੰਦੇ ਹੋਏ ਮੋਹ ਮਾਇਆ ਤੋਂ ਮੁਕਤ ਹੋਣਾ ਹੈ।
7. ਨਿਿਖਧ ਕਰਮ - ਭੈੜਾ ਜਾਂ ਬੁਰਾ ਕਰਮ। ਉਹ ਕਰਮ, ਜਿਨਾਂ ਧਾਰਮਿਕ ਸ਼ਾਸਤਰਾਂ, ਧਰਮ ਜਾਂ ਨੈਤਿਕਤਾ ਦੇ ਅਨੁਸਾਰ ਕਰਨ ਦੀ ਮਨਾਹੀ ਹੈ।

Paper Title:
ਗੁਰੂ ਤੇਗ ਬਹਾਦੁਰ ਜੀ: ਮਨੁੱਖਤਾ ਅਤੇ ਨੈਤਿਕਤਾ ਦੇ ਪ੍ਰਤੀਕ
Author Name:
ਗੁਰਪ੍ਰੀਤ ਸਿੰਘ
Country:
India
DOI:
https://doi.org/10.5281/zenodo.19414968
Page No.:
245-247
View PDF Certificate
ਗੁਰੂ ਤੇਗ ਬਹਾਦੁਰ ਜੀ: ਮਨੁੱਖਤਾ ਅਤੇ ਨੈਤਿਕਤਾ ਦੇ ਪ੍ਰਤੀਕ
Author: ਗੁਰਪ੍ਰੀਤ ਸਿੰਘ

ਅਭਸ਼ਠ੍ਰਅਛਠ
ਗੁਰੂ ਤੇਗ ਬਹਾਦਰ ਜੀ (1621- 1675) ਦੀ ਸ਼ਹਾਦਤ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਘਟਨਾ ਹੈ ਪ੍ਰੰਤੂ ਇਸ ਦਾ ਮਹੱਤਵ ਕਿਸੇ ਇੱਕ ਸੰਪਰਦਾਇ ਜਾਂ ਖੇਤਰ ਤੱਕ ਸੀਮਿਤ ਨਹੀਂ ਇਹ ਖੋਜ ਪੱਤਰ ਇਸ ਵਿਚਾਰ ਨੂੰ ਪੇਸ਼ ਕਰਦਾ ਹੈ ਕਿ ਇਹ ਸ਼ਹਾਦਤ 17ਵੀਂ ਸਦੀ ਦੇ ਭਾਰਤੀ ਸਮਾਜ ਵਿੱਚ ਧਾਰਮਿਕ ਅਸਹਿਣਸ਼ੀਲਤਾ ਅਤੇ ਰਾਜਨੀਤਿਕ ਕੇਂਦਰੀਕਰਨ ਦੇ ਵਿਰੁੱਧ ਇੱਕ ਸੁਚੇਤ ਨੈਤਿਕ ਪ੍ਰਤੀਰੋਧ ਦਾ ਸਰਵਉੱਤਮ ਉਦਾਹਰਣ ਹੈ। ਇਹ ਕੇਵਲ ਇੱਕ ਧਾਰਮਿਕ ਟਕਰਾਅ ਦਾ ਪ੍ਰਣਾਮ ਨਹੀਂ ਸਗੋਂ ਇੱਕ ਸਰਵਉੱਚ ਸਿਧਾਂਤ- ਹਰ ਮਨੁੱਖ ਦੀ ਅੰਤਰਆਤਮਾ ਦੀ ਪੂਰਨ ਸੁਤੰਤਰਤਾ ਅਤੇ ਗੌਰਵ ਦੀ ਰੱਖਿਆ ਲਈ ਦਿੱਤਾ ਗਿਆ ਬਲਿਦਾਨ ਹੈ। ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਗੁਰੂ ਜੀ ਦਾ ਫੈਸਲਾ ਸਿੱਖ ਦਰਸ਼ਨ ਦੇ ਸਰਬੱਤ ਦੇ ਭਲੇ ਅਤੇ ਨਿਰਭੈਤਾ ਦੇ ਸਿਧਾਂਤਾਂ ਤੋਂ ਉਪਜਦਾ ਹੈ ਜੋ ਉਹਨਾਂ ਦੀ ਬਾਣੀ ਵਿੱਚ ਸਪਸ਼ਟ ਹੈ। ਮੁਗਲ ਬਾਦਸ਼ਾਹ ਔਰੰਗਜ਼ੇਬ ਦੀਆਂ ਧਾਰਮਿਕ ਕੱਟੜਤਾਵਾਂ ਦੀਆਂ ਨੀਤੀਆਂ ਵਿਰੁੱਧ ਇਹ ਕਾਰਵਾਈ ਆਧੁਨਿਕ ਮਨੁੱਖੀ ਅਧਿਕਾਰਾਂ ਦੀ ਧਾਰਨਾ ਖਾਸ ਕਰਕੇ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦੀ ਇੱਕ ਪੂਰਵ ਆਧੁਨਿਕ, ਪਰ ਸਪਸ਼ਟ ਮਿਸਾਲ ਪੇਸ਼ ਕਰਦੀ ਹੈ। ਇਸ ਪੇਪਰ ਵਿੱਚ ਇਤਿਹਾਸਿਕ ਸੰਦਰਭ ਦਾਰਸ਼ਨਿਕ ਆਧਾਰ ਘਟਨਾ ਕ੍ਰਮ ਦਾ ਵਿਸ਼ਲੇਸ਼ਣ ਅਤੇ ਇਸ ਦੇ ਦੂਰਗਾਮੀ ਪ੍ਰਭਾਵਾਂ ਦੀ ਵਿਆਖਿਆ ਕਰਕੇ ਇਹ ਸਿੱਧ ਕੀਤਾ ਗਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇੱਕ ਸਦੀਵੀ ਨੈਤਿਕ ਚੇਤਨਾ ਦਾ ਪ੍ਰਤੀਕ ਹੈ ਜੋ ਧਾਰਮਿਕ ਕੱਟੜਤਾ, ਜਾਬਰ ਸੱਤਾ ਦੇ ਦਮਨ ਅਤੇ ਮਨੁੱਖੀ ਗੌਰਵ ਉੱਤੇ ਹਮਲਿਆਂ ਦੇ ਵਿਰੁੱਧ ਇੱਕ ਸਰਵਜਨਕ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ।

ਖਏਾੋਰਦਸ: ਗੁਰੂ ਤੇਗ ਬਹਾਦੁਰ, ਸ਼ਹਾਦਤ, ਨੈਤਿਕ ਪ੍ਰਤੀਰੋਧ, ਧਾਰਮਿਕ ਸੁਤੰਤਰਤਾ, ਅੰਤਰਾਤਮਾ, ਮੁਗਲ, ਔਰੰਗਜ਼ੇਬ, ਕਸ਼ਮੀਰੀ ਪੰਡਿਤ, ਸਿੱਖ ਦਰਸ਼ਨ, ਮਨੁੱਖੀ ਅਧਿਕਾਰ

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ-ਧਰਮ, ਆਜ਼ਾਦੀ ਅਤੇ ਮਾਨਵਤਾ ਦਾ ਪ੍ਰਤੀਕ
Author Name:
ਮਨਪ੍ਰੀਤ ਕੌਰ
Country:
India
DOI:
https://doi.org/10.5281/zenodo.19415063
Page No.:
248-253
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ-ਧਰਮ, ਆਜ਼ਾਦੀ ਅਤੇ ਮਾਨਵਤਾ ਦਾ ਪ੍ਰਤੀਕ
Author: ਮਨਪ੍ਰੀਤ ਕੌਰ

ਸਾਰ ਅੰਸ਼:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿੱਚ ਇਕ ਅਦੁੱਤੀ ਘਟਨਾ ਹੈ। ਉਨ੍ਹਾਂ ਨੇ ਆਪਣੀ ਜਾਨ ਸਿਰਫ਼ ਸਿੱਖ ਧਰਮ ਲਈ ਨਹੀਂ, ਸਗੋਂ ਸਾਰੀ ਮਨੁੱਖਤਾ ਦੀ ਧਾਰਮਿਕ ਆਜ਼ਾਦੀ ਅਤੇ ਨੈਤਿਕ ਸੱਚਾਈ ਦੀ ਰੱਖਿਆ ਲਈ ਕੁਰਬਾਨ ਕੀਤੀ।
ਉਨ੍ਹਾਂ ਦੀ ਕੁਰਬਾਨੀ ਦਾ ਸੰਦੇਸ਼ ਸੀ ਕਿ ਧਰਮ ਕਿਸੇ ’ਤੇ ਜ਼ਬਰ ਨਾਲ ਨਹੀਂ ਥੋਪਿਆ ਜਾ ਸਕਦਾ, ਅਤੇ ਸੱਚੀ ਆਜ਼ਾਦੀ ਮਨੁੱਖ ਦੇ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਸੁਤੰਤਰਤਾ ਵਿੱਚ ਹੈ। ਜਦੋਂ ਕਸ਼ਮੀਰੀ ਪੰਡਤਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ, ਗੁਰੂ ਜੀ ਨੇ ਆਪਣੇ ਸਿਰ ਦੀ ਬਲੀ ਦੇ ਕੇ ਸਾਰੀ ਮਨੁੱਖਤਾ ਲਈ ਇਹ ਅਮਰ ਸੁਨੇਹਾ ਦਿੱਤਾ ਕਿ ਧਰਮ ਦੀ ਰੱਖਿਆ ਲਈ ਸਿਰ ਕਟਾਇਆ ਜਾ ਸਕਦਾ ਹੈ, ਪਰ ਝੁਕਾਇਆ ਨਹੀਂ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤਿੰਨ ਉੱਚੇ ਆਦਰਸ਼ਾਂ ਦਾ ਮਿਲਾਪ ਹੈ —
ਧਰਮ: ਸੱਚ ਤੇ ਅਡੋਲ ਰਹਿਣਾ,
ਆਜ਼ਾਦੀ: ਆਪਣੇ ਵਿਸ਼ਵਾਸਾਂ ਅਨੁਸਾਰ ਜੀਊਣ ਦਾ ਅਧਿਕਾਰ,
ਮਾਨਵਤਾ: ਸਾਰਿਆਂ ਨਾਲ ਬਰਾਬਰ ਪਿਆਰ ਅਤੇ ਸਤਿਕਾਰ।
ਉਨ੍ਹਾਂ ਦੀ ਸ਼ਹਾਦਤ ਨੇ ਇਹ ਸਾਬਤ ਕੀਤਾ ਕਿ ਸੱਚਾ ਧਾਰਮਿਕ ਵਿਅਕਤੀ ਆਪਣੀ ਕੌਮ ਲਈ ਨਹੀਂ, ਸਗੋਂ ਸਾਰੇ ਜਗਤ ਦੇ ਭਲੇ ਲਈ ਜੀਉਂਦਾ ਤੇ ਮਰਦਾ ਹੈ। ਅੱਜ ਦੇ ਯੁਗ ਵਿੱਚ, ਜਿੱਥੇ ਧਰਮ ਦੇ ਨਾਮ ’ਤੇ ਹਿੰਸਾ ਤੇ ਪੱਖਪਾਤ ਵੱਧ ਰਿਹਾ ਹੈ, ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼ ਮਨੁੱਖਤਾ ਲਈ ਰਾਹ ਪ੍ਰਦਰਸ਼ਕ ਹੈ — ਨਾ ਡਰੋ, ਨਾ ਡਰਾਓ, ਸੱਚ ਤੇ ਟਿਕੇ ਰਹੋ।

ਇਸੇ ਲਈ ਗੁਰੂ ਤੇਗ ਬਹਾਦਰ ਜੀ ਨੂੰ “ਹਿੰਦ ਦੀ ਚਾਦਰ” ਕਿਹਾ ਗਿਆ । ਉਹ ਜੋ ਸਿਰ ਝੁਕਾ ਕੇ ਨਹੀਂ, ਸਿਰ ਕਟਾ ਕੇ ਧਰਮ ਅਤੇ ਮਾਨਵਤਾ ਦੀ ਇੱਜ਼ਤ ਬਚਾਉਂਦੇ ਹਨ। ਉਨ੍ਹਾਂ ਦੀ ਸ਼ਹਾਦਤ ਸਦੀ ਦਰ ਸਦੀ ਪ੍ਰੇਰਣਾ ਦਿੰਦੀ ਰਹੇਗੀ ਕਿ ਜਦੋਂ ਮਨੁੱਖਤਾ ਦੇ ਹੱਕਾਂ ਦੀ ਰੱਖਿਆ ਲਈ ਸਿਰ ਚੜ੍ਹਦਾ ਹੈ, ਤਦ ਸੱਚ, ਧਰਮ ਅਤੇ ਆਜ਼ਾਦੀ ਅਮਰ ਹੋ ਜਾਂਦੇ ਹਨ।

ਕੁੰਜੀ ਸ਼ਬਦ-
1) ਹਿੰਦ ਦੀ ਚਾਦਰ: ਗੁਰੂ ਸਾਹਿਬ ਦੀ ਉਸ ਮਹਾਨ ਸ਼ਖ਼ਸੀਅਤ ਦਾ ਪ੍ਰਤੀਕ, ਜਿਨ੍ਹਾਂ ਨੇ ਮਨੁੱਖਤਾ ਦੇ ਧਰਮ ਅਤੇ ਇੱਜ਼ਤ ਦੀ ਰਾਖੀ ਲਈ ਆਪਣਾ ਕੁਰਬਾਨ ਕਰ ਦਿੱਤਾ ।
2) ਧਾਰਮਿਕ ਆਜ਼ਾਦੀ: ਹਰ ਵਿਅਕਤੀ ਨੂੰ ਆਪਣੇ ਵਿਸ਼ਵਾਸ ਅਨੁਸਾਰ ਜੀਵਨ ਜਿਊਣ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਵਿਰੁੱਧ ਡਟਣ ਦਾ ਅਧਿਕਾਰ।
3) ਨਿਰਭਉ (ਡਰ-ਮੁਕਤੀ): ਕਿਸੇ ਨੂੰ ਨਾ ਡਰਾਉਣਾ ਅਤੇ ਨਾ ਹੀ ਕਿਸੇ ਦੇ ਡਰ ਅੱਗੇ ਝੁਕਣਾ।
4) ਅਦੁੱਤੀ ਸ਼ਹਾਦਤ: ਇਤਿਹਾਸ ਦੀ ਉਹ ਬੇਮਿਸਾਲ ਕੁਰਬਾਨੀ ਜੋ ਕਿਸੇ ਦੂਸਰੇ ਧਰਮ ਦੇ ਅਕੀਦੇ ਅਤੇ ਮਨੁੱਖੀ ਹੱਕਾਂ ਨੂੰ ਬਚਾਉਣ ਲਈ ਦਿੱਤੀ ਗਈ।
5) ਜ਼ਮੀਰ ਦੀ ਸੁਤੰਤਰਤਾ: ਮਨੁੱਖ ਦੇ ਅੰਦਰੂਨੀ ਵਿਸ਼ਵਾਸ ਅਤੇ ਸੱਚਾਈ 'ਤੇ ਪਹਿਰਾ ਦੇਣ ਦੀ ਆਜ਼ਾਦੀ, ਜੋ ਕਿਸੇ ਵੀ ਦੁਨਿਆਵੀ ਤਾਕਤ ਤੋਂ ਉੱਪਰ ਹੈ।
6) ਮਾਨਵਤਾਵਾਦ: ਜਾਤ, ਪਾਤ ਅਤੇ ਮਜ਼ਹਬ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖੀ ਜਾਤੀ ਨੂੰ ਇੱਕ ਸਮਾਨ ਸਮਝਣ ਅਤੇ 'ਸਰਬੱਤ ਦੇ ਭਲੇ' ਦੀ ਭਾਵਨਾ।
7) ਨੈਤਿਕ ਮਜ਼ਬੂਤੀ: ਦੁਨਿਆਵੀ ਲਾਲਚਾਂ (ਮਾਇਆ) ਅਤੇ ਮੌਤ ਦੇ ਭੈਅ ਤੋਂ ਮੁਕਤ ਹੋ ਕੇ ਹੱਕ ਅਤੇ ਸੱਚ ਦੇ ਮਾਰਗ 'ਤੇ ਅਡੋਲ ਰਹਿਣ

Paper Title:
ਸ੍ਰੀ ਗੁਰੂ ਤੇਗ਼ ਬਹਾਦਰ ਜੀ: ਜੀਵਨ, ਰਚਨਾ ਅਤੇ ਸ਼ਹਾਦਤ
Author Name:
ਰਮਨਦੀਪ ਕੌਰ
Country:
India
DOI:
https://doi.org/10.5281/zenodo.19415116
Page No.:
254-257
View PDF Certificate
ਸ੍ਰੀ ਗੁਰੂ ਤੇਗ਼ ਬਹਾਦਰ ਜੀ: ਜੀਵਨ, ਰਚਨਾ ਅਤੇ ਸ਼ਹਾਦਤ
Author: ਰਮਨਦੀਪ ਕੌਰ

ਸਾਰ:-
ਦੁਨੀਆਂ ਵਿੱਚ ਅਜਿਹੇ ਰਹਿਬਰ ਬਹੁਤ ਘੱਟ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੇ ਹਿੱਤ ਵਿੱਚ ਆਪਣਾ ਆਪ ਕੁਰਬਾਨ ਕੀਤਾ ਹੋਵੇ। ਅਜਿਹੇ ਰਹਿਬਰ ਗੁਰੂ ਤੇਗ਼ ਬਹਾਦਰ ਜੀ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ। ਗੁਰੂ ਤੇਗ਼ ਬਹਾਦਰ ਜੀ 1664 ਈ. ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ। ਆਪ ਜੀ ਨੇ 15 ਰਾਗਾਂ ਵਿੱਚ 57 ਸ਼ਲੋਕ ਅਤੇ 59 ਸ਼ਬਦਾਂ ਦੀ ਰਚਨਾ ਕੀਤੀ। 1675 ਈ. ਵਿੱਚ ਕਸ਼ਮੀਰੀ ਪੰਡਤਾਂ ਦਾ ਕਾਫ਼ਲਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਪਹੁੰਚਿਆ। ਕਸ਼ਮੀਰੀ ਪੰਡਤਾਂ ਨੇ ਆਪਣੀ ਵਿਦਵਤਾ ਗੁਰੂ ਜੀ ਨੂੰ ਸੁਣਾਈ। ਬ੍ਰਾਹਮਣਾਂ ਦੀ ਫਰਿਆਦ ਸੁਣ ਕੇ ਸਾਰੇ ਗੰਭੀਰ ਵਿਚਾਰਾਂ ਵਿੱਚ ਲੀਨ ਹੋ ਗਏ। ਉਸ ਸਮੇਂ ਬਾਲ ਗੋਬਿੰਦ ਰਾਏ ਨੇ ਗੰਭੀਰ ਬੈਠੀ ਸੰਗਤ ਨੂੰ ਵੇਖ ਕੇ ਸੰਜੀਦਗੀ ਦਾ ਕਾਰਨ ਪੁੱਛਿਆ। ਗੁਰੂ ਪਿਤਾ ਨੇ ਹਿੰਦੂਆਂ ’ਤੇ ਮੁਸਲਮਾਨ ਦੁਆਰਾ ਕੀਤੀ ਜਾਂਦੀ ਜਬਰਦਸਤੀ ਦੀ ਵਿਿਥਆ ਸੁਣਾਈ ਤੇ ਬਚਨ ਕੀਤਾ ਕਿ ਬਚਾਅ ਲਈ ਕਿਸੇ ਮਹਾਂਪੁਰਖ ਦੀ ਕੁਰਬਾਨੀ ਲਾਜ਼ਮੀ ਹੈ। ਬਾਲ ਗੋਬਿੰਦ ਜੀ ਨੇ ਗੁਰੂ ਪਿਤਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਪ ਤੋਂ ਵੱਧ ਯੋਗ ਮਹਾਂਪੁਰਖ ਕੌਣ ਹੋ ਸਕਦਾ ਹੈ। ਗੁਰੂ ਸਾਹਿਬ ਪ੍ਰਸੰਨ ਹੋਏ ਅਤੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਸੂਬੇਦਾਰ ਨੂੰ ਕਹਿ ਦੇਣ ਕਿ ਉਹ ਧਰਮ ਛੱਡਣ ਲਈ ਤਿਆਰ ਹਨ, ਪਰ ਇੱਕ ਸ਼ਰਤ ਹੈ ਕਿ ਗੁਰੂ ਤੇਗ਼ ਬਹਾਦਰ ਜੀ ਨੂੰ ਇਸਲਾਮ ਕਬੂਲਣ ਲਈ ਮਨਾ ਲੈਣ। ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਦਾ ਸੁਨੇਹਾ ਔਰੰਗਜ਼ੇਬ ਕੋਲ ਪਹੁੰਚਾ ਦਿੱਤਾ। ਬਾਦਸ਼ਾਹ ਨੇ ਤੁਰੰਤ ਗੁਰੂ ਜੀ ਦੀ ਗ੍ਰਿਫ਼ਤਾਰੀ ਦੇ ਹੁਕਮ ਦੇ ਦਿੱਤੇ। ਗ੍ਰਿਫ਼ਤਾਰੀ ਤੋਂ ਬਾਅਦ ਗੁਰੂ ਜੀ ਨੂੰ 5 ਨਵੰਬਰ 1675 ਈ. ਵਿੱਚ ਦਿੱਲੀ ਭੇਜ ਦਿੱਤਾ। ਦਿੱਲੀ ਦੇ ਨਾਜ਼ਿਮ ਨੇ ਗੁਰੂ ਸਾਹਿਬ ਅੱਗੇ ਤਿੰਨ ਸ਼ਰਤਾਂ ਰੱਖੀਆਂ, ਪਰ ਗੁਰੂ ਜੀ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਅਖੀਰ ਸ਼ਾਹੀ ਜੱਲਾਦ ਨੇ ਬਾਦਸ਼ਾਹ ਦੇ ਹੁਕਮ ਤੇ ਗੁਰੂ ਸਾਹਿਬ ਦਾ ਪਾਵਨ ਸੀਸ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਧੜ ਤੋਂ ਅਲੱਗ ਕਰ ਦਿੱਤਾ। ਗੁਰੂ ਸਾਹਿਬ ਦੀ ਸ਼ਹਾਦਤ ਨੇ ਨਾਨਕ ਚਿੰਤਨ ਦੇ ਅਨੁਯਾਈਆਂ ਵਿੱਚ ਸ਼ਹਾਦਤ ਦੀ ਲਕੀਰ ਖਿੱਚ ਦਿੱਤੀ।

ਮੁੱਖ ਸ਼ਬਦ:-ਗੁਰਮਤਿ ਵਿਚਾਰਧਾਰਾ, ਗੁਰੂ ਦੀ ਪਹਿਚਾਣ, ਕਸ਼ਮੀਰੀ ਪੰਡਿਤਾਂ ਦੀ ਬੇਨਤੀ, ਗੁਰੂ ਜੀ ਦੀ ਸ਼ਹਾਦਤ।

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਰਾਜਨੀਤਿਕ ਕਾਰਨ: ਇਤਿਹਾਸਿਕ ਵਿਸ਼ਲੇਸ਼ਣ
Author Name:
ਸ਼ਰਨਪ੍ਰੀਤ ਕੌਰ
Country:
India
DOI:
https://doi.org/10.5281/zenodo.19415190
Page No.:
258-261
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਰਾਜਨੀਤਿਕ ਕਾਰਨ: ਇਤਿਹਾਸਿਕ ਵਿਸ਼ਲੇਸ਼ਣ
Author: ਸ਼ਰਨਪ੍ਰੀਤ ਕੌਰ

ਆਬਸਟ੍ਰੈਕਟ
ਇਤਿਹਾਸਕ ਤੱਥਾਂ ਦੀ ਡੂੰਘਾਈ ਨਾਲ ਪੜਚੋਲ ਕਰਨ ‘ਤੇ ਇਹ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਮਾਲਵਾ ਅਤੇ ਬਾਂਗਰ ਦੇ ਖੇਤਰਾਂ ਵਿੱਚ ਕੀਤੇ ਗਏ ਪ੍ਰਚਾਰ ਦੌਰਿਆਂ ਨੇ ਆਮ ਜਨਤਾ ਵਿੱਚ ਇੱਕ ਨਵੀਂ ਚੇਤਨਾ ਪੈਦਾ ਕੀਤੀ ਸੀ। ਮੁਗਲ ਹਕੂਮਤ ਨੇ ਇਸ ਜਾਗ੍ਰਿਤੀ ਨੂੰ ਆਪਣੀ ਸੱਤਾ ਲਈ ਇੱਕ ਪ੍ਰਤੱਖ ਅਤੇ ਗੰਭੀਰ ਖਤਰੇ ਵਜੋਂ ਦੇਖਿਆ। ਇਹ ਗਤੀਵਿਧੀਆਂ ਕੇਵਲ ਧਾਰਮਿਕ ਉਪਦੇਸ਼ਾਂ ਤੱਕ ਹੀ ਸੀਮਤ ਨਹੀਂ ਸਨ, ਸਗੋਂ ਇਨ੍ਹਾਂ ਨੇ ਲੋਕਾਂ ਦੇ ਮਨਾਂ ਵਿੱਚ ਨਿਰਭੈਤਾ ਅਤੇ ਸਵੈ-ਮਾਣ ਦੀ ਭਾਵਨਾ ਨੂੰ ਵੀ ਜਾਗ੍ਰਿਤ ਕੀਤਾ। ਸਮਕਾਲੀ ਫਾਰਸੀ ਸਰੋਤਾਂ ਅਤੇ ਇਤਿਹਾਸਕ ਗਵਾਹੀਆਂ ਦੇ ਅਧਾਰ ‘ਤੇ ਇਹ ਅਧਿਐਨ ਸਥਾਪਿਤ ਕਰਦਾ ਹੈ ਕਿ ਔਰੰਗਜ਼ੇਬ ਦੁਆਰਾ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫੈਸਲਾ, ਅਸਲ ਵਿੱਚ, ਰਾਜਨੀਤਿਕ ਅਸੁਰੱਖਿਆ ਦੀ ਭਾਵਨਾ ਅਤੇ ਆਪਣੀਆਂ ਸਾਮਰਾਜਵਾਦੀ ਨੀਤੀਆਂ ਨੂੰ ਬਰਕਰਾਰ ਰੱਖਣ ਦੀ ਮਨਸ਼ਾ ਤੋਂ ਪ੍ਰੇਰਿਤ ਸੀ। ਬਾਦਸ਼ਾਹ ਨੂੰ ਇਹ ਡਰ ਸੀ ਕਿ ਗੁਰੂ ਸਾਹਿਬ ਦਾ ਵਧ ਰਿਹਾ ਪ੍ਰਭਾਵ ਭਵਿੱਖ ਵਿੱਚ ਉਸਦੇ ਤਖਤ ਲਈ ਸੰਕਟ ਖੜ੍ਹਾ ਕਰ ਸਕਦਾ ਹੈ।
ਇਹ ਖੋਜ ਪੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ ਪਿਛੋਕੜ ਵਿੱਚ ਕਾਰਜਸ਼ੀਲ ਰਾਜਨੀਤਿਕ ਗਤੀਵਿਧੀਆਂ ਅਤੇ ਕਾਰਨਾਂ ਦਾ ਗੰਭੀਰ ਮੁਲਾਂਕਣ ਕਰਦਾ ਹੈ। ਭਾਵੇਂ ਆਮ ਤੌਰ ‘ਤੇ ਇਸ ਸ਼ਹਾਦਤ ਨੂੰ ਸਿਰਫ਼ ਧਾਰਮਿਕ ਕੱਟੜਤਾ ਦੇ ਨਤੀਜੇ ਵਜੋਂ ਦੇਖਿਆ ਜਾਂਦਾ ਹੈ, ਪਰ ਇਹ ਖੋਜ ਸਿੱਧ ਕਰਦੀ ਹੈ ਕਿ ਤਤਕਾਲੀਨ ਮੁਗਲ ਬਾਦਸ਼ਾਹ ਔਰੰਗਜ਼ੇਬ ਲਈ ਗੁਰੂ ਸਾਹਿਬ ਦੀ ਵਧਦੀ ਹੋਈ ਲੋਕਪ੍ਰਿਅਤਾ ਅਤੇ ਸਮਾਜਿਕ ਪ੍ਰਭਾਵ ਇੱਕ ਗੰਭੀਰ ਰਾਜਨੀਤਿਕ ਚੁਣੌਤੀ ਬਣ ਚੁੱਕੇ ਸਨ।
ਖਏਾੋਰਦਸ: ਗੁਰੂ ਤੇਗ ਬਹਾਦਰ, ਰਾਜਨੀਤਿਕ ਕਾਰਨ, ਰਾਜ ਦੇ ਅੰਦਰ ਰਾਜ, ਸੱਚਾ ਪਾਤਸ਼ਾਹ, ਝੂਠਾ ਪਾਤਸ਼ਾਹ, ਕਸ਼ਮੀਰੀ ਪੰਡਤ, ਸ੍ਰਿਸ਼ਟਿ ਦੀ ਚਾਦਰ।

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸੰਸਾਰ ਦੇ ਨਾਸ਼ਮਾਨਤਾ
Author Name:
ਵੀਰਪਾਲ ਕੌਰ
Country:
India
DOI:
https://doi.org/10.5281/zenodo.19415261
Page No.:
262-263
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸੰਸਾਰ ਦੇ ਨਾਸ਼ਮਾਨਤਾ
Author: ਵੀਰਪਾਲ ਕੌਰ

ਸਾਰਾਂਸ਼
ਸਾਡੇ ਸਿੱਖੀ ਸਮਾਜ ਵਿੱਚ ਸਾਡੇ ਕੁੱਲ ਦਸ ਗੁਰੂ ਹੋਏ ਹਨ ।ਜਿਨਾਂ ਵਿੱਚੋਂ ਸਾਡੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਸਨ। ਜਿਨਾਂ ਨੂੰ ਹਿµਦ ਦੀ ਚਾਦਰ ਵੱਜੋਂ ਜਾਣਿਆ ਜਾਂਦਾ ਹੈ । ਗੁਰੂ ਜੀ ਨੇ ਸਿੱਖ ਕੌਮ ਨੂੰ ਹਮੇਸ਼ਾ ਜ਼ੁਲਮ ਦਾ ਟਾਕਰਾ ਕਰਨ ਅਤੇ ਧਰਮ ਦੀ ਰਾਖੀ ਕਰਨ ਦਾ ਉਪਦੇਸ਼ ਦਿੱਤਾ। ਆਪ ਜੀ ਨੇ 17ਵੀਂ ਸਦੀ ਵਿੱਚ ਔਰµਗਜ਼ੇਬ ਦੇ ਜੁਲਮ ਸਮੇਂ ਸਿਰਫ ਸਿੱਖ ਧਰਮ ਦੀ ਹੀ ਨਹੀਂ ਸਗੋਂ ਕਸ਼ਮੀਰ ਪµਡਤਾਂ ਸਮੇਤ ਸਾਰੇ ਭਾਰਤੀ ਲੋਕਾਂ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅਤੇ ਨਾਲ- ਨਾਲ ਸਿੱਖ ਧਰਮ ਦੀ ਰਾਖੀ ਖਾਤਰ ਆਪਣਾ ਪਰਿਵਾਰ ਵੀ ਵਾਰ ਦਿੱਤਾ । ਗੁਰੂ ਜੀ ਨੇ ਮਨੁੱਖਤਾ ਨੂੰ ਕਾਮ ਕ੍ਰੋਧ ਮੋਹ ਲੋਭ ਹµਕਾਰ ਨੂੰ ਤਿਆਗ ਕੇ ਉਸ ਪਰਮਾਤਮਾ ਦਾ ਨਾਂ ਜਪਣ ਦਾ ਉਪਦੇਸ਼ ਦਿੱਤਾ। ਅਤੇ ਹਮੇਸ਼ਾ ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕਣ ਲਈ ਪ੍ਰੇਰਿਆ। ਗੁਰੂ ਜੀ ਨੇ ਇਹ ਫਰਮਾਇਆ ਕਿ ਇਹ ਸµਸਾਰ ਅਤੇ ਸµਸਾਰਿਕ ਵਸਤੂਆਂ ਨਾਸ਼ਮਾਨ ਹਨ।ਜੋ ਮਨੁੱਖ, ਜੋ ਵਸਤੂ ਇਸ ਸµਸਾਰ ਵਿੱਚ ਆਈ ਹੈ ਉਸਨੇ ਇੱਕ ਦਿਨ ਨਾਸ਼ ਹੋ ਜਾਣਾ ਹੈ ਭਾਵ ਖਤਮ ਹੋ ਜਾਣਾ ਹੈ। ਇਸ ਲਈ ਮਨੁੱਖ ਨੂੰ ਇਹਨਾਂ ਚੀਜ਼ਾਂ ਨਾਲ ਮੋਹ ਨਾ ਪਾ ਕੇ ਭਾਵ ਤਿਆਗ ਕਰਕੇ ਉਸ ਪਰਮਾਤਮਾ ਦੀ ਭਗਤੀ ਵਿੱਚ ਮਨ ਜੋੜਨਾ ਚਾਹੀਦਾ ਹੈ। ਚµਗੇ ਕਰਮ ਕਰਨੇ ਚਾਹੀਦੇ ਹਨ।ਤਾਂ ਕਿ ਉਸ ਦਾ ਮਨੁੱਖਾ ਜੀਵਨ ਸਫਲ ਹੋ ਸਕੇ।

ਮੁੱਖ ਸ਼ਬਦ:-ਗੁਰੂ ਤੇਗ ਬਹਾਦਰ ਜੀ, ਹਿµਦ ਦੀ ਚਾਦਰ, ਨਾਸ਼ਮਾਨਤਾ, ਭਗਤੀ, ਤਿਆਗ, ਧਰਮ ,ਪਦਾਰਥਾਂ, ਜੀਵਨ ,ਸµਸਾਰ ,ਪਰਮਾਤਮਾ,

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸੰਸਾਰ ਦੇ ਨਾਸ਼ਮਾਨਤਾ
Author Name:
ਵੀਰਪਾਲ ਕੌਰ
Country:
India
DOI:
https://doi.org/10.5281/zenodo.19415261
Page No.:
262-263
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸੰਸਾਰ ਦੇ ਨਾਸ਼ਮਾਨਤਾ
Author: ਵੀਰਪਾਲ ਕੌਰ

ਸਾਰਾਂਸ਼
ਸਾਡੇ ਸਿੱਖੀ ਸਮਾਜ ਵਿੱਚ ਸਾਡੇ ਕੁੱਲ ਦਸ ਗੁਰੂ ਹੋਏ ਹਨ ।ਜਿਨਾਂ ਵਿੱਚੋਂ ਸਾਡੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਸਨ। ਜਿਨਾਂ ਨੂੰ ਹਿµਦ ਦੀ ਚਾਦਰ ਵੱਜੋਂ ਜਾਣਿਆ ਜਾਂਦਾ ਹੈ । ਗੁਰੂ ਜੀ ਨੇ ਸਿੱਖ ਕੌਮ ਨੂੰ ਹਮੇਸ਼ਾ ਜ਼ੁਲਮ ਦਾ ਟਾਕਰਾ ਕਰਨ ਅਤੇ ਧਰਮ ਦੀ ਰਾਖੀ ਕਰਨ ਦਾ ਉਪਦੇਸ਼ ਦਿੱਤਾ। ਆਪ ਜੀ ਨੇ 17ਵੀਂ ਸਦੀ ਵਿੱਚ ਔਰµਗਜ਼ੇਬ ਦੇ ਜੁਲਮ ਸਮੇਂ ਸਿਰਫ ਸਿੱਖ ਧਰਮ ਦੀ ਹੀ ਨਹੀਂ ਸਗੋਂ ਕਸ਼ਮੀਰ ਪµਡਤਾਂ ਸਮੇਤ ਸਾਰੇ ਭਾਰਤੀ ਲੋਕਾਂ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅਤੇ ਨਾਲ- ਨਾਲ ਸਿੱਖ ਧਰਮ ਦੀ ਰਾਖੀ ਖਾਤਰ ਆਪਣਾ ਪਰਿਵਾਰ ਵੀ ਵਾਰ ਦਿੱਤਾ । ਗੁਰੂ ਜੀ ਨੇ ਮਨੁੱਖਤਾ ਨੂੰ ਕਾਮ ਕ੍ਰੋਧ ਮੋਹ ਲੋਭ ਹµਕਾਰ ਨੂੰ ਤਿਆਗ ਕੇ ਉਸ ਪਰਮਾਤਮਾ ਦਾ ਨਾਂ ਜਪਣ ਦਾ ਉਪਦੇਸ਼ ਦਿੱਤਾ। ਅਤੇ ਹਮੇਸ਼ਾ ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕਣ ਲਈ ਪ੍ਰੇਰਿਆ। ਗੁਰੂ ਜੀ ਨੇ ਇਹ ਫਰਮਾਇਆ ਕਿ ਇਹ ਸµਸਾਰ ਅਤੇ ਸµਸਾਰਿਕ ਵਸਤੂਆਂ ਨਾਸ਼ਮਾਨ ਹਨ।ਜੋ ਮਨੁੱਖ, ਜੋ ਵਸਤੂ ਇਸ ਸµਸਾਰ ਵਿੱਚ ਆਈ ਹੈ ਉਸਨੇ ਇੱਕ ਦਿਨ ਨਾਸ਼ ਹੋ ਜਾਣਾ ਹੈ ਭਾਵ ਖਤਮ ਹੋ ਜਾਣਾ ਹੈ। ਇਸ ਲਈ ਮਨੁੱਖ ਨੂੰ ਇਹਨਾਂ ਚੀਜ਼ਾਂ ਨਾਲ ਮੋਹ ਨਾ ਪਾ ਕੇ ਭਾਵ ਤਿਆਗ ਕਰਕੇ ਉਸ ਪਰਮਾਤਮਾ ਦੀ ਭਗਤੀ ਵਿੱਚ ਮਨ ਜੋੜਨਾ ਚਾਹੀਦਾ ਹੈ। ਚµਗੇ ਕਰਮ ਕਰਨੇ ਚਾਹੀਦੇ ਹਨ।ਤਾਂ ਕਿ ਉਸ ਦਾ ਮਨੁੱਖਾ ਜੀਵਨ ਸਫਲ ਹੋ ਸਕੇ।

ਮੁੱਖ ਸ਼ਬਦ:-ਗੁਰੂ ਤੇਗ ਬਹਾਦਰ ਜੀ, ਹਿµਦ ਦੀ ਚਾਦਰ, ਨਾਸ਼ਮਾਨਤਾ, ਭਗਤੀ, ਤਿਆਗ, ਧਰਮ ,ਪਦਾਰਥਾਂ, ਜੀਵਨ ,ਸµਸਾਰ ,ਪਰਮਾਤਮਾ,

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਦਾਰਸ਼ਨਿਕ ਵਿਸ਼ਲੇਸ਼ਣ: ਆਤਮਿਕ ਮੁਕਤੀ ਦੇ ਸੰਦਰਭ ਵਿੱਚ
Author Name:
ਹਰਪ੍ਰੀਤ ਕੁਮਾਰ
Country:
India
DOI:
https://doi.org/10.5281/zenodo.19415389
Page No.:
264-273
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਦਾਰਸ਼ਨਿਕ ਵਿਸ਼ਲੇਸ਼ਣ: ਆਤਮਿਕ ਮੁਕਤੀ ਦੇ ਸੰਦਰਭ ਵਿੱਚ
Author: ਹਰਪ੍ਰੀਤ ਕੁਮਾਰ

ਸਾਰ:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਿੱਖ ਦਰਸ਼ਨ ਦੀ ਆਤਮਿਕ ਗਹਿਰਾਈ ਦੀ ਪ੍ਰਤਿਿਨਧਤਾ ਕਰਦੀ ਹੈ। ਇਸ ਬਾਣੀ ਵਿੱਚ ਵਿਵੇਕ (ਸਹੀ ਤੇ ਗਲਤ ਦੀ ਪਰਖ) ਅਤੇ ਵੈਰਾਗ (ਮੋਹ ਤੋਂ ਰਹਿਤ ਰਹਿਣਾ) ਜਿਹੇ ਤੱਤ ਮਨੁੱਖੀ ਆਤਮਕ ਉਥਾਨ ਦੇ ਮੂਲ ਅਧਾਰ ਹਨ। ਗੁਰੂ ਜੀ ਦਾ ਦਰਸ਼ਨ ਮਨੁੱਖ ਨੂੰ ਸµਸਾਰ ਦੇ ਅਸਥਿਰ ਸੁਖਾਂ ਤੋਂ ਉਪਰ ਉਠਾ ਕੇ ਸੱਚੇ ਸੁਖ ਦੀ ਪ੍ਰਾਪਤੀ ਵੱਲ ਲੈ ਜਾਂਦਾ ਹੈ। ਇਸ ਖੋਜ ਪੱਤਰ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵਿਵੇਕ ਅਤੇ ਵੈਰਾਗ ਦੇ ਤੱਤਾਂ ਦਾ ਵਿਸਤ੍ਰਿਤ ਤੱਤ-ਗਿਆਨਕ ਵਿਸ਼ਲੇਸ਼ਣ ਕੀਤਾ ਗਿਆ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰµਥ ਸਾਹਿਬ ਦੇ ਸ਼ਬਦਾਂ ਨਾਲ-ਨਾਲ ਦਰਸ਼ਨ ਸ਼ਾਸਤਰੀ ਸµਕਲਪਾਂ ਅਤੇ ਆਧੁਨਿਕ ਪ੍ਰਸµਗਾਂ ਦੀ ਵੀ ਚਰਚਾ ਕੀਤੀ ਗਈ ਹੈ। ਇਹ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਗੁਰੂ ਜੀ ਦੀ ਬਾਣੀ ਵਿਵੇਕ ਰਾਹੀਂ ਚੇਤਨਾ ਦਾ ਪ੍ਰਕਾਸ਼ ਕਰਦੀ ਹੈ ਅਤੇ ਵੈਰਾਗ ਰਾਹੀਂ ਉਸ ਚੇਤਨਾ ਨੂੰ ਮੋਹਿਕ ਸµਸਾਰ ਤੋਂ ਮੁਕਤੀ ਦਿµਦੀ ਹੈ।
ਮੁੱਖ ਸ਼ਬਦ: ਗੁਰੂ ਤੇਗ ਬਹਾਦਰ, ਵਿਵੇਕ, ਵੈਰਾਗ, ਤੱਤ-ਗਿਆਨ, ਆਧਿਆਤਮਿਕਤਾ, ਸਿੱਖ ਦਰਸ਼ਨ।

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਵਿਚਾਰਧਾਰਾ
Author Name:
ਹਰਿੰਦਰ
Country:
India
DOI:
https://doi.org/10.5281/zenodo.19415619
Page No.:
274-277
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਵਿਚਾਰਧਾਰਾ
Author: ਹਰਿੰਦਰ

ਸਾਰ
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆਤਮਿਕ ਸ਼ਾਂਤੀ, ਨਿਰਭੀਕਤਾ ਅਤੇ ਵਿਸ਼ਵ ਮਾਨਵਤਾ ਦਾ ਅਮੋਲ ਖਜ਼ਾਨਾ ਹੈ। ਉਨ੍ਹਾਂ ਦੀ ਵਿਚਾਰਧਾਰਾ ਮਨੁੱਖ ਨੂੰ ਅµਦਰੂਨੀ ਆਜ਼ਾਦੀ ਅਤੇ ਸੱਚ ਦੀ ਰਾਹ ‘ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ। ਗੁਰੂ ਜੀ ਨੇ ਭੋਗਵਾਦੀ ਜੀਵਨ ਦੀ ਥਾਂ ਤਿਆਗ, ਸਮਤਾ ਅਤੇ ਸਹਿਨਸ਼ੀਲਤਾ ਦਾ ਸµਦੇਸ਼ ਦਿੱਤਾ। ਉਨ੍ਹਾਂ ਦੀ ਬਾਣੀ ਵਿੱਚ ਜੀਵਨ ਦੀ ਅਸਥਿਰਤਾ, ਮਾਇਆ ਤੋਂ ਵਿਮੁਕਤੀ, ਨਾਮ-ਸਿਮਰਨ ਦੀ ਮਹੱਤਤਾ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਮਜ਼ਬੂਤ ਸµਦੇਸ਼ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਤੀਕ ਹੈ। ਸੱਚ ਲਈ ਡਟ ਜਾਣਾ, ਧਰਮ ਅਤੇ ਆਜ਼ਾਦੀ ਦੀ ਰੱਖਿਆ ਕਰਨਾ। ਉਨ੍ਹਾਂ ਦੀ ਬਾਣੀ ਅੱਜ ਦੇ ਸਮੇਂ ਵਿੱਚ ਵੀ ਮਨੁੱਖਤਾ ਨੂੰ ਨੈਤਿਕ, ਆਤਮਿਕ ਅਤੇ ਸਮਾਜਿਕ ਦਿਸ਼ਾ ਪ੍ਰਦਾਨ ਕਰਦੀ ਹੈ।

ਮੁੱਖ ਸਬਦ-ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਬਾਣੀ ਬਿਉਰਾ,ਬਾਣੀ ਵਿੱਚ ਨਾਸਵਾਨਤਾ ਦਾ ਸµਕਲਪ,ਮਾਇਆ ਦਾ ਸµਕਲਪ,ਮਨ ਦੀ ਚµਚਲਤਾ,ਵੈਰਾਗ ਤੇ ਤਿਆਗ।

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਵਿਚਾਰਧਾਰਾ
Author Name:
ਹਰਿੰਦਰ
Country:
India
DOI:
https://doi.org/10.5281/zenodo.19415619
Page No.:
274-277
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਵਿਚਾਰਧਾਰਾ
Author: ਹਰਿੰਦਰ

ਸਾਰ
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆਤਮਿਕ ਸ਼ਾਂਤੀ, ਨਿਰਭੀਕਤਾ ਅਤੇ ਵਿਸ਼ਵ ਮਾਨਵਤਾ ਦਾ ਅਮੋਲ ਖਜ਼ਾਨਾ ਹੈ। ਉਨ੍ਹਾਂ ਦੀ ਵਿਚਾਰਧਾਰਾ ਮਨੁੱਖ ਨੂੰ ਅµਦਰੂਨੀ ਆਜ਼ਾਦੀ ਅਤੇ ਸੱਚ ਦੀ ਰਾਹ ‘ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ। ਗੁਰੂ ਜੀ ਨੇ ਭੋਗਵਾਦੀ ਜੀਵਨ ਦੀ ਥਾਂ ਤਿਆਗ, ਸਮਤਾ ਅਤੇ ਸਹਿਨਸ਼ੀਲਤਾ ਦਾ ਸµਦੇਸ਼ ਦਿੱਤਾ। ਉਨ੍ਹਾਂ ਦੀ ਬਾਣੀ ਵਿੱਚ ਜੀਵਨ ਦੀ ਅਸਥਿਰਤਾ, ਮਾਇਆ ਤੋਂ ਵਿਮੁਕਤੀ, ਨਾਮ-ਸਿਮਰਨ ਦੀ ਮਹੱਤਤਾ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਮਜ਼ਬੂਤ ਸµਦੇਸ਼ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਤੀਕ ਹੈ। ਸੱਚ ਲਈ ਡਟ ਜਾਣਾ, ਧਰਮ ਅਤੇ ਆਜ਼ਾਦੀ ਦੀ ਰੱਖਿਆ ਕਰਨਾ। ਉਨ੍ਹਾਂ ਦੀ ਬਾਣੀ ਅੱਜ ਦੇ ਸਮੇਂ ਵਿੱਚ ਵੀ ਮਨੁੱਖਤਾ ਨੂੰ ਨੈਤਿਕ, ਆਤਮਿਕ ਅਤੇ ਸਮਾਜਿਕ ਦਿਸ਼ਾ ਪ੍ਰਦਾਨ ਕਰਦੀ ਹੈ।

ਮੁੱਖ ਸਬਦ-ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਬਾਣੀ ਬਿਉਰਾ,ਬਾਣੀ ਵਿੱਚ ਨਾਸਵਾਨਤਾ ਦਾ ਸµਕਲਪ,ਮਾਇਆ ਦਾ ਸµਕਲਪ,ਮਨ ਦੀ ਚµਚਲਤਾ,ਵੈਰਾਗ ਤੇ ਤਿਆਗ।

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮੌਤ ਦੀ ਚੇਤਨਾ ਦਾ ਸੰਕਲਪ
Author Name:
ਜਗਤਾਰ ਸਿੰਘ
Country:
India
DOI:
https://doi.org/10.5281/zenodo.19415767
Page No.:
278-282
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮੌਤ ਦੀ ਚੇਤਨਾ ਦਾ ਸੰਕਲਪ
Author: ਜਗਤਾਰ ਸਿੰਘ

ਸਾਰµਸ਼:
ਇਹ ਖੋਜ ਪੱਤਰ ਸ੍ਰੀ ਗੁਰੂ ਗ੍ਰµਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਵਿੱਚ ਪ੍ਰਗਟਾਏ ਗਏ ਮੌਤ ਦੇ ਸµਕਲਪ ਦਾ ਵਿਸਥਾਰਪੂਰਵਕ ਅਧਿਐਨ ਕਰਦਾ ਹੈ। ਗੁਰੂ ਸਾਹਿਬ ਦੀ ਵਿਚਾਰਧਾਰਾ ਵਿੱਚ, ਮੌਤ ਕੇਵਲ ਜੀਵਨ ਦਾ ਅµਤ ਨਹੀਂ, ਸਗੋਂ ਇਹ ਮਨੁੱਖ ਨੂੰ ਸµਸਾਰ ਦੀ ਨਾਸ਼ਮਾਨਤਾ ਅਤੇ ਪਦਾਰਥਵਾਦੀ ਮੋਹ ਦੀ ਅਸਥਿਰਤਾ ਦਾ ਅਹਿਸਾਸ ਕਰਵਾ ਕੇ ਆਤਮਿਕ ਜਾਗ੍ਰਿਤੀ ਵੱਲ ਪ੍ਰੇਰਿਤ ਕਰਨ ਵਾਲਾ ਇੱਕ ਕੇਂਦਰੀ ਧੁਰਾ ਹੈ।
ਖੋਜ ਪੱਤਰ ਪਹਿਲਾਂ ਮੌਤ ਦੇ ਵਿਸ਼ੇ 'ਤੇ ਪ੍ਰਚਲਿਤ ਭਾਰਤੀ ਅਤੇ ਪੱਛਮੀ ਦਾਰਸ਼ਨਿਕ ਦ੍ਰਿਸ਼ਟੀਕੋਣਾਂ ਦੀ ਤੁਲਨਾਤਮਿਕ ਸਮੀਖਿਆ ਦੇ ਆਧਾਰ 'ਤੇ ਗੁਰੂ ਸਾਹਿਬ ਦੇ ਸµਕਲਪ ਦੀ ਵਿਲੱਖਣਤਾ ਨੂੰ ਉਹਨਾਂ ਦੀ ਬਾਣੀ ਦੇ ਹਵਾਲਿਆਂ ਰਾਹੀਂ ਸਥਾਪਿਤ ਕਰਦਾ ਹੈ।
ਗੁਰੂ ਜੀ ਦੀ ਸ਼ਹਾਦਤ ਨੂੰ ਇਸ ਦਾਰਸ਼ਨਿਕ ਸµਕਲਪ ਦਾ ਅਮਲੀ ਸਿਖਰ ਮµਨਿਆ ਗਿਆ ਹੈ, ਜਿੱਥੇ ਸੀਸ ਦੇ ਕੇ ਵੀ ਸਿਦਕ ਨਾ ਹਾਰਨਾ ਦਰਸਾਉਂਦਾ ਹੈ ਕਿ ਧਰਮ ਅਤੇ ਸਿਧਾਂਤ ਦੀ ਆਤਮਾ ਸਰੀਰਕ ਮੌਤ ਨਾਲੋਂ ਕਿਤੇ ਵੱਧ ਅਮਰ ਹੈ।

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮੌਤ ਦੀ ਚੇਤਨਾ ਦਾ ਸੰਕਲਪ
Author Name:
ਜਗਤਾਰ ਸਿੰਘ
Country:
India
DOI:
https://doi.org/10.5281/zenodo.19415767
Page No.:
278-282
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮੌਤ ਦੀ ਚੇਤਨਾ ਦਾ ਸੰਕਲਪ
Author: ਜਗਤਾਰ ਸਿੰਘ

ਸਾਰµਸ਼:
ਇਹ ਖੋਜ ਪੱਤਰ ਸ੍ਰੀ ਗੁਰੂ ਗ੍ਰµਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਵਿੱਚ ਪ੍ਰਗਟਾਏ ਗਏ ਮੌਤ ਦੇ ਸµਕਲਪ ਦਾ ਵਿਸਥਾਰਪੂਰਵਕ ਅਧਿਐਨ ਕਰਦਾ ਹੈ। ਗੁਰੂ ਸਾਹਿਬ ਦੀ ਵਿਚਾਰਧਾਰਾ ਵਿੱਚ, ਮੌਤ ਕੇਵਲ ਜੀਵਨ ਦਾ ਅµਤ ਨਹੀਂ, ਸਗੋਂ ਇਹ ਮਨੁੱਖ ਨੂੰ ਸµਸਾਰ ਦੀ ਨਾਸ਼ਮਾਨਤਾ ਅਤੇ ਪਦਾਰਥਵਾਦੀ ਮੋਹ ਦੀ ਅਸਥਿਰਤਾ ਦਾ ਅਹਿਸਾਸ ਕਰਵਾ ਕੇ ਆਤਮਿਕ ਜਾਗ੍ਰਿਤੀ ਵੱਲ ਪ੍ਰੇਰਿਤ ਕਰਨ ਵਾਲਾ ਇੱਕ ਕੇਂਦਰੀ ਧੁਰਾ ਹੈ।
ਖੋਜ ਪੱਤਰ ਪਹਿਲਾਂ ਮੌਤ ਦੇ ਵਿਸ਼ੇ 'ਤੇ ਪ੍ਰਚਲਿਤ ਭਾਰਤੀ ਅਤੇ ਪੱਛਮੀ ਦਾਰਸ਼ਨਿਕ ਦ੍ਰਿਸ਼ਟੀਕੋਣਾਂ ਦੀ ਤੁਲਨਾਤਮਿਕ ਸਮੀਖਿਆ ਦੇ ਆਧਾਰ 'ਤੇ ਗੁਰੂ ਸਾਹਿਬ ਦੇ ਸµਕਲਪ ਦੀ ਵਿਲੱਖਣਤਾ ਨੂੰ ਉਹਨਾਂ ਦੀ ਬਾਣੀ ਦੇ ਹਵਾਲਿਆਂ ਰਾਹੀਂ ਸਥਾਪਿਤ ਕਰਦਾ ਹੈ।
ਗੁਰੂ ਜੀ ਦੀ ਸ਼ਹਾਦਤ ਨੂੰ ਇਸ ਦਾਰਸ਼ਨਿਕ ਸµਕਲਪ ਦਾ ਅਮਲੀ ਸਿਖਰ ਮµਨਿਆ ਗਿਆ ਹੈ, ਜਿੱਥੇ ਸੀਸ ਦੇ ਕੇ ਵੀ ਸਿਦਕ ਨਾ ਹਾਰਨਾ ਦਰਸਾਉਂਦਾ ਹੈ ਕਿ ਧਰਮ ਅਤੇ ਸਿਧਾਂਤ ਦੀ ਆਤਮਾ ਸਰੀਰਕ ਮੌਤ ਨਾਲੋਂ ਕਿਤੇ ਵੱਧ ਅਮਰ ਹੈ।

Paper Title:
ਲਾਸਾਨੀ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੁ ਤੇਗ ਬਹਾਦਰ ਜੀ
Author Name:
ਕੁਲਜੀਤ ਕੌਰ
Country:
India
DOI:
https://doi.org/10.5281/zenodo.19415985
Page No.:
283-285
View PDF Certificate
ਲਾਸਾਨੀ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੁ ਤੇਗ ਬਹਾਦਰ ਜੀ
Author: ਕੁਲਜੀਤ ਕੌਰ

ਸਾਰਾਂਸ਼ :-
ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰੇਮਭਗਤੀ ਦੇ ਪੁੰਜ, ਤਿਆਗ ਦੀ ਮੂਰਤੀ, ਧਰਮ ਰੱਖਿਅਕ, ਸ਼ਾਂਤੀ ਤੇ ਅਮਨ ਦੇ ਉਪਾਸਕ,ਪਰਉਪਕਾਰੀ,ਲਾਸਾਨੀ ਸ਼ਹੀਦ, ਹਿੰਦ ਦੀ ਚਾਦਰ, ਹਰਮਨ ਪਿਆਰੇ ਅਤੇ ਮਕਬੂਲ ਬਾਣੀਕਾਰ, ਨੌਵੀਂ ਜਾਗਦੀ ਜੋਤ ਦਾ ਜੀਵਨ ਸਮੁੱਚੇ ਭਾਰਤ ਨੂੰ ਆਤਮ ਜੀਵਨਦਾਨ ਦੇਣ ਅਤੇ ਸਿੱਖੀ ਦੇ ਮਹਾਨ ਬੂਟੇ ਨੂੰ ਆਪਣਾ ਖੂਨ ਦੇ ਕੇ ਮੁੜ ਸੁਰਜੀਤ ਕਰਨ ਵਾਲੀ ਅਦੁੱਤੀ ਸ਼ਖ਼ਸੀਅਤ ਹੋ ਨਿਬੜਿਆ ਹੈ। ਇਸ ਖੋਜ ਪੱਤਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਖ਼ਸੀਅਤ ਬਾਣੀ ਨੂੰ ਵਿਸ਼ਾ ਬਣਾ ਕੇ ਆਲੋਚਨਾਤਮਕ ਅਧਿਐਨ ਕੀਤਾ ਗਿਆ ਹੈ। ਗੁਰੂੁ ਜੀ ਦੀ ਸ਼ਹਾਦਤ ਦਾ ਮੁੱਖ ਮਕਸਦ ਕਿਸੇ ਇੱਕ ਕੌਮ ਜਾਂ ਧਰਮ ਲਈ ਕੁਰਬਾਨੀ ਦੇਣਾ ਹੀ ਨਹੀਂ ਸਗੋਂ ਸਾਰੇ ਧਰਮਾਂ ਨੂੰ ਸਮਾਨ ਅਧਿਕਾਰ ਅਤੇ ਸਮਾਨ ਇੱਜਤ ਦਿਵਾਉਣਾ ਸੀ। ਉਹਨਾਂ ਨੇ ਆਪਣੀ ਬਾਣੀ ਰਾਹੀਂ ਸਰਬ ਸਾਂਝੀਵਾਲਤਾ ਦਾ ਪਾਠ ਪੜ੍ਹਾਇਆ।ਧਰਮ ਨਿਰਪੱਖਤਾ ਗੁਰੂੁ ਜੀ ਦਾ ਮੁਢੱਲਾ ਪਹਿਲੂ ਸੀ ਜੋ ਅਜੋਕੇ ਸਮੇਂ ਵਿੱਚ ਵੀ ਧਰਮ ਦੇ ਨਾਮ ਤੇ ਫਿਰਕੂ-ਫਸਾਦਾਂ ਨੂੰ ਠੱਲ ਪਾਉਣ ਦਾ ਜ਼ਰੀਆ ਬਣਦਾ ਹੈ। ਗੁਰੂ ਜੀ ਦੀ ਬਾਣੀ ਅਨੇਕਤਾ ਵਿੱਚ ਏਕਤਾ ਦੇ ਦਰਸ਼ਨ ਕਰਵਾਉਂਦੀ ਹੈ ਅਤੇ ਫੋਕੇ ਕਰਮ-ਕਾਡਾਂ ਤੋਂ ਤੋਬਾ ਕਰਨ ਲਈ ਪ੍ਰੇਰਦੀ ਹੈ। ਗੁਰੂ ਜੀ ਦਾ ਬਲੀਦਾਨ ਇਸ ਲਈ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਸਵੈ- ਇੱਛਾ ਨਾਲ ਕੀਤੀ ਗਈ ਕੁਰਬਾਨੀ ਕੌਮ ਅੰਦਰ ਜਬਰ-ਜ਼ੁਲਮ ਵਿਰੁੱਧ ਡੱਟ ਕੇ ਖੜ੍ਹੇ ਹੋਣ ਦਾ ਹੌਂਸਲਾ ਪੈਦਾ ਕਰਦੀ ਹੈ। ਗੁਰੂ ਜੀ ਦੀ ਬਾਣੀ ਨੈਤਿਕ ਗੁਣਾਂ ਦੇ ਧਾਰਨੀ ਵੀ ਬਣਾਉਂਦੀ ਹੈ ਤੇ ਵਿਕਾਰਾਂ ਤੋਂ ਰਹਿਤ ਹੋ ਕੇ ਸਾਦਗੀ ਅਤੇ ਸਮੁੱਚਤਾ ਭਰਿਆ ਜੀਵਨ ਜੀਉਣ ਦਾ ਸੁਨੇਹਾ ਵੀ ਦਿੰਦੀ ਹੈ।ਇਸ ਲਈ ਗੁਰੂੁ ਜੀ ਦਾ ਸਮੁੱਚਾ ਜੀਵਨ ਪ੍ਰੇਰਨਾਦਾਇਕ ਹੋ ਨਿਬੜਿਆ ਹੈ।

ਮੁੱਖ ਸ਼ਬਦ :- ਗੁਰੂ ਤੇਗ ਬਹਾਦਰ, ਤਿਆਗ ਦੀ ਮੂਰਤੀ, ਲਾਸਾਨੀ ਸ਼ਹੀਦ, ਲਾਸਾਨੀ ਸ਼ਖ਼ਸੀਅਤ, ਸਰਬ-ਸਾਂਝੀਵਾਲਤਾ ਦੇ ਉਪਾਸਕ

Paper Title:
ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਜੀਵਨ, ਯਾਤਰਾਵਾਂ ਤੇ ਰਚਨਾ
Author Name:
ਕੁਲਵਿੰਦਰ ਕੋਰ
Country:
India
DOI:
https://doi.org/10.5281/zenodo.19416041
Page No.:
286-291
View PDF Certificate
ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਜੀਵਨ, ਯਾਤਰਾਵਾਂ ਤੇ ਰਚਨਾ
Author: ਕੁਲਵਿੰਦਰ ਕੋਰ

ਸਾਰ
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰਮਤਿ ਦੇ ਮੁੱਖ ਸਿਧਾਂਤਾਂ ਦਾ ਹੀ ਵਿਸਥਾਰ ਕਰਦੀ ਹੈ ਵਿਸ਼ੇਸ਼ ਗੱਲ ਇਹ ਹੈ।ਕਿ ਆਪ ਦੀ ਬਾਣੀ ਵਿੱਚ ਦੋ ਪ੍ਰਵਿਰਤੀਆਂ ਅਧਿਕ ਉਘੜੀਆਂ ਹਨ।ਇੱਕ ਹੈ ਵੈਰਾਗ ਦੀ ਭਾਵਨਾ ਤੇ ਦੂਜੀ ਹੈ ਭਗਤੀ ਦੀ ਭਾਵਨਾ।ਇਹਨਾਂ ਦੋਹਾਂ ਭਾਵਨਾਵਾਂ ਦੀਆਂ ਵੱਖ ਵੱਖ ਸਥਿਤੀਆਂ ਅਤੇ ਪ੍ਰਕਿਿਰਆਵਾਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ।ਇਹ ਸ਼ਬਦ ਰਾਗਬੱਧ ਹਨ ਅਤੇ ਗੁਰੂ ਜੀ ਨੇ ਇਹਨਾਂ ਲਈ 15 ਰਾਗਾਂ ਦੀ ਵਰਤੋਂ ਕੀਤੀ ਹੈ। ਰਾਗਾਂ ਦੀ ਵਿਿਵਧਤਾ ਦੇ ਬਾਵਜੂਦ ਗੁਰੂ ਜੀ ਨੇ ਰਾਗਾਂ ਦੀ ਪ੍ਰਕਿਰਤੀ ਨਾਲ ਆਪਣੀਆਂ ਭਾਵਨਾਵਾਂ ਦਾ ਸਬµਧ ਜੋੜੀ ਰੱਖਿਆ ਹੈ। ਜਿੱਥੋਂ ਤੱਕ ਰਾਗਾਂ ਦੇ ਸ਼ਾਸਤਰੀ ਨਿਯਮਾਂ ਦੀ ਪਾਲਣਾ ਦਾ ਸੰਬµਧ ਹੈ ਗੁਰੂ ਜੀ ਨੇ ਰਾਗ ਦੇ ਵਿਆਕਰਨ ਦੀ ਅਨਰੂਪਤਾ ਦੀ ਥਾਂ ਅਨੁਕੂਲ ਵਾਤਾਵਰਣ ਦੀ ਸ੍ਰਿਸ਼ਟੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਇਸ ਲਈ ਗੁਰੂ ਜੀ ਨੇ ਇਹਨਾਂ ਸ਼ਬਦਾਂ ਵਿੱਚ ਆਪਣੀ ਰਾਗ ਸਿੱਧੀ ਦਾ ਪਰਿਚਯ ਦਿੱਤਾ ਹੈ। ਆਪ ਦੀ ਕਾਵਿ-ਸਾਧਨਾ ਦੀ ਸµਵੇਦਨਸ਼ੀਲਤਾ 'ਨਿਜ' ਦੀ ਸੀਮਾ ਤੋਂ ਨਿਕਲ ਕੇ 'ਪਰ' ਦੀ ਵਿਆਪਕ ਭਾਵ-ਭੂਮੀ ਉੱਤੇ ਜ ਬਿਰਾਜੀ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਲੀ ਬਿµਬਾਵਲੀ ਵਿਸ਼ੇਸ਼ ਮਹੱਤਵ ਰੱਖਦੀ ਹੈ,ਕਿਉਂਕਿ ਇਸ ਭਾਵਨਾ ਨਾਲ ਇਸ ਭਾਵ ਨੂੰ ਜਗਾਉਣ ਜਾਂ ਉਭਾਰਨ ਵਿੱਚ ਬਹੁਤ ਸਹਾਇਤਾ ਮਿਲੀ ਹੈ। ਇਸ ਤੋਂ ਇਲਾਵਾ ਗੁਰੂ ਜੀ ਨੇ ਆਪਣੇ ਵਿਚਾਰਾਂ ਨੂੰ ਸਰਲ ਬਣਾਉਣ ਅਤੇ ਜਗਿਆਸੂਆਂ ਨੂੰ ਉਹਨਾਂ ਦੇ ਲੋਕ ਗਿਆਨ ਅਨਰੂਪ ਸਮਝਾਉਣ ਲਈ ਅਨੇਕ ਪ੍ਰਕਾਰ ਦੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ ਬਾਣੀ ਵਿੱਚ ਅਲµਕਾਰਾਂ ਤੇ ਗੁਲਦਸਤੇ ਨੂੰ ਸਜਾਉਣ ਤੋਂ ਗੁਰੂ ਜੀ ਨੇ ਸµਕੋਚ ਕੀਤਾ ਹੈ। ਆਪ ਨੇ ਬ੍ਰਜ ਭਾਸ਼ਾ ਅਤੇ ਕੁਝ ਹੱਦ ਤੱਕ ਸਧੁਕੜੀ ਭਾਸ਼ਾ ਨੂੰ ਭਾਵ ਪ੍ਰੇਸ਼ਣ ਦਾ ਸਾਧਨ ਬਣਾਇਆ ਹੈ।ਇਹ ਭਾਸ਼ਾ ਭਗਤੀ ਸੱਭਿਆਚਾਰ ਦੀ ਕੁਠਾਲੀ ਵਿੱਚ ਢਲੀ ਹੋਈ ਹੈ।ਇਸ ਤਰ੍ਹਾਂ ਇਹ ਜਨ ਸµਘਰਸ਼ ਦੀ ਸਰਬ ਸਾਂਝੀ ਲਹਿਰ ਦੀ ਸµਪਰਕ ਭਾਸ਼ਾ ਹੈਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੇ ਬਲਿਦਾਨ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੀਂ ਬਿਰਤੀ ਨਾਲ ਜੋੜਿਆ ਹੈ ਉਥੇ ਵੈਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸµਸਾਰਿਕ ਪ੍ਰਪµਚ ਵਿੱਚ ਉਲਝਣ ਤੋਂ ਵਰਜਿਆ ਹੈ।ਆਪ ਨੇ ਬ੍ਰਜ ਭਾਸ਼ਾ ਦੇ ਪµਜਾਬੀਆਂ ਲਈ ਅਜਨਬੀਪਣਾ ਖਤਮ ਕਰਕੇ ਉਹਨਾਂ ਦੇ ਭਾਸ਼ਿਕ ਗਿਆਨ ਨੂੰ ਵਿਸਤਾਰ ਦਿੱਤਾ ਹੈ।ਯੁਕਤੀ ਨਾਲ ਗੱਲ ਸਮਝਾ ਕੇ ਜਗਿਆਸੂ ਦੇ ਮਨ ਦੀ ਸਥਿਤੀ ਵਿੱਚ ਪਰਿਵਰਤਨ ਲਿਆਉਂਦਾ ਹੈ ਅਤੇ ਸੁµਦਰ ਸ਼ਬਦ ਵਿਧਾਨ ਰਾਹੀਂ ਸਾਰੀ ਬਾਣੀ ਨੂੰ ਸੁਭਾਸ਼ਿਤਾ ਵਰਗਾ ਰੂਪ ਪ੍ਰਦਾਨ ਕੀਤਾ ਹੈ।
ਕੀਵਰਡ:-ਬਲਿਦਾਨ, ਕਲਿਆਣ , ਧਰਮ , ਮਹਾਂਪੁਰਖ , ਪ੍ਰੇਰਨਾ , ਪਰਮਾਤਮਾ

Paper Title:
ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਅਤੇ ਯਾਤਰਾਵਾਂ
Author Name:
ਨੇਹਾ ਕੁਮਾਰੀ
Country:
India
DOI:
https://doi.org/10.5281/zenodo.19439339
Page No.:
292-295
View PDF Certificate
ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਅਤੇ ਯਾਤਰਾਵਾਂ
Author: ਨੇਹਾ ਕੁਮਾਰੀ

ਸਾਰਾਂਸ਼
ਸ਼੍ਰੀ ਗੁਰੂ ਤੇਗ ਬਹਾਦਰ ਜੀ, ਸਿੱਖਾਂ ਦੇ ਨੌਵੇਂ ਗੁਰੂ ਸਨ। ਆਪ ਜੀ ਦਾ ਜੀਵਨ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੀ ਗਈ ਮਹਾਨ ਕੁਰਬਾਨੀ ਦੀ ਗਾਥਾ ਹੈ। ਇਸ ਖੋਜ ਪੱਤਰ ਵਿੱਚ ਉਨ੍ਹਾਂ ਦੇ ਆਰµਭਿਕ ਜੀਵਨ, ਗੁਰਗੱਦੀ ਪ੍ਰਾਪਤੀ, ਦੇਸ਼-ਦੇਸ਼ਾਂਤਰ ਦੀਆਂ ਯਾਤਰਾਵਾਂ ਅਤੇ ਔਰµਗਜ਼ੇਬ ਦੇ ਜ਼ੁਲਮ ਵਿਰੁੱਧ ਉਨ੍ਹਾਂ ਦੇ ਅਦੁੱਤੀ ਬਲੀਦਾਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਗੁਰੂ ਜੀ ਨੇ ਆਪਣਾ ਲµਮਾ ਸਮਾਂ ਪਿµਡ ਬਾਬਾ ਬਕਾਲਾ ਵਿਖੇ ਬਤੀਤ ਕੀਤਾ ਅਤੇ ਭੋਰੇ ਵਿੱਚ ਭਗਤੀ ਕੀਤੀ। ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ, ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਈ ਲµਮੀਆਂ ਯਾਤਰਾਵਾਂ ਕੀਤੀਆਂ। ਗੁਰੂ ਜੀ ਪµਜਾਬ ਤੋਂ ਹੁµਦੇ ਹੋਏ ਹਰਿਆਣਾ, ਦਿੱਲੀ, ਬµਗਾਲ ਅਤੇ ਅਸਾਮ ਤੱਕ ਗਏ, ਜਿੱਥੇ ਉਹਨਾਂ ਨੇ ਕਈ ਨਵੇਂ ਸਿੱਖ ਕੇਂਦਰ ਸਥਾਪਿਤ ਕੀਤੇ ਅਤੇ ਲੋਕਾਂ ਨੂੰ ਸੱਚਾ ਮਾਰਗ ਦੱਸਿਆ। ਗੁਰੂ ਜੀ ਨੇ ਮਾਖੋਵਾਲ ਦੀ ਧਰਤੀ ਖਰੀਦ ਕੇ ਚੱਕ-ਨਾਨਕੀ (ਅਨµਦਪੁਰ ਸਾਹਿਬ) ਨਗਰ ਵਸਾਇਆ। ਗੁਰੂ ਜੀ ਦੁਆਰਾ ਲਿਖੀਆਂ ਗਈਆਂ ਪਵਿੱਤਰ ਰਚਨਾਵਾਂ ਸਿੱਖਾਂ ਦੇ ਮੁੱਖ ਗ੍ਰµਥ, ਸ੍ਰੀ ਗੁਰੂ ਗ੍ਰµਥ ਸਾਹਿਬ ਵਿੱਚ ਵੀ ਸ਼ਾਮਲ ਹਨ, ਜੋ ਨਿਰਲੇਪਤਾ, ਨਿਡਰਤਾ ਅਤੇ ਪਰਮਾਤਮਾ ਦੇ ਨਾਮ ਦੀ ਮਹੱਤਤਾ 'ਤੇ ਜ਼ੋਰ ਦਿµਦੀਆਂ ਹਨ। ਆਪ ਜੀ ਨੂੰ 'ਹਿµਦ ਦੀ ਚਾਦਰ' ਕਿਹਾ ਜਾਂਦਾ ਹੈ, ਕਿਉਂਕਿ ਆਪ ਜੀ ਨੇ ਕਸ਼ਮੀਰੀ ਪµਡਤਾਂ ਦੀ ਫ਼ਰਿਆਦ ਸੁਣ ਕੇ, ਮੁਗਲ ਬਾਦਸ਼ਾਹ ਔਰµਗਜ਼ੇਬ ਦੁਆਰਾ ਕੀਤੇ ਜਾ ਰਹੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਵਿਰੋਧ ਕੀਤਾ। ਜਿਸ ਕਾਰਣ ਗੁਰੂ ਜੀ ਨੂੰ 1675 ਈ. ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦਾ ਬਲੀਦਾਨ, ਨਾ ਸਿਰਫ਼ ਸਿੱਖ ਇਤਿਹਾਸ, ਬਲਕਿ ਵਿਸ਼ਵ ਇਤਿਹਾਸ ਵਿੱਚ ਵੀ ਧਰਮ ਨਿਰਪੱਖਤਾ ਅਤੇ ਵਿਸ਼ਵਾਸ ਦੀ ਆਜ਼ਾਦੀ ਦਾ ਇੱਕ ਪ੍ਰੇਰਣਾ ਸਰੋਤ ਹੈ।

ਕੁµਜੀ ਸ਼ਬਦ - ਸ਼੍ਰੀ ਗੁਰੂ ਤੇਗ ਬਹਾਦਰ ਜੀ, ਧਰਮ ਦੀ ਆਜ਼ਾਦੀ, ਧਰਮ ਪ੍ਰਚਾਰ ਯਾਤਰਾਵਾਂ, ਬਾਬਾ ਬਕਾਲਾ, ਚੱਕ-ਨਾਨਕੀ, ਹਿµਦ ਦੀ ਚਾਦਰ।

Paper Title:
ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ
Author Name:
ਨਵਜੀਤ ਕੌਰ
Country:
India
DOI:
https://doi.org/10.5281/zenodo.19450959
Page No.:
296-299
View PDF Certificate
ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ
Author: ਨਵਜੀਤ ਕੌਰ

ਸਾਰµਸ਼
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਅਵਸਰ ਉੱਤੇ ਉਨ੍ਹਾਂ ਦੇ ਤਿµਨ ਅਮਰ ਸ਼ਹੀਦ ਸਾਥੀਆਂਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀਦੀ ਅਦੁੱਤੀ ਸ਼ਹਾਦਤ ਨੂੰ ਵਿਸ਼ਲੇਸ਼ਣਾਤਮਕ ਢµਗ ਨਾਲ ਇਸ ਪੇਪਰ ਵਿੱਚ ਪੇਸ਼ ਕੀਤਾ ਗਿਆ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਇਨ੍ਹਾਂ ਸਿੱਖ ਸ਼ਹੀਦਾਂ ਦੇ ਬਲਿਦਾਨ ਨੇ ਧਰਮਿਕ ਅਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਨੈਤਿਕ ਅਡੋਲਤਾ ਦੀ ਰੱਖਿਆ ਲਈ ਇੱਕ ਵਿਲੱਖਣ ਮਿਸਾਲ ਸਥਾਪਤ ਕੀਤੀ। ਇਸ ਪੇਪਰ ਵਿੱਚ ਇਤਿਹਾਸਕ ਸਰੋਤਾਂ, ਗੁਰਮਤਿ ਦਰਸ਼ਨ ਅਤੇ ਸਮਕਾਲੀ ਲਿਖਤਾਂ ਨੂੰ ਆਧਾਰ ਬਣਾ ਕੇ ਇਹ ਦਸਿਆ ਗਿਆ ਹੈ ਕਿ ਕਿਵੇਂ ਇਨ੍ਹਾਂ ਤਿµਨ ਸਿੱਖ ਸ਼ਹੀਦਾਂ ਨੇ ਅਤਿਆਚਾਰਕ ਸੱਤਾ ਦੇ ਦਬਾਅ ਹੇਠ ਵੀ ਗੁਰੂ ਮਰਿਆਦਾ, ਧਰਮ ਨਿਸ਼ਠਾ ਅਤੇ ਆਤਮਿਕ ਅਟੱਲਤਾ ਦਾ ਝµਡਾ ਉੱਚਾ ਰੱਖਿਆ। ਭਾਈ ਮਤੀ ਦਾਸ ਜੀ ਦੀ ਆਰੇ ਨਾਲ, ਭਾਈ ਦਿਆਲਾ ਜੀ ਦੀ ਉਬਲਦੀ ਦੇਗ ਵਿੱਚ ਅਤੇ ਭਾਈ ਸਤੀ ਦਾਸ ਜੀ ਦੀ ਸਰੀਰ ਦੁਆਲੇ ਰੂµ ਲਪੇਟ ਕੇ ਤੇਲ ਪਾ ਕੇ ਕੀਤੀ ਗਈ ਸ਼ਹਾਦਤ ਸਿਰਫ਼ ਸਿੱਖ ਇਤਿਹਾਸ ਦੀ ਨਹੀਂ ਸਗੋਂ ਵਿਸ਼ਵ-ਮਨੁੱਖਤਾ ਦੀ ਸਾਂਝੀ ਵਿਰਾਸਤ ਦਾ ਅਟੁੱਟ ਅµਗ ਹੈ। ਪੇਪਰ ਇਹ ਵੀ ਉਜਾਗਰ ਕਰਦਾ ਹੈ ਕਿ 350 ਸਾਲਾ ਸ਼ਤਾਬਦੀ ਸਮਾਗਮ ਕਿਵੇਂ ਨਵੀਂ ਪੀੜ੍ਹੀ ਨੂੰ ਧਾਰਮਕ ਆਜ਼ਾਦੀ ਅਤੇ ਧਰਮ ਦੇ ਅਸੂਲਾਂ ਦੀ ਸੁਰੱਖਿਆ ਵੱਲ ਪ੍ਰੇਰਿਤ ਕਰ ਸਕਦੇ ਹਨ। ਇਹ ਅਧਿਐਨ ਨਿਰਣਾ ਕਰਦਾ ਹੈ ਕਿ ਇਨ੍ਹਾਂ ਸ਼ਹੀਦਾਂ ਦੀ ਜੀਵਨ-ਕਥਾ ਸਿਰਫ਼ ਇਤਿਹਾਸਕ ਘਟਨਾ ਨਹੀਂ, ਸਗੋਂ ਸਮਾਜਿਕ ਨਿਆਂ, ਸਹਿਨਸ਼ੀਲਤਾ ਅਤੇ ਮਨੁੱਖੀ ਗੌਰਵ ਦੀ ਅਮਰ ਸਿੱਖਿਆ ਹੈ।
ਕੁµਜੀ ਸ਼ਬਦ
ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਸ਼ਹੀਦੀ, ਗੁਰੂ ਤੇਗ਼ ਬਹਾਦਰ ਜੀ, ਸਿੱਖ ਇਤਿਹਾਸ, ਧਾਰਮਿਕ ਅਡੋਲਤਾ, ਮਨੁੱਖੀ ਅਧਿਕਾਰ, ਧਰਮ ਦੀ ਆਜ਼ਾਦੀ, ਮੁਗਲ ਸ਼ਾਸਨ, ਕੁਰਬਾਨੀ, ਸਿੱਖ ਧਰਮ ਦੀ ਵਿਰਾਸਤ

Paper Title:
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਬ੍ਰਹਮ ਦਾ ਸਰੂਪ
Author Name:
ਸੌਰਵ ਦਾਦਰੀ
Country:
India
DOI:
https://doi.org/10.5281/zenodo.19450863
Page No.:
300-303
View PDF Certificate
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਬ੍ਰਹਮ ਦਾ ਸਰੂਪ
Author: ਸੌਰਵ ਦਾਦਰੀ

ਅਮੂਰਤ
ਇਹ ਖੋਜ-ਪੱਤਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਬ੍ਰਹਮ ਦੇ ਸਰੂਪ ਬਾਰੇ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਇਸ ਅਧਿਐਨ ਰਾਹੀਂ ਗੁਰੂ ਜੀ ਦੀ ਬਾਣੀ ਅਨੁਸਾਰ ਬ੍ਰਹਮ ਦੀ ਪਰਿਭਾਸ਼ਾ, ਉਸ ਦੀ ਪ੍ਰਾਪਤੀ ਦੇ ਸਾਧਨ ਅਤੇ ਉਸ ਨਾਲ ਹੋਣ ਵਾਲੀ ਇਕਮਿਕਤਾ ਦੀ ਵਿਆਖਿਆ ਕੀਤੀ ਗਈ ਹੈ। ਵਿਧੀ ਦੇ ਤੌਰ 'ਤੇ ਗੁਣਾਤਮਕ ਵਿਸ਼ਲੇਸ਼ਣ ਦੀ ਵਰਤੋਂ ਕਰਦਿਆਂ, ਬਾਣੀ ਦੇ ਹਵਾਲਿਆਂ ਸਹਿਤ ਦਰਸਾਇਆ ਗਿਆ ਹੈ ਕਿ ਬ੍ਰਹਮ ਨਿਰਾਕਾਰ ਹੈ ਅਤੇ ਇਸ ਦੀ ਪ੍ਰਾਪਤੀ ਸਿਰਫ ਗੁਰੂ ਦੀ ਸ਼ਰਨ ਵਿੱਚ ਪੈਣ ਦੁਆਰਾ ਹੀ ਸµਭਵ ਹੈ।
ਕੁµਜੀ ਸ਼ਬਦ : ਬ੍ਰਹਮ, ਸਰੂਪ, ਨਿਰਾਕਾਰ, ਆਤਮਾ, ਗੁਰਮਤਿ, ਇਕਮਿਕਤਾ, ਸ਼ਰਨ

Paper Title:
ਸੰਸਾਰ ਦੀ ਨਾਸ਼ਮਾਨਤਾ ਅਤੇ ਗੁਰੂ ਤੇਗ ਬਹਾਦਰ ਦੀ ਬਾਣੀ
Author Name:
ਕਿਰਨ ਕੌਰ
Country:
India
DOI:
https://doi.org/10.5281/zenodo.19451071
Page No.:
304-306
View PDF Certificate
ਸੰਸਾਰ ਦੀ ਨਾਸ਼ਮਾਨਤਾ ਅਤੇ ਗੁਰੂ ਤੇਗ ਬਹਾਦਰ ਦੀ ਬਾਣੀ
Author: ਕਿਰਨ ਕੌਰ

ਸµਸਾਰ ਦੇ ਸਾਰੇ ਅਧਿਆਤਮਿਕ ਗ੍ਰµਥਾਂ ਵਿੱਚ ਵਸਤੂ ਪੂਰਕ ਸµਸਾਰ ਦੀ ਅਸਾਰਤਾ ਦਾ ਵਰਨਣ ਮਿਲਦਾ ਹੈ। ਇਹ ਦਿਸਦਾ ਜਗਤ ਸਦੀਵੀ ਨਹੀਂ ਹੈ। ਇਸਦਾ ਸਰੂਪ ਵਿਨਾਸ਼ਕਾਰੀ ਹੈ ਵੈਦਿਕ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਤੱਕ ਸµਸਾਰ ਦੀ ਨਾਸ਼ਮਾਨਤਾ ਮਨੁੱਖ ਲਈ ਸµਤਾਪ ਬਣੀ ਰਹੀ ਹੈ ।ਸµਸਾਰ ਦੀ ਨਾਸ਼ਮਾਨਤਾ ਨੂੰ ਲੈ ਕੇ ਦੋ ਧਾਰਨਾਵਾਂ ਪ੍ਰਚਲਤ ਰਹੀਆਂ ਹਨ ਕਿ ਸµਸਾਰ ਦੀ ਕਿਸੇ ਵਸਤੂ ਨਾਲ ਮੋਹ ਨਾ ਰੱਖਿਆ ਜਾਵੇ ਕਿਉਂਕਿ ਸµਸਾਰ ਨਾਸ਼ਮਾਨ ਹੈ। ਇਸ ਦਾ ਤਿਆਗ ਕਰਕੇ ਕਠਨ ਤਪੱਸਿਆ ਕੀਤੀ ਜਾਵੇ। ਦੂਜੀ ਧਾਰਨਾ ਅਨੁਸਾਰ ਜਗਤ ਦੀ ਅਸਾਰਤਾਂ ਨੂੰ ਚੇਤਨ ਰੂਪ ਵਿੱਚ ਸਵੀਕਾਰ ਕਰਦੇ ਹੋਏ ਪਦਾਰਥਕ ਜਗਤ ਵਿੱਚ ਸਾਵਧਾਨੀ ਵਰਤਦੇ ਹੋਏ ਇਸ ਜਗਤ ਵਿੱਚ ਵਿਚਰਿਆ ਜਾਵੇ ਗੁਰਬਾਣੀ ਵਿੱਚ ਸਿੱਖ ਗੁਰੂਆਂ ਨੇ ਇਸੇ ਦ੍ਰਿਸ਼ਟੀਕੋਣ ਨੂੰ ਅਪਣਾਇਆ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸµਸਾਰ ਦੀ ਨਾਸ਼ਮਾਨਤਾ ਦੇ ਕਈ ਚਿਤਰਣ ਮਿਲਦੇ ਹਨ। ਦ੍ਰਿਸ਼ਟਮਾਨ ਦਾ ਨਾਸ਼ ਇੱਕ ਹਕੀਕਤ ਹੈ। ਭੂਤ ਵਰਤਮਾਨ ਬਣਿਆ ਹੈ ਤੇ ਵਰਤਮਾਨ ਨੇ ਬਦਲ ਕੇ ਭਵਿੱਖ ਬਣਨਾ ਹੈ। ਗੁਰੂ ਸਾਹਿਬ ਜੀ ਮਨੁੱਖ ਨੂੰ ਭੂਤ ਦੇ ਇਤਿਹਾਸ ਤੋਂ ਸਿੱਖਣ ਲਈ ਵਰਤਮਾਨ ਦੀ ਪਦਾਰਥਕ ਖੁਬਣ ਵਿੱਚੋਂ ਨਿਕਲਣ ਲਈ ਅਤੇ ਭਵਿੱਖ ਵਾਸਤੇ ਕੁਝ ਉਪਾਅ ਕਰਨ ਲਈ ਸਮਝਾਉਂਦੇ ਅਤੇ ਪ੍ਰੇਰਨਾ ਦਿµਦੇ ਹਨ ।ਗੁਰੂ ਸਾਹਿਬ ਨੇ ਸਭ ਤੋਂ ਵੱਧ ਜਿਸ ਚੀਜ਼ ਦਾ ਤਿਆਗ ਦ੍ਰਿੜ ਕਰਵਾਇਆ ਹੈ ਉਹ ਵਿਸ਼ੇ ਵਿਕਾਰ ਹਨ। ਗੁਰੂ ਜੀ ਨੇ ਨਾਸ਼ਵਾਨਤਾ ਦਾ ਚਿਤਰਨ ਕਰਕੇ ਭਾਵਕ ਪ੍ਰੇਰਨਾ ਹੀ ਨਹੀਂ ਕੀਤੀ ਸਗੋਂ ਵਿਸ਼ਲੇਸ਼ਣ ਕਰਕੇ ਅਸਲੀਅਤ ਪ੍ਰਗਟਾਈ ਹੈ ।ਨਾਸ਼ਵਾਨਤਾ ਦਾ ਵਿਚਾਰ ਮਨੁੱਖ ਨੂੰ ਸਦਾਚਾਰਕ ਤੌਰ ਤੇ ਉੱਚਾ ਉਠਾਉਣ ਲਈ ਹੈ। ਸµਸਾਰ ਤੋਂ ਨੱਠਣ ਲਈ ਨਹੀਂ ਸµਸਾਰ ਵਿੱਚ ਰਹਿ ਕੇ ਭਗਤੀ ਕਰਨ ਲਈ ਹੈ ।ਗੁਰੂ ਸਾਹਿਬ ਨੇ ਮੌਤ ਦਾ ਸਧਾਰੀਕਰਨ ਕੀਤਾ ਹੈ ਜਿਸ ਨਾਲ ਮੌਤ ਦਾ ਸਬµਧ ਵਿਅਕਤੀ ਤੱਕ ਸੀਮਤ ਨਾ ਰਹਿ ਕੇ ਵਿਸ਼ਵ ਵਿਆਪੀ ਹੋ ਜਾਂਦਾ ਹੈ ।ਗੁਰੂ ਤੇਗ ਬਹਾਦਰ ਜੀ ਇਨਸਾਨ ਨੂੰ ਨਿਰਾਸ਼ਾਵਾਦੀ ਨਹੀਂ ਬਣਾਉਂਦੇ ਸਗੋਂ ਉਸ ਨੂੰ ਸਵੈਮਾਨ ਦਾ ਜੀਵਨ ਜਿਉਣਾ ਸਿਖਾਉਂਦੇ ਹਨ। ਗੁਰੂ ਜੀ ਦੀ ਬਾਣੀ ਮਨੁੱਖ ਨੂੰ ਕੁਝ ਕਰ ਗੁਜਰਨ ਲਈ ਬਲ ਅਤੇ ਸ਼ਕਤੀ ਦਿµਦੀ ਹੈ ਪਰ ਜੀਵਨ ਲਈ ਘਿਰਨਾ ਪੈਦਾ ਨਹੀਂ ਹੋਣ ਦਿµਦੀ।
ਕੀਵਰਡ :- ਗੁਰੂ, ਪਰਮਾਤਮਾ, ਸ੍ਰਿਸ਼ਟੀ, ਜਗਤ, ਮਨੁੱਖ, ਨਾਸ਼ਮਾਨਤਾ

Paper Title:
ਸਮੁੱਚੀ ਮਨੁੱਖਤਾ ਲਈ ਮੋਲਿਕ ਅਧਿਕਾਰਾਂ ਦੇ ਰਾਖੇ: ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
Author Name:
ਅਮਰਜੀਤ ਸਿੰਘ
Country:
India
DOI:
https://doi.org/10.5281/zenodo.19451212
Page No.:
307-313
View PDF Certificate
ਸਮੁੱਚੀ ਮਨੁੱਖਤਾ ਲਈ ਮੋਲਿਕ ਅਧਿਕਾਰਾਂ ਦੇ ਰਾਖੇ: ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
Author: ਅਮਰਜੀਤ ਸਿੰਘ

ਸੰਖੇਪ
ਸਿੱਖਾਂ ਦੇ ਨੌਵੇਂ ਗੁਰੂ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (1621-1675) ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਇਤਿਹਾਸ ਵਿੱਚ ਸਭ ਤੋਂ ਵੱਖਰੇ ਅਤੇ ਵੱਖਰੀ ਸ਼ਾਨ ਵਾਲੇ ਰਖਵਾਲਿਆਂ ਵਿੱਚੋਂ ਇੱਕ ਹਨ। ਸੰਨ 1675 ਵਿੱਚ ਕਸ਼ਮੀਰੀ ਪੰਡਿਤਾਂ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਉਨ੍ਹਾਂ ਦੀ ਸਰਵਉੱਚ ਕੁਰਬਾਨੀ, ਭਾਵੇਂ ਉਨ੍ਹਾਂ ਦੇ ਆਪਣੇ ਧਰਮ ਨਾਲ ਸਬੰਧਤ ਨਾ ਹੋਵੇ, ਪ੍ਰੰਤੂ ਉਹਨਾਂ ਨੇ ਅੰਤਰ-ਧਰਮ ਏਕਤਾ ਅਤੇ ਧਾਰਮਿਕ ਆਜ਼ਾਦੀ ਦੇ ਵਿਸ਼ਵਵਿਆਪੀ ਅਧਿਕਾਰ ਲਈ ਮਨੁੱਖੀ ਇਤਿਹਾਸ ਵਿੱਚ ਇੱਕ ਲਾਸਾਨੀ ਮਿਸਾਲ ਸਥਾਪਤ ਕੀਤੀ ਹੈ।ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਦਰਸ਼ਨ ਅਤੇ ਸ਼ਹਾਦਤ ਦਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਸੰਦਰਭ ਵਿੱਚ ਵਿਸ਼ਲੇਸ਼ਣ ਕਰਨਾ ਇੱਕ ਵਸ਼ਿਸ਼ਟ ਸਰੋਕਾਰ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਕਾਰਜਾਂ ਨਾਲ ਧਾਰਮਿਕ ਆਜ਼ਾਦੀ, ਸਵੈਮਾਣ ਅਤੇ ਨਿਆਂ ਦੇ ਆਧੁਨਿਕ ਸੰਕਲਪਾਂ ਨੂੰ ਲਗਭਗ ਸਾਢੇ ਤਿੰਨ ਸਦੀਆਂ ਤੱਕ ਕਿਵੇਂ ਦੇਖਿਆ ਗਿਆ ਅਤੇ ਉਨ੍ਹਾਂ ਦੇ ਸਾਹਿਤਕ ਯੋਗਦਾਨਾਂ, ਆਨੰਦਪੁਰ ਸਾਹਿਬ ਦੀ ਸਥਾਪਨਾ, ਭਾਰਤ ਭਰ ਵਿੱਚ ਉਨ੍ਹਾਂ ਦੀਆਂ ਯਾਤਰਾਵਾਂ ਅਤੇ ਅੰਤ ਵਿੱਚ ਧਾਰਮਿਕ ਅਤਿਆਚਾਰਾਂ ਦੇ ਵਿਰੁੱਧ ਉਨ੍ਹਾਂ ਦੀ ਸਿਧਾਂਤਕ ਪ੍ਰੋੜਤਾ ਦੀ ਪੜਚੋਲ ਕਰਕੇ ਉਨ੍ਹਾਂ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਨੇ ਵਿਸ਼ਵਵਿਆਪੀ ਮਨੁੱਖੀ ਸਨਮਾਨ ਦਾ ਰਾਹ ਰੌਸ਼ਨਾਉਦਾ ਮੀਲ ਪੱਥਰ ਸਥਾਪਤ ਕੀਤਾ।

Paper Title:
ਸੀਸੁ ਦੀਆ ਪਰੁ ਸਿਰਰੁ ਨਾ ਦੀਆ: ਅਦੁੱਤੀ ਸ਼ਹਾਦਤ ਦਾ ਮੁਜੱਸਮਾ ਗੁਰੂ ਤੇਗ਼ ਬਹਾਦੁਰ ਜੀ ਅਧਾਰਿਤ ਨਾਟਕ: ਹਿੰਦ ਦੀ ਚਾਦਰ (ਡਾ. ਹਰਚਰਨ ਸਿੰਘ)
Author Name:
ਰੁਪਿੰਦਰਜੀਤ ਕੌਰ
Country:
India
DOI:
https://doi.org/10.5281/zenodo.19451278
Page No.:
314-320
View PDF Certificate
ਸੀਸੁ ਦੀਆ ਪਰੁ ਸਿਰਰੁ ਨਾ ਦੀਆ: ਅਦੁੱਤੀ ਸ਼ਹਾਦਤ ਦਾ ਮੁਜੱਸਮਾ ਗੁਰੂ ਤੇਗ਼ ਬਹਾਦੁਰ ਜੀ ਅਧਾਰਿਤ ਨਾਟਕ: ਹਿੰਦ ਦੀ ਚਾਦਰ (ਡਾ. ਹਰਚਰਨ ਸਿੰਘ)
Author: ਰੁਪਿੰਦਰਜੀਤ ਕੌਰ

ਸੰਖੇਪ ਸਾਰ
ਸੰਸਾਰ ਵਿੱਚ ਅਨੇਕਾਂ ਲੋਕ ਹੋਣਗੇ ਜਿਹਨਾਂ ਨੇ ਆਪਣੇ ਧਰਮ ਪਿੱਛੇ ਕੁਰਬਾਨੀ ਕੀਤੀ ਹੋਵੇ ਪ੍ਰੰਤੂ 'ਹਿੰਦ ਦੀ ਚਾਦਰ' ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇੱਕ ਲਾਸਾਨੀ ਕੁਰਬਾਨੀ ਹੈ, ਜਿਹਨਾਂ ਨੇ ਦੂਸਰੇ ਧਰਮ ਦੀ ਖਾਤਰ ਜਾਨ ਵਾਰੀ। ਬੇਸ਼ੱਕ ਗੁਰੂ ਤੇਗ ਬਹਾਦਰ ਜੀ ਤੇਗ ਦੇ ਧਨੀ ਸਨ, ਪ੍ਰੰਤੂ ਉਹਨਾਂ 'ਹਿੰਦ ਦੀ ਚਾਦਰ' ਬਣ ਕੇ ਸਰਬੱਤ ਦੇ ਭਲੇ ਅਤੇ ਹਿੰਦੂ ਧਰਮ ਦੇ ਸੰਸਕ੍ਰਿਿਤਕ ਮੁੱਲਾਂ ਦੀ ਰੱਖਿਆ ਲਈ ਕੁਰਬਾਨੀ ਦੇ ਕੇ ਇੱਕ ਨਵੀਂ ਕਿਸਮ ਦੇ ਯੁੱਧ ਦਾ ਆਗ਼ਾਜ਼ ਕੀਤਾ। ਗੁਰੂ ਸਾਹਿਬ ਦੀ ਸ਼ਹਾਦਤ ਦਾ ਸਿਧਾਂਤ ਤੇ ਪਰੰਪਰਾ ਸਿੱਖ ਧਰਮ ਦੀ ਨਿਵੇਕਲੀ ਪਹਿਚਾਣ ਬਣ ਗਈ । ਉਹਨਾਂ ਨੇ ਕੌਮ ਲਈ ਕੁਰਬਾਨੀ ਦੇ ਕੇ ਧਾਰਮਕ ਨਿਆਂ, ਮਾਨਵੀ ਕਦਰਾਂ-ਕੀਮਤਾਂ ਅਤੇ ਜ਼ਮੀਰ ਦੀ ਅਜ਼ਾਦੀ ਲਈ ਆਪਣੇ ਹੱਕ ਲਈ ਖੜਨ ਅਤੇ ਲੜਨ ਦਾ ਜਜ਼ਬਾ ਲੋਕਾਈ ਵਿੱਚ ਭਰਿਆ। ਸਮੇਂ ਦੀ ਹਕੂਮਤ ਨੂੰ ਵੰਗਾਰ ਦੇਣਾ ਉਸ ਸਮੇਂ ਇੱਕ ਯੁੱਗ ਪਲਟਾਊ ਘਟਨਾ ਸੀ ਜੋ ਮੁਗਲ ਬਾਦਸ਼ਾਹ ਦੇ ਅੱਤਿਆਚਾਰ ਨੂੰ ਚੁੱਪ-ਚਾਪ ਸਹਿਣ ਕਰ ਰਹੀ ਲੋਕਾਈ ਲਈ ਰਾਹ ਦਿਖਾਊ ਸੀ ਅਤੇ ਇੱਕ ਅਦੁੱਤੀ ਸਾਕਾ ਸੀ। ਰਾਜਨੀਤਿਕ ਸੱਤਾ ਦੇ ਖ਼ੌਫ਼ ਵਿੱਚ ਮਰ-ਮਰ ਕੇ ਜਿਉਂ ਰਹੀਆਂ ਕੌਮਾਂ ਲਈ ਗੁਰੂ ਸਾਹਿਬ ਦੀ ਕੁਰਬਾਨੀ ਨਿਰਭੈਅ ਹੋ ਕੇ ਆਪਣੇ ਅਸਤਿੱਤਵ ਦੀ ਰਾਖੀ ਕਰਨ, ਸਵੈ-ਵਿਸ਼ਵਾਸ ਅਤੇ ਸਵੈਮਾਣ ਨਾਲ ਜਿਉਣ ਦੀ ਸਿਿਖਆ ਦੇਣ ਵਿੱਚ ਸਫ਼ਲ ਰਹੀ ਅਤੇ ਆਉਣ ਵਾਲੇ ਸਮੇਂ ਵਿੱਚ ਖਾਲਸਾ ਪੰਥ ਦੇ ਰੂਪ ਵਿੱਚ ਸਾਹਮਣੇ ਆਈ। ਪ੍ਰਸਤੁਤ ਪੇਪਰ ਡਾ. ਹਰਚਰਨ ਸਿੰਘ ਦੇ ਨਾਟਕ ਹਿੰਦ ਦੀ ਚਾਦਰ ਨੂੰ ਆਧਾਰ ਬਣਾ ਕੇ ਇਸੇ ਵਿਸ਼ੇ ਦਾ ਵਿਸਥਾਰ ਕਰੇਗਾ।
ਭੂਮਿਕਾ: 'ਹਿੰਦ ਦੀ ਚਾਦਰ' ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇੱਕ ਲਾਸਾਨੀ ਕੁਰਬਾਨੀ ਹੈ। ਹਰ ਧਰਮ ਵਿੱਚ ਆਪਣੇ ਧਰਮ ਰਾਖੀ ਅਤੇ ਕੌਮ ਲਈ ਜੂਝਣ ਵਾਲੇ ਤੇ ਜੂਝ ਮਰਨ ਵਾਲੇ ਸੂਰਬੀਰਾਂ ਅਤੇ ਸ਼ਹੀਦਾਂ ਦੀਆਂ ਗਾਥਾਵਾਂ ਅਕਸਰ ਹੀ ਸੁਣਨ ਨੂੰ ਮਿਲ ਜਾਂਦੀਆਂ ਹਨ ਪਰੰਤੂ ਸਰਬੱਤ ਦੇ ਭਲੇ ਲਈ ਅਤੇ ਸਮੁੱਚੀ ਇਨਸਾਨੀਅਤ ਦੇ ਹੱਕਾਂ ਦੀ ਰਾਖੀ ਲਈ, ਦੂਜੇ ਧਰਮਾਂ ਤੇ ਕੌਮਾਂ ਦੇ ਰਹਿਬਰ ਬਣਨ ਵਾਲੇ ਸਿੱਖ ਗੁਰੂ ‘ਗੁਰੂ ਤੇਗ ਬਹਾਦਰ ਜੀ’ ਦੀ ਕੁਰਬਾਨੀ ਇੱਕ ਅਦੁੱਤੀ ਕੁਰਬਾਨੀ ਹੈ।

Paper Title:
ਸ਼੍ਰੀ ਗੁਰੂ ਤੇਗ ਬਹਾਦਰ ਜੀ : ਜਨਮ, ਰਚਨਾਵਾਂ ਅਤੇ ਸ਼ਹਾਦਤ
Author Name:
ਕੁਲਵਿੰਦਰ ਕੌਰ
Country:
India
DOI:
https://doi.org/10.5281/zenodo.19451393
Page No.:
321-323
View PDF Certificate
ਸ਼੍ਰੀ ਗੁਰੂ ਤੇਗ ਬਹਾਦਰ ਜੀ : ਜਨਮ, ਰਚਨਾਵਾਂ ਅਤੇ ਸ਼ਹਾਦਤ
Author: ਕੁਲਵਿੰਦਰ ਕੌਰ

ਸਾਰ
ਸ਼੍ਰੀ ਗੁਰੂ ਤੇਗ ਬਹਾਦਰ ਜੀ ਨਿਰਭਉ ਅਤੇ ਨਿਰਵੈਰ ਦਾ ਸਾਕਾਰ ਰੂਪ ਸਨ। ਇਹਨਾਂ ਦੇ ਅµਤਰਗਤ ਇਹਨਾਂ ਦੇ ਵਿਅਕਤੀਤਵ ਦੇ ਸਾਰੇ ਗੁਣ ਆ ਜਾਂਦੇ ਹਨ। ਇਹਨਾਂ ਦੀ ਸ਼ਖਸ਼ੀਅਤ ਸੂਰਜ ਵਰਗੀ ਰੌਸ਼ਨ, ਗੁਲਾਬ ਵਰਗੀ ਸੁਗµਧਿਤ ਰਹੀ ਹੈ। ਸ਼੍ਰੀ ਗੁਰੂ ਤੇਗ ਬਹਾਾਦਰ ਜੀ ਮਹਾਨ ਧਾਰਮਿਕ ਆਗੂ ਸਨ, ਇੱਕ ਅਧਿਆਤਮ ਨੇਤਾ। ਉਹਨਾਂ ਦਾ ਜਨਮ ਅਤੇ ਜੀਵਨ ਦੁਨੀਆ ਦਾ ਭਲਾ ਕਰਨ ਅਤੇ ਦੁਨੀਆ ਦਾ ਉਦਾਰ ਕਰਨ ਲਈ ਹੋਇਆ। ਉਹਨਾਂ ਨੇ ਦੁਨੀਆਵੀ ਜੀਵਨ ਅਤੇ ਰੂਹਾਨੀ ਦੋਵਾਂ ਤਰ੍ਹਾਂ ਦਾ ਜੀਵਨ ਜੀਵਿਆ।ਸਮੁੱਚੀ ਮਾਨਵਤਾ ਨੂੰ ਨੈਤਿਕਤਾ ਅਤੇ ਧਾਰਮਿਕ ਸਿੱਖਿਆ ਪ੍ਰਦਾਨ ਕੀਤੀ।ਆਪ ਜੀ ਨੂੰ ਗੁਰੂ ਤੇਗ ਬਹਾਦਰ 'ਹਿµਦ ਦੀ ਚਾਦਰ' ਨਾਂ ਨਾਲ ਜਾਣਿਆ ਜਾਂਦਾ ਹੈ । ਬਚਪਨ ਤੋਂ ਹੀ ਸµਤ ਸੁਭਾਅ ਦੇ ਅਡੋਲ, ਗµਭੀਰ, ਨਿਰਭੈ, ਵਿਦਵਾਨ, ਸੂਰਬੀਰ, ਧਰਮ ਅਤੇ ਰਾਜਨੀਤੀ ਵਿੱਚ ਨਿਪੁµਨ ਸਨ। ਆਪ ਜੀ ਕਰਮ ਕਰਨ ਵਿੱਚ ਵਿਸ਼ਵਾਸ਼ ਰੱਖਦੇ ਸਨ। ਨਾ ਕਿਸੇ ਦਾ ਜ਼ੁਲਮ ਸਹਿਣ ਕਰਦੇ ਸੀ ਅਤੇ ਨਾ ਹੀ ਕਿਸੇ ਨੂੰ ਸਹਿਣ ਦਿµਦੇ ਸੀ।ਤੇਗ ਬਹਾਦਰ ਜੀ ਕਲਮ ਦੇ ਧਨੀ ਹੋਣ ਦੇ ਨਾਲ ਦੇਗ,ਤੇਗ ਅਤੇ ਕਰਨੀ ਦੇ ਵੀ ਧਨੀ ਸਨ। ਆਪ ਨੂੰ ਤਿਆਗੀ ਮਹਾਂਪੁਰਸ਼, ਮੀਰ ਵੀ ਤੇ ਪੀਰ ਵੀ, ਧਰਮ ਦੇ ਰੱਖਿਅਕ ਦੇ ਨਾਲ ਆਰਥਿਕ ਸµਕਟ ਹਰਤਾ ਵੀ ਕਿਹਾ ਗਿਆ ਹੈ । ਆਪ ਜੀ ਦੀ ਬਾਣੀ 15 ਰਾਗਾਂ ਵਿੱਚ ਦਰਜ ਹੈ।
ਕੂµਜੀਵਤ ਸ਼ਬਦ:- ਨਿਰਭਉ ਅਤੇ ਨਿਰਵੈਰ ਦਾ ਸਾਕਾਰ ਰੂਪ , 'ਹਿµਦ ਦੀ ਚਾਦਰ' ,ਮਹਾਨ ਧਾਰਮਿਕ ਆਗੂ ,ਤਿਆਗੀ ਮਹਾਂਪੁਰਸ਼ , ਕਲਮ ਦੇ ਧਨੀ ,ਬਾਣੀ 15 ਰਾਗਾਂ ਵਿੱਚ ,ਧਰਮ ਦੇ ਰੱਖਿਅਕ

Paper Title:
ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਅਨਿੰਨ ਸਾਖੀਦਾਰ
Author Name:
ਸਵਰਨਦੀਪ ਸਿੰਘ ਨੂਰ
Country:
India
DOI:
https://doi.org/10.5281/zenodo.19451505
Page No.:
324-328
View PDF Certificate
ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਅਨਿੰਨ ਸਾਖੀਦਾਰ
Author: ਸਵਰਨਦੀਪ ਸਿੰਘ ਨੂਰ

ਸਾਰ
ਇਹ ਖੋਜ ਪੱਤਰ ਸਿੱਖ ਇਤਿਹਾਸ ਦੀ ਅਹਿਮ ਸ਼ਖ਼ਸੀਅਤ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਦੇ ਜੀਵਨ, ਸੇਵਾ ਅਤੇ ਰਣਨੀਤਿਕ ਮਹੱਤਵ ਦਾ ਇੱਕ ਵਿਿਗਆਨਿਕ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਭਾਈ ਜੈਤਾ ਜੀ ਕੇਵਲ ਇੱਕ ਸ਼ਰਧਾਲੂ ਸੇਵਾਦਾਰ ਹੀ ਨਹੀਂ ਸਨ, ਸਗੋਂ ਉਹ ਗੁਰੂ-ਘਰ ਪ੍ਰਤੀ ਅਟੁੱਟ ਨਿਭਾਅ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਜਿਉਂਦੇ-ਜਾਗਦੇ ਪ੍ਰਤੀਕ ਸਨ।
1675 ਈਸਵੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ, ਮੁਗ਼ਲ ਹਕੂਮਤ ਦੇ ਸਖ਼ਤ ਪਹਿਿਰਆਂ ਦੌਰਾਨ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਗੁਰੂ ਸਾਹਿਬ ਦਾ ਪਾਵਨ ਸੀਸ ਪਹੁੰਚਾਉਣਾ ਉਨ੍ਹਾਂ ਦੀ ਅਦੁੱਤੀ ਨਿਡਰਤਾ ਅਤੇ ਨੈਤਿਕ ਹਿੰਮਤ ਦੀ ਬੇਮਿਸਾਲ ਉਦਾਹਰਨ ਹੈ। ਇਹ ਖੋਜ ਪੱਤਰ ਉਨ੍ਹਾਂ ਦੇ ਸਮਾਜਿਕ ਪਿਛੋਕੜ ਤੋਂ ਲੈ ਕੇ ਖ਼ਾਲਸਾ ਪੰਥ ਵਿੱਚ ਬਤੌਰ ਜਰਨੈਲ ਨਿਭਾਈ ਗਈ ਅਹਿਮ ਭੂਮਿਕਾ ਦਾ ਡੂੰਘਾ ਅਧਿਐਨ ਕਰਦਾ ਹੈ। ਅੰਮ੍ਰਿਤ ਪਾਨ ਉਪਰੰਤ ਉਨ੍ਹਾਂ ਦਾ ‘ਭਾਈ ਜੀਵਨ ਸਿੰਘ’ ਬਣਨਾ ਸਿੱਖੀ ਦੇ ਸਮਾਨਤਾਵਾਦੀ ਸਿਧਾਂਤ ਅਤੇ ਜਾਤੀ-ਮੁਕਤ ਵਿਚਾਰਧਾਰਾ ਨੂੰ ਪ੍ਰਗਟਾਉਂਦਾ ਹੈ।
ਅੰਤ ਵਿੱਚ, ਇਹ ਅਧਿਐਨ ਸਿੱਧ ਕਰਦਾ ਹੈ ਕਿ ਭਾਈ ਜੈਤਾ ਜੀ ਦੀ ਵਿਰਾਸਤ ਆਧੁਨਿਕ ਸਮਾਜ ਲਈ ਸਮਾਜਿਕ ਨਿਆਂ, ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖੀ ਮਰਿਆਦਾ ਦੇ ਪ੍ਰਸੰਗ ਵਿੱਚ ਅਤਿ ਪ੍ਰੇਰਣਾਦਾਇਕ ਹੈ। ਉਨ੍ਹਾਂ ਦਾ ਜੀਵਨ ਵਿਸ਼ਵ ਭਰ ਦੇ ਨਿਆਂ-ਪਸੰਦ ਲੋਕਾਂ ਲਈ ਅਗਵਾਈ ਦਾ ਇੱਕ ਸਦੀਵੀ ਸੋਮਾ ਹੈ।
ਖਏਾੋਰਦਸ : 1. ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ), 2. ਗੁਰੂ ਤੇਗ਼ ਬਹਾਦਰ ਜੀ, 3. ਗੁਰੂ ਸਿੱਖ ਪਰੰਪਰਾ 4. ਸਿੱਖ ਇਤਿਹਾਸ, 5. ਰੰਘਰੇਟੇ ਗੁਰੂ ਕੇ ਬੇਟੇ, 6. ਸਮਾਨਤਾ ਅਤੇ ਸਮਾਜਿਕ ਨਿਆਂ

Paper Title:
ਗੁਰੂੁ ਤੇਗ ਬਹਾਦੁਰ ਜੀ (ਵਿਲੱਖਣ ਸ਼ਖਸੀਅਤ)
Author Name:
ਰਾਜਵਿੰਦਰ ਕੌਰ
Country:
India
DOI:
https://doi.org/10.5281/zenodo.19451601
Page No.:
329-331
View PDF Certificate
ਗੁਰੂੁ ਤੇਗ ਬਹਾਦੁਰ ਜੀ (ਵਿਲੱਖਣ ਸ਼ਖਸੀਅਤ)
Author: ਰਾਜਵਿੰਦਰ ਕੌਰ

ਸਾਰਾਂਸ਼:-
ਨੌਵੀਂ ਪਾਤਸ਼ਾਹੀ ਧੰਨ ਗੁਰੂ ਤੇਗ ਬਹਾਦੁਰ ਜੀ ਸ਼ਾਂਤ ਚਿੱਤ,ਪ੍ਰਮਾਤਮਾ ਦੇ ਭਾਣੇ ਵਿੱਚ ਵਿਚਰਨ ਵਾਲੇ,ਉੱਚੀ ਸੋਚ ਵਾਲੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸਨ।ਔਰੰਗਜੇਬ ਦੇ ਜੁਲਮ ਤੋਂ ਤੰਗ ਹੋਈ ਹਿੰਦੂ ਕੌਮ ਨੂੰ ਆਪ ਨੇ ਆਪਣੀ ਕੁਰਬਾਨੀ ਦੇ ਕੇ ਬਚਾ ਲਿਆ।ਇਤਿਹਾਸ ਵਿੱਚ ਅਜਿਹੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ।ਪਹਿਲੀ ਪਾਤਸ਼ਾਹੀ ਧੰਨ ਗੁਰੁ ਨਾਨਕ ਦੇਵ ਜੀਦੀ ਸਿੱਖਿਆ ਨੂੰ ਗੁਰੂ ਜੀ ਨੇ ਪੂਰੀ ਤਰ੍ਹਾਂ ਧਾਰਨ ਕੀਤਾ ਹੋਇਆ ਸੀ।ਗ੍ਰਹਿਸਥੀ ਜੀਵਨ ਗੁਜ਼ਾਰ ਦਿਆਂ ਹੋਇਆਂ ਵੀ ਆਪ ਉਸ ਪਾਰ ਬ੍ਰਹਮ ਪਰਮਾਤਮਾ ਨਾਲ ਜੁੜੇ ਰਹੇ,ਨਿਰਭਉ,ਨਿਰਵੈਰ ਗੁਣਾਂ ਨੂੰ ਧਾਰਨ ਕਰਕੇ ਮਨੁੱਖਤਾ ਦੀ ਰੱਖਿਆ ਕੀਤੀ।ਨਿਮਰਤਾ ਆਪ ਜੀ ਦੇ ਵਿਅਕਤੀਤਵ ਦਾ ਮਹਾਨ ਗੁਣ ਸੀ।ਗੁਰਿਆਈ ਪਾਉਣ ਲਈ ਵਿਰੋਧੀਆਂ ਤੇ ਦਾਅਵੇਦਾਰਾਂ ਨੇ ਬਹੁਤ ਹੱਥ ਕੰਡੇ ਅਪਣਾਏ,ਸਮੇਂ ਦੀਆਂ ਉਲਝਣਾਂ ਨਾਲ ਨਿਪਟਣ ਲਈ ਆਪ ਨੇ ਜੋ ਨਿਮਰਤਾ ਤੇ ਸੰਜੀਦਗੀ ਦਿਖਾਈ ਐਸੀ ਸ਼ਖਸ਼ੀਅਤ ਹੋਰ ਕਿਧਰੇ ਨਹੀਂ ਮਿਲਦੀ।
ਗੁਰੂ ਤੇਗ ਬਹਾਦੁਰ ਜੀ ਤੇਗ ਦੇ ਧਨੀ ਸਨ।ਆਪਨੇ ਕਰਤਾਰਪੁਰ ਦੀ ਲੜਾਈ ਵਿੱਚ ਜੋ ਜੌਹਰ ਦਿਖਾਏ,ਉਸ ਤੋਂ ਇਹ ਸਪੱਸ਼ਟ ਸੀ ਕਿ ਆਪ ਵਰਿਆਮ,ਬਹਾਦਰ ਗੁਣਾਂ ਨਾਲ ਭਰਪੂਰ ਸਨ।ਆਪ ਸਾਂਝੀਵਾਲਤਾ,ਜਾਤ-ਪਾਤ ਦਾ ਵਿਰੋਧ ਕਰਨ ਵਾਲੇ,ਸਰਬੱਤ ਦਾ ਭਲਾ ਚਾਹੁਣ ਵਾਲੇ ਸਨ।ਆਪ ਨੇ ਆਪਣੀ ਬਾਣੀ ਵਿੱਚ ਵੀ ਨਿਮਰਤਾ ਧਾਰਨ ਕਰਨ,ਹੁਕਮ ਤੇ ਰਜ਼ਾ ਵਿੱਚ ਚੱਲਣ ਤੇ ਜ਼ੋਰ ਦਿੱਤਾ ਹੈ।ਹੰਕਾਰ ਤਿਆਗ ਕੇ ਪ੍ਰਮਾਤਮਾ ਦਾ ਨਾਮ ਜਪਣ ਅਤੇ ਮਨ ਨੂੰ ਸੋਧਣ ਲਈ ਕਿਹਾ ਹੈ।
ਕੁੰਜੀ ਸ਼ਬਦ:-ਗੁਰੂ ਤੇਗ ਬਹਾਦੁਰ ਜੀ,ਵਿੱਲਖਣ ਸ਼ਖ਼ਸੀਅਤ,ਬਲਿਦਾਨ,ਅਧਿਆਤਮਕਤਾ,ਸਿੱਖ ਧਰਮ,ਨਿਮਰਤਾ,ਸਰਬੱਤ ਦਾ ਭਲਾ,ਹੁਕਮ ਤੇ ਰਜ਼ਾ।

Paper Title:
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੇ ਪਰਿਪੇਖ ਵਿੱਚ
Author Name:
ਰਮਨਦੀਪ ਕੌਰ
Country:
India
DOI:
https://doi.org/10.5281/zenodo.19451700
Page No.:
332-336
View PDF Certificate
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੇ ਪਰਿਪੇਖ ਵਿੱਚ
Author: ਰਮਨਦੀਪ ਕੌਰ

ਸਾਰਾਂਸ-:
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਪੱਧਰੀ ਚਰਚੇ ਵਿੱਚ ਇੱਕ ਮਹੱਤਵਪੂਰਨ ਮੋੜ ਵਜੋਂ ਉਭਰਦੀ ਹੈ। 17ਵੀਂ ਸਦੀ ਦਾ ਉਹ ਸਮਾਂ, ਜਦੋਂ ਧਾਰਮਿਕ ਜ਼ਬਰ, ਅਸਹਿਨਸ਼ੀਲਤਾ ਅਤੇ ਰਾਜਨੀਤਿਕ ਦਬਾਅ ਚਰਮ ’ਤੇ ਸੀ, ਗੁਰੂ ਤੇਗ਼ ਬਹਾਦਰ ਜੀ ਨੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਆਪਣੇ ਪ੍ਰਾਣ ਨਿਛਾਵਰ ਕੀਤੇ। ਉਹਨਾਂ ਦੀ ਸ਼ਹਾਦਤ ਸਿਰਫ਼ ਸਿੱਖ ਕੌਮ ਲਈ ਹੀ ਨਹੀਂ, ਸਗੋਂ ਸਮੁੱਚੇ ਮਨੁੱਖੀ ਸਮਾਜ ਲਈ ਪ੍ਰੇਰਕ ਅਤੇ ਦਿਸ਼ਾ-ਨਿਰਦੇਸ਼ਕ ਹੈ। ਗੁਰੂ ਜੀ ਨੇ ਕਸ਼ਮੀਰੀ ਪµਡਿਤਾਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਬਿਨਾ ਕਿਸੇ ਸਵਾਰਥ ਦੇ ਆਪਣਾ ਸਿਰ ਕਟਵਾਇਆ ਜੋ ਇਹ ਸਾਬਤ ਕਰਦਾ ਹੈ ਕਿ ਮਨੁੱਖੀ ਅਧਿਕਾਰ ਕਿਸੇ ਇੱਕ ਸਮੂਹ ਜਾਂ ਧਰਮ ਦੀ ਮਲਕੀਅਤ ਨਹੀਂ ਬਲਕਿ ਮਨੁੱਖ ਦਾ ਜਨਮ-ਸਿੱਧ ਹੱਕ ਹੈ।
ਉਹਨਾਂ ਦਾ ਇਹ ਬਲਿਦਾਨ ਆਧੁਨਿਕ ਮਨੁੱਖੀ ਅਧਿਕਾਰਾਂ ਦੇ ਮੁੱਢਲੇ ਨਿਯਮ ਧਰਮ ਦੀ ਆਜ਼ਾਦੀ ਅਤੇ ਜ਼ਬਰ ਦੇ ਵਿਰੋਧ ਨੂੰ ਮਜ਼ਬੂਤ ਬਣਾਉਂਦਾ ਹੈ। ਗੁਰੂ ਜੀ ਦੀ ਸ਼ਹਾਦਤ ਇਹ ਸµਦੇਸ਼ ਦਿµਦੀ ਹੈ ਕਿ ਕਿਸੇ ਵੀ ਦਬਾਅ, ਡਰ ਜਾਂ ਤਾਨਾਸ਼ਾਹੀ ਦੇ ਸਾਹਮਣੇ ਸੱਚ ਅਤੇ ਨਿਆਂ ਦੀ ਰੱਖਿਆ ਕਰਨਾ ਮਨੁੱਖ ਦਾ ਸਭ ਤੋਂ ਵੱਡਾ ਧਰਮ ਹੈ। ਅਜੋਕੇ ਗਲੋਬਲ ਸਮਾਜ ਵਿੱਚ, ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲµਘਣਾ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ। ਗੁਰੂ ਜੀ ਦੀ ਸ਼ਹਾਦਤ ਇੱਕ ਵਿਸ਼ਵ-ਮਾਨਵਤਾਵਾਦੀ ਪ੍ਰਸµਗ ਵਿੱਚ ਇਹ ਦਰਸਾਉਂਦੀ ਹੈ ਕਿ ਉਹਨਾਂ ਦੀ ਕੁਰਬਾਨੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸੁਰੱਖਿਆ ਲਈ ਸਦੀਵੀ ਪ੍ਰੇਰਣਾਸਰੋਤ ਹੈ।
ਮੁੱਖ ਸ਼ਬਦ-: ਸਿੱਖ ਧਰਮ, ਨੈਤਿਕਤਾ,ਆਦਰਸ਼, ਸਮਾਨਤਾ, ਮਨੁੱਖੀ ਅਧਿਕਾਰ, ਬਲਿਦਾਨ ।

Paper Title:
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਥੀਮਕ ਅਧਿਐਨ
Author Name:
ਅਮਰਿੰਦਰ ਕੌਰ
Country:
India
DOI:
https://doi.org/10.5281/zenodo.19451812
Page No.:
337-341
View PDF Certificate
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਥੀਮਕ ਅਧਿਐਨ
Author: ਅਮਰਿੰਦਰ ਕੌਰ

ਸਾਰµਸ਼
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਧਾਰਮਿਕ ਤੇ ਦਾਰਸ਼ਨਿਕ ਸਾਹਿਤ ਵਿੱਚ ਅਤਿ ਮਹੱਤਵਪੂਰਨ ਸਥਾਨ ਰੱਖਦੀ ਹੈ। ਇਹ ਖੋਜ ਪੱਤਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਥੀਮਕ ਅਧਿਐਨ ਪੇਸ਼ ਕਰਦਾ ਹੈ ਜਿਸਦਾ ਕੇਂਦਰ ਉਨ੍ਹਾਂ ਦੀ ਬਾਣੀ ਵਿੱਚ ਨਿਿਹੱਤ ਆਤਮਕ ਅਤੇ ਦਾਰਸ਼ਨਿਕ ਸµਕਲਪ ਹਨ। ਅਧਿਐਨ ਵਿੱਚ ਸµਸਾਰ ਦੀ ਨਾਸ਼ਮਾਨਤਾ, ਵੈਰਾਗ, ਮੁਕਤੀ, ਨਾਮ ਸਿਮਰਨ, ਅਹµਕਾਰ, ਤਿਆਗ ਅਤੇ ਨਿਰਭਉਤਾ ਵਰਗੇ ਮੁੱਖ ਵਿਿਸ਼ਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖ ਨੂੰ ਮੋਹ-ਮਾਇਆ ਦੀ ਅਸਥਿਰਤਾ ਨਾਲ ਸਾਖਸ਼ਾਤ ਕਰਵਾਉਂਦੀ ਹੈ ਅਤੇ ਆਤਮਕ ਜਾਗਰੂਕਤਾ ਵੱਲ ਪ੍ਰੇਰਿਤ ਕਰਦੀ ਹੈ। ਗੁਰੂ ਜੀ ਮੁਕਤੀ ਨੂੰ ਮੌਤ ਉਪਰµਤ ਪ੍ਰਾਪਤੀ ਦੀ ਥਾਂ ਜੀਵਨ-ਮੁਕਤੀ ਦੇ ਰੂਪ ਵਿੱਚ ਦਰਸਾਉਂਦੇ ਹਨ ਜੋ ਨਾਮ ਸਿਮਰਨ ਅਤੇ ਵੈਰਾਗ ਰਾਹੀਂ ਸµਭਵ ਹੈ। ਇਹ ਅਧਿਐਨ ਗੁਰੂ ਗ੍ਰµਥ ਸਾਹਿਬ ਵਿੱਚ ਦਰਜ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਅਤੇ ਸ਼ਬਦਾਂ ਦੇ ਗੁਣਾਤਮਕ ਵਿਸ਼ਲੇਸ਼ਣ 'ਤੇ ਆਧਾਰਿਤ ਹੈ।
ਮੁ੍ੱਖ ਸ਼ਬਦ- ਥੀਮਕ ਅਧਿਐਨ, ਨਾਸ਼ਮਾਨਤਾ, ਵੈਰਾਗ, ਮੁਕਤੀ, ਨਾਮ ਸਿਮਰਨ, ਮੋਹ- ਮਾਇਆ।

Paper Title:
JOURNEYS OF FAITH AND REFORM: THE TRAVELS AND SOCIO-RELIGIOUS LEGACY OF ‘GURU TEGH BAHADUR JI’.
Author Name:
Deeviya
Country:
India
DOI:
https://doi.org/10.5281/zenodo.19451942
Page No.:
342-346
View PDF Certificate
JOURNEYS OF FAITH AND REFORM: THE TRAVELS AND SOCIO-RELIGIOUS LEGACY OF ‘GURU TEGH BAHADUR JI’.
Author: Deeviya

ABSTRACT:
Guru Tegh Bahadur Ji (1621-1675) the ninth in succession to the spiritual tradition initiated by Guru Nanak Dev ji, was Youngest of the five sons of the Sixth Guru, Guru Hargobind Sahib Ji, and Mata Nanki. He inherited a legacy of spiritual leadership combined with moral courage and social responsibility. He travelled widely to create a bond of togetherness amongst the populace especially the suffering lot who were infused with new vigor and spiritual freedom. The Guru remained focused on purging people from superstitions, fanaticism, parochialism and other evils rampant in the Indian society during those times. This article examines the extensive travels of Guru Tegh Bahadur Ji in different parts of the Indian subcontinent, including Dhaka and Assam, to preach the teachings of Guru Nanak, the first Sikh guru. The places he
visited and stayed in became sites of Sikh temples.

Keywords: Guru Tegh Bahadur Ji, Journey, Sikh Gurus, Seventeenth Century, Teaching.

Paper Title:
INTERTEXTUAL RESONANCE TO INTERFAITH CONSCIOUSNESS: THE HERMENEUTIC BRIDGE IN GURU TEGH BAHADUR’S BANI
Author Name:
Harpreet Singh
Country:
India
DOI:
https://doi.org/10.5281/zenodo.19452008
Page No.:
Harpreet Singh
View PDF Certificate
INTERTEXTUAL RESONANCE TO INTERFAITH CONSCIOUSNESS: THE HERMENEUTIC BRIDGE IN GURU TEGH BAHADUR’S BANI
Author: Harpreet Singh

ABSTRACT
Guru Tegh Bahadur’s hymns occupy a distinctive space in the Sikh scriptural tradition, marked by their profound ethical clarity, contemplative orientation, and a linguistic texture shaped by Braj and other regional Indian vernaculars. This article examines these hymns through the theoretical lens of intertextuality, arguing that the Guru’s selective engagement with Vedic and Upanishadic motifs is neither derivative nor polemical, but a purposeful dialogic gesture. By drawing upon familiar metaphors, terms, and cosmological concepts from earlier Indic texts, Guru Tegh Bahadur cultivates what may be described as an interfaith hermeneutic—one that acknowledges antecedent wisdom traditions while reinterpreting them within the Sikh vision of universality, interiority, and liberation. The article further employs the theological notion of “superabundance‖ to show how the Guru’s vocabulary opens into layered, expansive meanings that transcend sectarian boundaries. Through this synthesis, the study highlights how Guru Tegh Bahadur’s Bani models a mode of spiritual discourse that respects scriptural inheritances while reorienting them toward a shared, humanistic consciousness essential for contemporary inter-religious dialogue. The broader scope of this article is to suggest that such intertextual openness helps address the misunderstandings and tensions that can arise around the claims of a higher religion. It argues that Sikh thought recognises these complexities yet provides interpretive possibilities that encourage clearer understanding across communities.

Keywords: Intertextuality, Comparative Theology, Sikh Scripture, Indic Textual Traditions, Interfaith

Paper Title:
SACRED TRAVELS OF GURU TEGH BAHADUR JI: SPIRITUAL MISSION, SOCIAL REFORM AND THE GEOGRAPHY OF SIKH CONSCIOUSNESS
Author Name:
Nidhi Jain
Country:
India
DOI:
https://doi.org/10.5281/zenodo.19452147
Page No.:
352-355
View PDF Certificate
SACRED TRAVELS OF GURU TEGH BAHADUR JI: SPIRITUAL MISSION, SOCIAL REFORM AND THE GEOGRAPHY OF SIKH CONSCIOUSNESS
Author: Nidhi Jain

ABSTRACT
Guru Tegh Bahadur Ji (1621–1675), the Ninth Guru of the Sikhs, occupies a unique position in Indian history as a spiritual master, poet, social reformer, and martyr for religious freedom. While his supreme sacrifice at Delhi has been extensively studied, his extensive travels across the Indian subcontinent remain a crucial yet comparatively underexplored dimension of his life and mission. These journeys were not undertaken merely as acts of pilgrimage or renunciation, but as deliberate spiritual and ethical interventions aimed at strengthening Sikh institutions, confronting social injustice, and offering moral leadership during a period of political repression and religious intolerance under Mughal rule. This research paper examines the sacred travels of Guru Tegh Bahadur Ji across Punjab, Malwa, Doaba, Bangar, Uttar Pradesh, Bihar, Bengal, and Assam. It analyses how travel functioned as a central strategy for the dissemination of Sikh teachings and the consolidation of Sikh identity. Special attention is given to the integration of Guru Tegh Bahadur Ji’s Gurbani, preserved in the Guru Granth Sahib, which articulates themes of fearlessness, detachment, impermanence, and
devotion to the Divine. These philosophical insights illuminate the spiritual foundation that guided his movement and engagement with society. By combining historical analysis with scriptural interpretation, the paper argues that Guru Tegh Bahadur Ji’s sacred travels were instrumental in promoting social reform, interfaith harmony, and the Sikh commitment to justice and human dignity. This Paper argues that Guru Tegh Bahadur Ji’s Travels constituted a conscious spiritual strategy that linked ethical reform
and the expansion of Sikh collective consciousness.

Keywords: Guru Tegh Bahadur Ji, Sacred Travels, Sikh Spirituality, Gurbani, Social Reform, Religious Freedom

Paper Title:
SHRI GURU TEGH BAHADUR JI: A PROTECTOR FOR INTERFAITH HARMONY AND PLURALISM IN INDIA
Author Name:
Kamlesh Kumari
Country:
India
DOI:
https://doi.org/10.5281/zenodo.19452217
Page No.:
356-358
View PDF Certificate
SHRI GURU TEGH BAHADUR JI: A PROTECTOR FOR INTERFAITH HARMONY AND PLURALISM IN INDIA
Author: Kamlesh Kumari

ABSTRACT
This paper examines the moral, philosophical, and literary contributions of Shri Guru Tegh Bahadur Ji toward strengthening interfaith harmony and protecting religious pluralism in India. Revered as Hind di Chadar (the Shield of India), Guru Tegh Bahadur Ji is remembered for safeguarding the religious freedom of all communities, not merely his
own. Interfaith harmony refers to peaceful coexistence among diverse faiths, while pluralism emphasizes respect for
multiple religious traditions and the freedom to practice them without coercion.
Guru Tegh Bahadur Ji played a crucial role in fostering religious harmony by affirming the divine inspiration underlying
all faiths. He believed that although religious paths may differ, their ultimate aim is the realization of truth and communion
with the Divine. His historic intervention on behalf of the Kashmiri Pandits, who were facing forced conversions,
exemplifies his commitment to universal religious liberty. Despite belonging to a different faith, he chose to defend their
right to conscience, ultimately sacrificing his life for this principle.
Through scriptural teachings such as “Manas ki jaat sabhe ekai pehchano” (Recognize all of humankind as one), Guru
Tegh Bahadur Ji articulated a vision of ethical universalism that transcends sectarian boundaries. His teachings and
martyrdom continue to serve as a moral foundation for interfaith harmony and pluralism in contemporary society. This
paper analyses his legacy as a living ethical framework relevant to present-day challenges of religious intolerance and
minority persecution.
Keywords: Guru Tegh Bahadur Ji, Interfaith Harmony, Pluralism, Religious Freedom, Moral Courage, Sikh Philosophy

Paper Title:
GURU TEGH BAHADUR JI: PHILOSOPHY, BANI AND THE MORAL IDEAL OF HUMAN DIGNITY
Author Name:
Shilpa Rani
Country:
India
DOI:
https://doi.org/10.5281/zenodo.19452504
Page No.:
359-361
View PDF Certificate
GURU TEGH BAHADUR JI: PHILOSOPHY, BANI AND THE MORAL IDEAL OF HUMAN DIGNITY
Author: Shilpa Rani

ABSTRACT
Guru Tegh Bahadur Ji, the Ninth Sikh Guru, occupies a unique position in Indian religious and philosophical history as a spiritual mystic, ethical thinker, and fearless defender of human freedom. His Bani, preserved in Sri Guru Granth Sahib, presents a profound philosophical vision addressing the nature of Ultimate Reality, the impermanence of the world, the discipline of the human mind, and the ideal of liberation while living in society. At the same time, his martyrdom stands as a landmark event in the history of India’s plural tradition, symbolizing resistance to religious coercion and the defense of
freedom of conscience. This paper offers a analytical study of Guru Tegh Bahadur Ji by integrating his philosophical teachings with his historical role and contemporary relevance. It argues that Guru Tegh Bahadur Ji’s life and thought provide a timeless ethical framework for sustaining pluralism, justice, and human dignity in modern India.

Keywords: Guru Tegh Bahadur Ji, Sikh philosophy, Bani, pluralism, religious freedom, Indian society

Paper Title:
SHRI GURU TEGH BAHADUR: PHILOSOPHICAL CONCEPTS
Author Name:
Aditi Singla
Country:
India
DOI:
https://doi.org/10.5281/zenodo.19452592
Page No.:
362-364
View PDF Certificate
SHRI GURU TEGH BAHADUR: PHILOSOPHICAL CONCEPTS
Author: Aditi Singla

ABSTRACT
Shri Guru Tegh Bahadur, the ninth Sikh Guru, occupies a unique place in Indian philosophical and religious thought. His Baani, though limited in volume, offers profound insights into the nature of Reality, the human condition, the transient world, and the path to liberation. Rooted in the Sikh conception of Ik Onkar, Guru Tegh Bahadur presents God as formless, eternal, self-existent, and immanent within creation. His philosophy emphasizes the impermanence of worldly attachments, the preciousness of human life, and the necessity of God-realization through meditation on the Divine Name. Central to his thought is the discipline of the mind, liberation from ego, and the attainment of jivan mukti—liberation while living. Rejecting ascetic renunciation, Guru Tegh Bahadur advocates transcendence within active social life, guided by fearlessness, compassion, and universal concern. His supreme sacrifice for religious freedom stands as a practical
embodiment of his philosophical ideals, affirming ethical responsibility and spiritual courage.

Keywords: - Guru Tegh Bahadur, Sikh Philosophy, Ik Onkar, Jivan Mukti, Divine Name

Paper Title:
ਸਿੱਖ ਧਰਮ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਸੰਕਲ
Author Name:
ਕਿਰਨਦੀਪ ਕੌਰ
Country:
India
DOI:
https://doi.org/10.5281/zenodo.19452680
Page No.:
365-368
View PDF Certificate
ਸਿੱਖ ਧਰਮ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਸੰਕਲ
Author: ਕਿਰਨਦੀਪ ਕੌਰ

ਸਾਰਾਂਸ਼
ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਿੱਖ ਇਤਿਹਾਸ ਦੇ ਨੌਂਵੇਂ ਗੁਰੂ ਹਨ ਜਿਨ੍ਹਾਂ ਦੀ ਸ਼ਹਾਦਤ ਭਾਰਤੀ ਇਤਿਹਾਸ ਵਿਚ ਧਾਰਮਿਕ ਆਜਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਅਦੁੱਤੀ ਮਿਸਾਲ ਹੈ। ਇਸ ਖੋਜ ਪੇਪਰ ਦਾ ਉਦੇਸ਼ ਗੁਰੂ ਜੀ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ,ਸਮਾਜਿਕ ਯੋਗਦਾਨ, ਸ਼ਹਾਦਤ ਦੇ ਉਦੇਸ਼ ਅਤੇ ਮਹੱਤਵ ਦਾ ਵਿਸਤਾਰਪੂਰਵਕ ਅਧਿਐਨ ਕਰਨਾ ਹੈ। ਖੋਜ ਪੇਪਰ ਵਿਚ ਇਹ ਵਿਸ਼ੇਸ਼ ਤੌਰ ’ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਗੁਰੂ ਜੀ ਨੇ ਕੇਵਲ ਸਿੱਖ ਧਰਮ ਦੀ ਹੀ ਨਹੀਂ ਬਲਕਿ ਸਮੂਹ ਮਨੁੱਖਤਾ ਲਈ ਸ਼ਹਾਦਤ ਦਿੱਤੀ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਮਨੁੱਖੀ ਏਕਤਾ, ਆਲਮੀ ਭਰਾਤਰੀ ਭਾਵ, ਸਵਾਰਥੀ ਰਿਸ਼ਤਿਆਂ ਪ੍ਰਤੀ ਚੇਤµਨਤਾ, ਨਿਆ, ਦਇਆ, ਅਤੇ ਸੱਚ 'ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਜਨ-ਸਧਾਰਨ ਨੂੰ ਮਾਨਸਿਕ ਤੌਰ 'ਤੇ ਹਰ ਔਕੜ ਦਾ ਮੁਕਾਬਲਾ ਕਰਨ ਲਈ ਉਤਸ਼ਾਹਿਤ ਕਰਦੀ ਹੋਈ ਬਲ ਪ੍ਰਦਾਨ ਕਰਦੀ ਹੈ। ਵਿਸ਼ਵ ਇਤਿਹਾਸ ਦੀ ਇਹ ਲਾਸਾਨੀ ਸ਼ਹਾਦਤ ਹੈ। ਇਸ ਸ਼ਹਾਦਤ ਦਾ ਮµਤਵ ਧਰਮ ਦੀ ਸੁਤµਤਰਤਾ ਉਸਦੀ ਹੋਂਦ ਦੀ ਸਥਾਪਨਾ ਹੈ। ਗੁਰੂ ਸਾਹਿਬ ਨੇ ਅਜਿਹਾ ਧਾਰਮਿਕ ਆਦਰਸ਼ ਸਥਾਪਿਤ ਕੀਤਾ ਜਿਹੜਾ ਕਿਸੇ ਸ਼੍ਰੇਣੀ ਜਾਂ ਵਿਸ਼ੇਸ਼ ਵਰਗ ਵਾਸਤੇ ਨਹੀਂ, ਇਹ ਸਮੁੱਚੀ ਮਨੁੱਖਤਾ ਦੇ ਗੌਰਵ ਤੇ ਸ਼ਖਸ਼ੀ ਹੋਂਦ ਦਾ ਲਖਾਇਕ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਮੁੱਖ ਉਦੇਸ਼ ਵੀ ਇਹੀ ਸੀ ਕਿ ਅਜਿਹੇ ਆਦਰਸ਼ਕ ਮਨੁੱਖ ਦੀ ਸਿਰਜਣਾ ਕਰਨੀ ਜਿਸ ਅµਦਰ ਸਵੈ-ਮਾਣ, ਸੂਰਬੀਰਤਾ, ਯੁੱਧ ਵਿਚ ਲੜਨ ਤੇ ਮਰਨ ਦਾ ਚਾਓ, ਭੈ, ਨਿਡਰ ਹੋ ਕੇ ਕਾਮਿਲ ਮਰਦ ਦੇ ਰੂਪ ਵੱਜੋਂ ਦ੍ਰਿਸ਼ਟਮਾਨ ਕਰਨਾ ਸੀ।
ਕੁੰਜੀ ਸ਼ਬਦ: ਸ੍ਰੀ ਗੁਰੂ ਤੇਗ਼ ਬਹਾਦਰ ਜੀ, ਜੀਵਨ, ਕਸ਼ਮੀਰੀ ਪµਡਤਾਂ ਦੀ ਪੁਕਾਰ, ਮੁਗਲ ਕਾਲ, ਬਾਣੀ, ਪ੍ਰਚਾਰ, ਨਿਡਰਤਾ, ਮਨੁੱਖੀ ਅਧਿਕਾਰ, ਕਾਰਨ, ਸ਼ਹਾਦਤ ,ਉਦੇਸ਼, ਮਹੱਤਵ, ਸਮਾਜਿਕ ਨਿਆਂ,

Paper Title:
"ਸਿਰ ਦੀਜੈ ਕਾਣਿ ਨਾ ਕੀਜੈ " ਨਾਨਕ ਬਾਣੀ ਸਿਧਾਂਤ ਨੂੰ ਅਮਲੀ ਜਾਮਾ: ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ
Author Name:
ਪ੍ਰਭਜੀਤ ਸਿਂਘ
Country:
India
DOI:
https://doi.org/10.5281/zenodo.19452833
Page No.:
369-374
View PDF Certificate
"ਸਿਰ ਦੀਜੈ ਕਾਣਿ ਨਾ ਕੀਜੈ " ਨਾਨਕ ਬਾਣੀ ਸਿਧਾਂਤ ਨੂੰ ਅਮਲੀ ਜਾਮਾ: ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ
Author: ਪ੍ਰਭਜੀਤ ਸਿਂਘ

ਸਾਰ
ਔਰµਗਜ਼ੇਬ ਕੇਵਲ ਇਸਲਾਮ ਧਰਮ ਨੂੰ ਫੈਲਿਆ ਵੇਖਣਾ ਚਾਹੁµਦਾ ਸੀ ਅਤੇ ਗੁਰੂ ਤੇਗ ਬਹਾਦਰ 'ਕੁਦਰਤ ਕੇ ਸਭ ਬµਦੇ ' ਵਾਲੇ ਅਸੂਲਾਂ ਦੇ ਧਾਰਨੀ ਸਨ। ਸਿੱਖ ਗੁਰੂਆਂ (ਬਾਬੇ ਕਿਆਂ ) ਦੀ ਸੋਚ ਬ੍ਰਹਿਮµਡੀ ਸੀ ,ਸੱਚ ਅਤੇ ਧਰਮ ਵਾਲੀ ਸੀ ।ਔਰµਗਜ਼ੇਬ (ਬਾਬਰ ਕਿਆਂ )ਦੀ ਸੋਚ ਸੀਮਤ ਅਤੇ ਜ਼ਬਰਦਸਤੀ ਸਭ ਨੂੰ ਮੁਸਲਮਾਨ ਬਣਾਉਣਾ ਸੀ। ਇਸ ਵਿਚਾਰਧਾਰਕ ਵਖਰੇਵੇਂ ਦੇ ਚਲਦਿਆਂ ਪµਜਾਬ ਤੋਂ ਅਸਾਮ ਤੱਕ ਸਤਿਕਾਰੇ ਜਾਣ ਵਾਲੇ ਗੁਰੂ ਤੇਗ ਬਹਾਦਰ ਜੀ ਨੂੰ ਔਰµਗਜ਼ੇਬ ਨੇ ਮੁਗਲ ਰਾਜ ਲਈ ਵੱਡਾ ਖਤਰਾ ਸਮਝਿਆ।ਉਸ ਨੇ ਚਾਹਿਆ ਕਿ ਗੁਰੂ ਜੀ ਨੂੰ ਮੁਸਲਮਾਨ ਬਣਾਇਆ ਜਾਵੇ । ਗੁਰੂ ਜੀ ਵੱਲੋਂ ਇਨਕਾਰ ਕਰਨ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸ ਸ਼ਹਾਦਤ ਨੇ ਖਾਲਸਾ ਪµਥ ਨੂੰ ਜਨਮ ਦਿੱਤਾ। ਗੁਰੂ ਨਾਨਕ ਵਾਲੇ ਪ੍ਰੇਮ ਮਾਰਗ ਤੇ ਚਲਦਿਆਂ ਆਪ ਸਿਰ ਵਾਰਨ ਤੋਂ ਨਹੀਂ ਡਰੇ। ਸਿਰ ਨੂੰ ਸੀਸ ਦਾ ਦਰਜ਼ਾ ਮਹਾਨ ਸ਼ਹਾਦਤ ਨਾਲ ਮਿਲਦਾ ਹੈ।ਇਹ ਮਾਣ ਗੁਰੂ ਤੇਗ ਬਹਾਦਰ ਜੀ ਨੂੰ ਹੀ ਮਿਿਲਆ ਹੈ।
ਮੁੱਖ ਸ਼ਬਦ :ਗੁਰੂ ਤੇਗ ਬਹਾਦਰ ਜੀ, ਇਨਕਲਾਬੀ ਵਿਚਾਰਧਾਰਾ, ਸਿੱਖ ਲਹਿਰ,ਮੀਰੀ-ਪੀਰੀ, ਗ੍ਰਿਫ਼ਤਾਰੀ, ਸ਼ਹਾਦਤ, ਗਾਜ਼ੀ, ਖਾਲਸਾ ਪµਥ।

Paper Title:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਦਾ ਸੰਕਲਪ
Author Name:
ਰਜਨੀ
Country:
India
DOI:
https://doi.org/10.5281/zenodo.19452889
Page No.:
375-378
View PDF Certificate
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਦਾ ਸੰਕਲਪ
Author: ਰਜਨੀ

ਸਾਰ-ਤੱਤ:
ਗੁਰੂ ਤੇਗ਼ ਬਹਾਦਰ ਜੀ ਦਾ ਭਾਰਤ ਦੀ ਇਤਿਹਾਸਿਕ ਪਰµਪਰਾ ਅਤੇ ਸਿੱਖ ਧਰਮ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ। ਗੁਰੂ ਤੇਗ਼ ਬਹਾਦਰ ਜੀ ਨੇ 59 ਸ਼ਬਦ ਅਤੇ 57 ਸਲੋਕਾਂ ਦੀ ਰਚਨਾ ਕੀਤੀ ਹੈ। ਆਪ ਜੀ ਨੇ ਆਪਣੀ ਬਾਣੀ ਵਿੱਚ ਜਗਤ, ਜੀਵ ਅਤੇ ਮਾਇਆ ਦੀ ਹੋਂਦ ਨੂੰ ਝੂਠ ਮµਨਿਆ ਹੈ। ਗੁਰੂ ਤੇਗ਼ ਬਹਾਦਰ ਜੀ ਦਾ ਵਿਚਾਰ ਹੈ ਕਿ ਸµਸਾਰ ਨਾਸ਼ਮਾਨ ਹੈ। ਸµਸਾਰ ਦਾ ਹਰ ਇਕ ਜੀਵ ਜੋ ਪੈਦਾ ਹੁµਦਾ ਹੈ, ਬਿਨਸਣਹਾਰ ਹੈ। ਇਸ ਜੀਵ ਨਾਲ ਜੁੜੀਆਂ ਹੋਈਆਂ ਪਦਾਰਥਕ ਵਸਤੂਆਂ ਦੀ ਹੋਂਦ ਵੀ ਛਿਣਭµਗਰ ਹੈ। ਸੱਚ ਤਾਂ ਕੇਵਲ ਉਸ ਪ੍ਰਭੂ ਦੀ ਹੋਂਦ ਹੈ ਜਿਸ ਦੇ ਹੁਕਮ ਨਾਲ ਇਹ ਸਾਰਾ ਕੁਝ ਸਿਰਜਿਆ ਗਿਆ ਹੈ। ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਇਸ ਸµਸਾਰ ਰੂਪੀ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ। ਇਉਂ ਜਗਤ ਅਤੇ ਜੀਵ ਦੋਹਾਂ ਦੀ ਮੂਲ ਸੱਚਾਈ ਹੀ ਨਾਸ਼ਮਾਨਤਾ ਹੈ। ਨਾਸ਼ਮਾਨਤਾ ਸµਬµਧੀ ਆਪ ਜੀ ਦੀ ਵਿਚਾਰਧਾਰਾ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ਅਤੇ ਜੀਵ ਨੂੰ ਸµਸਾਰ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੀ ਹੈ ਜਿਸ ਨੂੰ ਜੀਵ ਸੱਚ ਸਮਝ ਬੈਠਾ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਦਾ ਸµਕਲਪ ਪ੍ਰਮੁੱਖ ਰੂਪ ਵਿੱਚ ਪ੍ਰਗਟ ਹੋਇਆ ਹੈ। ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਬਾਣੀ ਵਿੱਚ ਨਾਸ਼ਮਾਨਤਾ ਦੇ ਸµਕਲਪ ਨੂੰ ਇਕ ਅਟੱਲ ਸਚਾਈ ਦੇ ਰੂਪ ਵਿੱਚ ਉਘਾੜਿਆ ਹੈ। ਇਸ ਖੋਜ ਪੱਤਰ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚਲੇ ਨਾਸ਼ਮਾਨਤਾ ਦੇ ਸµਕਲਪ ਨੂੰ ਉਭਾਰਨ ਵਾਲੇ ਮਹੱਤਵਪੂਰਨ ਵਿਚਾਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਜਿਸ ਨੂੰ ਜੀਵ ਆਪਣੀ ਜਿµਦਗੀ ਵਿੱਚ ਧਾਰ ਕੇ ਆਪਣੇ ਜੀਵਨ ਦੇ ਅਸਲ ਆਸ਼ੇ ਦੀ ਪ੍ਰਾਪਤੀ ਕਰ ਸਕਦਾ ਹੈ।
ਮੁੱਖ ਸ਼ਬਦ: ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ, ਜਗਤ ਤੇ ਜੀਵ ਦੀ ਛਿਣਭµਗਰੀ ਹੋਂਦ, ਮਾਇਆ ਦਾ ਵਰਨਣ, ਦੁਨੀਆਵੀ ਰਿਸ਼ਤਿਆਂ ਦੀ ਅਸਾਰਥਕਤਾ ਜਾਂ ਸੱਚ, ਮਨੁੱਖ ਨੂੰ ਮੌਤ ਦੀ ਯਾਦ ਕਰਵਾ ਕੇ ਅਤੇ ਬੁਢਾਪੇ ਦੇ ਵਰਨਣ ਦੁਆਰਾ ਪਰਮਾਤਮਾ ਦੀ ਸਥਾਈ ਹੋਂਦ ਬਾਰੇ ਸੁਚੇਤ ਕਰਨਾ ਆਦਿ।

Paper Title:
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚ ਮਾਇਆ ਦਾ ਸੰਕਲਪ
Author Name:
ਰਮਨਦੀਪ ਕੌਰ
Country:
India
DOI:
https://doi.org/10.5281/zenodo.19452958
Page No.:
379-382
View PDF Certificate
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚ ਮਾਇਆ ਦਾ ਸੰਕਲਪ
Author: ਰਮਨਦੀਪ ਕੌਰ

ਸਾਰ ਤੱਤ:
ਸਿੱਖ ਧਰਮ ਦੇ ਨੌਵੇਂ ਗੁਰੂ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ‘ਹਿµਦ ਦੀ ਚਾਦਰ’, ‘ਹਿµਦ ਦਾ ਪੀਰ’, ‘ਸ਼੍ਰੋਮਣੀ ਸ਼ਹੀਦ’ ਅਤੇ ‘ਮਾਨਵਤਾ ਦੇ ਰੱਖਿਅਕ’ ਵਜੋਂ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਤੇਗ਼ ਅਤੇ ਤਿਆਗ ਦੀ ਮੂਰਤ ਸਨ। ਉਨ੍ਹਾਂ ਵਲੋਂ ਧਰਮ ਦੀ ਖ਼ਾਤਰ ਦਿੱਤਾ ਬਲੀਦਾਨ ਸਮੁੱਚੀ ਮਾਨਵਤਾ ਦੇ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਉਨ੍ਹਾਂ ਦੀ ਇਸ ਸ਼ਹਾਦਤ ਨੇ ਮਨੁੱਖਤਾ ਨੂੰ ਆਪਣੇ ਹੱਕ-ਸੱਚ ਪ੍ਰਤੀ ਲੜਨ ਅਤੇ ਧਰਮ ਦੀ ਰੱਖਿਆ ਕਰਨ ਦਾ ਪਾਠ ਪੜ੍ਹਾਇਆ ਹੈ। ਉਨ੍ਹਾਂ ਦੁਆਰਾ ਰਚਿਤ ਬਾਣੀ ਦਾ ਵੀ ਸਮੁੱਚੇ ਸਿੱਖ ਜਗਤ ਵਿਚ ਨਿਵੇਕਲਾ ਸਥਾਨ ਹੈ। ਆਦਿ ਗ੍ਰµਥ ਵਿਚ ਮਹਲਾ ੯ ਸਿਰਲੇਖ ਅਧੀਨ ਆਪ ਜੀ ਦੇ 59 ਸ਼ਬਦ ਅਤੇ 57 ਸ਼ਲੋਕ ‘ਪµਦਰਾਂ ਰਾਗਾਂ’ ਅਧੀਨ ਸµਗ੍ਰਹਿਤ ਹਨ। ਆਪ ਜੀ ਦੁਆਰਾ ਰਚਿਤ ਸ਼ਲੋਕਾਂ ਵਿਚ ਸµਸਾਰਿਕ ਨਾਸ਼ਵਾਨਤਾ ਪ੍ਰਤੀ ਵਿਸ਼ੇਸ਼ਅਧਿਆਤਮਕ ਸੁਰ ਦਿਖਾਈ ਦਿµਦੀ ਹੈ। ਆਪ ਜੀ ਦੀ ਸਮੁੱਚੀ ਰਚਨਾ ਵਿਚ ਬ੍ਰਹਮ, ਸµਸਾਰ, ਜੀਵ, ਆਤਮਾ, ਮਨ, ਸਾਧ, ਮੁਕਤੀ, ਮਾਇਆ ਆਦਿ ਪਹਿਲੂਆਂ ਨੂੰ ਦਾਰਸ਼ਨਿਕ ਦ੍ਰਿਸ਼ਟੀ ਤਹਿਤ ਵਿਚਾਰਿਆ ਗਿਆ ਹੈ। ਹੱਥਲਾ ਪਰਚਾ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚਲੇ ‘ਮਾਇਆ’ ਦੇ ਸµਕਲਪ ਨਾਲ ਸਬµਧਤ ਹੈ। ਮਨੁੱਖੀ ਦਿਮਾਗ ਅµਦਰ ਕਾਮ, ਕ੍ਰੋਧ, ਲੋਭ, ਮੋਹ, ਹµਕਾਰ ਵਰਗੀਆਂ ਮਾਰੂ ਰੁਚੀਆਂ ਮਾਇਆ ਦੇ ਸµਕਲਪ ਨੂੰ ਪੈਦਾ ਕਰਦੀਆਂ ਹਨ। ਜਿਸ ਕਾਰਨ ਮਨੁੱਖ ਸµਸਾਰਕ ਬµਧਨਾਂ ਵਿਚ ਫਸ ਕੇ ਪ੍ਰਭੂ ਤੋਂ ਦੂਰੀ ਥਾਪ ਲੈਦਾ ਹੈ ਅਤੇ ਭੁੱਲ ਜਾਂਦਾ ਹੈ ਕਿ ‘ਜਗ ਰਚਨਾ ਸਭ ਝੂਠ ਹੈ’। ਗੁਰੂ ਸਾਹਿਬ ਦੀ ਬਾਣੀ ‘ਮਾਇਆ’ ਨੂੰ ਦੁੱਖਾਂ ਦਾ ਜµਗਲ ਦੱਸਦੀ ਹੋਈ ਮਨੁੱਖ ਨੂੰ ਇਸ ਤੋਂ ਦੂਰੀ ਬਣਾਉਣ ਦੀ ਤਾਕੀਦ ਕਰਦੀ ਹੈ। ਅਜੋਕੇ ਸਮੇਂ ਅµਦਰ ‘ਮਾਇਆ’ ਦਾ ਇਹ ਸµਕਲਪ ਬਹੁਤ ਹੀ ਵਿਕਰਾਲ ਰੂਪ ਧਾਰਨ ਕਰ ਚੁਕਾ ਹੈ। ਸਮੁੱਚੀ ਮਾਨਵ ਜਾਤੀ ਧਨ, ਦੌਲਤ ਅਤੇ ਪ੍ਰਸਿੱਧੀ ਦੇ ਮਾਇਆ ਜਾਲ ਵਿਚ ਗ੍ਰਸੀ ਹੋਈ ਹੈ। ਸੋ ਅਜਿਹੀ ਪ੍ਰਸਥਿਤੀ ਵਿਚ ਇਸ ਬਾਣੀ ਦੀ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈ।
ਮੁੱਖ ਸ਼ਬਦ : ਮਾਇਆ, ਤੇਗ਼, ਨਾਸ਼ਵਾਨਤਾ, ਸµਸਾਰ, ਮਾਨਵਤਾ, ਮਨ, ਸਾਧਨਾ, ਮੁਕਤੀ।

Paper Title:
GURU TEGH BAHADUR’S MARTYRDOM: A TURNING POINT IN THE GLOBAL NARRATIVE OF HUMAN RIGHTS
Author Name:
Sukhjit Kaur
Country:
India
DOI:
https://doi.org/10.5281/zenodo.19453040
Page No.:
383-386
View PDF Certificate
GURU TEGH BAHADUR’S MARTYRDOM: A TURNING POINT IN THE GLOBAL NARRATIVE OF HUMAN RIGHTS
Author: Sukhjit Kaur

ABSTRACT:
Guru Tegh Bahadur ascended the Gaddi as the Ninth Sikh Guru in an unbroken line of spiritual succession from Guru Nanak Dev through Guru Angad Dev, Guru Amar Das, Guru Ram Das, Guru Arjan Dev, Guru Hargobind Sahib, Guru Har Rai, and Guru Har Krishan. His life was marked by a fearless pursuit of the highest ideals of human existence, and his martyrdom represented the culmination of this lifelong commitment to truth, justice, and righteousness. Three hundred and fifty years ago, Guru Tegh Bahadur calmly and consciously laid down his life for the freedom of conscience, an act whose moral and spiritual significance has only deepened with the passage of time. Guru Tegh Bahadur’s martyrdom in 1675 represents a seminal intervention in the historical evolution of religious liberty and human rights discourse in early modern
South Asia. Arising in response to the Mughal Empire’s intensifying policies of coerced conversion under Emperor Aurangzeb, his decision to defend the persecuted Kashmiri Pandit community positioned the ninth Sikh Guru as a critical actor in the contestation of imperial authority and ideological hegemony. By refusing conversion and accepting execution, Guru Tegh Bahadur articulated a principled theology of freedom of conscience that transcended sectarian boundaries, foregrounding an ethic of universal human dignity. This episode not only reconfigured the Sikh community’s sociopolitical orientation—culminating in the later institutional development of the Khalsa—but also prefigured normative frameworks that would emerge in modern human rights theory. These principles and values were further strengthened and institutionalized by his son and successor, Guru Gobind Singh, the Tenth Sikh Guru, culminating in the creation of the Khalsa. From this point onward, the struggle for righteousness and justice assumed a collective and organized form. The martyrdom thus constitutes a pivotal case study for examining the interplay between religion, state power, and emergent rights-based paradigms in the 17th-century Indo-Islamic world. The paper further challenges Eurocentric narratives of human rights by foregrounding a South Asian contribution that remains profoundly relevant in contemporary debates on religious freedom and minority rights.

Key Words: Guru Tegh Bahadur, Martyrdom, Human Rights, Freedom of Conscience, Religious Pluralism, Sikhism, Oppressed, Justice, Religious Freedom, Khalsa.

Paper Title:
LIFE AND TEACHINGS OF GURU TEG BAHADUR WITH SPECIAL REFERENCE TO HIS BAANI
Author Name:
Dalbir Kaur
Country:
India
DOI:
https://doi.org/10.5281/zenodo.19453114
Page No.:
387-390
View PDF Certificate
LIFE AND TEACHINGS OF GURU TEG BAHADUR WITH SPECIAL REFERENCE TO HIS BAANI
Author: Dalbir Kaur

ABSTRACT
Guru Tegh Bahadur (1621–1675), occupies a distinctive place in Indian religious and moral history for his profo1und spiritual teachings and his supreme sacrifice in defense of human freedom. The teachings of Guru Teg Bahadur are marked by philosophical depth and existential clarity. Central to his thought is the impermanence of the phenomenal world and the instability of the human mind, which remains entangled in fear, desire, and attachment. He repeatedly warns against identification with the body, wealth, power, and social status, presenting them as obstacles on the path of self-realization. True liberation, according to the Guru, lies in naam simran, constant remembrance of the Divine, combined with detachment, humility, and ethical conduct. He expounds the ideal of jiwan mukti, liberation while living, attainable through
inner discipline and unwavering devotion, even while fully participating in worldly life. Rejecting ritualism, dogmatism, and outward displays of religiosity, Guru Teg Bahadur emphasizes inner purity, equanimity in joy and sorrow, and fearlessness rooted in God-consciousness. His life and teachings together articulate a universal vision of spirituality that unites inner realization with social responsibility. In this way, Guru Teg Bahadur emerges not only as a spiritual master and poet but also as a moral exemplar whose message continues to inspire humanity toward truth, freedom, and spiritual liberation.

Key words: Tyag mal, Gurmat Gyan, Bani, Kartarpur, tyranny, hymns, detachment, Absolute truth, eternal, omnipotent, transcendent, compassionate, maya, Sagun, Nirgun, ignorance, Mukti.

Paper Title:
ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਦਾ ਦਰਸ਼ਨ-ਸ਼ਾਸਤਰੀ ਅਧਿਐਨ: ਜੀਵਨ-ਦ੍ਰਿਸ਼ਟੀ
Author Name:
ਵੀਰ ਕੌਰ & ਸਰਬਜੀਤ ਸਿੰਘ
Country:
India
DOI:
https://doi.org/10.5281/zenodo.19453214
Page No.:
391-394
View PDF Certificate
ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਦਾ ਦਰਸ਼ਨ-ਸ਼ਾਸਤਰੀ ਅਧਿਐਨ: ਜੀਵਨ-ਦ੍ਰਿਸ਼ਟੀ
Author: ਵੀਰ ਕੌਰ & ਸਰਬਜੀਤ ਸਿੰਘ

ਸਾਰ
ਗੁਰੂ ਤੇਗ ਬਹਾਦਰ ਜੀ ਦੇ ਸਲੋਕ ਮਨੁੱਖੀ ਜੀਵਨ ਦੀ ਅਸਥਿਰਤਾ, ਸµਸਾਰਕ ਮੋਹ ਦੀ ਨਿਰਾਰਥਕਤਾ ਅਤੇ ਆਤਮਿਕ ਯਥਾਰਥਕ ਦੀ ਖੋਜ ਨੂੰ ਕੇਂਦਰ ਬਣਾਉਂਦੇ ਹਨ। ਗੁਰੂ ਜੀ ਮਨੁੱਖ ਨੂੰ ਸਿਖਾਉਂਦੇ ਹਨ ਕਿ ਜਨਮਮਰਨ ਦੇ ਚੱਕਰ ਵਿੱਚ ਫ਼ਸਿਆ ਮਨੁੱਖ ਜਦ ਤੱਕ ਨਾਮ-ਸਿਮਰਨ ਰਾਹੀਂ ਅµਦਰੂਨੀ ਚੇਤਨਾ ਨਾਲ ਨਹੀਂ ਜੁੜਦਾ, ਉਹ ਅਸਲ ਸੁਖ ਨੂੰ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਜੀ ਦੀ ਦਾਰਸ਼ਨਿਕ ਸੋਚ ਵਿੱਚ ਨਿਰਭਰਤਾ ਨਿਰਲੇਪਤਾ ਅਤੇ ਆਤਮਿਕ ਸµਤੁਲਨ ਮੁੱਖ ਅµਗ ਹਨ। ਉਹ ਮਨੁੱਖ ਨੂੰ ਦੁੱਖਸੁੱਖ, ਮਾਨਅਪਮਾਨ, ਲਾਭਹਾਨੀ ਵਰਗੀਆਂ ਦਵµਦਾਤਮਕ ਅਵਸਥਾਵਾਂ ਤੋਂ ਉੱਪਰ ਉਠ ਕੇ ਜੀਵਨ ਜਿਊਣ ਦੀ ਪ੍ਰੇਰਨਾ ਦਿµਦੇ ਹਨ। ਉਨ੍ਹਾਂ ਦੇ ਸਲੋਕ ਦਰਸਾਉਂਦੇ ਹਨ ਕਿ ਜਗਤ ਅਨਿੱਤ ਹੈ। ਇਸ ਲਈ ਜੀਵਨ ਦੀ ਸਫ਼ਲਤਾ ਬਾਹਰੀ ਸµਪਤੀ ਵਿੱਚ ਨਹੀਂ, ਸਗੋਂ ਅµਦਰੂਨੀ ਚੇਤਨਾ ਦੀ ਪਵਿੱਤਰਤਾ ਵਿੱਚ ਨਿਿਹਤ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਜੀਵਨ-ਦ੍ਰਿਸ਼ਟੀ ਮਨੁੱਖ ਨੂੰ ਕਰਮ ਕਰਦਿਆਂ ਹੋਇਆਂ ਵੀ ਅਸ਼ਕਤੀ ਤੋਂ ਰਹਿਤ, ਨੈਤਿਕਤਾ ਨਾਲ ਭਰਪੂਰ ਅਤੇ ਆਤਮਿਕ ਤੌਰ ’ਤੇ ਸੁਤµਤਰ ਬਣਾਉਂਦੀ ਹੈ। ਇਸ ਅਧਿਐਨ ਦਾ ਉਦੇਸ਼ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਵਿੱਚ ਨਿਿਹਤ ਦਾਰਸ਼ਨਿਕ ਤੱਤਾਂ ਦਾ ਵਿਸ਼ਲੇਸ਼ਣ ਕਰਨਾ ਹੈ। ਗੁਰੂ ਜੀ ਦੇ ਸਲੋਕ ਮਨੁੱਖੀ ਜੀਵਨ ਦੀ ਅਸਥਿਰਤਾ, ਮਾਇਆ ਦੀ ਅਨੰਤਿਤਾ ਅਤੇ ਆਤਮਿਕ ਮੁਕਤੀ ਦੇ ਸµਕਲਪ ਨੂੰ ਗਹਿਰਾਈ ਨਾਲ ਪ੍ਰਸਤੁਤ ਕਰਦੇ ਹਨ। ਇਹ ਸਲੋਕ ਵੈਰਾਗ, ਨਾਮ-ਸਿਮਰਨ, ਨਿਰਪੇਖਤਾ ਅਤੇ ਸਮਦ੍ਰਿਸ਼ਟੀ ਵਰਗੇ ਦਾਰਸ਼ਨਿਕ ਅਸੂਲਾਂ ਨੂੰ ਸਪਸ਼ਟ ਕਰਦੇ ਹਨ। ਅਧਿਐਨ ਵਿੱਚ ਇਹ ਸਪਸ਼ਟ ਹੁµਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਕਰਮ ਅਤੇ ਭਗਤੀ ਦੇ ਸµਤੁਲਨ ’ਤੇ ਆਧਾਰਿਤ ਹੈ, ਉਨ੍ਹਾਂ ਦੀ ਜੀਵਨ-ਦ੍ਰਿਸ਼ਟੀ ਆਧੁਨਿਕ ਮਨੁੱਖ ਲਈ ਵੀ ਪ੍ਰਸµਗਿਕ ਹੈ ਕਿਉਂਕਿ ਇਹ ਜੀਵਨ ਦੀ ਅਰਥਹੀਨਤਾ, ਅਸੁਰੱਖਿਆ ਅਤੇ ਸµਕਟਾਂ ਦਾ ਆਤਮਿਕ ਹੱਲ ਪ੍ਰਸਤੁਤ ਕਰਦੀ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਗਹਿਰੇ ਦਰਸ਼ਨ-ਸ਼ਾਸਤਰੀ ਦਸਤਾਵੇਜ਼ ਹਨ।
ਕੁµਜੀ ਸ਼ਬਦ : ਗੁਰੂ ਤੇਗ ਬਹਾਦਰ ਜੀ, ਸਲੋਕ, ਦਰਸ਼ਨ-ਸ਼ਾਸਤਰ, ਜੀਵਨ-ਦ੍ਰਿਸ਼ਟੀ, ਵੈਰਾਗ, ਮਾਇਆ, ਨਾਮ-ਸਿਮਰਨ, ਸਮਦ੍ਰਿਸ਼ਟੀ, ਨਿਰਪੇਖਤਾ, ਆਤਮਿਕ ਮੁਕਤੀ ਹਨ।

Paper Title:
DEFENDER OF HUMAN RIGHTS AND THE SHIELD OF INDIA: GURU TEGH BAHADUR JI
Author Name:
Anchal
Country:
India
DOI:
https://doi.org/10.5281/zenodo.19453305
Page No.:
395-397
View PDF Certificate
DEFENDER OF HUMAN RIGHTS AND THE SHIELD OF INDIA: GURU TEGH BAHADUR JI
Author: Anchal

ABSTRACT
A pivotal point in the history of religious freedom and human rights is marked by the 350th anniversary of the Shaheedi (martyrdom) of Guru Tegh Bahadur Ji, the Ninth Guru of the Sikhs. Guru Tegh Bahadur Ji, who was martyred in 1675, gave his life to defend the freedom of others, especially the Kashmiri Pandits, to practice their religion without being forced to do so. His sacrifice, which is revered as Hind di chadar (the Shield of India), is a universal representation of moral bravery and interfaith cooperation. In the historical framework of Mughal religious persecution under Emperor Aurangzeb, this article examines the life, spiritual thought, and martyrdom of Guru Tegh Bahadur Ji. It looks at his teachings as they are recorded in the Guru Granth Sahib Ji, emphasizing themes of justice, compassion, fearlessness, and detachment. The study also considers the sacrifice's lasting significance, portraying Guru Tegh Bahadur Ji as a timeless supporter of religious tolerance, human dignity, and moral opposition against persecution.

Keywords: Sikh History, Human rights, Freedom, Religion, Hind di chadar, Kashmiri Pandits, Tolerance and Pluralism, Mughal Period, Martyrdom, Indian History.

Paper Title:
ਮਨੁੱਖੀ ਹੱਕਾਂ ਲਈ ਸ਼ਹੀਦੀ ਦੀ ਵਿਲੱਖਣ ਮਿਸਾਲ :ਸ੍ਰੀ ਗੁਰੂ ਤੇਗ ਬਹਾਦਰ ਜੀ
Author Name:
ਬਲਜਿੰਦਰ ਕੌਰ
Country:
India
DOI:
https://doi.org/10.5281/zenodo.19453379
Page No.:
398-403
View PDF Certificate
ਮਨੁੱਖੀ ਹੱਕਾਂ ਲਈ ਸ਼ਹੀਦੀ ਦੀ ਵਿਲੱਖਣ ਮਿਸਾਲ :ਸ੍ਰੀ ਗੁਰੂ ਤੇਗ ਬਹਾਦਰ ਜੀ
Author: ਬਲਜਿੰਦਰ ਕੌਰ

ਸਾਰ
ਕਿਸੇ ਕੌਮ ਦੀ ਵਿਰਾਸਤ ਮਨੁੱਖੀ ਕੌਮ ਦਾ ਸਰਮਾਇਆ ਹੁੰਦੀ ਹੈ ਜੋ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਆਕਾਲ ਪੁਰਖ ਨੇ ਸ੍ਰਿਸ਼ਟੀ ਦੀ ਸਿਰਜਨਾ ਵੱਖ-ਵੱਖ ਰੂਪਾਂ ਵਿੱਚ ਕੀਤੀ ਅਤੇ ਆਪਣੇ ਆਪ ਨੂੰ ਗੁਰੂ ਰੂਪ ਬਣ ਕੇ ਮਾਨਵਤਾ ਦਾ ਪਾਰ ਉਤਾਰਾ ਕਰਨ ਦੀ ਪਿਰਤ ਆਰੰਭੀ।ਸ੍ਰੀ ਗੁਰੂ ਤੇਗ ਬਹਾਦਰ ਜੀ ਉਸੇ ਅਕਾਲ ਪੁਰਖ ਦਾ ਹੀ ਰੂਪ ਹਨ ਜਿੰਨ੍ਹਾਂ ਨੇ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹੋਏ ਸ਼ਹਾਦਤ ਦੇ ਦਿੱਤੀ।ਉਹਨਾਂ ਦੀ ਸ਼ਹਾਦਤ ਨੇ ਭਾਰਤ ਦੇ ਇਤਿਹਾਸ ਉੱਤੇ ਗਹਿਰਾ ਪ੍ਰਭਾਵ ਪਾਇਆ। ਗੁਰੂ ਜੀ ਦੀ ਸ਼ਹਾਦਤ ਨੇ ਮੁਗਲ ਰਾਜ ਦੇ ਇਸਲਾਮੀ ਕੱਟੜਵਾਦ ਦਾ ਪਰਦਾਫਾਸ਼ ਕੀਤਾ। ਸਮਕਾਲੀ ਰਾਜਸੱਤਾ ਦੇ ਜ਼ੁਲਮ ਅਤੇ ਬੇਇਨਸਾਫੀ ਨੂੰ ਉਜਾਗਰ ਕੀਤਾ। ਇਸ ਨਾਲ ਭਾਰਤ ਦੇ ਲੋਕਾਂ ਵਿਚ ਔਰµਗਜ਼ੇਬ ਤੇ ਉਸਦੀ ਸਰਕਾਰ ਵਿਰੁੱਧ ਨਫ਼ਰਤ ਦੀ ਲਹਿਰ ਪੈਦਾ ਹੋ ਗਈ । ਮਨੁੱਖਤਾ ਨਾਲ ਹੋ ਰਹੇ ਅਨਿਆਂ ਦੇ ਵਿਰੋਧ ਵਿੱਚ ਆਪਣੀ ਜਾਨ ਕੁਰਬਾਨ ਕਰਕੇ, ਗੁਰੂ ਜੀ ਨੇ ਸਚਾਈ ਅਤੇ ਧਾਰਮਿਕਤਾ ਦੀ ਸਥਾਈ ਮਿਸਾਲ ਕਾਇਮ ਕੀਤੀ। ਇਸ ਉਦਾਹਰਣ ਤੋਂ ਹੀ ਸਿੱਖ ਕੌਮ ਨੇ ਕਮਜ਼ੋਰ ਅਤੇ ਦੱਬੇ-ਕੁਚਲੇ ਲੋਕਾਂ ਲਈ ਖੜੇ ਹੋਣਾ ਸਿੱਖਿਆ। ਇਸ ਸ਼ਹਾਦਤ ਨੇ ਸਿੱਖ ਕੌਮ ਵਿਚ ਅਜਿਹੀ ਸੋਚ ਨੂੰ ਜਨਮ ਦਿੱਤਾ ਕਿ ਉਹ ਆਪਣੇ ਧਰਮ ਦੀ ਰਾਖੀ ਸਿਰਫ਼ ਹਥਿਆਰਬµਦ ਹੋ ਕੇ ਹੀ ਕਰ ਸਕਦੇ ਹਨ । ਇਹ ਸੋਚ ਸਮੇਂ ਨਾਲ ਖ਼ਾਲਸੇ ਦੀ ਸਿਰਜਣਾ ਦੇ ਰੂਪ ਵਿਚ ਸਾਹਮਣੇ ਆਈ। ਜਿਸ ਨੇ ਅੱਗੇ ਚਲ ਕੇ ਭਾਰਤ ਦੇ ਇਤਹਾਸ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ।
ਕੁੰਜੀਵਤ ਸ਼ਬਦ: ਧਾਰਮਿਕ ਆਜ਼ਾਦੀ, ਹੱਕ, ਸੱਚ ਨਿਆਂ, ਅਤੇ ਸਮਾਨਤਾ,ਨਿਡਰਤਾ

Editorial Policy Peer Review Process Publication Ethics & Practices Plagiarism Policy Open Access, Licencing & Copyright Disclaimer Policy Privacy Policy FAQ Special Issue About The Journal

Latest Announcements

  • CALL FOR PAPERS 2025 (January-June)

    01-01-2025

    SUBMIT PAPERS IN OUR RESEARCH JOURNAL! 2025
    National Research Journal of Social Sciences contributes in the growth and application of Research & Technology, by delivering the latest information contained in research papers, which enables them to enhance understanding for advancements in research activities. We intends to Disseminate and promote the research works of research scholars, Academia.
  • Subscribe This Journal

    01-01-2025

    We Request to Subscribe our Journals for the Noble Cause to Spread Knowledge, Wisdom and also to Protect Intellectual Property Rights of Scholars Across the World.

    Subscription Price: 3500/- (Bi-Annual)

    CALL NOW!
    +91-9888934889, 7986925354

Publish
Conference
Or Seminar
papers in our journal

Read More

National Research Journal of Social Sciences

+91-9888934889

editornrjbe@gmail.com

Useful Links

  • Home
  • About The Publisher
  • Submit Paper Online
  • Call for Papers
  • Publication Ethics
  • Join Our Editorial Board
  • Journal Subscription
  • Contact Us

Explore Other Journals

  • NRJ of Human Resource Mgt.
  • Information Technology and Information Science
  • Sales and Marketing Management
  • Banking and Finance Management
  • Academe: Journal of Education and Psychology
  • Research and Reviews in Biotechnology and Biosciences
  • Journal of Literary Aesthetics
  • Journal of Business Economics

Downloads

  • Copyright Form
  • Paper Template
  • Manuscript Guidelines
  • e-Certificate
  • Sitemap
© 2026 National Research Journal of Social Science. All Rights Reserved.
Published By: National Press Associates www.npajournals.org